ETV Bharat / state

ਖੂਨ ਦੇ ਰਿਸ਼ਤੇ ਹੋਏ ਸ਼ਰਮਸਾਰ ! ਮਾਂ ਦੇ ਮਾਮੇ ਨੇ ਨਾਬਾਲਗ ਬੱਚੀ ’ਤੇ ਕੀਤਾ ਹਮਲਾ, ਹਾਲਤ ਗੰਭੀਰ

ਮੋਗਾ ਦੇ ਇੱਕ ਪਿੰਡ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹ ਰਹੀ ਇੱਕ ਨਾਬਾਲਗ ਲੜਕੀ ਉੱਤੇ ਉਸਦੀ ਮਾਂ ਦੇ ਮਾਮੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।

ATTACK ON MINOR GIRL
ਨਾਬਾਲਗ ਬੱਚੀ ਦੀ ਮਾਂ ਦੇ ਮਾਮੇ ਵੱਲੋਂ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ (ETV Bharat)
author img

By ETV Bharat Punjabi Team

Published : February 24, 2026 at 5:35 PM IST

2 Min Read
Choose ETV Bharat

ਮੋਗਾ: ਮੋਗਾ ਜ਼ਿਲ੍ਹੇ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਾਅਸਰ ਇੱਕ ਨਾਬਾਲਗ ਲੜਕੀ ਦੀ ਮਾਂ ਦੇ ਮਾਮੇ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਜ਼ਖ਼ਮੀ ਲੜਕੀ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲਾ ਇਲਾਜ਼ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇ ਦਿੱਤੀ।

ਮੋਗਾ ਦੇ ਇੱਕ ਪਿੰਡ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹ ਰਹੀ ਇੱਕ ਨਾਬਾਲਗ ਲੜਕੀ ਉੱਤੇ ਉਸਦੀ ਮਾਂ ਦੇ ਮਾਮੇ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ। (ETV Bharat)

ਖੂਨ ਨਾਲ ਲੱਥਪੱਥ ਹੋਈ ਵਿਦਿਆਰਥਣ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ "ਸੋਮਵਾਰ ਨੂੰ ਜਦੋਂ ਪੀੜਤ ਲੜਕੀ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਕੇ ਘਰ ਪਰਤੀ ਅਤੇ ਕਮਰੇ 'ਚ ਵਰਦੀ ਬਦਲਣ ਗਈ ਤਾਂ ਮੁਲਜ਼ਮ ਪਹਿਲਾਂ ਹੀ ਕਮਰੇ ਦੇ ਦਰਵਾਜ਼ੇ ਪਿੱਛੇ ਲੁਕਿਆ ਬੈਠਾ ਸੀ। ਜਿਵੇਂ ਹੀ ਉਹ ਅੰਦਰ ਗਈ, ਮੁਲਜ਼ਮ ਨੇ ਦਰਵਾਜ਼ਾ ਬੰਦ ਕਰ ਕੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮਾਂ ਨੇ ਦੱਸਿਆ ਕਿ ਅਵਾਜ਼ ਸੁਣ ਅਸੀਂ ਦਰਵਾਜ਼ਾ ਤੋੜਿਆ ਅਤੇ ਲਹੂ ਨਾਲ ਲੱਥ-ਪੱਥ ਧੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਐਮਰਜੈਂਸੀ ਸਟਾਫ਼ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਹਸਪਤਾਲ ਵਿੱਚ ਡਾਕਟਰਾਂ ਨੇ ਮੇਰੀ ਧੀ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸਨੂੰ ਰੈਫਰ ਕਰ ਦਿੱਤਾ ਹੈ।"

ਪੀੜਤ ਬੱਚੀ ਦੀ ਨਾਨੀ ਨੇ ਦੱਸਿਆ ਕਿ "ਬੱਚੀ ਦੀ ਮਾਂ ਦਾ ਮਾਮਾ ਕਈ ਸਾਲਾਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ। ਪਰ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਉਹ ਰੰਜਿਸ਼ ਰੱਖਦਾ ਸੀ। ਉਹ ਬੱਚੀ ਉੱਤੇ ਗਲਤ ਇਲਜ਼ਾਮ ਲਾਉਂਦਾ ਰਹਿੰਦਾ ਸੀ। ਬਾਹਰ ਜਾਣ ਉੱਤੇ ਵੀ ਉਸ 'ਤੇ ਪਾਬੰਦੀ ਲਾਉਂਦਾ ਸੀ। ਪਰ ਅਜਿਹਾ ਪਤਾ ਨਹੀਂ ਉਸਨੇ ਕਿਉਂ ਕੀਤਾ ?"

ਮੁਲਜ਼ਮ ਮਾਮਾ ਗ੍ਰਿਫਤਾਰ

ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ "ਪੀੜਤ ਲੜਕੀ ਦੀ ਮਾਂ ਦਾ ਮਾਮਾ ਕਈ ਸਾਲਾਂ ਤੋਂ ਉਨ੍ਹਾਂ ਦੇ ਨਾਲ ਹੀ ਰਹਿ ਰਿਹਾ ਸੀ। ਪਰਿਵਾਰ ਦੇ ਦੱਸਣ ਅਨੁਸਾਰ ਮੁਲਜ਼ਮ ਲੜਕੀ ਉੱਤੇ ਗਲਤ ਨਜ਼ਰ ਰੱਖਦਾ ਸੀ। ਕੱਲ੍ਹ ਜਦੋਂ ਲੜਕੀ ਸਕੂਲ ਤੋਂ ਵਾਪਸ ਆਈ ਤਾਂ ਮੁਲਜ਼ਮ ਮਾਮਾ ਪਹਿਲਾਂ ਹੀ ਕਮਰੇ ਅੰਦਰ ਸੀ। ਜਦੋਂ ਲੜਕੀ ਅੰਦਰ ਗਈ ਤਾਂ ਮਾਮੇ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤ। ਬੱਚੀ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਮਾਮੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।"

ਅਧਿਕਾਰੀ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਨੇ ਦੱਸਿਆ ਕਿ ਪੀੜਤ ਬੱਚੀ ਨੂੰ ਗੰਭੀਰ ਜਖ਼ਮੀ ਹੈ। ਉਸਦੇ ਕਾਫੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਾਮੇ ਮੰਗਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਅਗਲੀ ਕਾਰਵਾਈ ਜਾਰੀ ਹੈ।