ETV Bharat / state

ਪੰਜਾਬ ਦੇ ਵਿਦਿਆਰਥੀ ਨੂੰ ਸਿਡਨੀ ਯੂਨੀਵਰਸਿਟੀ ਤੋਂ ਮਿਲੀ ਕਰੋੜਾਂ ਦੀ ਸਕਾਲਰਸ਼ਿਪ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ, ਕਿਆਨ ਬੇਰੀ ਨੇ ਸਿਡਨੀ ਯੂਨੀਵਰਸਿਟੀ ਤੋਂ 100% ਸਕਾਲਰਸ਼ਿਪ ਪ੍ਰਾਪਤ ਕਰਕੇ ਪੰਜਾਬ, ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

sydney scholarship
ਕਿਆਨ ਬੇਰੀ ਨੂੰ ਸਿਡਨੀ ਯੂਨੀਵਰਸਿਟੀ ਤੋਂ ਮਿਲੀ ਕਰੋੜਾਂ ਦੀ ਸਕਾਲਰਸ਼ਿ (ETV Bharat GFX)
author img

By ETV Bharat Punjabi Team

Published : August 7, 2026 at 3:35 PM IST

2 Min Read
Choose ETV Bharat

ਲੁਧਿਆਣਾ: ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ, ਟੀਮ ਕਿਆਨ ਬੇਰੀ ਨੇ ਸਿਡਨੀ ਯੂਨੀਵਰਸਿਟੀ ਤੋਂ 100% ਸਕਾਲਰਸ਼ਿਪ ਪ੍ਰਾਪਤ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ₹1.35 ਕਰੋੜ ਤੋਂ ਵੱਧ ਦੀ ਇਹ ਸਕਾਲਰਸ਼ਿਪ ਦੁਨੀਆ ਭਰ 'ਚੋਂ ਕੁੱਝ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਉੱਤਰ ਭਾਰਤ ਵਿੱਚ ਇੱਕ ਪ੍ਰਮੁੱਖ ਕਰੀਅਰ ਕੌਂਸਲਿੰਗ ਸੰਸਥਾ, ਟੀਮ ਆਯੂਸ਼ ਜੈਨ ਨੇ ਇਸ ਪ੍ਰਾਪਤੀ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਉਪਲਬਧੀ ਤੋਂ ਬਾਅਦ ਕਿਆਨ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ।

ਸਿਡਨੀ ਯੂਨੀਵਰਸਿਟੀ ਤੋਂ ਮਿਲੀ ਕਰੋੜਾਂ ਦੀ ਸਕਾਲਰਸ਼ਿਪ (ETV Bharat)

ਸੁਣੋ ਕੀ ਬੋਲੇ ਕਿਆਨ ਬੇਰੀ...

ਕਿਆਨ ਬੇਰੀ ਨੇ ਆਪਣੀ ਉਪਲਬਧੀ ਬਾਰੇ ਦੱਸਦੇ ਹੋਏ ਕਿਹਾ ਕਿ "ਮੈਂ ਬਾਰਵੀਂ ਜਮਾਤ ਦੇ ਵਿੱਚ ਮੈਰਿਟ ਲਿਸਟ ਵਿੱਚ ਆਉਣ ਦੇ ਨਾਲ-ਨਾਲ ਸਿਡਨੀ ਯੂਨੀਵਰਸਿਟੀ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ। ਖਾਸ ਕਰਕੇ ਪ੍ਰਮੁੱਖ ਕਰੀਅਰ ਕੌਂਸਲਿੰਗ ਸੰਸਥਾ ਦੀ ਟੀਮ ਆਯੂਸ਼ ਜੈਨ ਦਾ ਇਸ ਵਿੱਚ ਵੱਡਾ ਹੱਥ ਰਿਹਾ ਹੈ, ਜਿਸ ਕਰਕੇ ਮੈਂ ਇਹ ਉਪਲਬਧੀ ਹਾਸਿਲ ਕੀਤੀ ਹੈ।"

ਕਿਆਨ ਨੇ ਆਪਣੀ ਸਫਲਤਾ ਦਾ ਸਿਹਰਾ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਦਿੱਤਾ

ਕਿਆਨ ਬੇਰੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਟੀਮ ਆਯੂਸ਼ ਜੈਨ ਦੇ ਮਾਰਗਦਰਸ਼ਨ ਨੂੰ ਦਿੰਦੇ ਹੋਏ ਕਿਹਾ ਕਿ "ਉਨ੍ਹਾਂ ਨੂੰ ਸਿਖਾਇਆ ਗਿਆ ਸੀ ਕਿ ਦਾਖਲਾ ਸਿਰਫ਼ ਅਕਾਦਮਿਕ ਪ੍ਰਾਪਤੀਆਂ 'ਤੇ ਹੀ ਨਹੀਂ, ਸਗੋਂ ਆਪਣੀ ਪਛਾਣ, ਅਨੁਭਵ ਅਤੇ ਯੋਗਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ 'ਤੇ ਵੀ ਨਿਰਭਰ ਕਰਦਾ ਹੈ।"

sydney scholarship
₹1.35 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ (ETV Bharat)

ਕਿਆਨ ਬੇਰੀ ਦੀ ਮਾਤਾ ਨੇ ਸੰਸਥਾ ਦਾ ਕੀਤਾ ਧੰਨਵਾਦ

ਕਿਆਨ ਬੇਰੀ ਦੇ ਮਾਤਾ ਨੇਹਾ ਬੇਰੀ ਨੇ ਵੀ ਸੰਸਥਾ ਦੀ ਧੰਨਵਾਦ ਕਰਦੇ ਹੋਏ ਕਿਹਾ ਕਿ "ਸਹੀ ਕਰੀਅਰ ਕੌਂਸਲਿੰਗ ਅਤੇ ਮਾਹਰ ਮਾਰਗਦਰਸ਼ਨ ਦੇ ਨਾਲ ਹੀ ਮੇਰੇ ਪੁੱਤਰ ਲਈ ਇਹ ਪ੍ਰਾਪਤੀ ਲਈ ਸੰਭਵ ਹੋ ਸਕੀ ਹੈ।" ਉਨ੍ਹਾਂ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਵਿੱਚ ਉਸਦੇ ਅਧਿਆਪਕਾਂ ਨੇ ਵੀ ਬਹੁਤ ਸਾਥ ਦਿੱਤਾ ਹੈ।

ਕਰੀਅਰ ਕੌਂਸਲਰ ਆਯੂਸ਼ ਜੈਨ ਨੇ ਦੱਸਿਆ ਕਿ "ਚੋਟੀ ਦੀਆਂ ਵਿਸ਼ਵ ਯੂਨੀਵਰਸਿਟੀਆਂ ਸਿਰਫ਼ ਚੰਗੇ ਗ੍ਰੇਡਾਂ ਦੀ ਹੀ ਨਹੀਂ, ਸਗੋਂ ਲੀਡਰਸ਼ਿਪ ਹੁਨਰ, ਮੌਲਿਕ ਸੋਚ, ਉਦੇਸ਼, ਉਤਸੁਕਤਾ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਯੋਗਤਾ ਦੀ ਵੀ ਕਦਰ ਕਰਦੀਆਂ ਹਨ।" ਉਨ੍ਹਾਂ ਨੇ ਕਿਹਾ ਕਿ ਸਹੀ ਮਾਰਗਦਰਸ਼ਨ ਅਤੇ ਪ੍ਰਭਾਵਸ਼ਾਲੀ ਪ੍ਰੋਫਾਈਲ ਨਿਰਮਾਣ ਨਾਲ ਵਿਦਿਆਰਥੀ ਵਿਸ਼ਵ ਪੱਧਰ 'ਤੇ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਨ, ਜੋ ਕਿ ਕਿਆਨ ਬੇਰੀ ਨੇ ਕਰਕੇ ਵਿਖਾਇਆ ਹੈ।

"ਕਿਆਨ ਦੀ ਮਾਤਾ ਵੀ ਆਪਣੇ ਬੇਟੇ ਦੀ ਉਪਲਬਧੀ ਤੋਂ ਕਾਫੀ ਖੁਸ਼ ਹੈ, ਕਿਉਂਕਿ ਵਿਦੇਸ਼ ਵਿੱਚ ਪੜ੍ਹਾਈ ਲਈ ਜਿੱਥੇ ਪੰਜਾਬ ਦੇ ਨੌਜਵਾਨ ਲੱਖਾਂ ਰੁਪਏ ਖ਼ਰਚ ਕਰਦੇ ਹਨ, ਹਜ਼ਾਰਾਂ ਟਿਊਸ਼ਨ ਫੀਸ ਸੰਸਥਾਵਾਂ ਨੂੰ ਦਿੰਦੇ ਹਨ, ਉੱਥੇ ਹੀ ਸਿਡਨੀ ਯੂਨੀਵਰਸਿਟੀ ਜੋ ਕਿ ਵਿਸ਼ਵ ਦੀਆਂ ਟਾਪ ਦੀ 20 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਹੁਣ ਪੂਰੀ ਤਰ੍ਹਾਂ ਮੁਫਤ ਬਿਨਾਂ ਕਿਸੇ ਟਿਊਸ਼ਨ ਫੀਸ ਤੋਂ ਅੱਗੇ ਦੀ ਪੜਾਈ ਕਰਵਾਈ ਜਾਵੇਗੀ।" -ਆਯੂਸ਼ ਜੈਨ, ਅਧਿਆਪਕ

sydney scholarship
ਕਿਆਨ ਬੇਰੀ ਨੂੰ ਸਕਾਲਰਸ਼ਿਪ ਨਾਲ ਸਨਮਾਨਿਤ ਕਰਦੇ ਹੋਏ (ETV Bharat)

ਸਿਡਨੀ ਸਕਾਲਰਜ਼ ਇੰਡੀਆ ਸਕਾਲਰਸ਼ਿਪ ਪ੍ਰੋਗਰਾਮ

ਆਯੂਸ਼ ਜੈਨ ਨੇ ਦੱਸਿਆ ਕਿ "ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਭਾਰਤੀ ਵਿਦਿਆਰਥੀਆਂ ਲਈ, ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰਨਾ ਕਾਫੀ ਚੁਣੌਤੀਪੂਰਨ ਰਹਿੰਦਾ ਹੈ ਕਿਉਂਕਿ ਵਧਦੀ ਟਿਊਸ਼ਨ ਫੀਸਾਂ, ਵੀਜ਼ਾ ਦੀਆਂ ਸੀਮਾਵਾਂ ਆਦੀ ਦੀਆਂ ਵੀ ਸਮੱਸਿਆਵਾਂ ਆਉਂਦੀਆਂ ਹਨ। ਪਰ, ਸਿਡਨੀ ਸਕਾਲਰਜ਼ ਇੰਡੀਆ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਕੁਝ ਚੋਣਵੇਂ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਇੱਕ ਚੰਗਾ ਸਿੱਖਿਆ ਹਾਸਿਲ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾਂਦਾ ਹੈ। ਇਸ ਲਈ ਯੂਨੀਵਰਸਿਟੀ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ ਜੋ ਖਾਸ ਤੌਰ 'ਤੇ ਪ੍ਰਤਿਭਾਸ਼ਾਲੀ ਭਾਰਤੀ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਹੈ। ਪ੍ਰਤੀ ਸਾਲ $500,000 ਦੀ ਸਕਾਲਰਸ਼ਿਪ ਦੇ ਨਾਲ, ਇਹ ਕਿਸੇ ਆਸਟ੍ਰੇਲੀਆਈ ਯੂਨੀਵਰਸਿਟੀ ਦੁਆਰਾ ਭਾਰਤੀ ਬਿਨੈਕਾਰਾਂ ਨੂੰ ਦਿੱਤੀ ਜਾਣ ਵਾਲੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਸਕਾਲਰਸ਼ਿਪ ਹੈ।"