ETV Bharat / state

ਹੋਲੀ ਆਫ਼ਰ: 'ਐਂਟਰੀ ਫ੍ਰੀ, ਮਿਲੇਗਾ VVIP ਟ੍ਰੀਟਮੈਂਟ', ਪੰਜਾਬ ਪੁਲਿਸ ਦਾ ਧਮਾਕੇਦਾਰ ਹੋਲੀ ਪਲਾਨ

ਹੋਲੀ ਰੰਗਾ ਦਾ ਤਿਉਹਾਰ ਹੈ। ਇਸ ਮੌਕੇ ਕਿਸੇ ਦੀ ਹੋਲੀ ਖਰਾਬ ਨਾ ਹੋਵੇ, ਇਸ ਲਈ ਪਟਿਆਲਾ ਪੁਲਿਸ ਨੇ ਖਾਸ ਆਫ਼ਰ ਪੇਸ਼ ਕੀਤਾ ਹੈ।

patiala police warning poster
ਪਟਿਆਲਾ ਪੁਲਿਸ ਦਾ ਧਮਾਕੇਦਾਰ ਹੋਲੀ ਆਫ਼ਰ (ETV Bharat)
author img

By ETV Bharat Punjabi Team

Published : March 3, 2026 at 2:32 PM IST

2 Min Read
Choose ETV Bharat

ਪਟਿਆਲਾ/ਲੁਧਿਆਣਾ: ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਘਰਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਪਾਣੀ ਅਤੇ ਰੰਗਾਂ ਹੋਲੀ ਖੇਡਦੇ ਦਿਖਾਈ ਦੇਣਗੇ, ਉੱਥੇ ਹੀ ਪੁਲਿਸ ਦਾ ਵੀ ਸਖ਼ਤ ਪਹਿਰਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਇਸ ਦੀ ਵਾਰਨਿੰਗ ਵੀ ਦੇ ਦਿੱਤੀ ਗਈ ਹੈ। ਸੋ, ਜੇਕਰ ਕੋਈ ਹੁੱਲੜਬਾਜ਼ੀ ਕਰਨ ਦਾ ਪਲਾਨ ਬਣਾ ਰਿਹਾ ਹੈ, ਤਾਂ ਪਹਿਲਾਂ ਹੀ ਉਹ ਪਟਿਆਲਾ ਪੁਲਿਸ ਦਾ ਆਫ਼ਰ ਜ਼ਰੂਰ ਜਾਣ ਲਵੇ, ਨਹੀਂ ਹੋਲੀ ਦੇ ਰੰਗ ਫਿੱਕੇ ਪੈ ਸਕਦੇ ਹਨ।

'ਹੋਲੀ ਹੈ... ਗੁੰਡਾਗਰਦੀ ਨਹੀਂ'

ਪੰਜਾਬ ਪੁਲਿਸ ਨੇ ਹੋਲੀ ਮੌਕੇ ਸੜਕਾਂ ਉੱਤੇ ਮੋਟਰਸਾਈਕਲਾਂ ਜਾਂ ਹੋਰ ਵਾਹਨਾਂ ਉੱਤੇ ਹੁੱਲੜਬਾਜ਼ੀ ਕਰਨ ਵਾਲਿਆਂ ਲਈ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਦਿੱਤੀ ਹੈ।

ਪੰਜਾਬ ਪੁਲਿਸ ਦੀ ਚਿਤਾਵਨੀ (Etv Bharat)

ਪਟਿਆਲਾ ਪੁਲਿਸ ਨੇ ਐਕਸ ਉੱਤੇ ਲਿਖਿਆ-

"ਹੋਲੀ ਹੈ... ਗੁੰਡਾਗਰਦੀ ਨਹੀਂ। ਟ੍ਰਿਪਲ ਸਵਾਰੀ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਰੰਗਾਂ ਨਾਲ ਹਮਲਾ ਅਤੇ ਕੈਂਪਸ ਵਿੱਚ ਪਰੇਸ਼ਾਨੀ = ਸਿੱਧਾ ਚਲਾਨ। ਹਫ਼ੜਾ-ਦਫ਼ੜੀ ਮਚਾਉਣ ਵਾਲੇ ਬਾਹਰੀ ਲੋਕ ਪੁਲਿਸ ਸਟੇਸ਼ਨ ਵਿੱਚ ਹੋਲੀ ਮਨਾਉਣਗੇ। ਸੁਰੱਖਿਅਤ ਰਹੋ।"

ਪਟਿਆਲਾ ਪੁਲਿਸ ਦਾ ਆਫ਼ਰ...

ਪਟਿਆਲਾ ਪੁਲਿਸ ਨੇ ਇੱਕ ਪੋਸਟਰ ਜਾਰੀ ਕਰਦਿਆ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਖਾਸ ਆਫ਼ਰ ਵੀ ਪੇਸ਼ ਕੀਤਾ ਹੈ। ਪੋਸਟਰ ਮੁਤਾਬਕ-

  • ਪੰਜਾਬ ਪੁਲਿਸ ਵੱਲੋਂ ਦੂਜਿਆਂ ਦਾ ਹੋਲੀ ਦਾ ਤਿਉਹਾਰ ਬਰਬਾਦ ਕਰਨ ਵਾਲਿਆਂ ਲਈ "ਸਪੈਸ਼ਲ" ਪ੍ਰਬੰਧ ਕੀਤੇ ਹਨ।
  • "ਜੇਕਰ ਤੁਸੀਂ ਸੋਚਦੇ ਹੋ ਕੇ ਸ਼ਰਾਬ ਪੀ ਕੇ ਜਾਂ ਟ੍ਰਿਪਲਿੰਗ ਕਰਕੇ ਤੁਸੀ ਹੀਰੋ ਲੱਗ ਰਹੇ ਹੋ? ਤਾਂ ਇਸ ਬਾਰੇ ਪੁਲਿਸ ਨਾਕੇ ਉੱਤੇ ਡਿਟੇਲ ਵਿੱਚ ਦੱਸਣਾ।"

ਜੇਕਰ ਤੁਸੀਂ ਹੁੜਦੰਗਬਾਜੀ ਕੀਤੀ ਤਾਂ, ਤੁਹਾਨੂੰ ਹੋਲੀ ਦੇ ਇਹ ਸਪੈਸ਼ਲ ਪਲਾਨ ਤੁਹਾਡੇ ਲਈ ਹਨ-

  • ਫ੍ਰੀ ਐਂਟਰੀ- ਪੁਲਿਸ ਸਟੇਸ਼ਨ
  • ਵੀਵੀਆਈਪੀ ਟ੍ਰੀਟਮੈਂਟ- ਹੱਥਕੜੀ
  • ਫ੍ਰੀ ਕਾਨੂੰਨੀ ਸਲਾਹ

ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ਼ ਕਿੱਥੇ ਕਰੀਏ ਸ਼ਿਕਾਇਤ?

ਪਟਿਆਲਾ ਪੁਲਿਸ ਨੇ ਪੋਸਟਰ ਰਾਹੀਂ ਦੱਸਿਆ ਕਿ, 'ਹੁੱਲੜਬਾਜ਼ੀ ਕਰਨ ਵਾਲਿਆਂ ਦੀ ਸ਼ਿਕਾਇਤ ਕਰਨ ਲਈ 112 ਨੰਬਰ ਡਾਇਲ ਕਰੋ।'

ਲੁਧਿਆਣਾ ਪੁਲਿਸ ਵੀ ਤਿਆਰ

ਲੁਧਿਆਣਾ ਟ੍ਰੈਫਿਕ ਪੁਲਿਸ ਏਸੀਪੀ ਜਤਿਨ ਬੰਸਲ ਨੇ ਜਿੱਥੇ ਲੋਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ। ਉੱਥੇ ਹੀ ਹੋਲੀ ਦੇ ਦੌਰਾਨ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਨੂੰ ਸਖ਼ਤ ਚਿਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਹੋਲੀ ਖੁਸ਼ੀਆਂ ਦਾ ਤਿਉਹਾਰ ਹੈ, ਕਿਸੇ ਨੂੰ ਵੀ ਹੁੱਲੜਬਾਜ਼ੀ ਕਰਨ ਨਹੀਂ ਦਿੱਤੀ ਜਾਵੇਗੀ। ਪੁਲਿਸ ਅਧਿਕਾਰੀਆਂ ਵੱਲੋਂ ਇਸ ਦਿਨ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾਵੇਗੀ। ਛੋਟੇ ਬੱਚਿਆਂ ਨੂੰ ਮੋਟਰਸਾਈਕਲ ਦੇਣ ਸਮੇਂ ਉਹਨਾਂ ਦੇ ਮਾਂ-ਪਿਤਾ ਜਰੂਰ ਸੋਚਣ ਕਿਉਂਕਿ ਬੀਤੇ ਸਮੇਂ ਵਿੱਚ ਛੋਟੇ ਬੱਚਿਆਂ ਦੁਆਰਾ ਕੀਤੇ ਗਏ ਹਾਦਸਿਆਂ ਦੌਰਾਨ ਮੌਤ ਦੇ ਮਾਮਲੇ ਸਾਹਮਣੇ ਆਏ ਹਨ।

ਏਸੀਪੀ ਜਤਿਨ ਬਾਂਸਲ ਨੇ ਕਿਹਾ ਕਿ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਜਿਸ ਦੇ ਨਾਲ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਲੋਕ ਧਿਆਨ ਰੱਖਣਾ ਅਤੇ ਹੋਲੀ ਦੇ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਤਿਓਹਾਰ ਵਾਲੇ ਦਿਨ ਕਿਸੇ ਦਾ ਚਲਾਨ ਨਾ ਕੱਟੀਏ ਅਤੇ ਨਾ ਹੀ ਸਾਡੀ ਇਹ ਕੋਈ ਮਨਸ਼ਾ ਹੈ ਪਰ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਅਸੀਂ ਚਲਾਨ ਕੱਟਦੇ ਹਾਂ।