ETV Bharat / state

ਭਾਣਜੀ ਨੂੰ ਬਚਾਉਣ ਗਿਆ ਮਾਮਾ ਨਹਿਰ 'ਚ ਰੁੜਿਆ, ਪਿਆ ਚੀਕ-ਚਿਹਾੜਾ, ਭਾਲ ਜਾਰੀ

ਬਠਿੰਡਾ ਵਿੱਚ ਆਪਣੀ ਭਾਣਜੀ ਨੂੰ ਬਚਾਉਣ ਗਿਆ ਮਾਮਾ ਪਾਣੀ ਵਿੱਚ ਰੁੜ ਗਿਆ, ਜਾਣੋ ਪੂਰਾ ਮਾਮਲਾ...

SAVING NIECE MATERNAL UNCLE DROWNS
ਭਾਣਜੀ ਨੂੰ ਬਚਾਉਣ ਗਿਆ ਮਾਮਾ ਨਹਿਰ 'ਚ ਰੁੜਿਆ (Etv Bharat)
author img

By ETV Bharat Punjabi Team

Published : February 26, 2026 at 10:16 PM IST

2 Min Read
Choose ETV Bharat

ਬਠਿੰਡਾ: ਬਠਿੰਡਾ ਦੇ ਨੈਸ਼ਨਲ ਕਲੋਨੀ ਦੇ ਨਜ਼ਦੀਕ ਸਰਹੰਦ ਕੈਨਾਲ ਨਹਿਰ ਵਿੱਚ ਅੱਜ ਇੱਕ ਕੁੜੀ ਵੱਲੋਂ ਆਪਣੇ ਭਰਾ ਨਾਲ ਮਾਮੂਲੀ ਬਹਿਸ ਕਰਦਿਆਂ ਛਾਲ ਮਾਰ ਦਿੱਤੀ ਗਈ। ਇਸ ਦੌਰਾਨ ਪਿੱਛੋਂ ਆ ਰਹੇ ਲੜਕੀ ਦੇ ਮਾਮੇ ਵੱਲੋਂ ਲੜਕੀ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਕੁੜੀ ਨੂੰ ਤਾਂ ਬਚਾਅ ਲਿਆ ਗਿਆ ਪਰ ਉਸ ਦਾ ਮਾਮਾ ਪਾਣੀ ਦੇ ਤੇਜ਼ ਵਹਾਅ ਕਾਰਨ ਵਿੱਚ ਹੀ ਰੁੜ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਭਾਣਜੀ ਨੂੰ ਬਚਾਉਣ ਗਿਆ ਮਾਮਾ ਨਹਿਰ 'ਚ ਰੁੜਿਆ (Etv Bharat)

"ਰਾਹਗੀਰਾਂ ਵੱਲੋਂ ਕੁੜੀ ਨੂੰ ਨਹਿਰ ਵਿੱਚੋਂ ਸੁਰੱਖਿਤ ਬਾਹਰ ਕੱਢਿਆ"

ਇਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਦੇ ਵਰਕਰ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਇੱਕ ਨੌਜਵਾਨ ਕੁੜੀ ਵੱਲੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ ਹੈ। ਸੂਚਨਾ ਮਿਲਦੀ ਸੀ ਉਹ ਐਮਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ ਗਏ ਪਰ ਉੱਥੇ ਪਹੁੰਚ ਕੇ ਪਤਾ ਲੱਗਿਆ ਹੈ ਕਿ ਕੁੜੀ ਨੂੰ ਰਾਹਗੀਰਾਂ ਵੱਲੋਂ ਨਹਿਰ ਵਿੱਚੋਂ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਉਸ ਦੇ ਮਾਮਾ ਪੰਕਜ ਦਾਸ ਜਿਨ੍ਹਾਂ ਨੇ ਕੁੜੀ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰੀ ਸੀ ਉਹ ਲਾਪਤਾ ਹੋ ਗਏ। ਜਿਸ ਦੀ ਭਾਲ ਜਾਰੀ ਹੈ ਪਰ ਕਾਫੀ ਸਮਾਂ ਲੱਭਣ ਤੋਂ ਬਾਅਦ ਵੀ ਪੰਕਜ ਦਾਸ ਨਹੀਂ ਮਿਲਿਆ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਐਨਡੀਆਰਐਫ ਦੀ ਟੀਮ ਬੁਲਾਈ ਗਈ ਹੈ, ਜਿਨਾਂ ਵੱਲੋਂ ਪੰਕਜ ਦਾਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਛਾਲ ਮਾਰਨ ਵਾਲੀ ਕੁੜੀ ਨੂੰ ਇਲਾਜ ਲਈ ਫਿਲਹਾਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।

ਪਰਿਵਾਰਿਕ ਮੈਂਬਰਾਂ ਨਾਲ ਝਗੜਾ ਕਰਕੇ ਕੁੜੀ ਨੇ ਮਾਰੀ ਨਹਿਰ 'ਚ ਛਾਲ

ਉਧਰ ਮੌਕੇ 'ਤੇ ਪਹੁੰਚੇ ਡੀਐਸਪੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ "ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਨਹਿਰ ਵਿੱਚੋਂ ਪੰਕਜ ਦਾਸ ਨੂੰ ਲੱਭਣ ਲਈ ਐਨਡੀਅਰਐਫ ਟੀਮ ਨੂੰ ਬੁਲਾ ਲਿਆ ਗਿਆ ਸੀ। ਜਿਨ੍ਹਾਂ ਵੱਲੋਂ ਨਹਿਰ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਫਿਲਹਾਲ ਪੰਕਜ ਦਾਸ ਨਹੀਂ ਮਿਲਿਆ। ਕੁੜੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਝਗੜਾ ਕਰਕੇ ਆਈ ਸੀ ਅਤੇ ਉਸ ਵੱਲੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ। ਲੜਕੀ ਨੂੰ ਬਚਾਉਣ ਲਈ ਉਸ ਦੇ ਮਾਮੇ ਵੱਲੋਂ ਪਿੱਛੇ ਛਾਲ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਰਾਹਗੀਰਾਂ ਵੱਲੋਂ ਕੁੜੀ ਨੂੰ ਬਚਾਅ ਲਿਆ ਗਿਆ ਪਰ ਪੰਕਜ ਦਾਸ ਲਾਪਤਾ ਹੈ, ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।"