ETV Bharat / state

ਨਸ਼ੇ ਕਾਰਨ 25 ਸਾਲਾ ਨੌਜਵਾਨ ਦੀ ਮੌਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਰੱਖੜੀ ਵਾਲੇ ਦਿਨ 25 ਸਾਲਾ ਨੌਜਵਾਨ ਦੀ ਨਸ਼ੇ ਕਰਕੇ ਮੌਤ। ਪਿੰਡ ਵਿੱਚ ਸੋਗ ਤੇ ਗੁੱਸਾ।

drug overdose
ਨਸ਼ੇ ਕਾਰਨ 25 ਸਾਲਾ ਨੌਜਵਾਨ ਦੀ ਮੌਤ... (ETV Bharat)
author img

By ETV Bharat Punjabi Team

Published : August 29, 2026 at 11:28 AM IST

2 Min Read
Choose ETV Bharat

ਗੁਰਦਾਸਪੁਰ: ਜ਼ਿਲ੍ਹੇ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬੁੱਢਾ ਬਾਲਾ ਵਿਖੇ ਨਸ਼ੇ ਦੇ ਦੈਤ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। 25 ਸਾਲਾ ਨੌਜਵਾਨ ਬਚਿੱਤਰ ਸਿੰਘ ਪੁੱਤਰ ਸਵਰਨ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ, "ਸਵੇਰੇ ਲਗਭਗ 8-9 ਵਜੇ ਦੇ ਕਰੀਬ ਉਸ ਦੇ ਪੁੱਤਰ ਨੇ ਨਸ਼ੇ ਦੀ ਓਵਰਡੋਜ਼ ਲਈ, ਜਿਸ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ।"

ਨਸ਼ੇ ਕਾਰਨ 25 ਸਾਲਾ ਨੌਜਵਾਨ ਦੀ ਮੌਤ... (ETV Bharat)

ਘਟਨਾ ਤੋਂ ਬਾਅਦ ਇਲਾਕੇ ਦੇ ਮੋਹਤਬਰਾਂ ਦਾ ਗੁੱਸਾ ਫੁੱਟਿਆ

ਪਿੰਡ ਬੁੱਢਾ ਬਾਲਾ ਦੇ ਸਰਪੰਚ ਮੁਖਤਿਆਰ ਸਿੰਘ ਨੇ ਇਲਜ਼ਾਮ ਲਗਾਇਆ ਕਿ, ਪਿੰਡ ਬੁੱਢਾ ਬਾਲਾ ਪੂਰੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਦਾ ਮੁੱਖ 'ਹੱਬ' ਬਣ ਚੁੱਕਾ ਹੈ। ਇੱਥੇ ਬਹੁਤ ਹੀ ਘੱਟ ਰੇਟਾਂ 'ਤੇ ਜਾਨਲੇਵਾ ਕੈਮੀਕਲ ਪਦਾਰਥ ਚਿੱਟਾ ਚਿੱਟੇ ਦੇ ਰੂਪ ਵਿੱਚ ਵੇਚਿਆ ਜਾ ਰਿਹਾ ਹੈ, ਜਿਸ ਨੂੰ ਲੈਣ ਲਈ ਦੂਰ-ਦੂਰ ਤੋਂ ਨੌਜਵਾਨ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ, ਨਸ਼ਾ ਰੋਕਣ ਲਈ ਪੰਚਾਇਤੀ ਮਤੇ ਪਾਏ, ਲੋਕਾਂ ਨੂੰ ਸਹੁੰ ਚੁਕਾਈ ਅਤੇ ਰਾਤਾਂ ਨੂੰ ਠੀਕਰੀ ਪਹਿਰੇ ਵੀ ਲਗਾਏ। ਪਰ, ਨਸ਼ਾ ਸਮੱਗਲਰ ਇੰਨੇ ਬੇਖੌਫ਼ ਹਨ ਕਿ ਉਹ ਗੰਨੇ ਦੇ ਖੇਤਾਂ ਅਤੇ ਗੁਪਤ ਰਸਤਿਆਂ ਦੀ ਵਰਤੋਂ ਕਰਕੇ ਨਸ਼ੇ ਦੀ ਸਪਲਾਈ ਕਰ ਰਹੇ ਹਨ।

ਇੱਕ ਹੋਰ ਪਿੰਡ ਵਾਸੀ ਨੇ ਕਿਹਾ ਕਿ, "ਜਿੱਥੇ ਪਹਿਲਾਂ ਸਾਡਾ ਪਿੰਡ ਖੇਡ ਲਈ ਜਾਣਿਆ ਜਾਂਦਾ ਸੀ, ਹੁਣ ਨਸ਼ੇ ਲਈ ਜਾਣਿਆ ਜਾਂਦਾ ਹੈ। ਮੈਂ ਮੇਰੇ ਮੁੰਡੇ ਨੂੰ ਵੀ ਜਿੰਮ ਇੱਕਲੇ ਨਹੀਂ ਭੇਜਦਾ। ਸਾਡੀ ਇੱਥੇ ਜੱਦੀ ਜਾਇਦਾਦ ਹੈ, ਨਹੀਂ ਤਾਂ ਅਸੀਂ ਇੱਥੇ ਵੇਚ ਕੇ ਕਿਤੇ ਹੋਰ ਜਾ ਰਹਿਣ ਲੱਗ ਜਾਈਏ। ਪਿੰਡ ਵਿੱਚ ਮਾੜੇ ਹਲਾਤ ਹਨ, ਬੁੜੀਆਂ ਨਸ਼ੇ ਵੇਚਦੀਆਂ ਹਨ।'

ਨਸ਼ੇ ਦਾ ਆਦੀ ਸੀ ਮ੍ਰਿਤਕ

ਮੌਕੇ ਉੱਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਤੀਰਥ ਰਾਮ ਨੇ ਦੱਸਿਆ ਕਿ, "ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਏਐਸਆਈ ਨੇ ਦੱਸਿਆ ਕਿ, "ਮ੍ਰਿਤਕ ਨਸ਼ੇ ਦਾ ਆਦੀ ਸੀ ਅਤੇ ਮੌਤ ਓਵਰਡੋਜ਼ ਕਾਰਨ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨ ਮੁਤਾਬਕ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।"