ETV Bharat / state

ਪੰਜਾਬ ਦੇ ਇਸ ਹਲਕੇ ਵਿੱਚ ਹੋ ਰਹੀਆਂ ਨੇ ਚੋਣਾਂ, ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਵੋਟਿੰਗ

ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮਮਦੋਟ ਦੋ ਵਾਰਡਾਂ ਵਿੱਚ ਅੱਜ ਨਗਰ ਪੰਚਾਇਤ ਚੋਣਾਂ ਹੋ ਰਹੀਆਂ ਹਨ।

NAGAR PANCHAYAT ELECTIONS
ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਅੱਜ ਵੋਟਿੰਗ (Etv Bharat)
author img

By ETV Bharat Punjabi Team

Published : July 5, 2026 at 12:59 PM IST

2 Min Read
Choose ETV Bharat

ਫਿਰੋਜ਼ਪੁਰ: ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਅੱਜ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ ਹੈ। ਮਮਦੋਟ ਪੁਲਿਸ ਦੁਆਰਾ ਕੀਤੇ ਗਏ ਸੁਚੱਜੇ ਸੁਰਿੱਖਆ ਪ੍ਰਬੰਧਾਂ ਹੇਠ ਵਾਰਡ ਨੰਬਰ 9 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਪੁਰਾਣਾਂ ਸਕੂਲ) ਅਤੇ ਵਾਰਡ ਨੰਬਰ 3 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਮਦੋਟ ਵਿਖੇ ਬਣਾਏ ਗਏ ਬੂਥਾਂ 'ਤੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਜਾਰੀ ਹੈ। ਜਦਕਿ 11 ਵਾਰਡਾਂ ਵਿੱਚ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਹਨ। ਵੋਟਰਾਂ ਵੱਲੋਂ ਉਤਸ਼ਾਹ ਨਾਲ ਆਪਣੇ ਮਤਾਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪੋਲਿੰਗ ਬੂਥਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਵੋਟਿੰਗ (Etv Bharat)

ਭਰਨ ਦੌਰਾਨ ਮਮਦੋਟ ਵਿੱਚ ਚੱਲੀ ਸੀ ਗੋਲੀ

ਗੌਰਤਲਬ ਹੈ ਕਿ ਨਾਮਜ਼ਦਗੀ ਪੱਤਰ ਭਰਨ ਦੌਰਾਨ ਮਮਦੋਟ ਵਿੱਚ ਚੋਣੀ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਉਸ ਸਮੇਂ ਹੋਈ ਫਾਇਰਿੰਗ ਵਿੱਚ ਚਾਰ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਕਦਮ ਚੁੱਕੇ।

ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ

ਚੋਣਾਂ ਨੂੰ ਅਮਨ-ਅਮਾਨ ਨਾਲ ਸੰਪੰਨ ਕਰਵਾਉਣ ਲਈ ਪੰਜਾਬ ਚੋਣ ਕਮਿਸ਼ਨ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਲਈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਪੁਲਿਸ ਚੋਣ ਅਬਜ਼ਰਵਰ ਅਤੇ ਸੰਦੀਪ ਹੰਸ ਨੂੰ ਚੋਣ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਹਰ ਬੂਥ 'ਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।

ਅਮਨ-ਅਮਾਨ ਨਾਲ ਚੱਲ ਰਹੀ ਵੋਟਿੰਗ

ਫਿਲਹਾਲ ਸਾਰੇ ਪੋਲਿੰਗ ਬੂਥਾਂ 'ਤੇ ਵੋਟਿੰਗ ਅਮਨ-ਅਮਾਨ ਨਾਲ ਚੱਲ ਰਹੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਸੂਚਨਾ ਨਹੀਂ ਮਿਲੀ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।

ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਸ਼ਾਮ ਤੱਕ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪੂਰੇ ਇਲਾਕੇ ਦੀ ਨਜ਼ਰ ਹੁਣ ਚੋਣ ਨਤੀਜਿਆਂ 'ਤੇ ਟਿਕੀ ਹੋਈ ਹੈ।

ਇਹ ਵੀ ਪੜ੍ਹੋ: