ਪੰਜਾਬ ਭਾਜਪਾ ਵੱਲੋਂ CM ਖ਼ਿਲਾਫ਼ DGP ਨੂੰ ਸ਼ਿਕਾਇਤ, ਜਾਖੜ ਨੇ ਭਗਵੰਤ ਮਾਨ ਤੋਂ ਮੰਗੇ ਸਬੂਤ
ਪੰਜਾਬ ’ਚ ਹੋਏ ਧਮਾਕਿਆਂ ਨੂੰ ਲੈਕੇ ਸੀਐਮ ਦੇ ਇਲਜ਼ਾਮਾਂ ’ਤੇ ਹੁਣ ਪੰਜਾਬ ਭਾਜਪਾ ਵੱਲੋਂ ਡੀਜੀਪੀ ਕੋਲ ਸ਼ਿਕਾਇਤ ਕੀਤੀ ਗਈ ਹੈ।


Published : May 7, 2026 at 7:51 PM IST
ਚੰਡੀਗੜ੍ਹ: ਪੰਜਾਬ ਵਿੱਚ ਹੋਏ ਧਮਾਕਿਆਂ ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ’ਤੇ ਲਾਏ ਇਲਜ਼ਾਮਾਂ ਨੂੰ ਲੈਕੇ ਭਾਜਪਾ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਨੂੰ ਲੈਕੇ ਹੀ ਪੰਜਾਬ ਭਾਜਪਾ ਵਫ਼ਦ ਵੱਲੋਂ ਪੰਜਾਬ ਦੇ ਡੀਜੀਪੀ ਕੋਲ ਮੁੱਖ ਮੰਤਰੀ ਖ਼ਿਲਾਫ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਕਰ ਕੇ ਸਬੂਤ ਮੰਗੇ ਗਏ ਹਨ ਕਿ ਆਖਰ ਕਿਸ ਆਧਾਰ ’ਤੇ ਸੀਐਮ ਭਗਵੰਤ ਮਾਨ ਵੱਲੋਂ ਭਾਜਪਾ ’ਤੇ ਧਮਾਕਿਆਂ ਨੂੰ ਲੈਕੇ ਇਹ ਗੰਭੀਰ ਇਲਜ਼ਾਮ ਲਗਾਏ ਗਏ ਹਨ। ਭਾਜਪਾ ਵਫ਼ਦ ਵੱਲੋਂ ਸੀਐਮ ਵੱਲੋਂ ਲਗਾਏ ਗਏ ਇੰਨ੍ਹਾਂ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਕੀਤੀ ਗਈ ਹੈ।
ਜਾਖੜ ਦਾ ਸੀਐਮ ’ਤੇ ਨਿਸ਼ਾਨਾ
ਦੱਸ ਦਈਏ ਕਿ ਪੰਜਾਬ ਭਾਜਪਾ ਵਫ਼ਦ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਲੀਡਰਸ਼ਿੱਪ ਸ਼ਾਮਲ ਹੋਈ ਸੀ ਜਿੰਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੰਦਾ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਸੁਨੀਲ ਜਾਖੜ ਵੱਲੋਂ ਜੰਮਕੇ ਸੀਐਮ ਮਾਨ ਉੱਤੇ ਤਿੱਖੇ ਨਿਸ਼ਾਨੇ ਵੀ ਸਾਧੇ ਗਏ ਹਨ। ਜਾਖੜ ਨੇ ਕਿਹਾ ਕਿ "ਇੱਕ ਪਾਸੇ ਮੁੱਖ ਮੰਤਰੀ ਬੀਜੇਪੀ ’ਤੇ ਇਲਜ਼ਾਮ ਲਗਾ ਰਹੇ ਹਨ ਕਿ ਭਾਜਪਾ ਵੱਲੋਂ ਬੰਬ ਵਿਸਫੋਟ ਕਰਵਾਏ ਗਏ ਹਨ, ਦੂਜੇ ਪਾਸੇ ਪੰਜਾਬ ਦੇ ਡੀਜੀਪੀ ਵੱਲੋਂ ਕਿਹਾ ਗਿਆ ਹੈ ਕਿ ਇੰਨ੍ਹਾਂ ਮਾਮਲਿਆਂ ਵਿੱਚ ਆਈਐੱਸਆਈ ਦਾ ਹੱਥ ਨਜ਼ਰ ਆ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਭਗਵੰਤ ਮਾਨ ਨੂੰ ਕਿਸ ਵੱਲੋਂ ਇਹ ਇਨਪੁੱਟ ਦਿੱਤੀ ਗਈ ਹੈ ਕਿ ਬੀਜੇਪੀ ਇੰਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਹੈ।"
Chandigarh: On Punjab CM Bhagwant Mann's allegation's that BJP is involved in Blast cases, BJP Punjab President Sunil Jakhar says, "On one hand, the Chief Minister is accusing the BJP that the BJP has carried out a bomb blast. At the same time, his own DGP, Yadav sahab, is saying… pic.twitter.com/UaC1upbI0M
— IANS (@ians_india) May 7, 2026
ਜਾਖੜ ਨੇ ਮੰਗੇ ਸਬੂਤ
ਪੰਜਾਬ ਭਾਜਪਾ ਪ੍ਰਧਾਨ ਜਾਖੜ ਵਲੋਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ ਗਏ ਹਨ। ਜਾਖੜ ਨੇ ਕਿਹਾ ਕਿ ਪੰਜਾਬ ਪੁਲਿਸ ਅਜਿਹੇ ਮਾਮਲਿਆਂ ਦੀ ਜਾਂਚ ਨਹੀਂ ਕਰੇਗੀ ਕਿਉਂਕਿ ਉਹ ਬਿਲਕੁੱਲ ਲਾਚਾਰ ਬਣ ਚੁੱਕੀ ਹੈ, ਇਸ ਦੀ ਜਾਂਚ ਐਨਆਈਏ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪੂਰੀ ਬੀਜੇਪੀ ਲੀਡਰਸ਼ਿੱਪ ਪੰਜਾਬ ਪੁਲਿਸ ਦੇ ਹੈੱਡਕੁਆਟਰ ਪਹੁੰਚੀ ਹੈ, ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੋਈ ਵੀ ਸਬੂਤ ਹੈ ਤਾਂ ਸਾਨੂੰ ਗ੍ਰਿਫਤਾਰ ਕਰੇ, ਸਾਡੇ ਤੋਂ ਪੁੱਛ ਪੜਤਾਲ ਕੀਤੀ ਜਾਵੇ।
ਭਾਜਪਾ ਪੰਜਾਬ ਦੇ ਵਫ਼ਦ ਨੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਅਤੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਪੰਜਾਬ ਦੇ D.G.P ਨੂੰ CM ਭਗਵੰਤ ਮਾਨ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਦੇ ਕਹਿਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ AAP ਆਗੂਆਂ ਵੱਲੋਂ ਬੰਬ ਧਮਾਕਿਆਂ ਸੰਬੰਧੀ ਭਾਜਪਾ… pic.twitter.com/SYcJLy9FKc
— BJP PUNJAB (@BJP4Punjab) May 7, 2026
ਤਰੁਣ ਚੁੱਘ ਦਾ ਸੀਐਮ ਨੂੰ ਮਾਣਹਾਨੀ ਨੋਟਿਸ
ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਮੁੱਖ ਮੰਤਰੀ ਮਾਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਮਾਣਹਾਨੀ ਦਾ ਨੋਟਿਸ ਭੇਜਦਿਆਂ ਕਿਹਾ ਕਿ ਬਿਨਾਂ ਸਬੂਤ ਅਜਿਹੇ ਇਲਜ਼ਾਮ ਲਗਾਉਣਾ ਨਾ ਸਿਰਫ਼ ਗੈਰ-ਜ਼ਿੰਮੇਵਾਰਾਨਾ ਹੈ, ਸਗੋਂ ਪੰਜਾਬ ਵਿੱਚ ਭੰਬਲਭੂਸਾ ਪੈਦਾ ਕਰਨ ਵਾਲਾ ਵੀ ਹੈ।
"ਜੋ ਭਾਸ਼ਾ ਪਾਕਿਸਤਾਨ ਦੀ ਸੈਨਾ ਬੋਲ ਰਹੀ ਹੈ, ਉਹੀ ਭਾਸ਼ਾ ਭਗਵੰਤ ਮਾਨ ਬੋਲ ਰਿਹਾ ਹੈ"
ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਨਜ਼ਰਅੰਦਾਜ਼ ਕਰਦਿਆਂ ਭਾਜਪਾ ਵਰਗੀ ਰਾਸ਼ਟਰਵਾਦੀ ਪਾਰਟੀ ਨੂੰ ਬੰਬ ਧਮਾਕਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ, "ਅੱਜ ਪੂਰਾ ਦੇਸ਼ ਇਸ ਗੱਲ ਤੋਂ ਦੁਖੀ ਹੈ ਕਿ ਭਗਵੰਤ ਮਾਨ ਨੇ ਇੱਕ ਰਾਸ਼ਟਰਵਾਦੀ ਪਾਰਟੀ 'ਤੇ ਦੋਸ਼ ਲਗਾਏ ਹਨ, ਜਿਸਨੇ ਜ਼ੀਰੋ ਟਾਲਰੈਂਸ ਦੀ ਨੀਤੀ ਦੀ ਪਾਲਣਾ ਕਰਕੇ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਨਕਸਲਵਾਦ ਨੂੰ ਖਤਮ ਕੀਤਾ ਹੈ, ਜਿੱਥੇ 200-200 ਸੀਆਰਪੀਐਫ ਜਵਾਨ ਸ਼ਹੀਦ ਹੁੰਦੇ ਸਨ, ਉਨ੍ਹਾਂ ਨੇ ਉਸ ਧਰਤੀ ਨੂੰ ਅੱਤਵਾਦ ਤੋਂ ਮੁਕਤ ਕਰਵਾਇਆ ਹੈ ਅਤੇ ਤੁਸੀਂ ਆਪ੍ਰੇਸ਼ਨ ਸਿੰਦੂਰ ਦੇ ਪਵਿੱਤਰ ਦਿਨਾਂ ਦੌਰਾਨ ਅਜਿਹੇ ਇਲਜ਼ਾਮ ਲਗਾ ਰਹੇ ਹੋ। ਇੱਕ ਪਾਸੇ ਤਾਂ ਦੇਸ਼ ਉਨ੍ਹਾਂ ਸ਼ਹੀਦ ਜਵਾਨਾਂ ਦੀ ਵੀਰਤਾ ’ਤੇ ਨਮਨ ਹੋ ਰਿਹਾ ਹੈ, ਤੁਸੀਂ ਪਾਕਿਸਤਾਨ ਦਾ ਏਜੰਡਾ ਚਲਾ ਰਹੇ ਹੋ। ਜੋ ਭਾਸ਼ਾ ਪਾਕਿਸਤਾਨ ਦੀ ਆਈਐਸਆਈ ਬੋਲ ਰਹੀ ਹੈ, ਜੋ ਭਾਸ਼ਾ ਪਾਕਿਸਤਾਨ ਦੀ ਸੈਨਾ ਬੋਲ ਰਹੀ ਹੈ, ਉਹੀ ਭਾਸ਼ਾ ਭਗਵੰਤ ਮਾਨ ਬੋਲ ਰਿਹਾ ਹੈ।"
"7 ਦਿਨਾਂ ਦੇ ਅੰਦਰ ਮਾਫੀ ਮੰਗੇ ਭਗਵੰਤ ਮਾਨ"
ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 7 ਦਿਨਾਂ ਦੇ ਅੰਦਰ ਭਗਵੰਤ ਮਾਨ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਤੌਰ 'ਤੇ ਮੁਆਫੀ ਨਹੀਂ ਮੰਗਦੇ, ਤਾਂ ਉਨ੍ਹਾਂ ਖਿਲਾਫ ਅਪਰਾਧਿਕ ਅਤੇ ਸਿਵਲ,ਦੋਵੇਂ ਤਰ੍ਹਾਂ ਦੀ ਵਿਆਪਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਪੰਜਾਬ ਦੀ ਜਨਤਾ ਵੀ ਜਾਣਨਾ ਚਾਹੁੰਦੀ ਹੈ ਸਬੂਤ ਕਿੱਥੇ ਹਨ? ਪੰਜਾਬ ਅੱਜ ਨਸ਼ਿਆਂ, ਬੰਬ ਧਮਾਕਿਆਂ, ਗੈਂਗਸਟਰ ਨੈੱਟਵਰਕ ਅਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਪਰ ਭਗਵੰਤ ਮਾਨ ਸਰਕਾਰ ਆਪਣੀ ਹਰ ਨਾਕਾਮੀ ਨੂੰ ਛੁਪਾਉਣ ਲਈ ਭਾਜਪਾ 'ਤੇ ਝੂਠੇ ਇਲਜ਼ਾਮ ਲਗਾ ਰਹੀ ਹੈ। ਪੰਜਾਬ ਨੂੰ ਡਰਾਮੇਬਾਜ਼ੀ ਨਹੀਂ, ਸਗੋਂ ਜ਼ਿੰਮੇਵਾਰ ਸ਼ਾਸਨ ਚਾਹੀਦਾ ਹੈ।

