ਪੰਜਾਬ 'ਚ ਪ੍ਰਵਾਸੀ ਨਾਬਾਲਿਗ ਬੱਚੀ ਦਾ ਬਲਾਤਕਾਰ, ਮੌਕੇ 'ਤੇ ਫੜ੍ਹਿਆ ਮੁਲਜ਼ਮ
ਲੁਧਿਆਣਾ 'ਚ ਗੁਆਂਢੀ ਨੇ ਹੀ ਨਾਬਾਲਿਗ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ 'ਤੇ ਫੜ੍ਹ ਲਿਆ ਗਿਆ।


Published : July 5, 2026 at 4:30 PM IST
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਧੰਦਰਾ ਰੋਡ ਇਲਾਕੇ ਵਿੱਚ ਇੱਕ ਗੁਆਂਢੀ ਵੱਲੋਂ ਹੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਹੈ। ਪੁਲਿਸ ਮੁਤਾਬਕ ਬਲਾਤਕਾਰ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ "ਮੁਲਜ਼ਮ, ਪੀੜਤ ਕੁੜੀ ਦੇ ਗੁਆਂਢਵਿੱਚ ਹੀ ਰਹਿੰਦਾ ਹੈ। ਜਿਸ ਨੇ ਪੀੜਤਾ ਨੂੰ ਡਰਾ ਧਮਕਾ ਕੇ ਬਲਾਤਕਾਰ ਕੀਤਾ।। ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਪਰਿਵਾਰ ਘਰ ਤੋਂ ਬਾਹਰ ਗਿਆ ਹੋਇਆ ਸੀ। ਪੀੜਤ ਪਰਿਵਾਰ ਨੂੰ ਕੁੜੀ ਨਾਲ ਹੋਈ ਵਾਰਦਾਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਿਸ ਵਿੱਚ ਉਨ੍ਹਾਂ ਦੀ ਇੱਕ ਹੋਰ ਧੀ ਜ਼ਖਮੀ ਹੋ ਗਈ। ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਮਾਮਲੇ ਦੇ ਵਿੱਚ ਪੁਲਿਸ ਨੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੀਐਨਐਸ ਦੀ ਧਾਰਾ 115 ਤੇ 351 ਵੀ ਲਗਾਈ ਗਈ ਹੈ।"
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 'ਧਾਂਦਰਾ ਰੋਡ ਉੱਤੇ ਸਿਟੀ ਇਨਕਲੇਵ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਸੀ। ਫਿਲਹਾਲ ਜੋ ਘਰ 'ਤੇ ਹਮਲੇ ਦੀ ਗੱਲ ਸਾਹਮਣੇ ਆ ਰਹੀ ਹੈ ਉਸ ਦੀ ਸਾਡੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਮੁੱਖ ਜੁਰਮ ਬਲਾਤਕਾਰ ਦਾ ਸੀ, ਉਸ ਦੇ ਤਹਿਤ ਸੀ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜੇਕਰ ਕੋਈ ਹੋਰ ਗੱਲ ਸਾਹਮਣੇ ਆਏਗੀ ਤਾਂ ਇਸ ਮੁਤਲਕ ਵੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮੁਲਜ਼ਮ ਦੀ ਉਮਰ ਲਗਭਗ 30 ਸਾਲ ਦੇ ਕਰੀਬ ਹੈ ਅਤੇ ਉਹ ਲੇਬਰ ਦਾ ਹੀ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ 'ਇਹ ਦੋਨੇਂ ਹੀ ਪਰਿਵਾਰ ਪਰਵਾਸੀ ਹਨ ਅਤੇ ਲੜਕੀ ਨਾਬਾਲਿਗ ਹੈ ਅਤੇ ਮੁਲਜ਼ਮ ਉਸਦੇ ਗੁਆਂਢ ਦੇ ਵਿੱਚ ਹੀ ਰਹਿੰਦਾ ਹੈ।'

