ETV Bharat / state

"ਨਸ਼ਾ ਵੇਚਣ ਵਾਲਿਆਂ ਦੀ ਨਹੀਂ ਦੇਵੇਗਾ ਕੋਈ ਜ਼ਮਾਨਤ", ਇਸ ਪਿੰਡ ਦੀ ਪੰਚਾਇਤ ਨੇ ਲਿਆ ਫੈਸਲਾ

ਲੁਧਿਆਣਾ ਦੇ ਖੰਨਾ ਵਿੱਚ ਪੂਰਾ ਪਿੰਡ ਨਸ਼ਾ ਤਸਕਰਾਂ ਦੇ ਖ਼ਿਲਾਫ਼ ਇੱਕਜੁਟ ਨਜ਼ਰ ਆਇਆ, ਪੜ੍ਹੋ ਪੂਰੀ ਖਬਰ...

PANCHAYAT RESOLUTION AGAINST DRUG
ਪਿੰਡ ਕੌੜੀ ਦੀ ਪੰਚਾਇਤ ਦਾ ਨਸ਼ੇ ਖਿਲਾਫ ਸਕੰਲਪ (Etv Bharat)
author img

By ETV Bharat Punjabi Team

Published : February 24, 2026 at 7:46 PM IST

3 Min Read
Choose ETV Bharat

ਖੰਨਾ: ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਦਰਮਿਆਨ ਖੰਨਾ ਤੋਂ ਇੱਕ ਹੌਂਸਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ‘ਦੇਹਾਤੀ ਦੌਰਾ ਯੋਜਨਾ’ ਤਹਿਤ ਜਦੋਂ ਐਸਐਸਪੀ ਡਾ. ਦਰਪਣ ਆਹਲੂਵਾਲੀਆ ਪਿੰਡ ਕੌੜੀ ਦੀ ਸੱਥ ਵਿੱਚ ਪਹੁੰਚੇ, ਤਾਂ ਪੂਰਾ ਪਿੰਡ ਨਸ਼ਾ ਤਸਕਰਾਂ ਦੇ ਖ਼ਿਲਾਫ਼ ਇੱਕਜੁਟ ਨਜ਼ਰ ਆਇਆ। ਪਿੰਡ ਵਾਸੀਆਂ ਨੇ ਇੱਕ ਸੁਰ ਵਿੱਚ ਐਲਾਨ ਕੀਤਾ ਕਿ ਜੋ ਵੀ ਨਸ਼ਾ ਵੇਚੇਗਾ, ਉਸ ਦੀ ਜ਼ਮਾਨਤ ਲਈ ਪਿੰਡ ਵੱਲੋਂ ਕੋਈ ਵੀ ਅੱਗੇ ਨਹੀਂ ਆਵੇਗਾ।

ਪਿੰਡ ਕੌੜੀ ਦੀ ਪੰਚਾਇਤ ਦਾ ਨਸ਼ੇ ਖਿਲਾਫ ਫੈਸਲਾ (Etv Bharat)

ਐਸਐਸਪੀ ਵੱਲੋਂ ਬਿਨ੍ਹਾਂ ਡਰੇ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ

ਇਹ ਸਿਰਫ਼ ਇੱਕ ਮੀਟਿੰਗ ਨਹੀਂ ਸੀ, ਬਲਕਿ ਪਿੰਡ ਪੱਧਰ ’ਤੇ ਸਮਾਜਿਕ ਬਦਲਾਅ ਦੀ ਸ਼ੁਰੂਆਤ ਸੀ। ਕਾਫ਼ੀ ਸਮੇਂ ਤੋਂ ਬੰਦ ਪਈ ਦੇਹਾਤੀ ਦੌਰਿਆਂ ਦੀ ਪਰੰਪਰਾ ਨੂੰ ਮੁੜ ਸ਼ੁਰੂ ਕਰਦਿਆਂ ਐਸਐਸਪੀ ਖੁਦ ਪਿੰਡਾਂ ਵਿੱਚ ਪਹੁੰਚੇ ਅਤੇ ਲੋਕਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਸਾਫ਼ ਕਿਹਾ ਕਿ "ਨਸ਼ਿਆਂ ਅਤੇ ਅਪਰਾਧ ਦੇ ਖ਼ਿਲਾਫ਼ ਲੜਾਈ ਪੁਲਿਸ ਇਕੱਲੀ ਨਹੀਂ ਜਿੱਤ ਸਕਦੀ, ਇਸ ਲਈ ਸਮਾਜ ਦਾ ਸਾਥ ਬਹੁਤ ਜ਼ਰੂਰੀ ਹੈ। ਮੀਟਿੰਗ ਦੌਰਾਨ ਐਸਐਸਪੀ ਨੇ “ਯੁੱਧ ਨਸ਼ਿਆਂ ਦੇ ਵਿਰੁੱਧ” ਅਤੇ “ਆਪਰੇਸ਼ਨ ਪ੍ਰਹਾਰ” ਮੁਹਿੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇ ਕੋਈ ਵਿਅਕਤੀ ਨਸ਼ਾ ਤਸਕਰੀ ਜਾਂ ਕਿਸੇ ਵੀ ਅਪਰਾਧੀ ਗਤੀਵਿਧੀ ਬਾਰੇ ਜਾਣਕਾਰੀ ਦਿੰਦਾ ਹੈ, ਤਾਂ ਉਸ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।" ਉਨ੍ਹਾਂ ਪਿੰਡ ਵਾਸੀਆਂ ਨੂੰ ਬਿਨ੍ਹਾਂ ਡਰੇ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

“ਨਸ਼ਿਆਂ ਦੇ ਖ਼ਿਲਾਫ਼ ਇਹ ਲੜਾਈ ਸਮਾਜਿਕ ਭਾਗੀਦਾਰੀ ਨਾਲ ਹੀ ਜਿੱਤੀ ਜਾ ਸਕਦੀ ਹੈ। ਜੇ ਪਿੰਡ, ਪੰਚਾਇਤ ਅਤੇ ਨੌਜਵਾਨ ਇਕੱਠੇ ਹੋ ਜਾਣ, ਤਾਂ ਕੋਈ ਵੀ ਤਸਕਰ ਜ਼ਿਆਦਾ ਸਮਾਂ ਨਹੀਂ ਟਿਕ ਸਕਦਾ। ਮੈਂ ਹਰ ਨਾਗਰਿਕ ਨੂੰ ਅਪੀਲ ਕਰਦੀ ਹਾਂ ਕਿ ਕਿਸੇ ਵੀ ਅਪਰਾਧੀ ਗਤੀਵਿਧੀ ਦੀ ਜਾਣਕਾਰੀ ਸਿੱਧੀ ਮੈਨੂੰ ਦਿਓ, ਤੁਹਾਡੀ ਪਹਿਚਾਣ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਖੰਨਾ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।”- ਡਾ. ਦਰਪਣ ਆਹਲੂਵਾਲੀਆ, ਐਸਐਸਪੀ ਖੰਨਾ

PANCHAYAT RESOLUTION AGAINST DRUG
ਪਿੰਡ ਕੌੜੀ ਵਿੱਚ ਹੋਇਆ ਇਕੱਠ (Etv Bharat)

"ਅਸੀਂ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦਿੰਦੇ ਸੀ ਦਿੰਦੇ ਰਹਾਂਗੇ"

ਪਿੰਡ ਕੌੜੀ ਦੀ ਸਰਪੰਚ ਜਗਦੀਪ ਕੌਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਉਨ੍ਹਾਂ ਦੇ ਪਿੰਡ ਪਹੁੰਚਿਆ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿਉਂਕਿ ਇਸ ਨਾਲ ਸ਼ਰਾਰਤੀ ਅਨਸਰ ਜਾਂ ਫਿਰ ਨਸ਼ੇੜੀਆਂ ਨੂੰ ਇਸ ਗੱਲ ਦਾ ਡਰ ਰਹੇਗਾ ਕਿ ਹੁਣ ਪੁਲਿਸ ਪ੍ਰਸ਼ਾਸ਼ਨ ਬਹੁਤ ਧਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐਸਐਸਪੀ ਨੇ ਬਹੁਤ ਹੀ ਚੰਗੇ ਢੰਗ ਨਾਲ ਸਮਝਾਇਆ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਗਲਤ ਗਤੀਵਿਧੀ ਹੁੰਦੀ ਹੈ ਤਾਂ ਕਿਸ ਤਰ੍ਹਾਂ ਪੁਲਿਸ ਦੀ ਸਹਾਇਤਾ ਲਈ ਜਾ ਸਕਦੀ ਹੈ। ਸਰਪੰਚ ਜਗਜੀਤ ਕੌਰ ਨੇ ਕਿਹਾ ਕਿ "ਉਹ ਪੁਲਿਸ ਪ੍ਰਸ਼ਾਸ਼ਨ ਦੀ ਪੂਰੀ ਮਦਦ ਕਰਨਗੇ ਅਤੇ ਇਸੇ ਸਬੰਧੀ ਪਹਿਲਾਂ ਵੀ ਮਤਾ ਪਾ ਕੇ ਦਿੱਤਾ ਸੀ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਜਾਂ ਕਿਸੇ ਨਸ਼ਾ ਕਰਨ ਵਾਲੇ ਦਾ ਸਾਥ ਨਹੀਂ ਦੇਣਗੇ ਅਤੇ ਜੇਕਰ ਕੋਈ ਇੱਦਾਂ ਦਾ ਕੁਝ ਕਰਦਾ ਮਿਲਿਆ ਤਾਂ ਉਸਦੀ ਪੂਰੀ ਜਾਣਕਾਰੀ ਪੁਲਿਸ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਨਸ਼ੇ ਖਿਲਾਫ ਇਸੇ ਤਰ੍ਹਾਂ ਪੁਲਿਸ ਦਾ ਸਾਥ ਦੇਣਗੇ ਅਤੇ ਆਪਣੇ ਪਿੰਡ ਦਾ ਸੁਧਾਰ ਕਰਨਗੇ।"

“ਸਾਡਾ ਪਿੰਡ ਹੁਣ ਨਸ਼ਾ ਤਸਕਰਾਂ ਦੇ ਖ਼ਿਲਾਫ਼ ਪੂਰੀ ਤਰ੍ਹਾਂ ਇਕਜੁਟ ਹੈ। ਪੰਚਾਇਤ ਨੇ ਸਾਫ਼ ਕਰ ਦਿੱਤਾ ਹੈ ਕਿ ਜੋ ਵੀ ਨਸ਼ਾ ਵੇਚਦਾ ਫੜਿਆ ਗਿਆ, ਉਸ ਦੀ ਜ਼ਮਾਨਤ ਲਈ ਪਿੰਡ ਵੱਲੋਂ ਕੋਈ ਸਿਫ਼ਾਰਸ਼ ਨਹੀਂ ਹੋਵੇਗੀ। ਅਸੀਂ ਸਰਬਸੰਮਤੀ ਨਾਲ ਪ੍ਰਸਤਾਵ ਵੀ ਪਾਸ ਕੀਤਾ ਹੈ। ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਰਬਾਦ ਨਹੀਂ ਹੋਣ ਦੇਵਾਂਗੇ। ਖੰਨਾ ਪੁਲਿਸ ਨਾਲ ਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਸਾਡਾ ਟੀਚਾ ਹੈ।”- ਜਗਦੀਪ ਕੌਰ, ਸਰਪੰਚ ਪਿੰਡ ਕੌੜੀ

PANCHAYAT RESOLUTION AGAINST DRUG
ਪਿੰਡ ਕੌੜੀ ਵਿੱਚ ਹੋਇਆ ਇਕੱਠ (Etv Bharat)

ਪੰਜਾਬ ਅਤੇ ਦੇਸ਼ ਲਈ ਇੱਕ ਮਜ਼ਬੂਤ ਸੰਦੇਸ਼

ਪਿੰਡ ਕੌੜੀ ਦੇ ਲੋਕਾਂ ਨੇ ਇਸ ਮੌਕੇ ’ਤੇ ਫੈਸਲਾ ਲਿਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਾਜਿਕ ਸਹਿਯੋਗ ਨਹੀਂ ਦਿੱਤਾ ਜਾਵੇਗਾ। ਇਹ ਫੈਸਲਾ ਸਿਰਫ਼ ਖੰਨਾ ਹੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਲਈ ਇੱਕ ਮਜ਼ਬੂਤ ਸੰਦੇਸ਼ ਹੈ ਕਿ ਜੇ ਸਮਾਜ ਠਾਨ ਲਵੇ, ਤਾਂ ਨਸ਼ੇ ਵਰਗੀ ਬੁਰਾਈ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਐਸਐਸਪੀ ਨੇ ਸਾਰੇ ਗਜ਼ਟਿਡ ਅਫ਼ਸਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਨਿਯਮਤ ਤੌਰ ’ਤੇ ਪਿੰਡਾਂ ਵਿੱਚ ਜਾ ਕੇ ਸੱਥ ਪੱਧਰ ’ਤੇ ਲੋਕਾਂ ਨਾਲ ਸੰਵਾਦ ਬਣਾਉਣ। ਇਸ ਦਾ ਮਕਸਦ ਪੁਲਿਸ ਅਤੇ ਜਨਤਾ ਵਿਚਕਾਰ ਭਰੋਸਾ ਮਜ਼ਬੂਤ ਕਰਨਾ ਅਤੇ ਜ਼ਮੀਨੀ ਪੱਧਰ ’ਤੇ ਅਪਰਾਧ ਕੰਟਰੋਲ ਦੀ ਯੋਜਨਾ ਤਿਆਰ ਕਰਨਾ ਹੈ।

PANCHAYAT RESOLUTION AGAINST DRUG
ਪੁਲਿਸ ਪ੍ਰਸ਼ਾਸ਼ਨ ਨਾਲ ਪਿੰਡ ਦੀ ਤਸਵੀਰ (Etv Bharat)

ਇਹ ਵੀ ਪੜ੍ਹੋ: