ETV Bharat / state

ਸਰਪੰਚ ਕਤਲ ਮਾਮਲੇ ਦੇ ਮੁੱਖ ਸ਼ੂਟਰਾਂ ਦਾ ਐਨਕਾਊਂਟਰ, ਦੋਵਾਂ ਨੂੰ ਵੱਜੀਆਂ ਗੋਲੀਆਂ

ਪੁਲਿਸ ਟੀਮਾਂ ਨੇ ਗੁਪਤ ਜਾਣਕਾਰੀ ਦੇ ਅਧਾਰ ਉੱਤੇ ਮੁਲਜ਼ਮਾਂ ਨੂੰ ਘੇਰਾ ਪਾਕੇ ਐਨਕਾਉਂਟਰ ਮਗਰੋਂ ਗ੍ਰਿਫ਼ਤਾਰ ਕੀਤਾ ਹੈ

Sarpanch murder accused arrest
ਸਰਪੰਚ ਕਤਲ ਮਾਮਲੇ ਦੇ ਮੁੱਖ ਸ਼ੂਟਰਾਂ ਦਾ ਐਨਕਾਊਂਟਰ (ETV BHARAT)
author img

By ETV Bharat Punjabi Team

Published : March 4, 2026 at 3:22 PM IST

2 Min Read
Choose ETV Bharat

ਤਰਨਤਾਰਨ: ਵਿਆਹ ਸਮਾਗਮ ਵਿੱਚ ਸ਼ਰੇਆਮ ਗੋਲੀ ਮਾਰ ਕੇ ਕਤਲ ਕੀਤੇ ਸਰਪੰਚ ਹਰਬਰਿੰਦਰ ਸਿੰਘ ਦੇ ਮਾਮਲੇ ਵਿੱਚ ਪੁਲਿਸ ਲਗਾਤਾਰ ਐਕਸ਼ਨ ਕਰ ਰਹੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕਈ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਪਰ ਅੱਜ ਪੁਲਿਸ ਨੇ ਮੁਕਾਬਲੇ ਮਗਰੋਂ ਦੋ ਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਸੁਰੇਂਦਰ ਲਾਂਬਾ,ਐੱਸਐੱਸਪੀ (ETV BHARAT)

'ਮੁੱਖ ਸ਼ੂਟਰ ਗ੍ਰਿਫ਼ਤਾਰ'

ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ, 'ਦੋ ਮੁੱਖ ਸ਼ੂਟਰਾਂ ਨੂੰ ਮਾਮਲੇ ਵਿੱਚ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਹਿਚਾਣ ਗੁਰਦੇਵ ਸਿੰਘ ਬਾਬਾ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੋ ਮੁਲਜ਼ਮਾਂ ਨੇ ਹੀ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਇਸ ਮਾਮਲੇ ਵਿੱਚ ਕੁੱਲ੍ਹ 7 ਦੇ ਕਰੀਬ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸ਼ੂਟਰਾਂ ਨੂੰ ਵਾਰਦਾਤ ਦੌਰਾਨ ਮਦਦ ਦੇਣ ਵਾਲੇ ਵੀ ਸ਼ਾਮਿਲ ਹਨ'


ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਘੜਕਾ ਵਿੱਚ ਮੁਲਜ਼ਮਾਂ ਦੀ ਹਰਕਤ ਵੇਖੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਤੜਕੇ ਤੋਂ ਹੀ ਮੰਡ ਖੇਡਰ ਨੂੰ ਘੇਰਾ ਪਾ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਪੁਲਿਸ ਪਾਰਟੀਆਂ ਵੱਲੋਂ ਪੂਰੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ। ਫਿਰ ਪਤਾ ਲੱਗਾ ਕਿ ਮੁਲਜ਼ਮ ਪਿੰਡ ਘੜਕਾ ਤੋਂ ਸੁਲਤਾਨਪੁਰ ਨੂੰ ਜਾਂਦੇ ਰੋਡ ਦੇ ਨਜ਼ਦੀਕ ਇੱਕ ਪਾਣੀ ਦੀ ਮੋਟਰ ਵਾਲੇ ਕਮਰੇ ਵਿੱਚ ਲੁਕੇ ਹੋਏ ਹਨ। ਜਦੋਂ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਵਾਬੀ ਫਾਇਰਿੰਗ ਵਿੱਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਿਸ ਪਾਰਟੀ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਭਰਤੀ ਕਰਾਇਆ ਗਿਆ।- ਸੁਰੇਂਦਰ ਲਾਂਬਾ,ਐੱਸਐੱਸਪੀ

Tarn Taran Sarpanch murder case
ਮੌਕੇ ਉੱਤੇ ਮੌਜੂਦ ਪੁਲਿਸ ਟੀਮਾਂ (ETV BHARAT)

'ਮੁਲਜ਼ਮਾਂ ਕੋਲੋਂ ਅਸਲਾ ਹੋਇਆ ਬਰਾਮਦ'

ਐੱਸਐੱਸਪੀ ਸੁਰੇਂਦਰ ਲਾਂਬਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ, 'ਜ਼ਖ਼ਮੀ ਹੋਏ ਦੋਵਾਂ ਮੁਲਜ਼ਮਾਂ ਦੀ ਪਹਿਚਾਣ ਗੁਰਦੇਵ ਸਿੰਘ ਬਾਬਾ ਵਾਸੀ ਖਡੂਰ ਸਾਹਿਬ ਅਤੇ ਮਨਪ੍ਰੀਤ ਸਿੰਘ ਮੰਨਾ ਵਾਸੀ ਵਰਪਾਲ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਮੈਗਜ਼ੀਨ ਤੋਂ ਇਲਾਵਾ ਇੱਕ ਅਸਾਲਟ ਰਾਈਫਲ ਵੀ ਬਰਾਮਦ ਹੋਈ ਹੈ। ਮੌਕੇ ਤੋਂ ਭੱਝਣ ਲਈ ਮੁਲਜ਼ਮਾਂ ਨੇ 8 ਤੋਂ 10 ਰਾਊਂਡ ਫਾਇਰ ਪੁਲਿਸ ਉੱਤੇ ਕੀਤੇ ਸਨ ਅਤੇ ਇੰਨੇ ਹੀ ਫਾਇਰ ਪੁਲਿਸ ਵੱਲੋਂ ਵੀ ਮੁਲਜ਼ਮਾਂ ਉੱਤੇ ਜਵਾਬੀ ਫਾਇਰਿੰਗ ਦੌਰਾਨ ਕੀਤੇ ਗਏ,ਜਿਸ ਕਾਰਣ ਦੋਵੇਂ ਮੁਲਜ਼ਮ ਜ਼ਖ਼ਮੀ ਵੀ ਹੋਏ ਹਨ।'

'ਪਹਿਲਾਂ ਵੀ ਹੋਈਆਂ ਹਨ ਗ੍ਰਿਫ਼ਤਾਰੀਆਂ'

ਦੱਸ ਦਈਏ ਕੁੱਝ ਦਿਨ ਪਹਿਲਾਂ ਵੀ ਸਰਪੰਚ ਕਤਲ ਮਾਮਲੇ ਵਿੱਚ ਪੁਲਿਸ ਨੇ ਪਿੰਡ ਨੌਸ਼ਹਿਰਾ ਪਨੂੰਆਂ ਦੇ ਕੋਲ ਇੱਕ ਮੁਕਾਬਲੇ ਤੋਂ ਬਾਅਦ ਮੋਟਰਸਾਈਕਲ ਸਵਾਰ 2 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਨ੍ਹਾਂ ਮੁਲਜ਼ਮਾਂ ਉੱਤੇ ਸ਼ੂਟਰਾਂ ਦੀ ਮਦਦ ਕਰਨ ਦਾ ਇਲਜ਼ਾਮ ਸੀ। ਮਾਮਲੇ ਵਿੱਚ ਪੁਲਿਸ ਇੱਕ ਮੁਲਜ਼ਮ ਨੂੰ ਏਅਰਪੋਰਟ ਤੋਂ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ।