ਗਰਭਵਤੀ ਔਰਤ ਦੀ ਭੇਦਭਰੇ ਹਾਲਾਤ 'ਚ ਮੌਤ, ਪੇਕੇ ਪਰਿਵਾਰ ਨੇ ਕਿਹਾ- ਸਹੁਰਿਆਂ ਨੇ ਮਾਰੀ ਸਾਡੀ ਕੁੜੀ
ਐੱਸਐੱਚਓ ਹਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ।

Published : July 1, 2026 at 9:30 PM IST
ਗੁਰਦਾਸਪੁਰ: ਬਟਾਲਾ ਦੇ ਪਿੰਡ ਭੰਬੋਈ ਦੀ ਵਿਖੇ ਵਿਆਹੁਤਾ ਲੜਕੀ ਰੂਬੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਖੁਦਕੁਸ਼ੀ ਨਹੀਂ, ਸਗੋਂ ਕਤਲ ਦਾ ਮਾਮਲਾ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
"ਮੇਰੀ ਕੁੜੀ ਨੂੰ ਫਾਹਾ ਦੇ ਕੇ ਮਾਰਿਆ"
ਮ੍ਰਿਤਕਾ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ "ਰਾਤ ਮੇਰੀ ਧੀ ਰੂਬੀ ਦਾ ਫੋਨ ਆਇਆ ਸੀ ਅਤੇ ਕਹਿ ਰਹੀ ਸੀ ਕਿ ਮੇਰਾ ਸਹੁਰਾ ਪਰਿਵਾਰ ਮੇਰੇ ਨਾਲ ਲੜਾਈ ਕਰ ਰਿਹਾ ਹੈ ਅਤੇ ਕੁੱਟਮਾਰ ਕਰ ਰਿਹਾ ਹੈ। ਮੈਂ ਸੋਚਿਆ ਕਿ ਚਲੋ ਪਹਿਲਾਂ ਵੀ ਇਹ ਆਪਸ ਵਿੱਚ ਲੜਦੇ ਰਹਿੰਦੇ ਨੇ ਖੁਦ ਹੀ ਠੀਕ ਹੋ ਜਾਣਗੇ ਪਰ ਸਾਨੂੰ ਕੀ ਪਤਾ ਸੀ ਕਿ ਇਹ ਮੇਰੀ ਧੀ ਨੂੰ ਜਾਨੋਂ ਮਾਰ ਦੇਣਗੇ। ਸਵੇਰੇ ਇਸਦੇ ਸਹੁਰਾ ਪਰਿਵਾਰ ਨੇ ਫੋਨ ਕੀਤਾ ਕਿ ਤੁਹਾਡੀ ਕੁੜੀ ਨੂੰ ਹਾਰਟ ਅਟੈਕ ਆਇਆ ਹੈ, ਪਰ ਉਸਨੂੰ ਅਟੈਕ ਨਹੀਂ ਹੋਇਆ ਉਸਦੇ ਸਹੁਰਾ ਪਰਿਵਾਰ ਨੇ ਉਸਨੂੰ ਫਾਹਾ ਦੇ ਕੇ ਮਾਰਿਆ ਹੈ। ਉਸ ਦੀ ਇੱਕ 7 ਮਹੀਨਿਆਂ ਦੀ ਕੁੜੀ ਹੈ ਅਤੇ ਹੁਣ 4 ਮਹੀਨਿਆਂ ਦੀ ਗਰਭਵਤੀ ਸੀ। ਉਸ ਦੇ ਸਹੁਰੇ ਨੇ ਪਹਿਲਾਂ ਮੇਰੀ ਧੀ ਦੇ ਮੂੰਹ 'ਤੇ ਚਪੇੜਾਂ ਮਾਰੀਆਂ ਸੀ, ਉਦੋਂ ਵੀ ਉਹ ਕਹਿੰਦੀ ਰਹੀ ਕਿ ਮੰਮੀ ਮੈਨੂੰ ਆ ਕੇ ਲੈ ਜਾਓ, ਇਹ ਮੈਨੂੰ ਮਾਰ ਦੇਣਗੇ। ਅੱਜ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਨ੍ਹਾਂ ਨੇ ਉਸ ਨੂੰ ਮਾਰ ਕੇ ਉਸਦੀ ਲਾਸ਼ ਮੰਜੇ ਉਪਰ ਰੱਖੀ ਹੋਈ ਸੀ। ਸਾਨੂੰ ਇਸ ਦੇ ਚਾਚੇ ਸਹੁਰੇ ਨੇ ਹੀ ਫੋਨ ਕੀਤਾ ਸੀ ਕਿ ਰੂਬੀ ਬੋਲ ਨਹੀਂ ਰਹੀ, ਤੁਸੀਂ ਆ ਕੇ ਪਤਾ ਲੈ ਜੋ ਪਰ ਬਾਅਦ ਵਿੱਚ ਫੋਨ ਕਰਕੇ ਕਹਿੰਦੇ ਕਿ ਇਸਨੂੰ ਅਟੈਕ ਹੋ ਗਿਆ ਇਸ ਦੀ ਮੌਤ ਹੋ ਗਈ ਹੈ।"
ਪੁਲਿਸ ਵੱਲੋਂ ਜਾਂਚ ਜਾਰੀ
ਉਧਰ ਇਸ ਮਾਮਲੇ ਦੀ ਜਾਂਚ ਥਾਣਾ ਰੰਗੜ ਨੰਗਲ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਐੱਸਐੱਚਓ ਹਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਤੀ ਨੂੰ ਵੀ ਹਿਰਾਸਤ ਚ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ:
- ਰਾਜਾ ਵੜਿੰਗ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ, ਚਰਨਜੀਤ ਚੰਨੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
- ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ: ਪੰਜਾਬ ਭਾਜਪਾ ਪ੍ਰਧਾਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਕਮੇਟੀ ਵਿੱਚ ਸਿੱਖ ਵਿਦਵਾਨਾਂ ਨੂੰ ਸ਼ਾਮਲ ਕਰਨ ਦੀ ਕੀਤੀ ਮੰਗ
- 21 ਜੁਲਾਈ ਨੂੰ ਕਿਸਾਨ ਘਾਟ ਤੋਂ ਵੱਡੇ ਸੰਘਰਸ਼ ਦੀ ਸ਼ੁਰੂਆਤ, 'ਦੇਸ਼ ਬਚਾਓ ਮੋਰਚਾ' ਦਾ ਐਲਾਨ; ਕਿਸਾਨਾਂ ਵੱਲੋਂ ਏਕਤਾ ਦਾ ਸੱਦਾ

