ETV Bharat / state

ਟਾਸ ਨਾਲ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ, 'ਆਪ' ਦੀ ਹਮਾਇਤ ਨਾਲ ਅਜ਼ਾਦ ਉਮੀਦਵਾਰ ਬਣਿਆ ਪ੍ਰਧਾਨ

ਮਾਨਸਾ ਨਗਰ ਕੌਂਸਲ ਨੂੰ ਨਵਾਂ ਪ੍ਰਧਾਨ ਮਿਲ ਚੁੱਕਿਆ ਹੈ। ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਅਜ਼ਾਦ ਉਮਦੀਵਾਰ ਨੂੰ ਪ੍ਰਧਾਨ ਬਣਾਇਆ ਗਿਆ ਹੈ।

Mansa Municipal Council President
ਮਾਨਸਾ ਨਗਰ ਕੌਂਸਲ ਪ੍ਰਧਾਨ ਦੀ ਚੋਣ ਤੋਂ ਬਾਅਦ ਮਨਾਏ ਜਸ਼ਨ (ETV BHARAT)
author img

By ETV Bharat Punjabi Team

Published : July 4, 2026 at 8:00 PM IST

2 Min Read
Choose ETV Bharat

ਮਾਨਸਾ :ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਦੀ ਚੋਣ ਟਾਸ ਦੇ ਜ਼ਰੀਏ ਹੋਈ ਜਿਸ ਦੇ ਵਿੱਚ ਆਜ਼ਾਦ ਉਮੀਦਵਾਰ ਆਪ ਦੇ ਕੌਂਸਲਰਾਂ ਦੀ ਹਮਾਇਤ ਦੇ ਨਾਲ ਪ੍ਰਧਾਨ ਅਹੁਦੇ 'ਤੇ ਕਾਬਜ਼ ਹੋਏ ਜਦੋਂ ਕਿ ਸੀਨੀਅਰ ਵਾਈਸ ਪ੍ਰਧਾਨ ਭਾਜਪਾ ਕੌਂਸਲਰ ਚੁਣੇ ਗਏ ਤੇ ਵਾਈਸ ਪ੍ਰਧਾਨ ਆਪ ਦੇ ਕੌਂਸਲਰ ਚੁਣੇ ਗਏ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਗੁਲਾਲ ਖੇਡਿਆ ਗਿਆ ਹੈ।

ਟਾਸ ਨਾਲ ਹੋਈ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ

ਪ੍ਰਧਾਨ ਦੇ ਅਹੁਦੇ ਲਈ ਅਰਪਿਤ ਚੌਧਰੀ ਅਤੇ ਅਜ਼ਾਦ ਉਮੀਦਵਾਰ ਭੂਸ਼ਣ ਮੱਤੀ ਚੋਣ ਮੈਦਾਨ ਦੇ ਵਿੱਚ ਸਨ। ਅਜ਼ਾਦ ਉਮੀਦਵਾਰ ਅਰਪਿਤ ਚੌਧਰੀ ਕੋਲ 14 ਕੌਂਸਲਰ ਸਨ ਜਦੋਂ ਕਿ ਆਪ ਦੀ ਹਮਾਇਤ ਨਾਲ ਪ੍ਰਧਾਨ ਚੁਣੇ ਗਏ ਭੂਸ਼ਣ ਮੱਤੀ ਦੇ ਕੋਲ 13 ਕੌਂਸਲਰ ਸਨ ਜਦੋਂ ਕਿ ਵਿਧਾਇਕ ਦੀ ਵੋਟ ਵੀ ਭੂਸ਼ਣ ਮੱਤੀ ਨੂੰ ਪਈ। ਦੋਵਾਂ ਪਾਸੇ ਬਰਾਬਰ ਵੋਟਾਂ ’ਤੇ ਟਾਸ ਦੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਭੂਸ਼ਣ ਮੱਤੀ ਨੂੰ ਪ੍ਰਧਾਨ ਚੁਣ ਗਏ।

ਆਪ ਵਿਧਾਇਕ ਡਾਕਟਰ ਵਿਜੇ ਸਿੰਗਲਾ ਚੋਣ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ (ETV BHARAT)

ਜਿੱਤ 'ਤੇ ਕੀ ਬੋਲੇ ਵਿਧਾਇਕ ਵਿਜੇ ਸਿੰਗਲਾ?

ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ "ਅੱਜ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਪਾਰਦਰਸ਼ੀ ਤਰੀਕੇ ਦੇ ਨਾਲ ਹੋਈ ਹੈ। ਭੂਸ਼ਣ ਮੱਤੀ ਨੂੰ ਪ੍ਰਧਾਨ ਚੁਣਿਆ ਗਿਆ ਹੈ। ਪ੍ਰੇਮ ਸਾਗਰ ਭੋਲਾ ਨੂੰ ਸੀਨੀਅਰ ਵਾਇਸ ਪ੍ਰਧਾਨ ਅਤੇ ਕ੍ਰਿਸ਼ਨ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ। ਮਾਨਸਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਹੁਣ ਨਗਰ ਕੌਂਸਲ ਦੀ ਪੂਰੀ ਟੀਮ ਕੰਮ ਕਰੇਗੀ ਅਤੇ ਸ਼ਹਿਰ ਦੇ ਵਿੱਚ ਪਏ ਅਧੂਰੇ ਕੰਮਾਂ ਨੂੰ ਵੀ ਜਲਦ ਨੇਪਰੇ ਚਾੜ੍ਹਿਆ ਜਾਵੇਗਾ।"

ਲੋਕਤੰਤਰਿਕ ਤਰੀਕੇ ਨਾਲ ਇਹ ਚੋਣ ਹੋਈ ਹੈ। ਜੋ ਇਨਸਾਨ ਕਈ ਸਾਲਾਂ ਲਗਾਤਾਰ ਸ਼ਹਿਰ ਦੇ ਵਿਕਾਸ ਵਿੱਚ ਲੱਗਿਆ ਹੋਇਆ ਸੀ ਉਸਨੂੰ ਚੁਣਿਆ ਗਿਆ ਹੈ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਸ਼ਹਿਰ ਦੇ ਵਿਕਾਸ ਰਲ ਮਿਲ ਕੇ ਕੀਤਾ ਜਾਵੇਗਾ।-ਡਾਕਟਰ ਵਿਜੇ ਸਿੰਗਲਾ,ਆਪ ਵਿਧਾਇਕ

ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਭੂਸ਼ਣ ਮੱਤੀ ਨੇ ਕਿਹਾ ਕਿ ਮਾਨਸਾ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਵਿੱਚ ਪਏ ਅਧੂਰੇ ਕੰਮਾਂ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇਗਾ।

"14 ਨਗਰ ਕੌਂਸਲ ਦੇ ਮੈਂਬਰ ਮੇਰੇ ਨਾਲ ਸਨ। ਅਸੀਂ ਰਲ ਮਿਲਕੇ ਮਾਨਸਾ ਸ਼ਹਿਰ ਦਾ ਵਿਕਾਸ ਕਰਾਂਗੇ। ਦੋਵਾਂ ਪਾਸੇ 14-14 ਵੋਟਾਂ ਪਈਆਂ ਸਨ। ਐਸਡੀਐਮ ਵੱਲੋਂ ਟਾਸ ਕਰਵਾਇਆ ਗਿਆ ਜਿਸ ਵਿੱਚ ਮੈਂ ਜੇਤੂ ਰਿਹਾ ਹਾਂ।" -ਭੂਸ਼ਣ ਮੱਤੀ,ਨਵ ਨਿਯੁਕਤ ਪ੍ਰਧਾਨ

ਵਿਰੋਧੀ ਧਿਰ ਦੇ ਸਵਾਲ

ਓਧਰ ਵਿਰੋਧੀ ਧਿਰ ਦੇ ਵਿੱਚ ਪ੍ਰਧਾਨ ਦੀ ਚੋਣ ਹਾਰੇ ਅਰਪਿਤ ਚੌਧਰੀ ਨੇ ਟਾਸ ਦੇ ਵਿੱਚ ਵਰਤੇ ਗਏ ਸਿੱਕੇ ਨੂੰ ਚੁੰਮਦੇ ਹੋਏ ਕਿਹਾ ਕਿ ਉਨ੍ਹਾਂ ਕੋਲ 14 ਕੌਂਸਲਰ ਸਨ ਪਰ ਟਾਸ ਦੇ ਜਰੀਏ ਅੱਜ ਇਸ ਸਿੱਕੇ ਦੇ ਕਾਰਨ ਉਹ ਵਿਰੋਧੀ ਧਿਰ ਦੇ ਵਿੱਚ ਬੈਠੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਗਰ ਕੌਂਸਲ ਦੇ ਵਿੱਚ ਹੋਣ ਵਾਲੇ ਕੰਮਾਂ ਦੇ ਪਰਦੇਫਾਸ਼ ਵੀ ਕਰਨਗੇ ਅਤੇ ਮਾਨਸਾ ਸ਼ਹਿਰ ਦੇ ਵਿਕਾਸ ਲਈ ਆਪਣੀ ਅਵਾਜ਼ ਬੁਲੰਦ ਕਰਦੇ ਰਹਿਣਗੇ।