ETV Bharat / state

ਬੁਢਲਾਡਾ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਸੁਲਝਾਇਆ ਕਤਲ ਮਾਮਲਾ, 5 ਮੁਲਜ਼ਮ ਕਾਬੂ

ਬੁਢਲਾਡਾ ਬੱਸ ਸਟੈਂਡ 'ਤੇ ਕਤਲ ਕੀਤੇ ਨੌਜਵਾਨ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਕੁਝ ਘੰਟਿਆਂ ਵਿੱਚ ਫੜ੍ਹ ਲਿਆ ਹੈ।

Police solve the murder case
ਬੁਢਲਾਡਾ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਸੁਲਝਾਇਆ ਨੌਜਵਾਨ ਕਤਲ ਮਾਮਲਾ (Etv Bharat)
author img

By ETV Bharat Punjabi Team

Published : January 8, 2026 at 6:13 PM IST

2 Min Read
Choose ETV Bharat

ਮਾਨਸਾ: ਬੀਤੇ ਦਿਨੀਂ ਬੁਢਲਾਡਾ ਵਿੱਚ ਜਨਮਦਿਨ ਮਨਾਉਣ ਗਏ ਨੌਜਵਾਨ ਦੇ ਕਤਲ ਨੂੰ ਕੂਝ ਹੀ ਘੰਟਿਆਂ 'ਚ ਸੁਲਝਾਉੇਂਦੇ 5 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਾਨਸਾ ਪੁਲਿਸ ਨੇ 20 ਸਾਲਾ ਜਸ਼ਨਦੀਪ ਸਿੰਘ ਦੇ ਕਤਲ ਮਾਮਲੇ 'ਚ ਪੰਜ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮਾਨਸਾ ਦੇ ਕਸਬਾ ਬੁਢਲਾਡਾ ਦੇ ਬੱਸ ਸਟੈਂਡ 'ਤੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਉਣ ਲਈ ਬਾਜ਼ਾਰ ਆਏ ਇੱਕ ਨੌਜਵਾਨ ਦਾ ਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਕੁਝ ਘੰਟਿਆਂ ਬਾਅਦ ਮਾਨਸਾ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਮਾਨਸਾ ਪੁਲਿਸ ਨੇ ਕਾਬੂ ਕੀਤੇ 5 ਮੁਲਜ਼ਮ (Etv Bharat)

'ਪੁਰਾਣੀ ਰੰਜਿਸ਼ ਬਣੀ ਕਤਲ ਦਾ ਕਾਰਨ'

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ 'ਬੀਤੇ ਕੱਲ੍ਹ ਕੁਲੇਹਰੀ ਪਿੰਡ ਦਾ 20 ਸਾਲਾ ਜਸ਼ਨਦੀਪ ਸਿੰਘ ਬੁਢਲਾਡਾ ਵਿੱਚ ਆਪਣੇ ਜਨਮ ਦਿਨ 'ਤੇ ਇੱਕ ਪੀਜ਼ਾ ਦੀ ਦੁਕਾਨ 'ਤੇ ਆਇਆ ਸੀ। ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਰਣਵੀਰ ਸਿੰਘ (ਫਲੌਪ) ਆਪਣੇ ਚਾਰ ਦੋਸਤਾਂ ਨਾਲ ਇੱਕ ਕਾਰ ਵਿੱਚ ਸਵਾਰ ਹੋ ਕੇ ਆਇਆ ਅਤੇ ਬੁਢਲਾਡਾ ਵਿੱਚ ਜਸ਼ਨਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਦੀ ਸੁਚਨਾ ਮਿਲਦੇ ਹੀ ਅਸੀਂ ਸਾਰੇ ਇਲਾਕੇ 'ਚ ਟੀਮਾਂ ਬਣਾ ਕੇ ਭੇਜੀਆਂ ਅਤੇ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

Police solve the murder case
ਜਸ਼ਨਦੀਪ ਦੀ ਫਾਈਲ ਫੋਟੋ (Etv Bharat)

ਮੁਲਜ਼ਮਾਂ ਦੀ ਪਛਾਣ

ਇਹ ਮੁਲਜ਼ਮਾਂ ਵਿੱਚ ਰਣਵੀਰ ਸਿੰਘ ਉਰਫ ਫਲੌਪ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਪਵਿੱਤਰ ਸਿੰਘ ,ਕਰਨ ਸਿੰਘ, ਦਵਿੰਦਰ ਸਿੰਘ, ਨਰਿੰਦਰ ਸਿੰਘ ਨੇ ਬੱਸ ਸਟੈਂਡ ਦੇ ਬਾਹਰ ਜਸ਼ਨਦੀਪ ਸਿੰਘ ਨੂੰ ਕਤਲ ਕੀਤਾ ਹੈ। ਜਿਸ ਦਾ ਕਾਰਨ ਪੂਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਟੈਟੂ ਆਰਟਿਸਟ ਸੀ ਮ੍ਰਿਤਕ

ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਜਸ਼ਨਦੀਪ ਦੇ ਪਿਤਾ ਮੇਵਾ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਮੁੰਡਾ ਜਸ਼ਨਦੀਪ ਸਿੰਘ, ਟੈਟੂ ਬਣਾਉਣ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਜਨਮ ਦਿਨ ਲਈ ਬੁਢਲਾਡਾ ਵਿਖੇ ਸਾਮਾਨ ਲੈਣ ਲਈ ਦੋਸਤ ਨਾਲ ਗਿਆ ਸੀ। ਇਸ ਦੌਰਾਨ ਜਦੋਂ ਬੁਢਲਾਡੇ ਬੱਸ ਅੱਡੇ 'ਤੇ ਪਹੁੰਚਿਆ ਤਾਂ ਕੁੱਝ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਅੱਧਮਰੀ ਹਾਲਤ ਵਿੱਚ ਛੱਡ ਗਏ। ਜਸ਼ਨਦੀਪ ਨੂੰ ਜਦੋਂ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।