ETV Bharat / state

ਗੁਆਂਢੀਆਂ ਨੇ ਕੁੱਟੇ ਮਾਪੇ ? ਦੁਖੀ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ, ਮੱਚ ਗਿਆ ਚੀਕ ਚਿਹਾੜਾ !

ਫਿਰੋਜ਼ਪੁਰ ਵਿੱਚ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਗੰਭੀਰ ਇਲਜ਼ਾਮ ਪੀੜਤ ਦੇ ਗੁਆਂਢੀਆਂ 'ਤੇ ਲੱਗੇ ਹਨ।

Ferozepur youth attempts suicide
ਪੀੜਤ ਪਰਿਵਾਰ ਮੰਗ ਰਿਹਾ ਇਨਸਾਫ (etv bharat)
author img

By ETV Bharat Punjabi Team

Published : July 8, 2026 at 4:36 PM IST

3 Min Read
Choose ETV Bharat

ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਉਤਾੜ ਵਿੱਚ ਇੱਕ ਗੁਰਪ੍ਰੀਤ ਨਾਮ ਦੇ ਨੌਜਵਾਨ ਵੱਲੋਂ ਜ਼ਹਿਲੀਰੀ ਚੀਜ਼ ਨਿਗਲ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਪਰਿਵਾਰ ਗੁੱਸੇ ਅਤੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਜਾਣਕਾਰੀ ਦਿੰਦਾ ਹੋਇਆ ਪਰਿਵਾਰ (etv bharat)

ਪੀੜਤ ਨੌਜਵਾਨ ਦੇ ਭਰਾ ਨੇ ਪੂਰੀ ਘਟਨਾ ਬਾਰੇ ਦਿੱਤੀ ਜਾਣਕਾਰੀ

ਪੀੜਤ ਦੇ ਭਰਾ ਮੁਤਾਬਕ "ਆਪਣੇ ਮਾਂ ਪਿਓ ਦੀ ਰੋਜ਼-ਰੋਜ਼ ਦੀ ਕੁੱਟਮਾਰ ਤੋਂ ਨਿਰਾਸ਼ ਹੋ ਕੇ ਮੇਰੇ ਭਰਾ ਗੁਰਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡਾ ਆਪਣੇ ਗੁਆਂਢੀਆਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਗੁਆਂਢੀ ਲਗਾਤਾਰ ਗੁਰਪ੍ਰੀਤ ਦੇ ਮਾਤਾ ਪਿਤਾ ਨਾਲ ਕੁੱਟਮਾਰ ਕਰਦੇ ਸਨ ਜਦ ਵੀ ਉਸਦੇ ਮਾਤਾ ਪਿਤਾ ਘਰ ਤੋਂ ਬਾਹਰ ਨਿਕਲਦੇ ਜਾਂ ਕਿਤੇ ਆਉਂਦੇ ਜਾਂਦੇ ਤਾਂ ਗੁਆਂਢੀ ਉਨ੍ਹਾਂ ਨੂੰ ਬੇਇੱਜਤ ਕਰਦੇ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਦੇ। ਕਈ ਵਾਰ ਪੁਲਿਸ ਵਿੱਚ ਮਾਮਲਾ ਵੀ ਦਰਜ ਕਰਵਾਇਆ ਗਿਆ ਪਰ ਪੁਲਿਸ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ।"

"ਇੱਕ ਵਾਰ ਫਿਰ ਪੂਰਾ ਪਰਿਵਾਰ ਘਰ ਵਿੱਚ ਸੀ ਤਾਂ ਗੁਆਂਢੀਆਂ ਵੱਲੋਂ ਆ ਕੇ ਉਸਦੀ ਮਾਤਾ ਨਾਲ ਗਲਤ ਹਰਕਤਾਂ ਵੀ ਕੀਤੀਆਂ ਗਈਆਂ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਤੋਂ ਤੰਗ ਆ ਕੇ ਮੇਰੇ ਭਰਾ ਗੁਰਪ੍ਰੀਤ ਨੇ ਇੱਕ ਵੀਡੀਓ ਬਣਾਇਆ ਅਤੇ ਜਿਸ ਵਿੱਚ ਉਸਨੇ ਆਪਣੀ ਕਹਾਣੀ ਬਿਆਨ ਕੀਤੀ ਕਿ ਕਿਸ ਤਰ੍ਹਾਂ ਉਸਦੇ ਪਰਿਵਾਰ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਤੋਂ ਖਫਾ ਹੋ ਕੇ ਗੁਰਪ੍ਰੀਤ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਸਪਤਾਲ ਵਿੱਚ ਉਸਦੀ ਹਾਲਤ ਬੇਹੱਦ ਨਾਜੁਕ ਬਣੀ ਹੋਈ ਹੈ।ਸਾਡੀ ਜ਼ਮੀਨ ’ਤੇ ਕਰੀਬ 12 ਸਾਲਾਂ ਤੋਂ ਕਬਜਾ ਚੱਲਦਾ ਆ ਰਿਹਾ ਹੈ। ਧੱਕੇ ਨਾਲ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੀ ਧਿਰ ਤੋਂ ਅਸੀਂ ਜ਼ਮੀਨ ਖਰੀਦੀ ਸੀ। ਪੈਸੇ ਉਨ੍ਹਾਂ ਨੂੰ ਨਗਦ ਦਿੱਤੇ ਸਨ।"-ਪੀੜਤ ਦਾ ਭਰਾ ਸੁਰਜੀਤ ਸਿੰਘ

'ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜ ਰਿਹਾ ਲੜਾਈ'

ਇਸ ਘਟਨਾ ਸਬੰਧੀ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਗੁਰਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਜਿੱਥੇ ਉਸ ਦੀ ਹਾਲਤ ਨਾਜੁਕ ਦੇਖਦੇ ਹੋਏ ਉਸਨੂੰ ਬਠਿੰਡਾ ਦੇ ਇੱਕ ਵੱਡੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਪੁਲਿਸ ’ਤੇ ਇਨਸਾਫ ਨਾ ਦੇਣ ਦੇ ਇਲਜ਼ਾਮ

ਪਰਿਵਾਰ ਦਾ ਕਹਿਣਾ ਹੈ ਕਿ "ਅਕਸਰ ਸਾਡੇ ਗੁਆਂਢੀ ਸਾਨੂੰ ਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਕੁੱਟਮਾਰ ਕਰਦੇ ਹਨ। ਉਹ ਇੰਨੀਂ ਗੁੰਡਾਗਰਦੀ ਕਰਦੇ ਹਨ ਕਿ ਉਨ੍ਹਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਅਤੇ ਜੇਕਰ ਉਹ ਘਰ ਵਿੱਚ ਹੀ ਰਹਿੰਦੇ ਨੇ ਤਾਂ ਉਥੇ ਵੀ ਉਹ ਆ ਕੇ ਸਾਡੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਕੁੱਟਮਾਰ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਕਈ ਵਾਰੀ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ ਪਰ ਕੋਈ ਸਖ਼ਤ ਕਾਰਵਾਈ ਮੁਲਜ਼ਮਾਂ ’ਤੇ ਨਹੀਂ ਹੁੰਦੀ ਜਿਸ ਕਰਕੇ ਮੁਲਜ਼ਮਾਂ ਦੇ ਹੌਸਲੇ ਵਧੇ ਹੋਏ ਹਨ ਅਤੇ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਵੱਲੋਂ ਪੁਲਿਸ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।"

ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲਦੇ ਹੀ ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਪਰ ਪੀੜਤ ਦੀ ਹਾਲਤ ਇੰਨੀਂ ਨਾਜੁਕ ਹੈ ਕਿ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਵੱਲੋਂ ਜਲਦ ਹੀ ਹੈ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

"ਪੁਲਿਸ ਬਿਆਨ ਦਰਜ ਕਰਨ ਲਈ ਗੁਰਪ੍ਰੀਤ ਦੇ ਕੋਲ ਪਹੁੰਚੀ ਸੀ ਪਰ ਹਾਲਤ ਠੀਕ ਨਾ ਹੋਣ ਕਾਰਨ ਬਿਆਨ ਦਰਜ ਨਹੀਂ ਹੋ ਸਕਿਆ। ਪੀੜਤ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਬਿਆਨ ਦਰਜ ਹੋਣ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।"-ਪੁਲਿਸ ਅਧਿਕਾਰੀ