ETV Bharat / state

ਭੜਕੇ ਸਿਹਤ ਮੁਲਾਜ਼ਮ, ਬੋਲੇ - ਜਿੰਨਾ ਸਮਾਂ SMO ਦੀ ਬਦਲੀ ਨਹੀਂ ਹੁੰਦੀ, ਸਾਰੀਆਂ ਸੇਵਾਵਾਂ ਰਹਿਣਗੀਆਂ ਬੰਦ

ਸਿਹਤ ਵਿਭਾਗ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

HEALTH WORKERS STRIKE IN BATHINDA
ਬਠਿੰਡਾ ਚ ਸਿਹਤ ਮੁਲਾਜ਼ਮਾਂ ਦੀ ਹੜਤਾਲ (Etv Bharat)
author img

By ETV Bharat Punjabi Team

Published : May 27, 2026 at 2:20 PM IST

2 Min Read
Choose ETV Bharat

ਬਠਿੰਡਾ: ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਤੈਨਾਤ ਐਸਐਮਓ ਡਾਕਟਰ ਰਵੀ ਕਾਂਤ ਵੱਲੋਂ ਸਾਥੀ ਮੁਲਾਜ਼ਮਾਂ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਤੋਂ ਦੁਖੀ ਸਿਹਤ ਵਿਭਾਗ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

ਹੜਤਾਲ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਮੁਲਾਜ਼ਮ (Etv Bharat)

'ਐਸਐਮਓ ਦਾ ਕਰਮਚਾਰੀਆਂ ਨਾਲ ਮਾੜਾ ਵਿਹਾਰ'

ਸੂਬਾ ਪ੍ਰਧਾਨ ਗੁਰਜੀਤ ਸਿੰਘ ਔਲਖ ਅਤੇ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ "ਐਸਐਮਓ ਤਲਵੰਡੀ ਸਾਬੋ ਵੱਲੋਂ ਲਗਾਤਾਰ ਆਊਟਸੋਰਸ ਅਤੇ ਹੋਰਨਾਂ ਵਿਭਾਗਾਂ ਵਿੱਚ ਤੈਨਾਤ ਕਰਮਚਾਰੀਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਵੱਲੋਂ ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀ ਪਰ ਐਸਐਮਓ ਨੇ ਆਪਣੇ ਪਾਲੇ ਹੋਏ ਗੁੰਡਿਆਂ ਨੂੰ ਬੁਲਾ ਕੇ ਪ੍ਰਦਰਸ਼ਨ ਨੂੰ ਤਾਰੋ ਪੀੜ ਕਰਨ ਲਈ ਕੁਝ ਲੋਕਾਂ ਨੂੰ ਉਕਸਾ ਕੇ ਪ੍ਰਦਰਸ਼ਨਕਾਰੀਆਂ ਖਿਲਾਫ ਮੁਹਿੰਮ ਵਿੱਢੀ ਗਈ। ਜਿਸ ਤੋਂ ਬਾਅਦ ਆਪਸੀ ਟਕਰਾਅ ਨੂੰ ਰੋਕਣ ਲਈ ਸਾਡੇ ਵੱਲੋਂ ਹੁਣ ਇਹ ਰੋਸ ਪ੍ਰਦਰਸ਼ਨ ਸਿਵਲ ਸਰਜਨ ਬਠਿੰਡਾ ਦੇ ਦਫਤਰ ਅੱਗੇ ਕੀਤਾ ਜਾ ਰਿਹਾ ਹੈ।"

"ਜਿੰਨਾ ਸਮਾਂ ਐਸਐਮਓ ਦੀ ਬਦਲੀ ਨਹੀਂ ਹੁੰਦੀ ਧਰਨਾ ਰਹੇਗਾ ਜਾਰੀ"

ਪ੍ਰਦਰਸ਼ਨਕਾਰੀਆਂ ਨੇ ਕਿਹਾ ਇਹ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ ਕਿਉਂਕਿ ਜਿੰਨਾ ਸਮਾਂ ਐਸਐਮਓ ਦੀ ਬਦਲੀ ਅਤੇ ਉਸ ਦਾ ਸਾਥ ਦੇਣ ਵਾਲੇ ਥਾਣਾ ਤਲਵੰਡੀ ਦੇ ਐਸਐਚਓ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਸਮਾਂ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਸਿਹਤ ਸੇਵਾਵਾਂ ਠੱਪ ਕੀਤੀਆਂ ਗਈਆਂ ਹਨ, ਸਿਰਫ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

"ਐਸਐਮਓ ਤਲਵੰਡੀ ਸਾਬੋ ਸਾਰੇ ਹੀ ਮੁਲਾਜ਼ਮਾਂ ਨਾਲ ਬਹੁਤ ਹੀ ਗਲਤ ਵਿਵਹਾਰ ਕਰਦਾ ਹੈ। ਉਹ ਸਾਡੀਆਂ ਭੈਣਾਂ ਦੇ ਪ੍ਰਤੀ ਬਹੁਤ ਹੀ ਗਲਤ ਸ਼ਬਦਾਂ ਦਾ ਉਪਯੋਗ ਕਰਦਾ ਹੈ। ਜਦੋਂ ਅਸੀਂ ਉਸ ਨਾਲ ਗੱਲ ਕੀਤੀ ਅਤੇ ਕਿਹਾ ਡਾਕਟਰ ਸਾਬ੍ਹ ਤੁਹਾਡੇ ਇਹ ਸ਼ਬਦ ਸਹੀ ਨਹੀਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਲੱਗਦਾ ਹੋਣਾ ਪਰ ਮੈਂ ਇਸ ਨੂੰ ਗਾਲ੍ਹ ਨਹੀਂ ਮੰਨਦਾ ਮੇਰੇ ਮੁਤਾਬਕ ਇਹ ਸਹੀ ਹਨ।"- ਗੁਰਜੀਤ ਸਿੰਘ ਔਲਖ, ਸੂਬਾ ਪ੍ਰਧਾਨ

"ਐਕਸਪਾਇਰ ਹੋਈਆਂ ਦਵਾਈਆਂ ਨੂੰ ਕੀਤਾ ਨਸ਼ਟ"

ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਐਸਐਮਓ ਤਲਵੰਡੀ ਸਾਬੋ ਵੱਲੋਂ ਆਪਣੇ ਆਪ ਨੂੰ ਬੜ੍ਹਾ ਇਮਾਨਦਾਰ ਦੱਸਿਆ ਜਾਂਦਾ ਹੈ ਪਰ ਦੂਸਰੇ ਪਾਸੇ ਪਿਛਲੇ ਦਿਨੀਂ ਉਹਨਾਂ ਵੱਲੋਂ ਐਕਸਪਾਇਰ ਹੋ ਚੁੱਕੀ ਦਵਾਈਆਂ ਦੀ ਵੱਡੀ ਖੇਪ ਨੂੰ ਨਸ਼ਟ ਕਰਵਾ ਦਿੱਤਾ ਗਿਆ, ਜਦੋਂ ਕਿ ਵਿਭਾਗ ਦੇ ਨਿਯਮ ਮੁਤਾਬਕ ਜੇਕਰ ਕੋਈ ਦਵਾਈ ਐਕਸਪਾਇਰ ਹੋਣ ਵਾਲੀ ਹੁੰਦੀ ਹੈ ਤਾਂ ਉਸ ਦੀ ਸੂਚਨਾ ਤਿੰਨ ਮਹੀਨੇ ਪਹਿਲਾਂ ਦੇਣੀ ਹੁੰਦੀ ਹੈ ਤਾਂ ਜੋ ਉਸ ਦਵਾਈ ਨੂੰ ਜ਼ਰੂਰਤ ਵਾਲੀ ਥਾਂ 'ਤੇ ਭੇਜਿਆ ਜਾ ਸਕੇ ਅਤੇ ਲੋਕਾਂ ਦੇ ਕੰਮ ਆ ਸਕੇ, ਪਰ ਐਸਐਮਓ ਵੱਲੋਂ ਅਜਿਹਾ ਨਾ ਕਰਕੇ ਪੰਜਾਬ ਸਰਕਾਰ ਦਾ ਵੱਡਾ ਵੀਤੀ ਨੁਕਸਾਨ ਕੀਤਾ ਹੈ। ਉਸ ਨੇ ਇਕੱਲੀਆਂ ਐਕਸਪਾਇਰ ਹੋਈਆਂ ਦਵਾਈਆਂ ਹੀ ਨਹੀਂ ਬਲਕਿ ਬਿਨਾਂ ਐਕਸਪਾਇਰ ਹੋਈਆਂ ਦਵਾਈਆਂ ਵੀ ਚੁੱਕ ਕੇ ਗਟਰ ਵਿੱਚ ਸੁੱਟਵਾ ਦਿੱਤੀਆਂ।

ਇਹ ਵੀ ਪੜ੍ਹੋ: