ETV Bharat / state

ਦੋਸਤ ਹੀ ਨਿਕਲਿਆ ਕਾਤਲ, ਸ਼ਰਾਬ ਪੀਣ ਤੋਂ ਬਾਅਦ ਉਤਾਰਿਆਂ ਸੀ ਮੌਤ ਦੇ ਘਾਟ

ਦੋਸਤ ਹੀ ਨਿਕਲਿਆ ਚਾਰ ਮਹੀਨੇ ਪਹਿਲਾਂ ਹੋਏ ਪ੍ਰਵਾਸੀ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ। ਜਾਣੋ ਮਾਮਲਾ।

bihar migrant murder in barnala
ਪ੍ਰਵਾਸੀ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ। (ETV Bharat)
author img

By ETV Bharat Punjabi Team

Published : January 5, 2026 at 11:15 AM IST

2 Min Read
Choose ETV Bharat

ਬਰਨਾਲਾ: ਬਰਨਾਲਾ ਪੁਲਿਸ ਨੇ ਚਾਰ ਮਹੀਨੇ ਪਹਿਲਾਂ ਹੋਏ ਪ੍ਰਵਾਸੀ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਪ੍ਰਵਾਸੀ ਦਾ ਪ੍ਰਵਾਸੀ ਦੋਸਤ ਹੀ ਅਸਲ ਕਾਤਲ ਨਿਕਲਿਆ ਹੈ। 2025 ਦੇ ਸਤੰਬਰ ਮਹੀਨੇ ਵਿੱਚ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਕੇ ਉਸ ਦੀ ਲਾਸ਼ ਬਰਨਾਲਾ ਦੇ ਪਿੰਡ ਢਿੱਲਵਾਂ ਨੇੜੇ ਡਰੇਨ ਵਿੱਚ ਦਬਾ ਦਿੱਤੀ ਗਈ ਸੀ। ਜਿਸ ਸਬੰਧੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆ ਮਾਮਲੇ ਵਿੱਚ ਮ੍ਰਿਤਕ ਦੇ 6 ਦੋਸਤਾਂ ਉਪਰ ਕਤਲ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ 5 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ, ਜਦਕਿ ਮੁੱਖ ਮੁਲਜ਼ਮ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਤਲ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ (ETV Bharat)

ਬਿਹਾਰ ਨਿਵਾਸੀ ਅਕਸ਼ੈ ਕੁਮਾਰ ਨੂੰ ਉਸ ਦੇ ਹੀ ਸਾਥੀਆਂ ਨੇ ਸ਼ਰਾਬ ਪੀ ਕੇ ਝਗੜੇ ਦੌਰਾਨ ਗਲਾ ਦਬਾ ਕੇ ਮਾਰ ਦਿੱਤਾ ਸੀ ਅਤੇ ਲਾਸ਼ ਨੂੰ ਡਰੇਨ ਵਿੱਚ ਘਸੀਟ ਕੇ ਦੱਬ ਦਿੱਤਾ ਸੀ।

- ਗੁਰਪ੍ਰੀਤ ਸਿੰਘ, ਡੀਐਸਪੀ, ਤਪਾ

ਪੁਲਿਸ ਨੇ ਕੀਤਾ ਖੁਲਾਸਾ

ਡੀਐੱਸਪੀ ਨੇ ਦੱਸਿਆ ਕਿ, 1 ਸਤੰਬਰ 2025 ਨੂੰ ਬਿਹਾਰ ਨਿਵਾਸੀ ਅਕਸ਼ੈ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਮਾਰ ਕੇ ਢਿੱਲਵਾਂ ਨੇੜੇ ਡਰੇਨ ਵਿੱਚ ਦੱਬ ਦਿੱਤਾ ਸੀ। ਗੁਪਤ ਸੂਚਨਾ ਦੇ ਆਧਾਰ ਉੱਤੇ ਲਾਸ਼ ਕੱਢੀ ਗਈ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਜਗਨ ਰਿਸ਼ੀਦੇਵ ਪੁੱਤਰ ਦਲਾਈ ਰਿਸ਼ੀ, ਜੋ ਕਿ ਬਿਹਾਰ ਦਾ ਵਾਸੀ ਹੈ, ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੀਤੇ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁਲਜ਼ਮ ਵੀ ਬਿਹਾਰ ਦੇ ਰਹਿਣ ਵਾਲੇ

ਡੀਐੱਸਪੀ ਅਨੁਸਾਰ, ਸਾਰੇ ਮੁਲਜ਼ਮ ਬਿਹਾਰ ਦੇ ਵਾਸੀ ਹਨ ਅਤੇ ਉਹ ਸ਼ਰਾਬ ਪੀ ਕੇ ਆਪਸ ਵਿੱਚ ਝਗੜ ਪਏ ਸਨ। ਝਗੜੇ ਦੌਰਾਨ ਉਨ੍ਹਾਂ ਨੇ ਅਕਸ਼ੈ ਕੁਮਾਰ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਅਤੇ ਫੜ੍ਹੇ ਜਾਣ ਦੇ ਡਰ ਨਾਲ ਲਾਸ਼ ਨੂੰ ਡਰੇਨ ਵਿੱਚ ਘਸੀਟ ਕੇ ਦੱਬ ਦਿੱਤਾ। ਪੁਲਿਸ ਨੇ ਕਿਹਾ ਕਿ ਮੁੱਖ ਮੁਲਜ਼ਮ ਦੀ ਭੂਮਿਕਾ ਕਤਲ ਵਿੱਚ ਸਭ ਤੋਂ ਅਹਿਮ ਸੀ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਪੂਰਾ ਸਹਿਯੋਗ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਰੱਖੀ ਹੋਈ ਹੈ ਅਤੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੀ ਹੈ ਮਾਮਲਾ?

ਜ਼ਿਕਰਯੋਗ ਹੈ ਕਿ 27 ਸਾਲਾਂ ਦੇ ਪ੍ਰਵਾਸੀ ਮਜ਼ਦੂਰ ਅਕਸ਼ੇ ਕੁਮਾਰ ਦੀ ਲਾਸ਼ ਇਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਕਿ ਉਸ ਦਾ ਦਾ ਪਿੰਜਰ ਹੀ ਬਾਹਰ ਨਿਕਲ ਸਕਿਆ ਸੀ। ਜੇਕਰ ਮ੍ਰਿਤਕ ਦੇ ਪਰਿਵਾਰਕ ਦੀ ਗੱਲ ਕੀਤੀ ਜਾਵੇ ਤਾਂ ਮ੍ਰਿਤਕ ਅਕਸ਼ੇ ਕੁਮਾਰ ਆਪਣੇ ਸਾਥੀਆਂ ਦੇ ਵਿਸ਼ਵਾਸ 'ਤੇ ਬਿਹਾਰ ਤੋਂ ਪੰਜਾਬ ਤਪਾ ਮੰਡੀ ਮਜ਼ਦੂਰੀ ਕਰਨ ਆਇਆ ਸੀ। ਜੋ ਆਪਣੀ ਤਿੰਨ ਛੋਟੀਆਂ ਮਾਸੂਮ ਧੀਆਂ, ਪਤਨੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਕਮਾਊ ਸੀ। ਜਿਸ ਦੇ ਜਾਣ ਤੋਂ ਬਾਅਦ ਹੁਣ ਮਾਪਿਆਂ ਦਾ ਸਹਾਰਾ ਟੁੱਟ ਚੁੱਕਿਆ ਹੈ। ਪਰ, ਇਸ ਘਟਨਾ ਨੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਹੀ ਆਪਣੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਨ ਮਾਮਲੇ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਸੀ।