ETV Bharat / state

ਪੰਜਾਬੀ ਨੌਜਵਾਨ ਦੀ ਰੂਸ ਵਿੱਚ ਮੌਤ, ਜ਼ਬਰਦਸਤੀ ਫੌਜ 'ਚ ਕੀਤਾ ਸੀ ਭਰਤੀ

ਪੰਜਾਬ ਦੇ ਨੌਜਵਾਨ ਦੀ ਰੂਸ ਵਿੱਚ ਮੌਤ ਹੋ ਗਈ ਹੈ, ਜਿਸ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਜੰਗ ਲਈ ਭੇਜਿਆ ਗਿਆ ਸੀ।

Jalandhar youth dies in Russia, travel agent sent him to Italy instead
ਜਲੰਧਰ ਦੇ ਨੌਜਵਾਨ ਦੀ ਰੂਸ ਵਿੱਚ ਮੌਤ, ਜ਼ਬਰਦਸਤੀ ਫੌਜ 'ਚ ਕੀਤਾ ਭਰਤੀ (Etv bharat)
author img

By ETV Bharat Punjabi Team

Published : January 3, 2026 at 6:21 PM IST

3 Min Read
Choose ETV Bharat

ਜਲੰਧਰ/ਕਪੂਰਥਲਾ: ਪੰਜਾਬ ਵਿੱਚ ਨੌਕਰੀ ਨਾ ਮਿਲਣ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਕਈ ਬਦਕਿਸਮਤ ਅਜਿਹੇ ਵੀ ਹਨ ਕਿ ਉਨ੍ਹਾਂ ਨੂੰ ਜਾਨ ਤੱਕ ਗਵਾਉਣੀ ਪੈ ਜਾਂਦੀ ਹੈ। ਅਜਿਹਾ ਹੀ ਬਦਕਿਸਮਤ ਜਲੰਧਰ ਦਾ ਨੌਜਵਾਨ ਮਨਦੀਪ ਕੁਮਾਰ ਨਿਕਲਿਆ ਹੈ। ਜਿਸ ਦੀ ਰੂਸ ਵਿੱਚ ਮੌਤ ਹੋ ਗਈ ਅਤੇ ਅੱਜ ਉਸਦੀ ਮ੍ਰਿਤਕ ਦੇਹ ਦਿੱਲੀ ਪਹੁੰਚੇ ਅਤੇ ਪਰਿਵਾਰ ਦੇ ਹਵਾਲੇ ਕੀਤੀ ਗਈ। ਮ੍ਰਿਤਕ ਦੇ ਭਰਾ ਜਗਦੀਪ ਨੇ ਕਈ ਅਜਿਹੇ ਖੁਲਾਸੇ ਕੀਤੇ ਹਨ ਕਿ ਸੁਣ ਕੇ ਹਰ ਕੋਈ ਹੈਰਾਨ ਹੈ।

ਜਲੰਧਰ ਦੇ ਨੌਜਵਾਨ ਦੀ ਰੂਸ ਵਿੱਚ ਮੌਤ, ਭਰਾ ਨੇ ਕੀਤੇ ਵੱਡੇ ਖੁਲਾਸੇ (Etv bharat)

‘ਜਬਰਨ ਕੀਤਾ ਰੂਸੀ ਫੌਜ 'ਚ ਭਰਤੀ’

ਮ੍ਰਿਤਕ ਨੌਜਵਾਨ ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਦੱਸਿਆ ਕਿ "ਮੇਰਾ ਭਰਾ ਅੰਗਹੀਨ ਸੀ, ਜਿਸ ਨੂੰ ਟਰੈਵਲ ਏਜੰਟਾਂ ਨੇ ਇਟਲੀ ਭੇਜਨ ਦੀ ਥਾਂ ਧੋਖੇ ਨਾਲ ਰੂਸ ਭੇਜ ਦਿੱਤਾ। ਰੂਸ ਵਿੱਚ ਮੇਰੇ ਭਰਾ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰ ਲਿਆ। ਉੱਥੇ ਉਸ ਨਾਲ ਕਈ ਵਾਰ ਬਦਸਕੂਲੀ ਕੀਤੀ ਗਈ। ਮੇਰੇ ਭਾਰ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਸੀ ਅਤੇ ਠੰਡ ਵਿੱਚ ਬਾਹਰ ਹੀ ਰੱਖਿਆ ਜਾਂਦਾ ਸੀ। ਮੇਰਾ ਭਰਾ ਅਪਾਹਿਜ ਸੀ ਤਾਂ ਵੀ ਉਸ ਨੂੰ ਜਬਰਨ ਫੌਜ ਵਿੱਚ ਭਰਤੀ ਕੀਤਾ। ਇਸ ਸਬੰਧੀ ਕਈ ਵਾਰ ਮਨਦੀਪ ਨੇ ਵੀਡੀਓ ਵੀ ਭੇਜੀਆਂ ਅਤੇ ਵੀਡੀਓ ਦੇ ਅਧਾਰ 'ਤੇ ਹੀ ਅਸੀਂ ਸ਼ਿਕਾਇਤ ਦਰਜ ਕਰਵਾਈ ਪਰ ਸਾਡੀ ਸੁਣਵਾਈ ਨਹੀਂ ਹੋਈ। ਇਸ ਪੂਰੇ ਮਾਮਲੇ 'ਚ ਸਾਡੇ ਦੇਸ਼ ਦੇ ਦੂਤਾਵਾਸ ਦਾ ਬਹੁਤ ਵੱਡਾ ਕਸੂਰ ਹੈ।'

ਜਗਦੀਪ ਨੇ ਦੱਸਿਆ ਕਿ ਮੈਂ 2 ਵਾਰ ਰੂਸ ਜਾ ਚੁੱਕਾ ਹਾਂ। ਪਹਿਲੀ ਵਾਰ ਉਹ 21 ਦਿਨਾਂ ਤਕ ਉੱਥੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਫਸੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਨੌਜਵਾਨਾਂ ਦੀ ਤਲਾਸ਼ ਸ਼ੁਰੂ ਕੀਤੀ। ਹਾਲਾਂਕਿ, ਰੂਸੀ ਭਾਸ਼ਾ ਦੀ ਸਮੱਸਿਆ ਕਾਰਨ ਮੈਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੀ ਵਾਰ ਮੈਂ 2 ਮਹੀਨੇ ਉੱਥੇ ਰਿਹਾ ਅਤੇ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ।

Jalandhar youth dies in Russia
ਜਲੰਧਰ ਦੇ ਨੌਜਵਾਨ ਦੀ ਰੂਸ ਵਿੱਚ ਮੌਤ (Etv Bharat)

"ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਕਿ ਮੇਰੇ ਭਰਾ ਮਿਲ ਜਾਵੇ ਪਰ ਅਸਫਲਤਾ ਹੀ ਹੱਥ ਲੱਗੀ, ਸਾਡੇ ਕੋਲੋਂ ਡੀਐਨਏ ਵੀ ਮੰਗੇ ਗਏ, ਜੋ ਅਸੀਂ ਆਪ ਜਾ ਕੇ ਦੇਕੇ ਆਏ ਪਰ ਕਿਸੇ ਨੇ ਟੈਸਟ ਨਹੀਂ ਚੈੱਕ ਕੀਤੇ। ਇਸ ਲਈ ਸਾਨੂੰ ਸਾਲ ਤੋਂ ਵੀ ਵੱਧ ਸਮੇਂ ਤੱਕ ਇਹ ਦੁੱਖ ਝਲਣਾ ਪਿਆ ਹੈ। ਰੂਸ ਵਿੱਚ ਭਾਰਤੀ ਦੂਤਾਵਾਸ ਦੀ ਬਜਾਏ ਸਾਡਾ ਰੂੂਸ ਦੂਤਾਵਾਸ ਨੇ ਸਾਥ ਦਿੱਤਾ। ਮੈਂ ਆਪ ਰਸ਼ੀਆ ਜਾ ਕੇ ਆਪਣੇ ਭਰਾ ਦੀ ਮੌਤ ਦੀ ਜਾਣਕਾਰੀ ਹਾਸਲ ਕੀਤੀ। ਜਿਸ ਤੋਂ ਬਾਅਦ ਅੱਜ ਇਹ ਦੇਹ ਸਾਨੂੰ ਮਿਲੀ ਹੈ।"- ਜਗਦੀਪ ਕੁਮਾਰ, ਮ੍ਰਿਤਕ ਦਾ ਭਰਾ

ਮ੍ਰਿਤਕ ਦੇ ਭਰਾ ਨੇ ਕਿਹਾ ਕਿ 'ਜੇਕਰ ਪੰਜਾਬ ਵਿੱਚ ਨੌਕਰੀ ਮਿਲਦੀ ਤਾਂ ਭਰਾ ਬਾਹਰ ਨਾ ਜਾਂਦਾ ਅਤੇ ਜਿਸ ਏਜੰਟ ਨੇ ਮਨਦੀਪ ਨੂੰ ਬਾਹਰ ਭੇਜਿਆ ਸਰਕਾਰ ਨੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ। ਅੱਜ ਵੀ ਭਾਰਤੀ ਦੂਤਾਵਾਸ ਨੂੰ ਜੋ ਮਦਦ ਕਰਨੀ ਚਾਹੀਦੀ ਸੀ ਉਨ੍ਹਾਂ ਨੇ ਉਹ ਨਹੀਂ ਕੀਤੀ ਬਲਕਿ ਰੂਸ ਜਾਣ ਲਈ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਿਕਟਾਂ ਦਵਾਈਆਂ ਅਤੇ ਇੱਕ ਪੱਤਰ ਵੀ ਦਿੱਤਾ, ਤਾਂ ਜੋ ਰੂਸ ਵਿੱਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਵੀ ਦਿੱਲੀ ਤੋਂ ਘਰ ਤੱਕ ਜਾਣ ਲਈ ਐਂਬੂਲੈਂਸ ਦਾ ਇੰਤਜ਼ਾਮ ਰਾਜਾ ਵੜਿੰਗ ਨੇ ਹੀ ਕੀਤਾ ਹੈ।"

ਜਗਦੀਪ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮ੍ਰਿਤਕਾਂ ਦੇ ਮਾਤਾ-ਪਿਤਾ ਆਪਣੇ ਪੁੱਤਰਾਂ ਦੀ ਸਲਾਮਤੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਇਹ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਪੁੱਤਰ ਯੂਕਰੇਨ-ਰੂਸ ਜੰਗ ਵਿੱਚ ਮਾਰੇ ਗਏ ਹਨ। ਮੇਰਾ ਭਰਾ ਮਨਦੀਪ ਕਈ ਵਾਰ ਪਰਿਵਾਰ ਨਾਲ ਸੰਪਰਕ ਕਰਕੇ ਆਪਣੀ ਮਜ਼ਬੂਰੀ ਬਿਆਨ ਕਰਦਾ ਰਿਹਾ ਹੈ। ਪਰਿਵਾਰ ਅਤੇ ਸਥਾਨਕ ਲੋਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਟ੍ਰੈਵਲ ਏਜੈਂਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੌਜਵਾਨ ਨਾਲ ਇਸ ਤਰ੍ਹਾਂ ਦਾ ਧੋਖਾ ਨਾ ਹੋਵੇ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿੱਚ ਗਹਿਰਾ ਸਦਮਾ ਅਤੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।