ETV Bharat / state

Yearender 2025: ਪੰਜਾਬ 'ਚ ਰੋਜ਼ਾਨਾ NDPS ਤਹਿਤ ਦਰਜ ਮਾਮਲਿਆਂ ਦੇ ਅੰਕੜੇ, ਪੜ੍ਹੋ FIR ਦਰਜ ਦੀ ਰਿਪੋਰਟ...

ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਐਨਡੀਪੀਐਸ ਤਹਿਤ ਦਰਜ ਮਾਮਲੇ ਅਤੇ ਐਫਆਈਆਰ ਦੇ ਅੰਕੜੇ, ਪੜ੍ਹੋ ਪੂਰੀ ਖਬਰ...

Etv Bharat
PUNJAB POLICE ACTION AGAINST DRUGS (Etv Bharat)
author img

By ETV Bharat Punjabi Team

Published : December 31, 2025 at 9:47 PM IST

3 Min Read
Choose ETV Bharat

ਲੁਧਿਆਣਾ: ਪੰਜਾਬ ਦੇ ਵਿੱਚ ਸਰਕਾਰ ਵੱਲੋਂ ਨਸ਼ੇ 'ਤੇ ਠੱਲ ਪਾਉਣ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਬੀਤੇ ਦਿਨ੍ਹੀਂ ਡੀਜੀਪੀ ਪੰਜਾਬ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਐਨਡੀਪੀਐਸ ਐਕਟ ਦੇ ਤਹਿਤ ਕੁੱਲ 29 ਹਜ਼ਾਰ 783 ਦੇ ਕਰੀਬ ਮੁਕੱਦਮੇ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ 40 ਹਜ਼ਾਰ ਦੇ ਕਰੀਬ ਤਸਕਰ ਵੀ ਗ੍ਰਿਫਤਾਰ ਕੀਤੇ ਗਏ ਹਨ। ਪੰਜਾਬ ਵਿੱਚ ਵੱਡੇ ਪੱਧਰ 'ਤੇ ਨਸ਼ੇ ਦੀ ਬਰਾਮਦਗੀ ਹੋਈ ਹੈ। ਪਰ ਹਾਲੇ ਵੀ ਪੰਜਾਬ ਦੇ ਵਿੱਚ ਨਸ਼ੇ 'ਤੇ ਪੂਰੀ ਤਰ੍ਹਾਂ ਠੱਲ ਨਹੀਂ ਪਈ। ਐਨਡੀਪੀਐਸ ਮਾਮਲਿਆਂ ਦੇ ਵਿੱਚ ਪੰਜਾਬ ਦੇ ਅੰਦਰ ਪੂਰੇ ਭਾਰਤ ਵਿੱਚ ਸਭ ਤੋਂ ਜਿਆਦਾ 88 ਫੀਸਦੀ ਸਜ਼ਾ ਦਰ ਹੈ। ਪਿਛਲ੍ਹੇ ਸਾਲਾਂ 'ਤੇ ਨਜ਼ਰ ਪਾਈ ਜਾਵੇ ਤਾਂ ਪਿਛਲ੍ਹੇ ਤਿੰਨ ਸਾਲ ਦੇ ਵਿੱਚ ਜਿੰਨੇ ਮਾਮਲੇ ਐਨਡੀਪੀਐਸ ਐਕਟ ਤਹਿਤ ਦਰਜ ਹੋਏ ਉਹਨੇ ਹੀ ਇਸ ਸਾਲ ਵਿੱਚ ਹੋ ਗਏ ਹਨ।

Action against drugs
ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਨਸ਼ਾ (@DGPPunjabPolice)

ਐਨਸੀਆਰਬੀ ਤੋਂ ਪੀਆਈਬੀ ਵੱਲੋਂ ਡਾਟਾ ਇਕੱਠਾ ਕਰਕੇ ਰਿਪੋਰਟ ਵੀ ਦਿੱਤੀ ਗਈ ਹੈ। ਜਿਸ ਵਿੱਚ ਸਾਲ 2018 ਤੋਂ ਲੈ ਕੇ 2024 ਤੱਕ ਦੇ ਵੱਖ-ਵੱਖ ਸੂਬਿਆਂ ਦੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੇ ਗਏ ਮਾਮਲਿਆਂ ਦਾ ਵੇਰਵਾ ਹੈ।

2018 ਤੋਂ ਲੈ ਕੇ 2024 ਤੱਕ ਦਰਜ ਮਾਮਲੇ

ਐਨਸੀਆਰਬੀ ਦੇ ਮੁਤਾਬਿਕ ਸਾਲ 2018 ਕੁੱਲ 11654 ਮਾਮਲੇ ਦਰਜ ਕੀਤੇ ਗਏ, ਸਾਲ 2019 ਵਿੱਚ ਕੁੱਲ 11536 ਮਾਮਲੇ, ਸਾਲ 2020 ਵਿੱਚ 6909 ਮਾਮਲੇ, ਸਾਲ 2021 ਵਿੱਚ 9972 ਮਾਮਲੇ, ਸਾਲ 2022 ਵਿੱਚ 12442 ਮਾਮਲੇ, ਸਾਲ 2023 ਵਿੱਚ 12423 ਮਾਮਲੇ ਦਰਜ ਕੀਤੇ ਗਏ ਅਤੇ ਪੰਜਾਬ ਪੁਲਿਸ ਦੇ ਅਨੁਸਾਰ ਸਾਲ 2024 ਵਿੱਚ 9025 ਕੇਸ ਦਰਜ ਹੋਏ ਸਾਲ 2025 ਵਿੱਚ 29,784 ਕੇਸ ਦਰਜ ਕੀਤੇ ਗਏ। ਇਹ ਅੰਕੜੇ ਐਨਸੀਆਰਬੀ ਅਤੇ ਪੰਜਾਬ ਦੇ ਡੀਜੀਪੀ ਵੱਲੋਂ ਦਿੱਤੇ ਗਏ ਨੇ। ਇਸੇ ਤਰ੍ਹਾਂ ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਸਾਲ 2018 ਤੋਂ ਲੈ ਕੇ ਸਾਲ 2022 ਤੱਕ ਵੱਖ-ਵੱਖ ਸੂਬਿਆਂ ਦੇ ਮਿਲਾ ਕੇ ਹਜ਼ਾਰਾਂ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Action against drugs
ਅੰਕੜੇ (PIB)

ਐਨਸੀਆਰਬੀ ਅਤੇ ਪੰਜਾਬ ਦੇ ਡੀਜੀਪੀ ਦੇ ਅਨੁਸਾਰ ਸਾਲ 2018 ਵਿੱਚ 81778 ਗ੍ਰਿਫਤਾਰੀਆਂ ਹੋਈਆਂ 2019 ਵਿੱਚ 950932020 ਗ੍ਰਿਫਤਾਰੀਆਂ, 837192021 ਗ੍ਰਿਫਤਾਰੀਆਂ, 1078082022 ਗ੍ਰਿਫਤਾਰੀਆਂ 144812 ਵਿੱਚ ਗ੍ਰਿਫਤਾਰੀਆਂ ਹੋਈਆਂ।

PUNJAB POLICE ACTION AGAINST DRUGS
2018 ਤੋਂ ਲੈ ਕੇ 2024 ਤੱਕ ਹੋਈਆਂ ਗ੍ਰਿਫਤਾਰੀਆਂ (Etv Bharat)

2018 ਤੋਂ ਲੈ ਕੇ 2024 ਤੱਕ ਹੋਈਆਂ ਗ੍ਰਿਫ਼ਤਾਰੀਆਂ

ਅੰਕੜਿਆਂ ਦੇ ਮੁਤਾਬਕ ਸਭ ਤੋਂ ਜਿਆਦਾ ਮਾਮਲੇ 2024 ਤੱਕ ਕੇਰਲ ਤੋਂ ਸਾਹਮਣੇ ਆ ਰਹੇ ਸਨ। ਜਿਸ ਵਿੱਚ ਸਾਲ 2022 ਦੇ ਅੰਦਰ 26918 ਮਾਮਲੇ ਸਾਹਮਣੇ ਆਏ, ਇਸੇ ਤਰ੍ਹਾਂ 2023 ਦੇ ਵਿੱਚ 30715 ਮਾਮਲੇ, 2024 ਦੇ ਵਿੱਚ 27701 ਮਾਮਲੇ ਰਜਿਸਟਰ ਹੋਏ ਅਤੇ ਇਸੇ ਤਰ੍ਹਾਂ ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ 1,02,769 ਮਾਮਲੇ ਸਾਹਮਣੇ ਆਏ 2023 ਦੇ ਵਿੱਚ 1,09,546 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਸਾਲ 2024 ਦੇ ਵਿੱਚ 89,913 ਮਾਮਲੇ ਦਰਜ ਹੋਏ। ਉੱਤਰ ਭਾਰਤ ਦੇ ਵਿੱਚ ਸਭ ਤੋਂ ਜਿਆਦਾ ਮਾਮਲੇ ਪੰਜਾਬ ਦੇ ਵਿੱਚ ਹੀ ਦਰਜ ਹੋਏ ਹਨ। ਪੰਜਾਬ ਦੇ ਡੀਜੀਪੀ ਨੇ ਬੀਤੇ ਦਿਨ੍ਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਵਿੱਚੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਚਲਾਈ ਗਈ ਮੁਹਿਮ ਦੇ ਤਹਿਤ 2000 ਕਿਲੋ ਤੋਂ ਵਧੇਰੇ ਹੈਰੋਇਨ ਰਿਕਵਰ ਕੀਤੀ ਗਈ ਹੈ।

ਸਾਲ 2025 ਵਿੱਚ ਹੋਈਆਂ ਕਾਰਵਾਈਆਂ

ਡੀਜੀਪੀ ਨੇ ਦੱਸਿਆ ਕਿ ਸਾਲ 2025 ਵਿੱਚ 29,784 ਐੱਫਆਈਆਰ ਦਰਜ ਹੋਈਆਂ ਅਤੇ 39, 867 ਗ੍ਰਿਫਤਾਰੀਆਂ ਹੋਈਆਂ। ਇਸਦੇ ਨਾਲ ਹੀ ਹੈਰੋਇਨ 2021 ਕਿੱਲੋ, 26 ਕਿੱਲੋ ਆਈਸ ਡਰੱਗ 698 ਕਿੱਲੋ, ਓਪੀ ਐਮ 35 ਹਜ਼ਾਰ ਕਿਲੋ ਪੋਪੀ ਹਸਕ, 55.78 ਲੱਖ ਨਸ਼ੀਲੀਆਂ ਗੋਲੀਆਂ, 16.8 ਕਰੋੜ ਡਰੱਗ ਮਨੀ, 263 ਕਰੋੜ ਰੁਪਏ ਦੀਆਂ ਜਾਇਦਾਦਾਂ ਜਬਤ ਕੀਤੀਆਂ ਗਈਆਂ।

Action against drugs
ਅੰਕੜੇ (PIB)

ਇਸ ਤੋਂ ਇਲਾਵਾ ਡੀਜੀਪੀ ਪੰਜਾਬ ਵੱਲੋਂ ਆਪਣੇ ਐਕਸ ਅਕਾਊਂਟ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਪੁਲਿਸ ਵੱਲੋਂ ਰਿਕਾਰਡ ਤੋੜ 88 ਫੀਸਦੀ ਸਜ਼ਾ ਦਵਾਉਣ ਦੀ ਦਰ ਵਿੱਚ ਭਾਰਤ ਵਿੱਚ ਸਭ ਤੋਂ ਉੱਪਰ ਹੈ, ਇਸ ਤੋਂ ਇਲਾਵਾ 508 ਨਸ਼ਾ ਤਸਕਰਾਂ ਦੀਆਂ ਲਗਭਗ 283 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜਬਤ ਕੀਤੀਆਂ ਗਈਆਂ ਹਨ। ਜੋ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਹਨ। ਇਸ ਤੋਂ ਇਲਾਵਾ ਇਸ ਸਾਲ 73000 ਦੇ ਕਰੀਬ ਲੋਕਾਂ ਨੂੰ ਨਸ਼ਾ ਛੜਾਓ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸੇ ਤਰ੍ਹਾਂ ਜੇਕਰ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 17 ਦਸੰਬਰ 2025 ਨੂੰ ਕੀਤੇ ਗਏ ਸਵਾਲਾਂ ਦੇ ਜਵਾਬ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਲ ਐਨਸੀਆਰਬੀ ਦੇ ਡਾਟੇ ਦੇ ਮੁਤਾਬਿਕ 2019 ਤੋਂ ਲੈ ਕੇ 2023 ਤੱਕ ਜੋ ਨਸ਼ੇ ਬਰਾਮਦ ਕੀਤੇ ਗਏ ਨੇ ਉਨ੍ਹਾਂ ਦੇ ਵਿੱਚ

  • 2019 ਦੇ ਵਿੱਚ 44239.070 ਕਿਲੋ ਨਸ਼ਾ, 10214701 ਨਸ਼ੀਲੀ ਗੋਲੀਆਂ, 1526.715 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ।
  • 2020 ਵਿੱਚ 37364.676 ਕਿਲੋ ਨਸ਼ਾ, 44649858 ਨਸ਼ੀਲੀ ਗੋਲੀਆਂ, 4517.190 ਲੀਟਰ ਸ਼ਰਾਬ ਬਰਮਾਦ ਕੀਤੀ ਗਈ ਹੈ।
  • 2021 ਵਿੱਚ 38783.170 ਕਿਲੋ ਨਸ਼ਾ, 17772675 ਨਸ਼ੀਲੀ ਗੋਲੀਆਂ, 4800.729 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ।
  • 2022 ਵਿੱਚ 49421.858 ਕਿਲੋ ਨਸ਼ਾ, 6246151 ਨਸ਼ੀਲੀ ਗੋਲੀਆਂ, 5017.200 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ।
  • 2023 ਵਿੱਚ 47609.38 ਕਿਲੋ ਨਸ਼ਾ, 8619885 ਨਸ਼ੀਲੀ ਗੋਲੀਆਂ, 3747.644 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ।

ਇਹ ਅੰਕੜੇ NCRB ਤੋਂ ਲਏ ਗਏ ਹਨ।