ETV Bharat / state

ਜੰਗੀ ਪੱਧਰ 'ਤੇ ਚੱਲ ਰਿਹਾ ਸਰਹਿੰਦ ਨਹਿਰ ਦਾ ਕੰਮ, ਜਾਇਜ਼ਾ ਲੈਣ ਪਹੁੰਚੇ ਮੰਤਰੀ ਬਰਿੰਦਰ ਗੋਇਲ

Sirhind Canal ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਫਿਰੋਜ਼ਪੁਰ ਫੀਡਰ ਨਹਿਰ ਨੂੰ ਪੱਕੀ ਕਰਕੇ ਚਾਰ ਜ਼ਿਲ੍ਹਿਆਂ ਨੂੰ ਫਾਇਦਾ ਦਿੱਤਾ ਜਾਵੇਗਾ।

Minister barinder Goyal
ਵਿਸ਼ੇਸ਼ ਤੌਰ 'ਤੇ ਜਾਇਜ਼ਾ ਲੈਣ ਪਹੁੰਚੇ ਮੰਤਰੀ ਬਰਿੰਦਰ ਗੋਇਲ (Etv bharat)
author img

By ETV Bharat Punjabi Team

Published : February 23, 2026 at 6:52 PM IST

2 Min Read
Choose ETV Bharat

ਫਿਰੋਜ਼ਪੁਰ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਬੀਤੇ ਦਿਨੀਂ ਫਿਰੋਜ਼ਪੁਰ ਪਹੁੰਚੇ। ਜਿਥੇ ਉਨ੍ਹਾਂ ਨੇ ਸਰਹਿੰਦ ਕਨਾਲ ਦਾ ਜ਼ਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਨਹਿਰ ਨੂੰ ਪੱਕਾ ਕਰਨ ਦਾ ਕੰਮ ਜੰਗੀ ਪਧਰ 'ਤੇ ਚੱਲ ਰਿਹਾ ਹੈ ਅਤੇ ਇਸ ਦਾ ਫਾਇਦਾ 4 ਜ਼ਿਲ੍ਹਿਆਂ ਨੂੰ ਪਹੁੰਚੇਗਾ- ਜਿਨ੍ਹਾਂ ਵਿੱਚ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 'ਇਹ ਸਾਰਾ ਸਿੰਚਾਈ ਦਾ ਇੱਕ ਬਹੁਤ ਵੱਡਾ ਸਾਧਨ ਹੈ ਤੇ ਇਹ ਨਹਿਰ 1952 ਦੇ ਵਿੱਚ ਬਣੀ ਸੀ ਅਤੇ 1952 ਤੋਂ ਲੈ ਕੇ ਹੁਣ ਤੱਕ ਇਸ ਨਹਿਰ 'ਤੇ ਕਿਸੇ ਸਰਕਾਰ ਨੇ ਕਦੇ ਕੋਈ ਕੰਮ ਨਹੀਂ ਕੀਤਾ। ਭਾਵੇਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਭਾਵੇਂ ਅਕਾਲੀ ਦਲ-ਬੀਜੇਪੀ ਦੀ ਸਰਕਾਰ ਰਹੀ ਹੋਵੇ। ਇਸ ਨਹਿਰ ਨੂੰ ਠੀਕ ਕਰਨ ਦਾ, ਇਸ ਨਹਿਰ ਦੀ ਸਮਰੱਥਾ ਵਧਾਉਣ ਦਾ ਤੇ ਲੋਕਾਂ ਨੂੰ ਵੱਧ ਸਹੂਲਤ ਦੇਣ ਦਾ ਕੰਮ ਕਿਸੇ ਨੇ ਨਹੀਂ ਕੀਤਾ।

ਮੰਤਰੀ ਬਰਿੰਦਰ ਗੋਇਲ (Etv bharat)

ਉਨ੍ਹਾਂ ਕਿਹਾ ਕਿ 'ਇਹ ਪਹਿਲੀ ਵਾਰੀ ਇਸ ਨਹਿਰ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇਹ ਕੰਮ ਕੀਤਾ। ਇਹ ਨਹਿਰ ਕੁੱਲ ਮਿਲਾ ਕੇ ਜਿਵੇਂ 15 ਕਿਲੋਮੀਟਰ ਹੈ। ਜਿਸ ਨੂੰ ਕੰਕਰੀਟ ਕੀਤਾ ਗਿਆ ਹੈ ਅਤੇ ਇਹ 'ਤੇ ਇਹਨੂੰ ਰਿਕਾਰਡ ਸਮੇਂ ਦੇ ਵਿੱਚ 21 ਜਨਵਰੀ ਨੂੰ ਇਸ ਦੀ ਬੰਦੀ ਹੋਈ ਸੀ ਤੇ ਅੱਜ 23 ਫਰਵਰੀ ਹੈ ਤੇ ਸਾਰੀ ਜਿਹੜੀ 15 ਕਿਲੋਮੀਟਰ ਨਹਿਰ ਹੈ, ਇਹ ਕੰਪਲੀਟ ਪੱਕੀ ਕਰ ਦਿੱਤੀ ਗਈ ਹੈ। ਇਕੱਲਾ ਇਸ ਦਾ ਬੈੱਡ ਸਾਫ ਕਰਨਾ ਰਹਿ ਗਿਆ ਹੈ ਤੇ ਸਾਰੇ ਇੱਥੇ ਲੱਗੇ ਹੋਏ ਹਨ। ਇਸ ਨਹਿਰ ਦੀ ਚੌੜਾਈ 163 ਫੁੱਟ ਤੋਂ ਵਧਾ ਕੇ 180 ਫੁੱਟ ਕੀਤੀ ਗਈ ਹੈ। ਹੁਣ ਅਸੀਂ ਇਹਦੇ ਵਿੱਚ 2681ਪਾਣੀ ਵਾਧੂ ਚਲਾਵਾਂਗੇ।

ਮੁੱਖ ਮੰਤਰੀ ਮਾਨ ਨੇ ਸਫਲ ਕੀਤਾ ਕਾਰਜ

ਇਸ ਨੂੰ ਕਾਮਯਾਬ ਕਰਨ ਲਈ ਸਾਡੇ ਡਿਪਾਰਟਮੈਂਟ ਦੇ 126 ਅਧਿਕਾਰੀਆਂ ਨੇ ਕੰਮ ਪੂਰਾ ਕੀਤਾ ਹੈ। ਇਸ ਦੇ ਨਾਲ ਹੀ 4 ਹਜ਼ਾਰ ਲੇਬਰ ਨੇ ਕੰਮ ਕੀਤਾ ਅਤੇ ਵੰਡੀਆਂ 200 ਦੇ ਕਰੀਬ ਇੱਥੇ ਮਸ਼ੀਨਾਂ ਲੱਗੀਆਂ। ਇਸ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਹੀ ਹੋਇਆ ਹੈ। ਜਿਵੇਂ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਇਹ ਵੱਡਾ ਬਜਟ ਅਸੀਂ ਪਿਛਲੇ ਸਾਲ ਕਰੀਬ 3600 ਕਰੋੜ ਰੁਪਿਆ ਖਰਚਿਆ ਤੇ ਇਸ ਵਾਰ 4200 ਕਰੋੜ ਰੁਪਿਆ ਖਰਚਿਆ ਜਾਵੇਗਾ।