ETV Bharat / state

ਨਸ਼ਾ ਤਸਕਰ ਦੀ ਨਜ਼ਾਇਜ ਉਸਾਰੀ 'ਤੇ ਚੱਲਿਆ ਪੀਲਾ ਪੰਜਾ, ਪੂਰਾ ਪਰਿਵਾਰ ਕਰਦਾ ਸੀ ਨਸ਼ਾ ਤਸਕਰੀ

ਫਿਰੋਜ਼ਪੁਰ ਪੁਲਿਸ ਵੱਲੋਂ ਡਿਊਟੀ ਮਜਿਸਟਰੇਟ ਨੂੰ ਨਾਲ ਲੈਕੇ ਪ੍ਰਵੈਂਸ਼ਅਲ ਗੌਰਮੈਂਟ ਦੀ ਸਰਕਾਰੀ ਜ਼ਮੀਨ ਉੱਪਰ ਨਸ਼ਾ ਤਸਕਰਾਂ ਨਜਾਇਜ਼ ਕਬਜ਼ੇ ਨੂੰ ਪੀਲੇ ਪੰਜੇ ਨਾਲ ਕੀਤਾ ਢਹਿ- ਢੇਰੀ।

ACTION ON ILLEGAL CONSTRUCTION
ਨਸ਼ਾ ਤਸਕਰ ਦੀ ਨਜ਼ਾਇਜ ਉਸਾਰੀ 'ਤੇ ਸਰਕਾਰ ਦਾ ਚੱਲਿਆ ਪੀਲਾ ਪੰਜਾ (ETV Bharat)
author img

By ETV Bharat Punjabi Team

Published : January 5, 2026 at 8:42 PM IST

2 Min Read
Choose ETV Bharat

ਫਿਰੋਜ਼ਪੁਰ: ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਡਿਊਟੀ ਮਜਿਸਟਰੇਟ ਨੂੰ ਨਾਲ ਲੈ ਕੇ ਪ੍ਰਵੈਂਸ਼ਅਲ ਗੌਰਮੈਂਟ ਦੀ ਸਰਕਾਰੀ ਜ਼ਮੀਨ ਉੱਪਰ ਨਸ਼ਾ ਤਸਕਰਾਂ ਵੱਲੋਂ ਬਣਾਏ ਗਏ ਘਰ ਨੂੰ ਪੀਲੇ ਪੰਜੇ ਨਾਲ ਢਹਿ- ਢੇਰੀ ਕਰ ਦਿੱਤਾ ਗਿਆ ਹੈ।

ਫਿਰੋਜ਼ਪੁਰ ਪੁਲਿਸ ਵੱਲੋਂ ਡਿਊਟੀ ਮਜਿਸਟਰੇਟ ਨੂੰ ਨਾਲ ਲੈਕੇ ਪ੍ਰਵੈਂਸ਼ਅਲ ਗੌਰਮੈਂਟ ਦੀ ਸਰਕਾਰੀ ਜ਼ਮੀਨ ਉੱਪਰ ਨਸ਼ਾ ਤਸਕਰਾਂ ਨਜਾਇਜ਼ ਕਬਜ਼ੇ ਨੂੰ ਪੀਲੇ ਪੰਜੇ ਨਾਲ ਕੀਤਾ ਢਹਿ- ਢੇਰੀ। (ETV Bharat)

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਨੇ ਦੱਸਿਆ ਕਿ "ਨਸ਼ਾ ਤਸਕਰ ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਉਸਦਾ ਭਰਾ ਅਤੇ ਉਸਦੀ ਮਾਤਾ ਉੱਪਰ ਨਸ਼ਾ ਤਸਕਰੀ ਦੇ ਕਈ ਮੁਕਦਮੇ ਦਰਜ ਹਨ। ਇਹਨਾਂ ਵੱਲੋਂ ਸਰਕਾਰ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਨਸ਼ਾ ਵੇਚ ਕੇ ਬਣਾਏ ਹੋਏ ਪੈਸਿਆਂ ਨਾਲ ਇਲੀਗਲ ਤੌਰ ਤੇ ਘਰ ਬਣਾਇਆ ਹੋਇਆ ਸੀ ਜਿਸ ਨੂੰ ਹੁਣ ਮਜਿਸਟਰੇਟ ਦੇ ਹੁਕਮਾਂ ਤੋਂ ਬਾਅਦ ਡਿਊਟੀ ਮਜਿਸਟਰੇਟ ਦੀ ਹਾਜਰੀ ਵਿੱਚ ਢਾਇਆ ਜਾ ਰਿਹਾ ਹੈ ਅਤੇ ਸਰਕਾਰ ਨੂੰ ਵਾਪਸ ਕਬਜ਼ਾ ਦਵਾਇਆ ਜਾ ਰਿਹਾ ਹੈ।"

ਪੂਰਾ ਪਰਿਵਾਰ ਹੀ ਕਰਦਾ ਸੀ ਨਸ਼ਾ ਤਸਕਰੀ ਦਾ ਕੰਮ

ਐਸਪੀ ਮਨਜੀਤ ਸਿੰਘ ਨੇ ਨੇ ਕਿਹਾ ਕਿ ਕਿਸੇ ਕੀਮਤ 'ਤੇ ਵੀ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਉੱਪਰ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ, ਇਹ ਘਰ ਪਿੰਡ ਕਿਲਚੇ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਹੈ। ਜਿਸਦਾ ਫਾਇਦਾ ਚੱਕ ਕੇ ਇਹ ਨਸ਼ਾ ਤਸਕਰੀ ਦਾ ਕੰਮ ਪੂਰਾ ਪਰਿਵਾਰ ਹੀ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵਿੱਚ ਇਨ੍ਹਾਂ ਉੱਪਰ 4 ਮਾਮਲੇ ਦਰਜ ਹਨ।

ਸਰਕਾਰ ਨੇ ਜ਼ਮੀਨ ਦਾ ਕਬਜ਼ਾ ਲਿਆ ਵਾਪਸ

ਮੌਕੇ 'ਤੇ ਕਬਜ਼ਾ ਛੁਡਾਉਣ ਪਹੁੰਚੇ ਡਿਊਟੀ ਮਜਿਸਟਰੇਟ ਨੇ ਦੱਸਿਆ ਕਿ "ਇਸ ਜਗ੍ਹਾ ਪ੍ਰੀਵੈਂਸ਼ੀਅਲ ਗੌਰਮੈਂਟ ਦੀ ਹੈ। ਜਿਸ ਉੱਪਰ ਨਸ਼ਾ ਤਸਕਰ ਵੱਲੋਂ ਕਬਜ਼ਾ ਕਰਕੇ ਘਰ ਬਣਾਇਆ ਗਿਆ ਸੀ। ਜਿਸ ਨੂੰ ਅੱਜ ਪੁਲਿਸ ਦੀ ਮਦਦ ਨਾਲ ਢਾਹ ਦਿੱਤਾ ਗਿਆ ਹੈ ਅਤੇ ਜ਼ਮੀਨ ਦਾ ਕਬਜ਼ਾ ਸਰਕਾਰ ਨੇ ਵਾਪਸ ਲਿਆ ਹੈ।"


ਜੇਲ੍ਹ ਵਿੱਚ ਬੰਦ ਹਨ ਨਸ਼ਾ ਤਸਕਰ

ਜ਼ਿਕਰਯੋਗ ਹੈ ਕਿ ਜਿੰਨਾ ਨਸ਼ਾ ਤਸਕਰਾਂ ਦਾ ਘਰ ਢਾਹਿਆ ਜਾ ਰਿਹਾ ਹੈ। ਉਹ ਫਿਲਹਾਲ ਨਸ਼ੇ ਦੀ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਮੈਂਬਰ ਜੇਲ੍ਹ ਵਿੱਚ ਬੰਦ ਹਨ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਇਹ ਜ਼ਮੀਨ ਉਨ੍ਹਾਂ ਨੇ ਆਪ ਖਰੀਦੀ ਹੋਈ ਹੈ।