ETV Bharat / state

ਮੋਦੀ ਸਰਕਾਰ 'ਤੇ ਵਰ੍ਹੇ ਮੰਤਰੀ ਤਰੁਣਪ੍ਰੀਤ ਸੌਂਦ, ਕਹੀਆਂ ਇਹ ਵੱਡੀਆਂ ਗੱਲਾਂ...

ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ ਅਤੇ ਕਈ ਵੱਡੇ ਸਵਾਲ ਚੁੱਕੇ ਗਏ ਹਨ।

Cabinet Minister Tarunpreet Saund on pm modi
ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦੇ ਨੇ ਮੋਦੀ ਸਰਕਾਰ ਤੇ ਚੁੱਕੇ ਸਵਾਲ (etv bharat)
author img

By ETV Bharat Punjabi Team

Published : August 27, 2026 at 6:09 PM IST

2 Min Read
Choose ETV Bharat

ਸ੍ਰੀ ਫ਼ਤਿਹਗੜ੍ਹ ਸਾਹਿਬ: ਨਗਰ ਕੌਂਸਲ ਅਮਲੋਹ ਦੇ ਨਵ ਨਿਯੁਕਤ ਪ੍ਰਧਾਨ ਹਰਿੰਦਰ ਕੌਰ ਚੀਮਾ ਵੱਲੋਂ ਅੱਜ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਅਮਲੋਹ ਦੇ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਬੜਿੰਗ ਦੀ ਮੌਜੂਦ ਰਹੇ। ਇਸ ਮੌਕੇ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।

ਤਰੁਣਪ੍ਰੀਤ ਸੌਂਦ, ਕੈਬਨਿਟ ਮੰਤਰੀ,ਪੰਜਾਬ (etv bharat)

ਮੋਦੀ ਸਰਕਾਰ 'ਤੇ ਤਿੱਖਾ ਹਮਲਾ

ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਵੱਲੋਂ ਮੋਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਮਹਿੰਗਾਈ ਦੇ ਮੁੱਦੇ 'ਤੇ ਵੀ ਚਿੰਤਾ ਪ੍ਰਗਟ ਕੀਤੀ। ਮੰਤਰੀ ਨੇ ਕਿਹਾ ਕਿ "ਵਧਦੀ ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਰੁਜ਼ਗਾਰ ਅਤੇ ਉਦਯੋਗ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਨਾਲ ਨਜਿੱਠਣ ਵਿੱਚ ਅਸਫਲ ਰਹੀ ਹੈ।"

ਅਮਰੀਕਾ ਨਾਲ ਵਪਾਰ ਸਮਝੌਤੇ 'ਤੇ ਸਵਾਲ

ਅਮਰੀਕਾ ਨਾਲ ਵਪਾਰਕ ਸਮਝੌਤੇ ਸਬੰਧੀ ਉਨ੍ਹਾਂ ਕਿਹਾ ਕਿ "ਇਸ ਦੇ ਭਾਰਤੀ ਕਿਸਾਨੀ 'ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਹੈ। ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਕਿਸਾਨੀ ਨਾਲ ਜੁੜੇ ਮੁੱਦਿਆਂ 'ਤੇ ਜਾਗਰੂਕਤਾ ਦਿਖਾਈ ਹੈ ਅਤੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ।"

ਦੇਸ਼ ਦੀਆਂ ਨੀਤੀਆਂ ਬਾਰੇ ਫੈਸਲੇ ਭਾਰਤ ਸਰਕਾਰ ਨੂੰ ਆਪਣੇ ਪੱਧਰ 'ਤੇ ਕਰਨੇ ਚਾਹੀਦੇ ਹਨ। ਪਰ ਦੇਸ਼ ਦੇ ਫੈਸਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਕਰ ਰਹੇ ਹਨ। ਜਿੰਨੀ ਕੁ ਸਾਨੂੰ ਨੌਲੇਜ ਹੈ, ਇਨ੍ਹਾਂ ਦੀਆਂ ਕੁੱਝ ਫਾਈਲਾਂ ਨੇ ਜਿਹੜੀਆਂ ਉਨ੍ਹਾਂ ਦੇ ਕੋਲ ਹਨ। ਪਿੱਛੇ ਐਪਸਟੀਨ ਫਾਈਲਾਂ ਦੀ ਚਰਚਾ ਵੀ ਬੜੀ ਚੱਲੀ ਹੈ।"-ਤਰੁਣਪ੍ਰੀਤ ਸੌਂਦ, ਕੈਬਨਿਟ ਮੰਤਰੀ,ਪੰਜਾਬ


ਪੰਜਾਬ ਬੰਦ ਦੇ ਸੱਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੱਥੇਬੰਦੀਆਂ ਦੀ ਜਲੰਧਰ ਵਿਖੇ ਮੀਟਿੰਗ ਹੋ ਰਹੀ ਹੈ। ਉਮੀਦ ਹੈ ਕਿ ਮੀਟਿੰਗ ਵਿੱਚੋਂ ਪੰਜਾਬ ਅਤੇ ਜਥੇਬੰਦੀਆਂ ਦੇ ਹੱਕ ਵਿੱਚ ਸਕਾਰਾਤਮਕ ਨਤੀਜਾ ਸਾਹਮਣੇ ਆਵੇਗਾ।"

ਅਮਲੋਹ ਨਗਰ ਕੌਂਸਲ ਦੀ ਨਵੀਂ ਪ੍ਰਧਾਨ ਦੀ ਚੋਣ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਤਰਨਪ੍ਰੀਤ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਅੱਜ ਦਾ ਦਿਨ ਵੱਡੀ ਖੁਸ਼ੀ ਅਤੇ ਜਿੱਤ ਦਾ ਦਿਨ ਹੈ। ਅਮਲੋਹ ਨਗਰ ਕੌਂਸਲ ਦੀ ਨਵੀਂ ਪ੍ਰਧਾਨ ਵਜੋਂ ਹਰਿੰਦਰ ਕੌਰ ਚੀਮਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ। ਸੌਂਦ ਨੇ ਕਿਹਾ ਕਿ ਪਾਰਟੀ ਵੱਲੋਂ ਹਰਿੰਦਰ ਕੌਰ ਚੀਮਾ ਨੂੰ ਨਗਰ ਕੌਂਸਲ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਕਿ ਹਰਿੰਦਰ ਕੌਰ ਚੀਮਾ, ਸਰਦਾਰ ਦਰਸ਼ਨ ਸਿੰਘ ਚੀਮਾ ਦੇ ਪਰਿਵਾਰ ਨਾਲ ਸਬੰਧਤ ਹਨ ਅਤੇ ਦਰਸ਼ਨ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਤੋਂ ਕੰਮ ਕੀਤਾ ਹੈ।