ETV Bharat / state

ਪੰਜਾਬ ਵਿੱਚ ਖ਼ਰਤਨਾਕ ਫਲੂ ਦੇ ਮਾਮਲੇ ਵਧੇ, ਸਿਹਤ ਵਿਭਾਗ ਚੌਕਸ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ

ਪੰਜਾਬ ਵਿੱਚ ਖ਼ਤਰਨਾਕ ਫਲੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਿਹਤ ਮੰਤਰੀ ਪੰਜਾਬ ਦਾ ਆਇਆ ਬਿਆਨ, ਵਰਿੰਦਰ ਥਿੰਦ ਦੀ ਵਿਸ਼ੇਸ਼ ਰਿਪੋਰਟ।

PUNJAB H1N1 SWINE FLU INCREASE
ਪੰਜਾਬ ਵਿੱਚ ਖ਼ਰਤਨਾਕ ਫਲੂ ਦੇ ਮਾਮਲੇ ਵਧੇ, ਸਿਹਤ ਵਿਭਾਗ ਚੌਕਸ (ETV BHARAT)
author img

By ETV Bharat Punjabi Team

Published : August 25, 2026 at 7:39 PM IST

3 Min Read
Choose ETV Bharat

ਲੁਧਿਆਣਾ: ਪੰਜਾਬ ਵਿੱਚ ਅਗਸਤ ਮਹੀਨੇ ਅੰਦਰ ਸਵਾਈਨ ਫਲੂ ਦੇ 70 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਜਨਵਰੀ ਤੋਂ ਜੁਲਾਈ ਤੱਕ ਇਹ ਮਾਮਲੇ ਸਿੰਗਲ ਡੀਜੀਟ ਵਿੱਚ ਸਨ ਪਰ ਅਗਸਤ ਮਹੀਨੇ ਵਿੱਚ 70 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ।

ਡਾ.ਬਲਬੀਰ ਸਿੰਘ, ਸਿਹਤ ਮੰਤਰੀ, ਪੰਜਾਬ (ETV BHARAT)

H1N1 ਫਲੂ ਕੀ ਹੈ ?

​ਲੁਧਿਆਣਾ ਦੇ ਐਮਡੀ ਡਾਕਟਰ ਗੌਰਵ ਸਚਦੇਵਾ ਮੁਤਾਬਕ, 'H1N1 ਇੱਕ ਵਾਇਰਲ ਸਾਹ ਦੀ ਇਨਫੈਕਸ਼ਨ ਹੈ, ਜਿਸ ਨੂੰ ਆਮ ਭਾਸ਼ਾ ਵਿੱਚ 'ਸਵਾਈਨ ਫਲੂ' (Swine Flu) ਵੀ ਕਿਹਾ ਜਾਂਦਾ ਹੈ। ਇਹ ਇਨਫਲੂਐਂਜ਼ਾ ਏ (Influenza A) ਵਾਇਰਸ ਦੇ ਇੱਕ ਰੂਪ ਕਾਰਨ ਫੈਲਦਾ ਹੈ। ਇਹ ਵਾਇਰਸ ਬਿਮਾਰ ਵਿਅਕਤੀ ਦੇ ਖੰਘਣ, ਛਿੱਕਣ ਜਾਂ ਗੱਲਬਾਤ ਕਰਨ ਸਮੇਂ ਹਵਾ ਵਿੱਚ ਫੈਲਣ ਵਾਲੀਆਂ ਬੂੰਦਾਂ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਅਸਾਨੀ ਨਾਲ ਪਹੁੰਚ ਜਾਂਦਾ ਹੈ।'

ਫਲੂ ਦੇ ਮੁੱਖ ਲੱਛਣ:


​H1N1 ਸਵਾਈਨ ਫਲੂ ਦੇ ਮੁੱਖ ਲੱਛਣ ਬਾਰੇ ਡਾਕਟਰ ਗੌਰਵ ਸਚਦੇਵਾ ਨੇ ਦੱਸਿਆ ਕਿ, '​H1N1 ਦੇ ਲੱਛਣ ਆਮ ਮੌਸਮੀ ਫਲੂ ਵਰਗੇ ਹੀ ਹੁੰਦੇ ਹਨ, ਪਰ ਇਹ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਸਕਦੇ ਹਨ ਅਤੇ ਹੇਠ ਲਿਖੇ ਮੁਤਾਬਕ ਇਹ ਲੱਛਣ ਹੋ ਸਕਦੇ ਹਨ।

PUNJAB H1N1 SWINE FLU INCREASE
ਫਲੂ ਦੇ ਮੁੱਖ ਲੱਛਣ (ETV BHARAT)



​ਤੇਜ਼ ਬੁਖ਼ਾਰ: ਲਗਾਤਾਰ ਤੇਜ਼ ਬੁਖ਼ਾਰ ਚੜ੍ਹਨਾ ਅਤੇ ਠੰਢ ਲੱਗਣਾ।

​ਖੰਘ ਅਤੇ ਗਲੇ ਵਿੱਚ ਖਰਾਸ਼: ਸੁੱਕੀ ਖੰਘ ਅਤੇ ਗਲੇ ਵਿੱਚ ਬਹੁਤ ਜ਼ਿਆਦਾ ਦਰਦ।

​ਸਰੀਰ ਵਿੱਚ ਦਰਦ: ਮਾਸਪੇਸ਼ੀਆਂ, ਜੋੜਾਂ ਅਤੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋਣਾ।

​ਸਾਹ ਲੈਣ 'ਚ ਤਕਲੀਫ਼: ਛਾਤੀ ਵਿੱਚ ਭਾਰੀਪਣ ਜਾਂ ਸਾਹ ਚੜ੍ਹਨਾ (ਇਹ ਗੰਭੀਰ ਲੱਛਣ ਹੈ)।

​ਥਕਾਵਟ: ਬਹੁਤ ਜ਼ਿਆਦਾ ਕਮਜ਼ੋਰੀ ਅਤੇ ਸੁਸਤੀ ਮਹਿਸੂਸ ਹੋਣਾ।

​ਹੋਰ ਲੱਛਣ: ਨੱਕ ਵਗਣਾ, ਅੱਖਾਂ ਲਾਲ ਹੋਣਾ ਅਤੇ ਕੁਝ ਮਾਮਲਿਆਂ ਵਿੱਚ ਉਲਟੀ ਜਾਂ ਦਸਤ ਲੱਗਣਾ।

ਫਲੂ ਤੋਂ ਬਚਾਅ ਦੇ ਤਰੀਕੇ:



​ਇਸ ਤੋਂ ਇਲਾਵਾ ਡਾਕਟਰ ਸਚਦੇਵਾ ਨੇ ਬਚਾਅ ਦੇ ਜ਼ਰੂਰੀ ਤਰੀਕੇ ਬਾਰੇ ਬੋਲਦਿਆਂ ਆਖਿਆ ਕਿ ​H1N1 ਵਾਇਰਸ ਤੋਂ ਬਚਣ ਲਈ ਇਹ ਸਾਵਧਾਨੀਆਂ ਅਪਣਾਉਣੀਆਂ ਬਹੁਤ ਜ਼ਰੂਰੀ ਹਨ:

PUNJAB H1N1 SWINE FLU INCREASE
ਫਲੂ ਤੋਂ ਬਚਾਅ ਦੇ ਤਰੀਕੇ (ETV BHARAT)


​ਹੱਥਾਂ ਦੀ ਨਿਯਮਿਤ ਸਫ਼ਾਈ: ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸੈਕਿੰਡ ਤੱਕ ਧੋਵੋ ਜਾਂ ਅਲਕੋਹਲ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਕਰੋ।


​ਮਾਸਕ ਪਹਿਨੋ: ਭੀੜ-ਭੜੱਕੇ ਵਾਲੀਆਂ ਥਾਵਾਂ, ਜਨਤਕ ਟ੍ਰਾਂਸਪੋਰਟ ਜਾਂ ਹਸਪਤਾਲ ਜਾਣ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰੋ।

​ਮੂੰਹ ਅਤੇ ਨੱਕ ਢੱਕੋ: ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਜਾਂ ਰੁਮਾਲ ਨਾਲ ਢੱਕੋ।

​ਚਿਹਰੇ ਨੂੰ ਛੂਹਣ ਤੋਂ ਬਚੋ: ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਨਾ ਛੂਹੋ।

​ਦੂਰੀ ਬਣਾ ਕੇ ਰੱਖੋ: ਜੇਕਰ ਕਿਸੇ ਵਿਅਕਤੀ ਨੂੰ ਜ਼ੁਕਾਮ ਜਾਂ ਖੰਘ ਦੇ ਲੱਛਣ ਹਨ, ਤਾਂ ਉਸ ਤੋਂ ਢੁਕਵੀਂ ਦੂਰੀ ਬਣਾਓ। ਬੀਮਾਰ ਹੋਣ 'ਤੇ ਆਪ ਵੀ ਘਰ ਵਿੱਚ ਆਰਾਮ ਕਰੋ।

​ਖੁਰਾਕ ਦਾ ਧਿਆਨ: ਸਰੀਰ ਦੀ ਪ੍ਰਤੀਰੋਧਕ ਸ਼ਕਤੀ (Immunity) ਵਧਾਉਣ ਲਈ ਪੋਸ਼ਟਿਕ ਭੋਜਨ ਲਵੋ, ਹਰੀਆਂ ਸਬਜ਼ੀਆਂ ਖਾਓ ਅਤੇ ਭਰਪੂਰ ਪਾਣੀ ਪੀਓ।

'ਬਿਮਾਰੀ ਦਾ ਪੂਰਾ ਇਲਾਜ ਸੰਭਵ'

​ਡਾਕਟਰ ਸਚਦੇਵਾ ਨੇ ਕਿਹਾ ਕਿ, 'ਜੇਕਰ ਤੁਹਾਨੂੰ ਸਾਹ ਲੈਣ ਵਿੱਚ ਔਖ ਹੋਵੇ, ਬੁਖ਼ਾਰ ਬਹੁਤ ਤੇਜ਼ ਹੋਵੇ ਜਾਂ ਲੱਛਣ 3-4 ਦਿਨਾਂ ਵਿੱਚ ਠੀਕ ਨਾ ਹੋਣ, ਤਾਂ ਖੁਦ ਦਵਾਈ ਲੈਣ ਦੀ ਬਜਾਏ ਤੁਰੰਤ ਨੇੜਲੇ ਡਾਕਟਰ ਜਾਂ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਓ। ਸਮੇਂ ਸਿਰ ਡਾਕਟਰੀ ਦੇਖਭਾਲ ਨਾਲ ਇਸ ਬਿਮਾਰੀ ਦਾ ਪੂਰਾ ਇਲਾਜ ਸੰਭਵ ਹੈ।'

PUNJAB H1N1 SWINE FLU INCREASE
ਸਵਾਈਨ ਫਲੂ ਸਾਲ ਦਰ ਸਾਲ ਅੰਕੜੇ (ETV BHARAT)

'ਸਿਹਤ ਮੰਤਰੀ ਦੀ ਲੋਕਾਂ ਨੂੰ ਅਪੀਲ'


ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ, 'ਘਬਰਾਉਣ ਦੀ ਲੋੜ ਨਹੀਂ ਹੈ, ਇਹ ਕੋਈ ਨਵਾਂ ਵੇਰੀਐਂਟ ਨਹੀਂ ਹੈ ਸਗੋਂ ਪੁਰਾਣਾ ਹੀ ਹੈ। ਫਿਲਹਾਲ ਕਿਸੇ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਲੋੜ ਨਹੀਂ ਹੋਈ ਹੈ। ਜਿਹੜੀਆਂ ਮਹਿਲਾਵਾਂ ਗਰਭਵਤੀ ਹਨ ਜਾਂ ਜਿਨਾਂ ਦੀ ਇਮਿਊਨਿਟੀ ਜ਼ਿਆਦਾ ਕਮਜ਼ੋਰ ਹੈ, ਉਨ੍ਹਾਂ ਨੂੰ ਆਪਣਾ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਕਈ ਹੋਰ ਸ਼ਹਿਰਾਂ ਵਿੱਚ ਮਾਮਲੇ ਕਾਫੀ ਤੇਜ਼ੀ ਦੇ ਨਾਲ ਵੱਧ ਰਹੇ ਹਨ, ਉਹਨਾਂ ਵਿੱਚ ਦਿੱਲੀ ਵੀ ਸ਼ਾਮਿਲ ਹੈ।'

'ਸਾਡੇ ਕੋਲ ਸਾਰੇ ਪ੍ਰਬੰਧ ਮੁਕੰਮਲ'

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਜਦੋਂ ਵੀ ਸਮਾਜ ਵਿੱਚ ਕੋਈ ਇਨਫੈਕਸ਼ਨ ਆਉਂਦਾ ਹੈ ਤਾਂ ਉਹ ਉੱਥੇ ਹੀ ਰਹਿ ਜਾਂਦਾ ਹੈ। ਹਾਲਾਂਕਿ ਇਸ ਵਿੱਚ ਕੁਝ ਨਵਾਂ ਨਹੀਂ ਹੈ ਪਰ ਫਿਰ ਵੀ ਧਿਆਨ ਰੱਖਣ ਦੀ ਲੋੜ ਹੈ। ਟੈਸਟਿੰਗ ਅਤੇ ਇਲਾਜ ਕਰਨ ਦੇ ਲਈ ਸਾਡੇ ਕੋਲ ਸਾਰੇ ਪ੍ਰਬੰਧ ਮੁਕੰਮਲ ਹਨ।