ED ਦੀ ਰੇਡ 'ਤੇ ਵਿਰੋਧੀਆਂ ਨੇ ਘੇਰੀ ਸਰਕਾਰ, CM ਮਾਨ ਨੇ ਵੀ ਦਿੱਤਾ ਮੋੜਵਾਂ ਜਵਾਬ
ਈਡੀ ਨੇ ਸਨਟੈਕ ਸਿਟੀ ਪ੍ਰੋਜੈਕਟ ਅੰਦਰ ਕਥਿਤ ਧੋਖਾਧੜੀ ਦੇ ਸਬੰਧ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ।


Published : May 7, 2026 at 7:52 PM IST
ਚੰਡੀਗੜ੍ਹ: ਮੋਹਾਲੀ ਜ਼ਿਲ੍ਹੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਖਰੜ ਨੇੜੇ ਛੱਜੂਮਾਜਰਾ ਸਥਿਤ ਵੈਸਟਰਨ ਟਾਵਰਜ਼ ਵਿੱਚ ED ਦੀ ਟੀਮ ਨੇ ਛਾਪੇਮਾਰੀ ਕਰਕੇ ਕਈ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਫਲੈਟ ਨੰਬਰ 906 ਸਮੇਤ ਕੁਝ ਹੋਰ ਟਿਕਾਣਿਆਂ ‘ਤੇ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ED ਦੀ ਇਹ ਕਾਰਵਾਈ GMADA ਤੋਂ CLU ਲਾਇਸੈਂਸ ਪ੍ਰਾਪਤ ਕਰਨ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਗਈ। ਇਸ ਨੂੰ ਲੈਕੇ ਹੁਣ ਪੰਜਾਬ ਦੀ ਸਿਆਸਤ ਵੀ ਭਖ ਚੁੱਕੀ ਹੈ, ਜਿਸ ਨੂੰ ਲੈਕੇ ਵਿਰੋਧੀ ਸਰਕਾਰ 'ਤੇ ਹਮਲਾਵਰ ਨਜ਼ਰ ਆ ਰਹੇ ਹਨ।
The reports of the ED raids and the accompanying visuals of cash flying in air from the premises of a person “very close to the powers be”, has exploded the myth of those claiming themselves to be “kattar-imaandaar”.
— Amarinder Singh Raja Warring (@RajaBrar_INC) May 7, 2026
This has only reaffirmed and reinforced the public belief as to… pic.twitter.com/8sx7cpCc0a
'ਕੱਟੜ ਇਮਾਨਦਾਰਾਂ ਦੀ ਹਕੀਕਤ ਬੇਨਕਾਬ'
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਛਾਪੇਮਾਰੀਆਂ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਵੜਿੰਗ ਨੇ ਕਿਹਾ ਕਿ "ਈਡੀ ਦੀਆਂ ਛਾਪੇਮਾਰੀਆਂ ਅਤੇ ਸੱਤਾ ਦੇ ਬਹੁਤ ਨੇੜਲੇ ਵਿਅਕਤੀ ਦੇ ਟਿਕਾਣੇ ਤੋਂ ਹਵਾ ਵਿੱਚ ਉੱਡਦੇ ਨੋਟਾਂ ਦੀਆਂ ਤਸਵੀਰਾਂ ਨੇ ਆਪਣੇ ਆਪ ਨੂੰ ‘ਕੱਟੜ ਇਮਾਨਦਾਰ’ ਕਹਿਣ ਵਾਲਿਆਂ ਦੇ ਦਾਅਵਿਆਂ ਦੀ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ। ਇਸ ਨਾਲ ਲੋਕਾਂ ਦੇ ਇਸ ਭਰੋਸੇ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੇ ਸ਼ਾਸਨ ਦੌਰਾਨ ਪੰਜਾਬੀਆਂ ਨੂੰ ਕਿਸ ਹੱਦ ਤੱਕ ਲੁੱਟਿਆ ਗਿਆ ਹੈ। ਜੇਕਰ ਇਸ ਮਾਮਲੇ ਦੀ ਢੰਗ ਨਾਲ ਅਤੇ ਡੂੰਘਾਈ ਨਾਲ ਜਾਂਚ ਹੋਵੇ, ਤਾਂ ਹੁਣ ਤੱਕ ਸਾਹਮਣੇ ਆਇਆ ਮਾਮਲਾ ਸਿਰਫ਼ ਇੱਕ ਵੱਡੇ ਖੇਡ ਦਾ ਛੋਟਾ ਜਿਹਾ ਹਿੱਸਾ ਸਾਬਤ ਹੋਵੇਗਾ। ਉਮੀਦ ਹੈ ਕਿ ਈਡੀ ਇਸ ਮਾਮਲੇ ਨੂੰ ਇਸ ਦੇ ਤਰਕਸੰਗਤ ਅੰਤ ਤੱਕ ਲੈ ਕੇ ਜਾਵੇਗੀ।"
How can @BhagwantMann deny the close proximity of his OSD Rajbir Ghuman with Nitin Gohal who has been raided by @JayDixit95 (ED) today and bundles of notes are all over the rooftop of a building ?
— Sukhpal Singh Khaira (@SukhpalKhaira) May 7, 2026
There’s much more than meets the eye and more heads will roll bcoz @AamAadmiParty… pic.twitter.com/M01NRUlee9
'ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ'
ਇਸ ਨੂੰ ਲੈਕੇ ਸੁਖਪਾਲ ਖਹਿਰਾ ਨੇ ਕਿਹਾ ਕਿ "ਭਗਵੰਤ ਮਾਨ ਆਪਣੇ ਓਐਸਡੀ ਰਾਜਬੀਰ ਘੁੰਮਣ ਦੀ ਨਿਤਿਨ ਗੋਹਲ ਨਾਲ ਨੇੜਤਾ ਤੋਂ ਕਿਵੇਂ ਇਨਕਾਰ ਕਰ ਸਕਦੇ ਹਨ, ਜਿਸ 'ਤੇ ਅੱਜ ਈਡੀ ਨੇ ਛਾਪਾ ਮਾਰਿਆ ਹੈ ਅਤੇ ਇੱਕ ਇਮਾਰਤ ਦੀ ਛੱਤ 'ਤੇ ਨੋਟਾਂ ਦੇ ਬੰਡਲ ਪਏ ਹਨ? ਅੱਖੀਂ ਦੇਖਣ ਤੋਂ ਕਿਤੇ ਜ਼ਿਆਦਾ ਕੁਝ ਹੈ ਅਤੇ ਹੋਰ ਵੀ ਬਹੁਤ ਸਾਰੇ ਲੋਕ ਇਸ ਲਈ ਹੈਰਾਨ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਹੁਣ ਕੱਟੜ ਭ੍ਰਿਸ਼ਟ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਦੇ ਬੱਚੇ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ।"

'ਵਿਦੇਸ਼ਾਂ ਨੂੰ ਭੇਜਿਆ ਜਾ ਰਿਹਾ ਪੈਸਾ'
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਐਕਸ 'ਤੇ ਲਿਖਿਆ ਕਿ "ਹਵਾ ਵਿੱਚ ਉੱਡ ਰਹੇ ਲੱਖਾਂ ਰੁਪਏ ਦੇ 500 ਰੁਪਏ ਦੇ ਨੋਟਾਂ ਦੇ ਬੰਡਲ! ਇਹ 'ਕੱਟੜ ਇਮਾਮਦਾਰ ਪਾਰਟੀ' ਦੀ ਹਕੀਕਤ ਹੈ, ਜਿਸ ਦੇ ਨਜ਼ਦੀਕੀ ਸਹਿਯੋਗੀ - ਸਿੱਧੇ ਤੌਰ 'ਤੇ ਮੁੱਖ ਮੰਤਰੀ ਦੇ ਓਐਸਡੀ ਨਾਲ ਜੁੜੇ ਹੋਏ - ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਛਾਪੇਮਾਰੀ ਕਰਨ 'ਤੇ ਖਰੜ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੀ 9ਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰੇ ਬੈਗ ਸੁੱਟ ਦਿੱਤੇ। ਇਹ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਭਰਨ ਲਈ ਪੰਜਾਬ ਅਤੇ ਇਸਦੇ ਸਰੋਤਾਂ ਦੀ ਲੁੱਟ ਦਾ ਸਪੱਸ਼ਟ ਸਬੂਤ ਹੈ। ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਪੰਜਾਬ ਤੋਂ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਪੈਸਾ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਦਾ ਹੈ ਅਤੇ ਨਾਲ ਹੀ ਅਜਿਹੇ ਤੱਤਾਂ ਨਾਲ ਜੁੜੇ ਸਾਰੇ ਹਵਾਲਾ ਲੈਣ-ਦੇਣ ਦੀ ਵੀ ਮੰਗ ਕਰਦਾ ਹੈ। ਅਸੀਂ 2027 ਵਿੱਚ ਸਰਕਾਰ ਬਣਾਉਣ ਤੋਂ ਬਾਅਦ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਵਚਨਬੱਧ ਹਾਂ। ਪੰਜਾਬੀਆਂ ਤੋਂ ਲੁੱਟਿਆ ਗਿਆ ਸਾਰਾ ਪੈਸਾ ਸੂਬੇ ਨੂੰ ਵਾਪਸ ਕਰ ਦਿੱਤਾ ਜਾਵੇਗਾ।"
👉 No matter how much pressure is put on the media, everyone will eventually be exposed.
— Bikram Singh Majithia (@bsmajithia) May 7, 2026
👉 An alleged property game involving GAMADA, GLADA and PUDA is under scrutiny.
👉 Garg, Sinha and several other officers are allegedly involved in selling cheap land at inflated prices.
👉… pic.twitter.com/loYvPhWnYB
ਘਰ ਅੰਦਰ ਬੰਕਰ ਬਣਾਉਣਾ ਪਿਆ
ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ "ਜਿਨ੍ਹਾਂ ਮਰਜੀ ਮੀਡੀਆ ਤੇ ਦਬਾਓ ਬਣਾ ਲਓ ਲੇਕਿਨ ਸਭ ਫੜੇ ਜਾਣਗੇ। ਗਮਾਡਾ, ਗਲਾਡਾ ਅਤੇ ਪੁੱਡਾ ਦੀਆ ਪ੍ਰਾਪਰਟੀਆਂ ਦਾ ਖੇਲ ਜਿਸ ਵਿਚ ਗਰਗ, ਸਿਨ੍ਹਾ ਅਤੇ ਹੋਰ ਕਈ ਅਫ਼ਸਰ ਸ਼ਾਮਿਲ ਹਨ ਸਾਰੇ ਮਿਲਕੇ ਕਥਿਤ ਰੂਪ ਨਾਲ ਸਸਤੀਆਂ ਜ਼ਮੀਨਾਂ ਮਹਿੰਗੇ ਭਾਅ ਵੇਚਣ ਦਾ ਖੇਲ ਰਹੇ ਹਨ। ਨਿਤਿਨ ,ਪ੍ਰਿਤਪਾਲ ਅਤੇ ਬੀਰਦਵਿੰਦਰ ਦੀ ਪਹਿਚਾਨ ਰਾਜਵੀਰ ਹੈ ਅਤੇ ਰਾਜਵੀਰ ਦੀ ਪਹਿਚਾਨ ਭਗਵੰਤ ਮਾਨ ਭਗਵੰਤ ਮਾਨ ਦੀ ਪਹਿਚਾਨ ਅਰਵਿੰਦ ਕੇਜਰੀਵਾਲ। ਇਹੀ ਬੰਦੇ ਸਰਕਾਰ ਨੇ ਕ੍ਰਿਕਟ ਐਸੋਸੀਏਸ਼ਨ ਵਿੱਚ ਪਵਾਏ। ਰਾਜਬੀਰ ਨੇ ਇਨ੍ਹਾਂ ਪੈਸਾ ਬਣਾਇਆ ਕਿ ਆਪਣੇ ਘਰ ਘਰਾਚੋਂ ਦੇ ਅੰਦਰ ਬੰਕਰ ਬਣਾਉਣਾ ਪਿਆ ਹੈ।"

'ਕਾਂਗਰਸ ਤੇ 'ਆਪ' ਨੇ ਲੁੱਟਿਆ ਪੰਜਾਬ'
ਪੰਜਾਬ ਭਾਜਪਾ ਨੇ ਐਕਸ 'ਤੇ ਲਿਖਿਆ ਕਿ "ਭ੍ਰਿਸ਼ਟਾਚਾਰੀ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬ ਕਾਂਗਰਸ ਪਾਰਟੀ, ਦੋਵਾਂ ਪਾਰਟੀਆਂ ਨੇ ਲੁੱਟਿਆ ਪੰਜਾਬ। ਜਦੋਂ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਸੀ ਤਾਂ ਉਦੋਂ ਉਸ ਦੇ ਰਿਸ਼ਤੇਦਾਰ ਦੇ ਘਰ ਤੋਂ ਕਰੋੜਾਂ ਰੁਪਏ ਫੜ੍ਹੇ ਗਏ ਸੀ ਅਤੇ ਅੱਜ 2026 ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ O.S.D ਰਾਜਬੀਰ ਘੁੰਮਣ ਦੇ ਨਜ਼ਦੀਕੀ ਦੇ ਘਰ ਤੋਂ ਨੋਟਾਂ ਨਾਲ ਭਰੇ ਬੈਗ ਮਿਲ ਰਹੇ ਹਨ। ਦੋਵੇਂ ਪਾਰਟੀਆਂ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਪੰਜਾਬੀਓ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਦੋਬਾਰਾ ਕਦੇ ਮੂੰਹ ਨਾ ਲਗਾਇਓ।"
VIDEO | Chandigarh, Punjab: On the Enforcement Directorate (ED) raid at the Mohali–Kharar residence of Nitin Gohal, alleged close associate of an OSD in the CMO, Chief Minister Bhagwant Mann said, “We have no connection with the person whose premises were raided. It is related to… pic.twitter.com/huKXsNpUhh
— Press Trust of India (@PTI_News) May 7, 2026
'ਸਾਡਾ ਕੋਈ ਲੈਣਾ-ਦੇਣਾ ਨਹੀਂ'
ਇਸ ਰੇਡ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਸਫ਼ਾਈ ਦਿੰਦੇ ਨਜ਼ਰ ਆਏ, ਜਿਥੇ ਸੀਐਮਓ ਵਿੱਚ ਇੱਕ ਓਐਸਡੀ ਦੇ ਕਥਿਤ ਨਜ਼ਦੀਕੀ ਸਾਥੀ ਨਿਤਿਨ ਗੋਹਲ ਦੇ ਮੋਹਾਲੀ-ਖਰੜ ਸਥਿਤ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਸਾਡਾ ਉਸ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ ਜਿਸਦੇ ਗਲਿਆਰੇ 'ਤੇ ਛਾਪਾ ਮਾਰਿਆ ਗਿਆ ਸੀ। ਇਹ ਇੱਕ ਪੁਰਾਣੇ ਖਾਤੇ ਅਤੇ ਵਿਅਕਤੀਆਂ ਵਿਚਕਾਰ ਕੁਝ ਕੰਪਨੀ ਦੇ ਲੈਣ-ਦੇਣ ਨਾਲ ਸਬੰਧਤ ਹੈ। ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

