ETV Bharat / state

ਚੀਫ ਖ਼ਾਲਸਾ ਦੀਵਾਨ ਦੇ ਮੈਂਬਰਾਂ ਤੋਂ ਮੰਗੇ ਜਾਣਗੇ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ, ਝੂਠੀ ਜਾਣਕਾਰੀ ਦੇਣ 'ਤੇ ਮੈਂਬਰਸ਼ਿਪ ਹੋਵੇਗੀ ਰੱਦ

ਸ੍ਰੀ ਅਕਾਲ ਤਖ਼ਤ ਨੇ ਚੀਫ ਖ਼ਾਲਸਾ ਦੀਵਾਨ ਦੇ ਮੈਂਬਰਾਂ ਤੋਂ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੀ ਮੰਗ ਕੀਤੀ ਹੈ।

CERTIFICATES OF BEING AMRITDHARI
ਚੀਫ ਖ਼ਾਲਸਾ ਦੀਵਾਨ ਦੇ ਮੈਂਬਰਾਂ ਤੋਂ ਮੰਗੇ ਜਾਣਗੇ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ (ETV Bharat)
author img

By ETV Bharat Punjabi Team

Published : May 8, 2026 at 9:01 PM IST

1 Min Read
Choose ETV Bharat

ਅੰਮ੍ਰਿਤਸਰ:ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਕੁਝ ਮੈਂਬਰਾਂ ਨੂੰ ਤਲਬ ਕੀਤਾ ਗਿਆ ਸੀ। ਜਿਸ ਤਹਿਤ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ। ਨਾਲ ਹੀ ਇਸ ਦੌਰਾਨ ਚੀਫ ਖ਼ਾਲਸਾ ਦੀਵਾਨ ਦੇ ਅਹੁਦੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਅੰਮ੍ਰਿਤਧਾਰੀ ਅਤੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਸਬੰਧੀ ਆਪਣਾ ਸਪੱਸ਼ਟੀਕਰਨ ਦਿੱਤਾ। ਇਸੇ ਤਹਿਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੀਫ ਖ਼ਾਲਸਾ ਦੀਵਾਨ ਦੇ ਸਾਰੇ ਮੈਂਬਰਾਂ ਤੋਂ ਅੰਮ੍ਰਿਧਾਰੀ ਹੋਣ ਦੇ ਸਰਟੀਫਿਕੇਟਾਂ ਦੀ ਮੰਗ ਕੀਤੀ ਹੈ।

ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੀ ਮੰਗ (ETV Bharat)


'ਮੈਂਬਰਸ਼ਿਪ ਹੋਵੇਗੀ ਰੱਦ'

ਚੀਫ ਖ਼ਾਲਸੀ ਦੀਵਾਨ ਦੇ ਮੁਖੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ,"ਜਥੇਦਾਰ ਸਾਹਿਬ ਨਾਲ ਹੋਈ ਗੱਲਬਾਤ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਸਾਰੇ ਮੈਂਬਰਾਂ ਤੋਂ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਲਏ ਜਾਣਗੇ। ਪਹਿਲਾਂ ਮੈਂਬਰਾਂ ਵੱਲੋਂ ਭਰੇ ਗਏ ਫਾਰਮਾਂ ਦੇ ਅਧਾਰ ‘ਤੇ ਹੀ ਇਹ ਮੰਨ ਲਿਆ ਜਾਂਦਾ ਸੀ ਕਿ ਕੌਣ ਅੰਮ੍ਰਿਤਧਾਰੀ ਹੈ ਅਤੇ ਕੌਣ ਨਹੀਂ, ਪਰ ਹੁਣ ਸਿਰਫ ਮੌਖਿਕ ਜਾਣਕਾਰੀ ਦੇ ਅਧਾਰ ‘ਤੇ ਗੱਲ ਨਹੀਂ ਬਣੇਗੀ। ਹੁਣ ਜੇਕਰ ਕੋਈ ਅੰਮ੍ਰਿਤਧਾਰੀ ਹੋਣ ਦੀ ਝੂਠੀ ਜਾਣਕਾਰੀ ਪੇਸ਼ ਕਰੇਗਾ ਤਾਂ ਉਸ ਮੈਂਬਰ ਦੀ ਮੈਂਬਰਸ਼ਿਪ ਹੀ ਰੱਦ ਕਰ ਦਿੱਤੀ ਜਾਵੇਗੀ।"

ਹਰੇਕ ਗੁਰਦੁਆਰਾ ਸਾਹਿਬ ਤੋਂ ਪ੍ਰਮਾਣ ਪੱਤਰ ਭੇਜਣਗੇ

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ "ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਾਨਪੁਰ, ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਰਹਿੰਦੇ ਮੈਂਬਰ ਆਪਣੇ-ਆਪਣੇ ਇਲਾਕੇ ਦੇ ਮਾਨਤਾ ਪ੍ਰਾਪਤ ਗੁਰਦੁਆਰਾ ਸਾਹਿਬ ਤੋਂ ਸਰਟੀਫਿਕੇਟ ਹਾਸਲ ਕਰਕੇ ਭੇਜਣਗੇ। ਇਸ ਨਾਲ ਸਪੱਸ਼ਟ ਹੋ ਜਾਵੇਗਾ ਕਿ ਕਿੰਨੇ ਮੈਂਬਰ ਅੰਮ੍ਰਿਤਧਾਰੀ ਹਨ।" ਨਿੱਜਰ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕਿਸੇ ਮੈਂਬਰ ਨੇ ਗਲਤ ਜਾਣਕਾਰੀ ਦਿੱਤੀ ਹੈ ਜਾਂ ਉਹ ਸਰਟੀਫਿਕੇਟ ਪੇਸ਼ ਨਹੀਂ ਕਰ ਸਕਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਫ ਕੀਤਾ ਕਿ ਲੋੜ ਪੈਣ ‘ਤੇ ਅਜਿਹੇ ਮੈਂਬਰਾਂ ਦੀ ਮੈਂਬਰਸ਼ਿਪ ਵੀ ਰੱਦ ਕੀਤੀ ਜਾ ਸਕਦੀ ਹੈ।