ETV Bharat / state

ਚੋਣਾਂ ਤੋਂ ਪਹਿਲਾਂ ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਜਨਤਾ ਦਲ (ਯੂਨਾਈਟਿਡ) ਵੱਲੋਂ ਪੰਜਾਬ 'ਚ ਰਾਜਨੀਤਕ ਪਾਰੀ ਦੀ ਸ਼ੁਰੂਆਤ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿੱਚ ਆਪਣੀ ਰਾਜਨੀਤਕ ਪਾਰੀ ਦੀ ਸ਼ੁਰੂਆਤ ਕਰਦਿਆਂ ਰੋਡਮੈਪ ਜਾਰੀ ਕਰ ਦਿੱਤਾ ਹੈ। ਕੋਰ ਕਮੇਟੀ ਦਾ ਵੀ ਗਠਨ ਕੀਤਾ।

Janata Dal United new party
ਜਨਤਾ ਦਲ (ਯੂਨਾਈਟਿਡ) ਵੱਲੋਂ ਪੰਜਾਬ 'ਚ ਰਾਜਨੀਤਕ ਪਾਰੀ ਦੀ ਸ਼ੁਰੂਆਤ (etv bharat)
author img

By ETV Bharat Punjabi Team

Published : July 4, 2026 at 10:18 PM IST

3 Min Read
Choose ETV Bharat

ਚੰਡੀਗੜ੍ਹ: ਪੰਜਾਬ ਦੀਆਂ ਅਗਾਮੀ ਵਿਧਾਨਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸਦੇ ਨਾਲ ਹੀ ਪੰਜਾਬ ਦਾ ਸਿਆਸੀ ਮਾਹੌਲ ਵੀ ਗਰਮਾਉਂਦਾ ਜਾ ਰਿਹਾ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਿੱਢ ਦਿੱਤਾ ਗਿਆ ਹੈ ਤਾਂ ਕਿ ਪੰਜਾਬ ਵਿੱਚ ਸੱਤਾ ਹਾਸਲ ਕੀਤੀ ਜਾ ਸਕੇ। ਇਸੇ ਦੇ ਚੱਲਦੇ ਹੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਵਿੱਚ ਇੱਕ ਹੋਰ ਰਾਜਨੀਤਕ ਪਾਰਟੀ ਦੀ ਵੀ ਐਂਟਰੀ ਹੋ ਚੁੱਕੀ ਹੈ।

ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਲੜੇਗੀ ਪੰਜਾਬ ਚੋਣਾਂ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂਨਾਈਟਿਡ) ਨੇ ਸ਼ਨੀਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੀ ਰਾਜਨੀਤੀ ਵਿੱਚ ਆਪਣੇ ਰਸਮੀ ਪ੍ਰਵੇਸ਼ ਦਾ ਐਲਾਨ ਕਰ ਦਿੱਤਾ ਹੈ।

ਪਾਰਟੀ ਵੱਲੋਂ ਰੋਡਮੈਪ ਜਾਰੀ

ਪਾਰਟੀ ਵੱਲੋਂ ਅਗਾਮੀ ਵਿਧਾਨਸਭਾ ਚੋਣਾਂ ਨੂੰ ਲੈਕੇ ਆਪਣਾ ਰੋਡਮੈਪ ਪੇਸ਼ ਕੀਤਾ। ਇਸ ਮੌਕੇ ਜੇਡੀ(ਯੂ) ਦੇ ਪੰਜਾਬ ਪ੍ਰਭਾਰੀ ਸੰਜੇ ਕੁਮਾਰ ਕਿਹਾ ਕਿ ਜਨਤਾ ਦਲ (ਯੂਨਾਈਟਿਡ) ਪੰਜਾਬ ਵਿੱਚ ਇੱਕ ਭਰੋਸੇਯੋਗ, ਵਿਕਾਸ-ਮੁਖੀ ਅਤੇ ਲੋਕ ਕੇਂਦਰਿਤ ਸਿਆਸੀ ਬਦਲ ਵਜੋਂ ਕੰਮ ਕਰੇਗੀ।

"ਅਸੀਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਹਾਂ। ਪਾਰਟੀ ਦੀ ਸਿਖਰਲੀ ਲੀਡਰਸ਼ਿਪ ਫੈਸਲਾ ਕਰੇਗੀ ਕਿ ਅਸੀਂ ਕਿੱਥੇ-ਕਿੱਥੇ ਚੋਣ ਲੜਨੀ ਹੈ, ਪਰ ਸਾਡੀ ਤਿਆਰੀ ਸਾਰੀਆਂ ਸੀਟਾਂ ਦੇ ਲਈ ਚੱਲ ਰਹੀ ਹੈ।"- ਸੰਜੇ ਸਿੰਘ,ਜਨਤਾ ਦਲ (ਯੂ) ਇੰਚਾਰਜ,ਪੰਜਾਬ

ਪੰਜਾਬ 'ਚ ਚੋਣ ਲੜਨ ਨੂੰ ਲੈਕੇ ਕੀ ਬੋਲੇ ਸੰਜੇ ਸਿੰਘ ?

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ "ਪੰਜਾਬ ਨੂੰ ਇੱਕ ਪਾਰਦਰਸ਼ੀ, ਜਵਾਬਦੇਹ ਅਤੇ ਸਾਫ਼ ਸੁਥਰੇ ਅਕਸ ਵਾਲੀ ਸਰਕਾਰ ਦੀ ਲੋੜ ਹੈ ਜੋ ਨੌਜਵਾਨਾਂ, ਕਿਸਾਨਾਂ, ਉੱਦਮੀਆਂ ਅਤੇ ਆਮ ਨਾਗਰਿਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਬਿਹਾਰ ਤੋਂ ਇਲਾਵਾ, ਜਨਤਾ ਦਲ (ਯੂਨਾਈਟਿਡ) ਦੀ ਅਰੁਣਾਚਲ ਪ੍ਰਦੇਸ਼, ਝਾਰਖੰਡ, ਮਨੀਪੁਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਅਸਾਮ, ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਲਕਸ਼ਦੀਪ ਸਮੇਤ ਕਈ ਰਾਜਾਂ ਵਿੱਚ ਮੌਜੂਦਗੀ ਹੈ। ਪਾਰਟੀ ਦਾ ਸੁਸ਼ਾਸਨ ਅਤੇ ਵਿਕਾਸ ਅਧਾਰਤ ਮਾਡਲ ਪੰਜਾਬ ਦੇ ਲੋਕਾਂ ਦਾ ਵੀ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਹੋਵੇਗਾ।"

'ਪਾਰਟੀ ਪੂਰੀ ਤਾਕਤ ਨਾਲ ਲੜੇਗੀ ਚੋਣਾਂ'

ਸੰਜੇ ਕੁਮਾਰ ਨੇ ਸਪੱਸ਼ਟ ਕੀਤਾ ਕਿ ਜਨਤਾ ਦਲ (ਯੂਨਾਈਟਿਡ) ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗਾ। ਇਸ ਦੇ ਨਾਲ ਹੀ, ਪਾਰਟੀ ਨੇ ਪੰਜਾਬ ਵਿੱਚ ਆਪਣੇ ਸੰਗਠਨ ਦਾ ਵਿਸਥਾਰ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਇਹ ਕਹਿੰਦੇ ਹੋਏ ਕਿ ਪਾਰਟੀ ਢਾਂਚੇ ਨੂੰ ਪੂਰੇ ਸੂਬੇ ਵਿੱਚ ਬੂਥ ਪੱਧਰ ਤੱਕ ਮਜ਼ਬੂਤ ​​ਕੀਤਾ ਜਾਵੇਗਾ।

ਮਾਲਵਿੰਦਰ ਸਿੰਘ ਪੰਜਾਬ ਸੂਬਾ ਪ੍ਰਧਾਨ ਨਿਯੁਕਤ,ਕੋਰ ਕਮੇਟੀ ਦਾ ਵੀ ਗਠਨ

ਇਸ ਮੌਕੇ ਪਾਰਟੀ ਨੇ ਆਪਣੀ ਪੰਜਾਬ ਰਾਜ ਕੋਰ ਕਮੇਟੀ ਦਾ ਵੀ ਐਲਾਨ ਕੀਤਾ। ਮਾਲਵਿੰਦਰ ਸਿੰਘ ਨੂੰ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਗੁਰਪਾਲ ਸਿੰਘ ਹੁੰਦਲ ਨੂੰ ਉਪ ਪ੍ਰਧਾਨ, ਆਈ.ਐਸ. ਆਹਲੂਵਾਲੀਆ ਨੂੰ ਸਕੱਤਰ ਜਨਰਲ, ਸੰਜੀਵ ਝਾਅ ਨੂੰ ਜਨਰਲ ਸਕੱਤਰ (ਸੰਗਠਨ) ਅਤੇ ਕੰਵਰ ਸਿੰਘ ਢੀਂਡਸਾ ਨੂੰ ਕੋਰ ਲੀਡਰਸ਼ਿਪ ਦਾ ਮੁੱਖ ਮੈਂਬਰ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਅਹੁਦੇਦਾਰਾਂ ਨੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ​​ਕਰਨ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਪੂਰੀ ਲਗਨ ਨਾਲ ਕੰਮ ਕਰਨ ਦਾ ਵਾਅਦਾ ਕੀਤਾ। ਪਾਰਟੀ ਲੀਡਰਸ਼ਿਪ ਨੇ ਰਾਜ ਪੱਧਰੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਕੀ ਹੈ ਪਾਰਟੀ ਦਾ ਏਜੰਡਾ ?

ਸੰਜੇ ਕੁਮਾਰ ਨੇ ਕਿਹਾ ਕਿ "ਪਾਰਟੀ ਦਾ ਮੁੱਖ ਏਜੰਡਾ ਰੁਜ਼ਗਾਰ ਪੈਦਾ ਕਰਨ, ਗੁਣਵੱਤਾ ਵਾਲੀ ਸਿੱਖਿਆ, ਖੇਤੀਬਾੜੀ ਸੁਧਾਰ, ਬਿਹਤਰ ਸਿਹਤ ਸੰਭਾਲ ਸੇਵਾਵਾਂ, ਪਾਰਦਰਸ਼ੀ ਪ੍ਰਸ਼ਾਸਨ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਭਲਾਈ 'ਤੇ ਕੇਂਦ੍ਰਿਤ ਹੋਵੇਗਾ। ਜਨਤਾ ਦਲ (ਯੂਨਾਈਟਿਡ) ਪ੍ਰਦਰਸ਼ਨ, ਜਵਾਬਦੇਹੀ ਅਤੇ ਸਮਾਵੇਸ਼ੀ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ, ਨਾ ਕਿ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਕੀਤੀ ਜਾਵੇ।"

EXPLAINER:'ਚੱਪੜਚਿੜੀ'-ਇੱਥੇ ਮੌਜੂਦ ਭਾਰਤ ਦਾ ਸਭ ਤੋਂ ਉੱਚਾ ਬੁਰਜ, ਪਰ ਸੁੰਨੀ ਪਈ ਯਾਦਗਾਰ, ਜਾਣੋ, 1710 ਦੀ ਜਿੱਤ ਤੋਂ ਲੈ ਕੇ ਮੌਜੂਦਾ ਹਾਲਤ ਤੱਕ ਦੀ ਕਹਾਣੀ

ਬਨੂੜ ਬੈਰੀਅਰ 'ਤੇ ਸਕਾਰਪੀਓ ਸਵਾਰ ਵੱਲੋਂ ਤਾਬੜਤੋੜ ਫਾਇਰਿੰਗ, ਨੌਜਵਾਨ ਗੰਭੀਰ ਜ਼ਖ਼ਮੀ

ਪੰਜਾਬ ਦੇ ਨੌਜਵਾਨ ਦੀ ਵਿਦੇਸ਼ ਵਿੱਚ ਦਰਦਨਾਕ ਮੌਤ,ਧਾਹਾਂ ਮਾਰ ਰੋਂਦੇ ਪਰਿਵਾਰ ਵੱਲੋਂ ਜਵਾਨ ਪੁੱਤ ਦਾ ਸਸਕਾਰ