ETV Bharat / state

‘ਰੰਗਲਾ ਪੰਜਾਬ’ ਉਤਸਵ ਦਾ ਅਗਾਜ਼, ਐਂਟਰੀ ਫ੍ਰੀ, ਜਾਣੋ ਅੱਜ ਕਿਹੜੇ ਗਾਇਕ ਆਉਣਗੇ ਅਤੇ ਕੀ ਰਹੇਗਾ ਖਾਸ?

ਗੁਰੂ ਨਗਰੀ ਵਿੱਚ ‘ਰੰਗਲਾ ਪੰਜਾਬ’ ਉਤਸਵ ਦਾ ਅਗਾਜ਼। ਅੱਜ ਦੂਜੇ ਦਿਨ ਬਹੁਤ ਖਾਸ ਪੇਸ਼ਕਾਰੀਆਂ ਹੋਣ ਜਾ ਰਹੀਆਂ ਹਨ।

Rangla Punjab Utsav Ranjit avenue
‘ਰੰਗਲਾ ਪੰਜਾਬ’ ਉਤਸਵ ਦਾ ਆਗਾਜ਼, ਐਂਟਰੀ ਫ੍ਰੀ (ETV Bharat)
author img

By ETV Bharat Punjabi Team

Published : February 28, 2026 at 10:02 AM IST

2 Min Read
Choose ETV Bharat

ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਮੈਦਾਨ ਵਿੱਚ ਆਯੋਜਿਤ ਤਿੰਨ ਦਿਨਾਂ ‘ਰੰਗਲਾ ਪੰਜਾਬ’ ਉਤਸਵ ਦਾ ਸ਼ੁੱਕਰਵਾਰ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋਇਆ। ਇਸ ਉਤਸਵ ਦਾ ਉਦਘਾਟਨ ਰਾਜ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ, "ਇਸ ਤਿੰਨ ਦਿਵਸੀ ਉਤਸਵ ਦਾ ਮੁੱਖ ਮਕਸਦ ਪੰਜਾਬ ਦੀ ਧਨੀ ਸੱਭਿਆਚਾਰਕ ਵਿਰਾਸਤ, ਰਹਿਣ-ਸਹਿਣ ਅਤੇ ਰਵਾਇਤੀ ਖਾਣ-ਪੀਣ ਨੂੰ ਵਿਸ਼ਵ ਪੱਧਰ ’ਤੇ ਉਤਸ਼ਾਹਿਤ ਕਰਨਾ ਹੈ।"

‘ਰੰਗਲਾ ਪੰਜਾਬ’ ਉਤਸਵ ਦਾ ਆਗਾਜ਼, ਐਂਟਰੀ ਫ੍ਰੀ (ETV Bharat)

1 ਮਾਰਚ ਤੱਕ ਚੱਲੇਗਾ ‘ਰੰਗਲਾ ਪੰਜਾਬ’ ਉਤਸਵ

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ, ‘ਰੰਗਲਾ ਪੰਜਾਬ’ ਉਤਸਵ ਵਿੱਚ ਪੰਜਾਬ ਦੀਆਂ ਵੱਖ-ਵੱਖ ਸੱਭਿਆਚਾਰਕ ਝਲਕੀਆਂ ਇੱਕ ਹੀ ਮੰਚ ’ਤੇ ਵੇਖਣ ਨੂੰ ਮਿਲ ਰਹੀਆਂ ਹਨ। ਪੰਜਾਬੀ ਸਭਿਆਚਾਰ ਦੁਨੀਆਂ ਦੇ ਸਭ ਤੋਂ ਧਨੀ ਅਤੇ ਜੀਵੰਤ ਸਭਿਆਚਾਰਾਂ ਵਿੱਚੋਂ ਇੱਕ ਹੈ, ਜੋ ਆਪਣੇ ਵਿਲੱਖਣ ਰਹਿਣ-ਸਹਿਣ, ਸੁਆਦਲੇ ਖਾਣ-ਪੀਣ, ਲੋਕ ਨਾਚਾਂ ਅਤੇ ਭਾਈਚਾਰੇ ਦੀ ਭਾਵਨਾ ਲਈ ਜਾਣਿਆ ਜਾਂਦਾ ਹੈ। ਇਸ ਦੀਆਂ ਰਿਵਾਇਤੀ ਕਲਾਵਾਂ, ਬੋਲੀਆਂ ਅਤੇ ਮਹਿਮਾਨਨਵਾਜ਼ੀ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹਨ।'

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਪੰਜਾਬ ਦੀ ਧਨੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਹ ਉਤਸਵ 27-28 ਫ਼ਰਵਰੀ ਅਤੇ 1 ਮਾਰਚ ਤੱਕ ਚੱਲੇਗਾ।"-ਹਰਭਜਨ ਸਿੰਘ ਈਟੀਓ,ਕੈਬਨਿਟ ਮੰਤਰੀ

Rangla Punjab Utsav Ranjit avenue
‘ਰੰਗਲਾ ਪੰਜਾਬ’ ਉਤਸਵ ਦਾ ਆਗਾਜ਼ (ETV Bharat)

‘ਰੰਗਲਾ ਪੰਜਾਬ’ ਉਤਸਵ ਵਿੱਚ ਕੀ-ਕੁੱਝ ਖਾਸ?

ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਪ੍ਰੋਗਰਾਮ ਕਰਵਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਰਿਵਾਇਤਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਣੇ ਇਸ ਉਤਸਵ ਵਿੱਚ ਸ਼ਾਮਲ ਹੋ ਕੇ ਰੰਗਲੇ ਪੰਜਾਬ ਦੀ ਸੁੰਦਰਤਾ ਦਾ ਆਨੰਦ ਲੈਣ।

ਉਤਸਵ ਦੌਰਾਨ ਇੱਕ ਆਕਰਸ਼ਕ ਕਰਾਫਟ ਬਜ਼ਾਰ ਲਗਾਇਆ ਗਿਆ ਹੈ, ਜਿੱਥੇ ਵਪਾਰੀ ਰਿਵਾਇਤੀ ਪੰਜਾਬੀ ਹੱਥਕਲਾ ਅਤੇ ਹੋਰ ਵਸਤਾਂ ਦੀ ਵਿਕਰੀ ਕਰ ਰਹੇ ਹਨ। ਇਸ ਤੋਂ ਇਲਾਵਾ ਫੂਡ ਕੋਰਟ ਵਿੱਚ ਵੱਖ-ਵੱਖ ਕਿਸਮਾਂ ਦੇ ਵਿਅੰਜਨਾਂ ਲਈ ਲਗਭਗ 30 ਸਟਾਲ ਲਗਾਏ ਗਏ ਹਨ। ਬੱਚਿਆਂ ਦੇ ਮਨੋਰੰਜਨ ਲਈ ਖਾਸ ਝੂਲਿਆਂ ਦੀ ਵੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਲੋਕ-ਕਲਿਆਣਕ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। 28 ਫ਼ਰਵਰੀ ਅਤੇ 1 ਮਾਰਚ ਦੀ ਸ਼ਾਮ ਨੂੰ ਆਕਰਸ਼ਕ ਡਰੋਨ ਸ਼ੋਅ ਵੀ ਆਯੋਜਿਤ ਕੀਤਾ ਜਾਵੇਗਾ।

- ਹਰਭਜਨ ਸਿੰਘ ਈਟੀਓ, ਕੈਬਨਿਟ ਮੰਤਰੀ, ਪੰਜਾਬ

Rangla Punjab Utsav Ranjit avenue
‘ਰੰਗਲਾ ਪੰਜਾਬ’ ਉਤਸਵ ਦਾ ਆਗਾਜ਼ (ETV Bharat)

3 ਦਿਨ ਇਹ ਪੰਜਾਬੀ ਗਾਇਕ ਬੰਨਣਗੇ ਰੰਗ

ਤਿੰਨ ਦਿਨ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ-ਕਲਾਕਾਰ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਲੋਕ ਨਾਚ ਗਿੱਧਾ ਅਤੇ ਭੰਗੜੇ ਦੀਆਂ ਰੰਗਾਰੰਗ ਪੇਸ਼ਕਾਰੀਆਂ ਵੀ ਮੁੱਖ ਆਕਰਸ਼ਣ ਰਹਿਣਗੀਆਂ। 27 ਫ਼ਰਵਰੀ ਦੀ ਸ਼ਾਮ ਨੂੰ ਪਹਿਲੇ ਦਿਨ ਵਿਰਾਸਤ ਸੰਧੂ, ਜਸਪਿੰਦਰ ਨਰੂਲਾ ਅਤੇ ਜੈਜ਼ੀ ਬੀ ਨੇ ਗਾਇਕੀ ਪੇਸ਼ ਕੀਤੀ ਹੈ।

Rangla Punjab Utsav Ranjit avenue
‘ਰੰਗਲਾ ਪੰਜਾਬ’ ਉਤਸਵ ਦਾ ਆਗਾਜ਼ (ETV Bharat)

'ਨਾਮੀ ਗਾਇਕ ਕਰਨਗੇ ਪੇਸ਼ਕਾਰੀ'

ਦੂਜੇ ਦਿਨ, ਯਾਨੀ ਅੱਜ (28 ਫ਼ਰਵਰੀ) ਮੀਤ ਕੌਰ, ਕੌਰ ਬੀ ਅਤੇ ਕੁਲਵਿੰਦਰ ਬਿੱਲਾ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਣਗੇ। ਆਖ਼ਰੀ ਦਿਨ ਹਰਜੀਤ ਹਰਮਨ, ਬਾਣੀ ਸੰਧੂ ਅਤੇ ਮਨਮੋਹਨ ਵਾਰਿਸ ਆਪਣੀਆਂ ਪੇਸ਼ਕਾਰੀਆਂ ਕਰਨਗੇ। ਦਰਸ਼ਕਾਂ ਦੀ ਬੈਠਕ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਸਰਕਾਰ ਵੱਲੋਂ ਇਸ ਉਤਸਵ ਨੂੰ ਮੁਫ਼ਤ (ਫ੍ਰੀ ਆਫ਼ ਕਾਸਟ) ਰੱਖਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਅਜਿਹੇ ਪ੍ਰੋਗਰਾਮ ਕਿਸੇ ਇੱਕ ਵਰਗ ਤੱਕ ਸੀਮਤ ਨਹੀਂ ਹੋ ਸਕਦੇ। ਵੱਧ ਤੋਂ ਵੱਧ ਲੋਕਾਂ ਅਤੇ ਖ਼ਾਸ ਕਰਕੇ ਬੱਚਿਆਂ ਦੀ ਭਾਗੀਦਾਰੀ ਹੀ ਇਸ ਦੀ ਕਾਮਯਾਬੀ ਹੈ।