ETV Bharat / state

ਹੜ੍ਹ ਰੋਕਣ ਦੀ ਨਵੀਂ ਤਕਨੀਕ: ਕੀ ਹੈ ਜੀਓਟਿਊਬ ? ਪੰਜਾਬ ਵਿੱਚ ਸਤਲੁਜ ਦਰਿਆ ਦੇ ਕੰਢੇ ਕੀਤਾ ਜਾ ਰਹੇ ਹਨ ਪੱਕੇ

ਪੰਜਾਬ ਵਿੱਚ ਦਰਿਆਈ ਬੰਨ੍ਹਾਂ ਨੂੰ ਹੁਣ ਜੀਓਟਿਊਬਾਂ ਦੀ ਵਰਤੋਂ ਕਰਕੇ ਮਜ਼ਬੂਤ ​​ਕੀਤਾ ਜਾਵੇਗਾ। ਪੜ੍ਹੋ ਵਰਿੰਦਰ ਸਿੰਘ ਦੀ ਖਾਸ ਰਿਪੋਰਟ...

River embankments in Punjab will now be strengthened using geotubes
ਪੰਜਾਬ ਵਿੱਚ ਦਰਿਆਈ ਬੰਨ੍ਹਾਂ ਨੂੰ ਹੁਣ ਜੀਓਟਿਊਬਾਂ ਦੀ ਵਰਤੋਂ ਕਰਕੇ ਮਜ਼ਬੂਤ ​​ਕੀਤਾ ਜਾਵੇਗਾ (Etv Bharat)
author img

By ETV Bharat Punjabi Team

Published : July 4, 2026 at 7:52 PM IST

3 Min Read
Choose ETV Bharat

ਲੁਧਿਆਣਾ: ਪੰਜਾਬ ਵਿੱਚ ਸਾਲ 2025 ਦੇ ਅੰਦਰ ਹੜ੍ਹਾਂ ਦੇ ਕਹਿਰ ਕਰਕੇ ਵੱਡਾ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਹੁਣ ਮੁੜ ਤੋਂ ਮਾਨਸੂਨ ਆ ਗਿਆ ਹੈ ਅਤੇ ਕਿਸਾਨਾਂ ਦੀ ਚਿੰਤਾਵਾਂ ਵੱਧ ਗਈਆਂ ਹਨ। 2025 ਵਿੱਚ ਲੁਧਿਆਣਾ ਦੇ ਸਸਰਾਲੀ ਕਲੋਨੀ ਵਿੱਚ ਸਤਲੁਜ ਦੇ ਪਾਣੀ ਦਾ ਵਹਾ ਵਧਣ ਕਰਕੇ ਪਿੰਡ ਸਸਰਾਲੀ ਕਲੋਨੀ ਦਾ ਵੱਡਾ ਨੁਕਸਾਨ ਹੋ ਗਿਆ ਸੀ ਅਤੇ ਲੱਗਭਗ 300 ਏਕੜ ਜ਼ਮੀਨ ਕਿਸਾਨਾਂ ਦੀ ਪਾਣੀ ਵਿੱਚ ਵਹਿ ਗਈ ਸੀ। ਹੁਣ ਇਸੇ ਜਗ੍ਹਾ ਉੱਤੇ ਬੰਨ੍ਹ ਬਣਾਇਆ ਗਿਆ ਹੈ, ਜਿੱਥੇ ਪਹਿਲੀ ਵਾਰ ਜੀਓ ਟਿਊਬ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਟਿਊਬ ਦਾ ਵਜ਼ਨ ਲਗਭਗ 60 ਟਨ ਦੇ ਕਰੀਬ ਹੁੰਦਾ ਹੈ। ਜਦੋਂ ਪਾਣੀ ਦਾ ਵਹਾ ਆ ਕੇ ਬੰਨ੍ਹ ਦੇ ਨਾਲ ਲੱਗਦਾ ਹੈ ਤਾਂ ਇਸ ਵਿੱਚ ਵਜ਼ਨ ਦੇ ਕਰਕੇ ਬੰਨ੍ਹ ਮਜਬੂਤ ਹੋ ਜਾਂਦਾ ਹੈ ਅਤੇ ਬੰਨ੍ਹ ਟੁੱਟਣ ਦਾ ਖ਼ਤਰਾ ਟਲ ਜਾਂਦਾ ਹੈ। ਇਹ ਤਕਨੀਕ ਦਾ ਇਸਤੇਮਾਲ ਪਹਿਲਾਂ ਹੋਰ ਕਈ ਸੂਬਿਆਂ ਵਿੱਚ ਹੋ ਚੁੱਕਾ ਹੈ ਪਰ ਪੰਜਾਬ ਦੇ ਵਿੱਚ ਇਸ ਦਾ ਪਹਿਲੀ ਵਾਰ ਇਸਤੇਮਾਲ ਹੋਇਆ ਹੈ।

ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਬੰਨ੍ਹ ਦੇ ਪ੍ਰਬੰਧਕ ਜੈ ਪ੍ਰਕਾਸ਼ ਸਿੰਘ ਨਾਲ ਖਾਸ ਗੱਲਬਾਤ (Etv Bharat)

ਪੰਜਾਬ ਵਿੱਚ ਪਹਿਲੀ ਤਕਨੀਕ

ਬੰਨ੍ਹ ਦਾ ਕੰਮ ਕਰਨ ਵਾਲੇ ਬਾਇਓ ਇਨਫਰਾ ਦੇ ਅਧਿਕਾਰੀ ਜੈ ਪ੍ਰਕਾਸ਼ ਦੇ ਨਾਲ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ ਗਈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ "ਸਸਰਾਲੀ ਕਲੋਨੀ ਲੁਧਿਆਣਾ ਵਿੱਚ ਪਿਛਲੇ ਸਾਲ ਹੜ੍ਹ ਦੀ ਮਾਰ ਪੈਣ ਕਰਕੇ ਵੱਡਾ ਨੁਕਸਾਨ ਹੋਇਆ ਸੀ ਅਤੇ ਪਿੰਡ ਦੇ ਕੋਲ ਸਤਲੁਜ ਦਰਿਆ ਉੱਤੇ ਜੋ ਬੰਨ੍ਹ ਲੱਗਾ ਸੀ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ, ਜਿਸ ਤੋਂ ਬਾਅਦ ਆਰਜੀ ਤੌਰ ਉੱਤੇ ਪ੍ਰਸ਼ਾਸਨ ਵੱਲੋਂ ਇੱਕ ਬੰਦ ਜ਼ਰੂਰ ਲਗਾਇਆ ਗਿਆ ਸੀ, ਪਰ ਉਹ ਇੰਨ੍ਹਾ ਕਾਰਗਰ ਨਹੀਂ ਸੀ ਜਿਸ ਤੋਂ ਬਾਅਦ ਸਾਡੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਅਤੇ ਸਾਡੇ ਵੱਲੋਂ ਹੁਣ ਇੱਥੇ ਜੀਓਟਿਊਬ ਦਾ ਇਸਤੇਮਾਲ ਕਰਕੇ 2 ਲੇਅਰ ਲਗਾ ਕੇ ਬੰਨ੍ਹ ਨੂੰ ਮਜਬੂਤ ਕੀਤਾ ਜਾ ਰਿਹਾ ਹੈ।"

Geotube Flood control
ਪੰਜਾਬ ਵਿੱਚ ਕਿਉਂ ਵਰਤੇ ਜਾ ਰਹੇ ਹਨ ਜੀਓਟਿਊਬ ਬੈਗ ? (Etv Bharat)

"ਇਸ ਜੀਓਟਿਊਬ ਵਿੱਚ ਪਾਈਪਾਂ ਦੇ ਰਾਹੀ ਰੇਤ ਅਤੇ ਪਾਣੀ ਭਰਿਆ ਜਾਂਦਾ ਹੈ ਅਤੇ ਜਦੋਂ ਰੇਤ ਅੰਦਰ ਬੈਠ ਜਾਂਦੀ ਹੈ ਤਾਂ ਪਾਣੀ ਬਾਹਰ ਆ ਜਾਂਦਾ ਹੈ। ਇਸ ਤਕਨੀਕ ਦੇ ਨਾਲ ਇਸ ਦਾ ਵਜ਼ਨ ਇੰਨਾ ਵੱਧ ਜਾਂਦਾ ਹੈ ਕਿ ਜਦੋਂ ਪਾਣੀ ਦੀ ਮਾਰ ਪੈਂਦੀ ਹੈ ਤਾਂ ਇਹ ਜੀਓਟਿਊਬਬ ਦਾ ਬਣਿਆ ਬੰਨ੍ਹ ਨਹੀਂ ਟੁੱਟਦਾ ਹੈ। ਲੱਗਭਗ ਇੱਕ ਕਿਲੋਮੀਟਰ ਲੰਬੀ ਇਹ ਟਿਊਬ ਹੁੰਦੀ ਹੈ ਜੋ ਪਾਣੀ ਦਾ ਵਹਾਅ ਝੱਲ ਲੈਂਦੀ ਹੈ। ਇੱਕ ਕਿਲੋਮੀਟਰ ਲੰਬੀ ਹੋਣ ਕਾਰਨ ਇਸ ਦਾ ਵਜ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਹ ਪੱਥਰਾਂ ਵਾਲੇ ਬੰਨ੍ਹ ਤੋਂ ਵੀ ਜਿਆਦਾ ਮਜਬੂਤ ਹੈ, ਇਸ ਨੂੰ ਕਈ ਜਗ੍ਹਾ ਉੱਤੇ ਵਰਤ ਕੇ ਵੇਖਿਆ ਜਾ ਚੁੱਕਾ ਹੈ। ਕਈ ਸੂਬਿਆਂ ਵਿੱਚ ਇਹ ਲਗਾਈ ਗਈ ਹੈ, ਜਿੱਥੇ ਕਾਫੀ ਕਾਮਯਾਬ ਰਹੀ ਹੈ।"- ਜੈ ਪ੍ਰਕਾਸ਼ ਸਿੰਘ

River embankments in Punjab will now be strengthened using geotubes
ਜੀਓਟਿਊਬ ਦੀ ਵਰਤੋਂ ਕਰਕੇ ਬੰਨ੍ਹ ਤਿਆਰ ਕੀਤੇ ਜਾ ਰਹੇ ਹਨ (Etv Bharat)

ਕਈ ਮੁਸ਼ਕਿਲਾਂ ਦਾ ਸਾਹਮਣਾ

ਜੀਓਟਿਊਬਾਂ ਬੰਨਣ ਵਾਲਿਆਂ ਨੇ ਦੱਸਿਆ ਕਿ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਅਸੀਂ ਬੰਨ੍ਹ ਬਣਾਉਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਪਾਣੀ ਦਾ ਵਹਾਅ ਬਹੁਤ ਜਿਆਦਾ ਤੇਜ਼ ਸੀ, ਜ਼ਮੀਨਾਂ ਬਹੁਤ ਅੰਦਰ ਚਲੀ ਗਈਆਂ ਸਨ। ਸਾਨੂੰ ਬੰਨ੍ਹ ਬਣਾਉਣ ਲਈ ਮਿੱਟੀ ਦਾ ਇਸਤੇਮਾਲ ਕਰਨਾ ਪਿਆ ਸੀ, ਪਰ ਇਸ ਇਲਾਕੇ ਵਿੱਚ ਰੇਤ ਜਿਆਦਾ ਸੀ ਜਿਸ ਕਰਕੇ ਹਜ਼ਾਰਾਂ ਟਿੱਪਰ ਰੇਤ ਅਤੇ ਮਿੱਟੀ ਦੇ ਮਿਕਸ ਕਰਕੇ ਅਸੀਂ ਇਸ ਬੰਨ੍ਹ ਨੂੰ ਬਣਾਇਆ। ਇਸ ਬੰਨ੍ਹ ਦੀ ਲਗਭਗ ਇੱਕ ਕਿਲੋਮੀਟਰ ਲੰਬਾਈ ਹੈ ਅਤੇ ਚੌੜਾਈ 40 ਫੁੱਟ ਹੈ, ਜਦੋਂ ਕਿ ਇਸ ਦੀ ਡੂੰਘਾਈ 20 ਫੁੱਟ ਦੇ ਕਰੀਬ ਹੈ।

Geotube Flood control
ਕਿਵੇਂ ਲਗਾਏ ਜਾ ਰਹੇ ਹਨ ਜੀਓਟਿਊਬ ਬੈਗ ? (Etv Bharat)

ਜਾਣੋ ਕੀ ਬੋਲੇ ਪਿੰਡ ਦੇ ਲੋਕ ?

ਇਸ ਬੰਨ੍ਹ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਵੀ ਵੱਖਰੇ-ਵੱਖਰੇ ਬਿਆਨ ਦਿੱਤੇ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਹੁਣ ਜਦੋਂ ਪਾਣੀ ਆਵੇਗਾ ਉਦੋਂ ਹੀ ਪਤਾ ਲੱਗੇਗਾ ਕਿ ਇਹ ਬੰਨ੍ਹ ਕਿੰਨਾ ਮਜਬੂਤ ਹੈ। ਜਦੋਂ ਕਿ ਪਿੰਡ ਦੇ ਸਰਪੰਚ ਕਰਮ ਸਿੰਘ ਜੋ ਕਿ ਕਿਸੇ ਪਰਿਵਾਰਿਕ ਕਾਰਨ ਕਰਕੇ ਪਿੰਡ ਤੋਂ ਬਾਹਰ ਗਏ ਸੀ ਉਹਨਾਂ ਨੇ ਫੋਨ ਉੱਤੇ ਗੱਲਬਾਤ ਕਰਦੇ ਦੱਸਿਆ ਕਿ "ਬੰਨ੍ਹ ਲੱਗਭਗ 80 ਫੀਸਦੀ ਕਰੀਬ ਮੁਕੰਮਲ ਹੋ ਚੁੱਕਾ ਹੈ। ਪਿੰਡ ਦੇ ਲੋਕਾਂ ਨੂੰ ਹੁਣ ਡਰ ਜਰੂਰ ਘੱਟ ਗਿਆ ਹੈ ਪਰ ਜੋ ਜ਼ਮੀਨਾਂ ਪਿੰਡ ਦੇ ਲੋਕਾਂ ਦੀਆਂ ਰੁੜ ਗਈਆਂ ਸਨ ਉਸ ਦਾ ਹਲੇ ਤੱਕ ਹੱਲ ਨਹੀਂ ਹੋ ਸਕਿਆ ਹੈ ਕਿਉਂਕਿ ਜ਼ਮੀਨਾਂ ਰੇਤ ਦੇ ਹੇਠ ਹਨ ਅਤੇ ਮਿੱਟੀ ਨਾ ਮਿਲਣ ਕਰਕੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ।"

Geotube Flood control
ਜੀਓਟਿਊਬ ਦੀਆਂ ਮੁੱਖ ਵਿਸ਼ੇਸ਼ਤਾਵਾਂ (Etv Bharat)

ਸਤਲੁਜ ਦਰਿਆ ਦੇ ਕੰਢਿਆਂ 'ਤੇ ਵਰਤੇ ਜਾ ਰਹੇ ਹਨ ਜੀਓਟਿਊਬਾਂ

ਵਰਤਮਾਨ ਵਿੱਚ, ਇਸ ਤਕਨਾਲੋਜੀ ਨੂੰ ਸਤਲੁਜ ਦਰਿਆ ਦੇ ਕੰਢਿਆਂ 'ਤੇ ਲਗਾਇਆ ਜਾ ਰਿਹਾ ਹੈ। ਜੀਓਟਿਊਬਾਂ ਲਗਭਗ ਇੱਕ ਕਿਲੋਮੀਟਰ ਦੇ ਹਿੱਸੇ 'ਤੇ ਵਿਛਾਈਆਂ ਜਾ ਰਹੀਆਂ ਹਨ, ਖਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਿੱਥੇ ਪਿਛਲੇ ਸਾਲ ਦੇ ਹੜ੍ਹਾਂ ਦੌਰਾਨ ਬੰਨ੍ਹ ਟੁੱਟੇ ਸਨ। ਉਨ੍ਹਾਂ ਪਾੜਾਂ ਨੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵਿਆਪਕ ਤਬਾਹੀ ਮਚਾਈ ਸੀ; ਖੇਤਾਂ ਦੀਆਂ ਜ਼ਮੀਨਾਂ ਰੁੜ੍ਹ ਗਈਆਂ ਸਨ, ਅਤੇ ਹਜ਼ਾਰਾਂ ਪਿੰਡ ਡੁੱਬ ਗਏ ਸਨ, ਜਿਸ ਦੇ ਨਤੀਜੇ ਵਜੋਂ ਜਾਨ-ਮਾਲ, ਜਾਇਦਾਦ, ਪਸ਼ੂਧਨ ਅਤੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ। ਜੇਕਰ ਜੀਓਟਿਊਬਾਂ ਵਾਲਾ ਇਹ ਪਾਇਲਟ ਪ੍ਰੋਜੈਕਟ ਸਫਲ ਸਾਬਤ ਹੁੰਦਾ ਹੈ, ਤਾਂ ਰਾਵੀ ਅਤੇ ਬਿਆਸ ਦਰਿਆਵਾਂ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ​​ਕਰਨ ਲਈ ਵੀ ਇਹੀ ਤਰੀਕਾ ਵਰਤਿਆ ਜਾਵੇਗਾ।

River embankments in Punjab will now be strengthened using geotubes
ਦਰਿਆ ਦੇ ਕੰਢੇ ਪੱਕੇ ਕਰਨ ਦਾ ਕੰਮ ਜਾਰੀ (Etv Bharat)