ETV Bharat / state

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਕੱਟੇ ਚਲਾਨ, ਦੇਖੋ ਪਿਛਲੇ ਸਾਲਾਂ ਦੀ ਰਿਪੋਰਟ

ਪੰਜਾਬ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਆਂਕੜੇ ਕੀਤੇ ਜਾਰੀ। ਖਾਸ ਰਿਪੋਰਟ ਉੱਤੇ ਮਾਰੇ ਝਾਤੀ...

CHALLAN DATA
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਕੱਟੇ ਗਏ ਚਲਾਨ, ਟ੍ਰੈਫਿਕ ਪੁਲਿਸ ਤੋਂ ਜਾਣੋ ਪਿਛਲੇ ਸਾਲਾਂ ਦੀ ਖਾਸ ਰਿਪੋਰਟ (ETV Bharat GFX)
author img

By ETV Bharat Punjabi Team

Published : January 1, 2026 at 7:32 PM IST

3 Min Read
Choose ETV Bharat

ਲੁਧਿਆਣਾ : ਪੰਜਾਬ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਾਲ ਪੁਲਿਸ ਹੁਣ ਸਖਤੀ ਦੇ ਨਾਲ ਨਜਿੱਠ ਰਹੀ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੇ ਦੌਰਾਨ ਲੁਧਿਆਣਾ ਪੁਲਿਸ ਨੇ ਲਗਭਗ 3 ਲੱਖ ਦੇ ਕਰੀਬ ਚਲਾਨ ਕੱਟੇ ਹਨ। ਜੋ ਕਿ ਪਿਛਲੇ ਸਾਲ ਦੇ 1.70 ਲੱਖ ਚਲਾਉਣ ਦੇ ਮੁਕਾਬਲੇ ਲਗਭਗ ਦੁਗਣੇ ਹਨ। ਕਰੋੜਾਂ ਰੁਪਏ ਦਾ ਜੁਰਮਾਨਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੇ ਲੁਧਿਆਣਾ ਪੁਲਿਸ ਨੂੰ ਦਿੱਤਾ ਹੈ। ਇਹ ਜਾਣਕਾਰੀ ਲੁਧਿਆਣਾ ਪੁਲਿਸ ਦੇ ਟ੍ਰੈਫਿਕ ਇੰਚਾਰਜ ਏਸੀਪੀ ਗੁਰਦੇਵ ਸਿੰਘ ਵੱਲੋਂ ਦਿੱਤੀ ਗਈ ਹੈ।

ਪੰਜਾਬ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਆਂਕੜੇ ਕੀਤੇ ਜਾਰੀ (ETV Bharat)

ਸਭ ਤੋਂ ਵੱਧ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ

ਲੁਧਿਆਣਾ ਪੁਲਿਸ ਦੇ ਟ੍ਰੈਫਿਕ ਇੰਚਾਰਜ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ "ਇੱਕ ਸਾਲ ਦੇ ਦੌਰਾਨ 48,000 ਚਲਾਨ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਕੱਟੇ ਗਏ ਹਨ। ਸਭ ਤੋਂ ਵੱਧ ਚਲਾਨ ਲੁਧਿਆਣਾ ਦੇ ਲੋਕਾਂ ਨੇ ਗਲਤ ਪਾਰਕਿੰਗ ਦੇ 50000, ਬਿਨਾਂ ਹੈਲਮੇਟ ਦੇ 40000 ਅਤੇ ਗਲਤ ਸਾਈਡ ਦੇ 39170 ਚਲਾਨ ਕਟਵਾਏ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਕੈਟਾਗਰੀ ਦੇ ਵਿੱਚ ਚਲਾਨ ਕੱਟੇ ਗਏ ਹਨ।"

challan data Ludhiana traffic Police
ਲੁਧਿਆਣਾ ਵਿੱਚ ਕੱਟੇ ਗਏ ਚਲਾਨਾਂ ਦੀ ਗਿਣਤੀ (ETV Bharat GFX)

ਨਵੇਂ ਸਾਲ 'ਤੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਸ਼ੁਰੂ

ਟ੍ਰੈਫਿਕ ਇੰਚਾਰਜ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਉਹ ਜਨਵਰੀ ਮਹੀਨੇ ਦੀ ਸ਼ੁਰੂਆਤ ਤੋਂ ਹੀ ਉਹ ਟ੍ਰੈਫਿਕ ਅਵੇਅਰਨੈਸ ਮੁਹਿੰਮ ਵੀ ਚਲਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਟ੍ਰੈਫਿਕ ਨਿਯਮ ਸਖ਼ਤ ਹੋ ਰਹੇ ਹਨ। ਅਸੀਂ ਈ ਚਲਾਨਿੰਗ ਵੀਕ ਕਰ ਰਹੇ ਹਨ। ਜਿਸ ਕਾਰਨ ਲੁਧਿਆਣਾ ਦੇ ਵਿੱਚ ਇਸ ਅੰਦਰ ਕਾਫੀ ਇਜਾਫਾ ਹੋਇਆ ਹੈ।

CHALLAN DATA
ਟ੍ਰੈਫਿਕ ਪੁਲਿਸ ਲੁਧਿਆਣਾ (ETV Bharat)

"ਅਸੀਂ ਲੋਕਾਂ ਤੱਕ ਇਹ ਸੁਨੇਹਾ ਪਹੁੰਚਾ ਰਹੇ ਹਾਂ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਸਾਡਾ ਮਤਲਬ ਕੋਈ ਲੋਕਾਂ ਨੂੰ ਜੁਰਮਾਨਾ ਲਾਉਣਾ ਨਹੀਂ ਜਾਂ ਫਿਰ ਚਲਾਨ ਕੱਟਣ ਨਹੀਂ ਸਗੋਂ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਉਨ੍ਹਾਂ ਦੀ ਮੁੱਢਲੀ ਜਿੰਮੇਵਾਰੀ ਹੈ। ਇਸ ਨਾਲ ਸਿਰਫ ਹੋਰ ਲੋਕਾਂ ਦੀ ਜਾਨ ਨਹੀਂ ਸਗੋਂ ਉਨ੍ਹਾਂ ਦੀ ਖੁਦ ਦੀ ਜਾਨ ਵੀ ਮਹਿਫੂਜ਼ ਰਹਿੰਦੀ ਹੈ।" - ਏਸੀਪੀ ਗੁਰਦੇਵ ਸਿੰਘ, ਟ੍ਰੈਫਿਕ ਇੰਚਾਰਜ


ਜਲੰਧਰ ਵਿੱਚ ਕੱਟੇ ਗਏ ਚਲਾਨਾਂ ਦੇ ਜਾਰੀ ਕੀਤੇ ਗਏ ਆਂਕੜੇ

ਇਸੇ ਤਰ੍ਹਾਂ ਜਲੰਧਰ ਪੁਲਿਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨ ਜਲੰਧਰ ਪੁਲਿਸ ਵੱਲੋਂ ਵੀ ਜਾਰੀ ਕੀਤੇ ਗਏ ਆਂਕੜਿਆਂ ਦੇ ਮੁਤਾਬਿਕ ਸਾਲ 2025 ਦੇ ਦੌਰਾਨ ਪੁਲਿਸ ਵੱਲੋਂ ਲਗਭਗ 92 ਹਜ਼ਾਰ ਚਲਾਨ ਕੱਟੇ ਗਏ ਹਨ। ਜਿਨਾਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ 6 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਨ੍ਹਾਂ ਦੇ ਵਿੱਚ ਵੀ ਜ਼ਿਆਦਾਤਰ ਚਲਾਨ ਗਲਤ ਪਾਰਕਿੰਗ ਤੇ ਹੋਰ ਵੀ ਕਈ ਕਾਰਨਾਂ ਦੇ ਕੀਤੇ ਗਏ ਹਨ। ਜਲੰਧਰ ਵਿੱਚ ਵੀ ਸਭ ਤੋਂ ਜਿਆਦਾ ਗਲਤ ਪਾਰਕਿੰਗ ਦੇ ਚਲਾਨ ਹੀ ਕੱਟੇ ਗਏ ਹਨ।

challan data Ludhiana traffic Police
ਜਲੰਧਰ ਵਿੱਚ ਕੱਟੇ ਗਏ ਚਲਾਨਾਂ ਦੀ ਗਿਣਤੀ (ETV Bharat GFX)


ਪੂਰੇ ਭਾਰਤ ਵਿੱਚ ਕੱਟੇ ਗਏ ਚਲਾਨਾਂ ਦੀ ਗਿਣਤੀ

ਇੱਕ ਪਾਸੇ ਜਿੱਥੇ ਪੁਲਿਸ ਲਗਾਤਾਰ ਚਲਾਨ ਕੱਟ ਰਹੀ ਹੈ। ਉੱਥੇ ਹੀ ਦੂਜੇ ਪਾਸੇ ਦੇਸ਼ ਭਰ ਦੇ ਅੰਦਰ ਈ ਚਲਾਨ ਵੀ ਕੱਟੇ ਜਾ ਰਹੇ ਹਨ। ਜੇਕਰ ਪਿਛਲੇ ਪੰਜ ਸਾਲਾਂ ਦੀ ਗੱਲ ਕੀਤੀ ਜਾਵੇ ਜਨਵਰੀ 2019 ਤੋਂ ਲੈ ਕੇ 31 ਦਸੰਬਰ 2023 ਤੱਕ ਤਾਂ ਵਿਦੇਸ਼ ਭਰ ਦੇ ਵਿੱਚ ਲੱਖਾਂ ਹੀ ਕੀ ਚਲਾਨ ਕੱਟੇ ਗਏ ਹਨ। ਜਿਨਾਂ ਵਿੱਚ 2019 ਤੋਂ 2023 ਈ ਚਲਾਨਾਂ ਵਿੱਚ ਸਭ ਤੋਂ ਜਿਆਦਾ ਤਮਿਲਨਾਡੂ ਵਿੱਚ 5,57,62,916 ਅਤੇ ਉੱਤਰ ਪ੍ਰਦੇਸ਼ ਵਿੱਚ 4,40,03,150 ਅਤੇ ਗੁਜਰਾਤ ਵਿੱਚ 3,33,12,009 ਚਲਾਨ ਕੱਟੇ ਗਏ ਹਨ। ਇਨ੍ਹਾਂ ਦੇ ਮੁਕਾਬਲੇ ਪੰਜਾਬ ਵਿੱਚ ਪਿਛਲੇ ਸਾਲਾਂ ਦੇ ਕੱਟੇ ਗਏ ਚਲਾਨਾਂ ਦੀ ਕੁੱਲ ਗਿਣਤੀ 4,07,691 ਹੈ।

CHALLAN DATA
ਲੁਧਿਆਣਾ ਵਿੱਚ ਟ੍ਰੈਫਿਕ (ETV Bharat)


ਲੁਧਿਆਣਾ ਪੁਲਿਸ ਦੇ ਟ੍ਰੈਫਿਕ ਇੰਚਾਰਜ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ "ਭਾਰਤ ਦੇ ਵਿੱਚ ਪਿਛਲੇ ਪੰਜ ਸਾਲਾਂ ਦੇ ਦੌਰਾਨ ਲਗਭਗ ਕੁੱਲ 18,24,05,050 ਚਲਾਨ ਕੱਟੇ ਗਏ ਹਨ। ਜਿਨਾਂ ਦੇ ਲਈ ਕੁੱਲ ਜੁਰਮਾਨਾ 1,26,31,97,14,315 ਇਹ ਸਾਰੇ ਹੀ ਅੰਕੜੇ ਭਾਰਤ ਸਰਕਾਰ ਦੇ ਕੇਂਦਰੀ ਵਿਭਾਗ ਰੋਡ ਅਤੇ ਟਰਾਂਸਪੋਰਟ ਹਾਈਵੇ ਦੇ ਮੰਤਰੀ ਨਿਤਿਨ ਗੜਕਰੀ ਵੱਲੋਂ ਰਾਜ ਸਭਾ ਦੇ ਵਿੱਚ ਲਿਖਤੀ ਸਵਾਲ ਦੇ ਜਵਾਬ ਦੇ ਵਜੋਂ ਦੱਸੀ ਗਈ ਹੈ। ਪੰਜਾਬ ਦੇ ਵਿੱਚ ਵੀ ਚਲਾਨ ਵਧਾਏ ਗਏ ਹਨ।"

challan data Ludhiana traffic Police
ਜਾਣੋ ਭਾਰਤ ਵਿੱਚ ਕੱਟੇ ਗਏ ਚਲਾਨਾਂ ਦੀ ਗਿਣਤੀ (ETV Bharat GFX)

ਇਕੱਲੇ ਲੁਧਿਆਣਾ ਦੇ ਵਿੱਚ ਹੀ 3 ਲੱਖ ਦੇ ਕਰੀਬ ਚਲਾਨ

ਪੰਜਾਬ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੁਗਣੇ ਚਲਾਨ ਕੀਤੇ ਗਏ ਹਨ। ਇਕੱਲੇ ਲੁਧਿਆਣਾ ਦੇ ਵਿੱਚ ਹੀ 3 ਲੱਖ ਦੇ ਕਰੀਬ ਚਲਾਨ ਕੱਟ ਦਿੱਤੇ ਗਏ ਹਨ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਮੁਹਾਲੀ ਦੇ ਵਿੱਚ ਵੱਧ ਚਲਾਨ ਕੱਟੇ ਜਾ ਰਹੇ ਹਨ।

  • ਸਾਲ 2022 ਦੇ ਵਿੱਚ 53106 ਚਲਾਨ ਕੱਟੇ ਗਏ
  • ਸਾਲ 2023 ਦੇ ਵਿੱਚ 72191 ਚਲਾਨ ਕੱਟੇ ਗਏ
  • ਸਾਲ 2024 ਦੇ ਵਿੱਚ ਚਲਾਨਾਂ ਦੀ ਗਿਣਤੀ ਵੱਧ ਕੇ 397839 ਪਹੁੰਚ ਗਈ
  • ਸਾਲ 2025 ਦੇ ਵਿੱਚ ਇਹ ਗਿਣਤੀ 8 ਲੱਖ ਤੋਂ ਵੀ ਪਾਰ ਹੋ ਗਈ ਹੈ।