ਐਨਕ ਖਰੀਦਣ ਆਏ ਸ਼ਖਸ ਦੀ ਨਿਕਲੀ 3 ਕਰੋੜ ਦੀ ਲਾਟਰੀ, ਖੁੱਲ੍ਹ ਗਈ ਕਿਸਮਤ
ਸ਼ਿਵਰਾਤਰੀ ਲਾਟਰੀ ਬੰਪਰ 'ਚ ਮਹਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਤਿੰਨ ਕਰੋੜ ਦਾ ਇਨਾਮ ਜਿੱਤਿਆ ਗਿਆ ਹੈ।


Published : February 26, 2026 at 4:19 PM IST
ਲੁਧਿਆਣਾ: ਪੰਜਾਬ ਦੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਸ਼ਖਸ ਦੀ 3 ਕਰੋੜ ਦੀ ਲਾਟਰੀ ਲੱਗ ਗਈ ਹੈ। ਉਸ ਨੇ ਪਾਤੜਾਂ ਤੋਂ ਇਹ ਟਿਕਟ ਖਦੀਦੀ ਸੀ। ਦਰਅਸਲ ਮਹਿੰਦਰ ਸਿੰਘ ਗੁੜਗਾਓਂ ਤੋਂ ਮੰਦਿਰ 'ਚ ਨਤਮਸਤਕ ਹੋ ਕੇ ਆ ਰਹੇ ਸਨ, ਜਦੋਂ ਉਹ ਐਨਕ ਲੈਣ ਲਈ ਪਾਤੜਾਂ ਦੇ ਬਾਜ਼ਾਰ ਦੇ ਵਿੱਚ ਰੁਕੇ ਤਾਂ ਲਾਟਰੀ ਦਾ ਸਟਾਲ ਦੇਖ ਕੇ ਉਥੋਂ ਲਾਟਰੀ ਖਰੀਦ ਲਈ। ਇਸ ਟਿਕਟ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ ਤੇ ਉਨ੍ਹਾਂ ਨੇ ਪਹਿਲਾਂ ਬੰਪਰ ਇਨਾਮ ਜਿੱਤਿਆ ਹੈ। ਉਹਨਾਂ ਦੀ ਟਿਕਟ ਨੰਬਰ 736121 ਨੂੰ ਇਹ ਇਨਾਮ ਨਿਕਲਿਆ ਹੈ। ਮਹਾ ਸ਼ਿਵਰਾਤਰੀ ਬੰਪਰ 2026 ਉਹਨਾਂ ਵੱਲੋਂ ਪਾਇਆ ਗਿਆ ਸੀ। ਲੁਧਿਆਣਾ ਦੇ ਵਿੱਚ ਡੀਅਰ ਲਾਟਰੀ ਡਿਸਟਰੀਬਿਊਟਰ ਵੱਲੋਂ ਉਹਨਾਂ ਦਾ ਅੱਜ ਸਨਮਾਨ ਕੀਤਾ ਗਿਆ। ਇਸ ਦੌਰਾਨ ਪਰਿਵਾਰ ਨੇ ਖੁਸ਼ੀ ਸਾਂਝੀ ਕੀਤੀ।
ਸ਼ਿਵਰਾਤਰੀ 3 ਕਰੋੜ ਲਾਟਰੀ ਇਨਾਮ
ਪਹਿਲਾ ਇਨਾਮ ਜਿੱਤਣ ਵਾਲੇ ਮਹਿੰਦਰ ਸਿੰਘ ਨੇ ਕਿਹਾ ਕਿ "ਉਹ ਚੰਗੇ ਕੰਮਾਂ 'ਤੇ ਪੈਸੇ ਲਾਉਣਗੇ। ਸਾਡੀ ਵਰਕਸ਼ਾਪ ਹੈ ਅਤੇ ਉਥੋਂ ਹੀ ਉਹ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰਾ ਪਹਿਲਾਂ ਇਨਾਮ ਨਿਕਲ ਆਵੇਗਾ, ਕਿਉਂਕਿ ਐਨਕ ਖਰੀਦਣ ਸਮੇਂ ਹੀ ਲਾਟਰੀ ਦਾ ਸਟਾਲ ਦੇਖਿਆ ਤੇ ਟਿਕਟ ਦੀ ਖਰੀਦ ਕਰ ਲਈ। ਹੁਣ ਉਹ ਇਹਨਾਂ ਪੈਸਿਆਂ ਨੂੰ ਚੰਗੇ ਕੰਮਾਂ ਵੱਲ ਲਾਉਣਗੇ ਤੇ ਸਮਾਜ ਸੇਵਾ ਦੇ ਕੰਮ ਵੀ ਕਰਨਗੇ।"

ਕੁਝ ਦਿਨਾਂ 'ਚ ਦੂਜਾ ਕਰੋੜਪਤੀ
ਲੁਧਿਆਣਾ ਲਾਟਰੀ ਡਿਸਟਰੀਬਿਊਟਰ ਭੀਮ ਸੇਨ ਨੇ ਵੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ "ਪੰਜਾਬ ਦੇ ਦੋ ਲੋਕਾਂ ਨੂੰ ਅਸੀਂ ਕਰੋੜਪਤੀ ਬਣਾਇਆ ਹੈ। ਇੱਕ ਨਾਗਾਲੈਂਡ ਸਟੇਟ ਲਾਟਰੀ ਬੰਪਰ ਸੀ, ਜਿਸ 'ਚ ਇੱਕ ਵਿਅਕਤੀ ਪਹਿਲਾਂ ਕਰੋੜਪਤੀ ਬਣਿਆ ਤੇ ਹੁਣ ਡੀਅਰ ਮਹਾ ਸ਼ਿਵਰਾਤਰੀ ਦੇ ਨਾਂ 'ਤੇ ਪਾਇਆ ਗਿਆ ਸੀ। ਬੀਤੇ ਦਿਨ ਹੀ ਇਸ ਦਾ ਡਰਾਅ ਨਿਕਲਿਆ ਜਿਸ ਵਿੱਚ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਮਹਿੰਦਰ ਨੂੰ 3 ਕਰੋੜ ਦਾ ਇਨਾਮ ਨਿਕਲਿਆ ਹੈ।"

ਕਿਸਮਤ ਅਜਮਾਉਣੀ ਚਾਹੀਦੀ
ਏਜੰਟ ਪੂਜਾ ਸ਼ਰਮਾ ਨੇ ਕਿਹਾ ਕਿ "ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ। ਲਗਾਤਾਰ ਪੰਜਾਬ ਦੇ ਵਿੱਚੋਂ ਲੋਕ ਕਰੋੜਾਂ ਰੁਪਏ ਦੇ ਇਨਾਮ ਜਿੱਤ ਰਹੇ ਹਨ। ਸਾਰਿਆਂ ਨੂੰ ਆਪਣੀ ਕਿਸਮਤ ਜ਼ਰੂਰ ਅਜਮਾਉਣੀ ਚਾਹੀਦੀ ਹੈ ਕਿਉਂਕਿ ਇਹ ਸਰਕਾਰੀ ਲਾਟਰੀ ਹੈ। ਇਸ ਵਿੱਚ ਇਨਾਮ ਦੀ ਗਰੰਟੀ ਰਹਿੰਦੀ ਹੈ। ਮਹਿੰਦਰ ਸਿੰਘ ਨੂੰ ਪਤਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਚਮਕਣ ਵਾਲੀ ਹੈ। ਸਿਰਫ ਉਹ ਬਾਜ਼ਾਰ ਦੇ ਵਿੱਚ ਕਿਸੇ ਹੋਰ ਕੰਮ ਆਏ ਸੀ ਪਰ ਲਾਟਰੀ ਦਾ ਸਟਾਲ ਦੇਖ ਕੇ ਲਾਟਰੀ ਖਰੀਦ ਲਈ ਅਤੇ ਹੁਣ ਉਹਨਾਂ ਦੀ ਆਪਣੀਆਂ 'ਤੇ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਰਹੀ ਹੈ।"


