ETV Bharat / state

ਲਾਸ਼ ਦੇ ਟੁਕੜੇ ਕਰਨ ਵਾਲੇ ਪਤੀ ਪਤਨੀ ਗ੍ਰਿਫ਼ਤਾਰ, ਡਰੰਮ 'ਚੋਂ ਮਿਲਿਆ ਸੀ ਮ੍ਰਿਤਕ ਦਾ ਸਿਰ

ਬੀਤੇ ਦਿਨ ਬੇਰਹਿਮੀ ਦੀਆਂ ਹੱਦਾਂ ਟੱਪ ਕੇ ਕੀਤੇ ਗਏ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਕਾਰਵਾਈ ਕੀਤੀ ਹੈ।

LUDHIANA MURDER CASE
ਲਾਸ਼ ਦੇ ਟੁਕੜੇ ਕਰਨ ਵਾਲੇ ਪਤੀ ਪਤਨੀ ਗ੍ਰਿਫ਼ਤਾਰ (ETV BHARAT)
author img

By ETV Bharat Punjabi Team

Published : January 9, 2026 at 5:32 PM IST

|

Updated : January 9, 2026 at 5:50 PM IST

3 Min Read
Choose ETV Bharat

ਲੁਧਿਆਣਾ: ਸਲੇਮ ਟਾਬਰੀ ਪੁਲਿਸ ਸਟੇਸ਼ਨ ਅਧੀਨ ਆਉਂਦੇ ਇਲਾਕੇ ਵਿੱਚ ਬੀਤੇ ਦਿਨ ਬੇਰਹਿਮੀ ਨਾਲ ਕਤਲ ਕੀਤੇ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਲੁਧਿਆਣਾ ਦੇ ਏਡੀਸੀਪੀ ਸਮੀਰ ਵਰਮਾ ਵੱਲੋਂ ਪ੍ਰੈਸ ਕਾਨਫਰੈਂਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸਮੀਰ ਵਰਮਾ,ਏਡੀਸੀਪੀ (ETV BHARAT)

'ਦੋਸਤ ਨੇ ਕੀਤਾ ਦੋਸਤ ਦਾ ਕਤਲ'

ਏਡੀਸੀਪੀ ਸਮੀਰ ਵਰਮਾ ਮੁਤਾਬਿਕ, 'ਮਾਮਲੇ ਵਿੱਚ ਮੁਲਜ਼ਮ ਸ਼ਮਸ਼ੇਰ ਅਤੇ ਉਸ ਦੀ ਪਤਨੀ ਨੂੰ ਕਤਲ ਦੀਆਂ ਧਰਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦਵਿੰਦਰ ਕੁਮਾਰ ਅਤੇ ਮੁਲਜ਼ਮ ਸ਼ਮਸ਼ੇਰ ਸਿੰਘ ਦੋਵੇਂ ਹੀ ਦੋਸਤ ਸਨ। ਇਹ ਦੋਵੇਂ ਨਸ਼ੇ ਦੇ ਆਦੀ ਸਨ ਅਤੇ ਦੋਵਾਂ ਨੇ ਇਕੱਠੇ ਹੀ ਬੈਠ ਕੇ ਸ਼ਮਸ਼ੇਰ ਸਿੰਘ ਦੇ ਘਰ ਹੈਰੋਇਨ ਦਾ ਨਸ਼ਾ ਕੀਤਾ,ਜਿਸ ਸਬੰਧੀ ਖੁੱਦ ਮੁਲਜ਼ਮ ਸ਼ਮਸ਼ੇਰ ਸਿੰਘ ਨੇ ਹੀ ਦੱਸਿਆ ਹੈ ਪਰ ਕਿਹੜਾ ਨਸ਼ਾ ਕੀਤਾ ਸੀ ਇਸ ਸਬੰਧੀ ਡਾਕਟਰੀ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਹੀ ਸਭ ਕੁੱਝ ਸਾਫ ਹੋ ਸਕੇਗਾ।'

ਨਸ਼ਾ ਕਰਦੇ ਹੋਏ ਦੋਵਾਂ ਦੋਸਤਾਂ ਦੀ ਪੈਸੇ ਦੇ ਲੈਣ ਦੇਣ ਨੂੰ ਲੈਕੇ ਬਹਿਸ ਹੋਈ। ਜਿਸ ਤੋਂ ਬਾਅਦ ਮੁਲਜ਼ਮ ਸ਼ਮਸ਼ੇਰ ਜੋ ਕਿ ਕਾਰ ਪੇਂਟਿੰਗ ਦਾ ਕੰਮ ਕਰਦਾ ਹੈ ਉਸ ਨੇ ਆਪਣੇ ਦੋਸਤ ਦਵਿੰਦਰ ਸਿੰਘ ਦੇ ਸਿਰ ਉੱਤੇ ਕਿਸੇ ਚੀਜ਼ ਨਾਲ ਜ਼ੋਰਦਾਰ ਵਾਰ ਕੀਤਾ ਅਤੇ ਦਵਿੰਦਰ ਸਿੰਘ ਬੇਹੋਸ਼ ਹੋਕੇ ਥੱਲੇ ਡਿੱਗ ਪਿਆ। ਜਿਸ ਤੋਂ ਬਾਅਦ ਮੁਲਜ਼ਮ ਸ਼ਮਸ਼ੇਰ ਸਿੰਘ ਨੇ ਫਿਰ ਤੋਂ ਦਵਿੰਦਰ ਸਿੰਘ ਦੀ ਕੁੱਟਮਾਰ ਕੀਤੀ। ਜਦੋਂ ਉਸ ਨੂੰ ਲੱਗਿਆ ਕਿ ਦਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਨੇ ਘਰ ਵਿੱਚ ਪਈ ਆਰੀ ਨਾਲ ਦਵਿੰਦਰ ਦੇ ਸਰੀਰ ਨੂੰ ਬਹੁਤ ਹੀ ਬੇਰਹਿਮੀ ਨਾਲ 6 ਟੁਕੜਿਆਂ ਵਿੱਚ ਕੱਟ ਦਿੱਤਾ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਯੋਜਨਾ ਬਣਾਈ।-ਸਮੀਰ ਵਰਮਾ,ਏਡੀਸੀਪੀ

'ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਕੀਤੇ ਟੁਕੜੇ'

ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ, 'ਭਾਵੇਂ ਮੁਲਜ਼ਮ ਸ਼ਮਸ਼ੇਰ ਸਿੰਘ ਦੀ ਪਤਨੀ ਵਾਰਦਾਤ ਸਮੇਂ ਘਰ ਵਿੱਚ ਨਹੀਂ ਸੀ ਪਰ ਮੁਲਜ਼ਮ ਦੀ ਪਤਨੀ ਨੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਲਈ ਆਪਣੇ ਪਤੀ ਦਾ ਸਾਥ ਦਿੰਦਿਆਂ ਪਹਿਲਾਂ ਆਰੀ ਨਾਲ ਕੀਤੇ ਗਏ ਲਾਸ਼ ਦੇ ਛੇ ਟੁਕੜਿਆਂ ਨੂੰ ਸਮੇਟ ਕੇ ਇੱਕ ਬੋਰੇ ਵਿੱਚ ਪਾਇਆ ਅਤੇ ਮ੍ਰਿਤਕ ਦੀ ਕੱਟੀ ਗਈ ਧੌਣ ਨੂੰ ਇੱਕ ਬਾਲਟੀ ਵਿੱਚ ਪਾਇਆ। ਫਿਰ ਰਾਤ 11 ਵਜੇ ਤੋਂ ਬਾਅਦ ਲਾਸ਼ ਦੇ ਟੁਕੜਿਆਂ ਨੂੰ ਖੁਰਦ ਬੁਰਦ ਕਰਨ ਲਈ ਦੋਵੇਂ ਪਤੀ ਪਤਨੀ ਬਾਈਕ ਉੱਤੇ ਸਵਾਕ ਹੋਕੇ ਘਰ ਤੋਂ ਨਿਕਲ ਗਏ।'

ਪੁਲਿਸ ਤੋਂ ਬਚਣ ਲਈ ਮੁਲਜ਼ਮ ਸ਼ਮਸ਼ੇਰ ਸਿੰਘ ਨੇ ਆਪਣੀ ਪਤਨੀ ਦੀ ਮਦਦ ਨਾਲ ਲਾਸ਼ ਦੇ ਪੰਜ ਟੁਕੜਿਆਂ ਨੂੰ ਇੱਕ ਸੁੰਨੀ ਥਾਂ ਵੇਖ ਕੇ ਸੁੱਟ ਦਿੱਤਾ ਅਤੇ ਜਲਾਉਣ ਦੀ ਕੋਸ਼ਿਸ਼ ਵੀ ਕੀਤੀ। ਲਾਸ਼ ਦੀ ਸ਼ਨਾਖਤ ਨਾ ਹੋ ਸਕੇ ਇਸ ਲਈ ਧੜ ਨੂੰ ਵੱਖ ਬਾਲਟੀ ਵਿੱਚ ਪਾਕੇ ਇੱਕ ਕਿੱਲੋਮੀਟਰ ਦੂਰ ਸੁੱਟ ਦਿੱਤਾ ਗਿਆ। ਪਤੀ ਦੀ ਲਾਸ਼ ਖੁਰਦ ਬੁਰਦ ਕਰਨ ਲਈ ਕੀਤੀ ਗਈ ਮਦਦ ਕਾਰਣ ਪਤਨੀ ਨੂੰ ਵੀ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।-ਸਮੀਰ ਵਰਮਾ,ਏਡੀਸੀਪੀ

'ਪੁਲਿਸ ਦੀ ਗ੍ਰਿਫ਼ਤ ਵਿੱਚ ਮੁਲਜ਼ਮ'

ਏਡੀਸੀਪੀ ਦਾ ਕਹਿਣਾ ਹੈ ਕਿ, 'ਮੁਲਜ਼ਮ ਸ਼ਮਸ਼ੇਰ ਸਿੰਘ ਅਤੇ ਮ੍ਰਿਤਕ ਦਵਿੰਦਰ ਕੁਮਾਰ ਕਈ ਸਾਲ ਪੁਰਾਣੇ ਦੋਸਤ ਸਨ ਅਤੇ ਅਕਸਰ ਹੀ ਇੱਕ ਦੂਜੇ ਦੇ ਘਰ ਬੈਠ ਕੇ ਨਸ਼ਾ ਕਰਦੇ ਸਨ। ਹੁਣ ਵੀ ਜਦੋਂ ਮ੍ਰਿਤਕ ਤਰਸੇਮ ਸਿੰਘ ਮੁੰਬਈ ਤੋਂ ਲੁਧਿਆਣਾ ਪਰਤਿਆ ਸੀ ਤਾਂ ਤਰਸੇਮ ਸਿੰਘ ਦੇ ਸੰਪਰਕ ਵਿੱਚ ਸੀ। ਤਰਸੇਮ ਸਿੰਘ ਹੀ ਮ੍ਰਿਤਕ ਦਵਿੰਦਰ ਕੁਮਾਰ ਨੂੰ ਰੇਲਵੇ ਸਟੇਸ਼ਨ ਤੋਂ ਲੈਕੇ ਆਇਆ ਸੀ ਪਰ ਬਾਅਦ ਵਿੱਚ ਨਸ਼ੇ ਦੌਰਾਨ ਹੋਈ ਤਕਰਾਰ ਨੇ ਕਤਲ ਅਤੇ ਬੇਰਹਿਮੀ ਦਾ ਰੂਪ ਧਾਰ ਲਿਆ। ਮੁਲਜ਼ਮ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਲੁਧਿਆਣਾ ਵਿਖੇ ਕਿਰਾਏ ਦੇ ਕਮਰੇ ਵਿੱਚ ਆਪਣੇ ਦੋ ਬੱਚਿਆਂ ਅਤੇ ਪਤਨੀ ਨਾਲ ਰਹਿ ਰਿਹਾ ਸੀ। ਕੁੱਝ ਘੰਟਿਆਂ ਦੀ ਤਫਤੀਸ਼ ਮਗਰੋਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।'

ਬੁਢਲਾਡਾ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਸੁਲਝਾਇਆ ਕਤਲ ਮਾਮਲਾ, 5 ਮੁਲਜ਼ਮ ਕਾਬੂ

ਟੁਕੜਿਆਂ ਵਿੱਚ ਮਿਲੀ ਨੌਜਵਾਨ ਦੀ ਲਾਸ਼, ਡਰੰਮ 'ਚੋਂ ਮਿਲਿਆ ਸਿਰ

ਪੰਜਾਬ ’ਚ ਕੋਰਟ ਕੰਪਲੈਕਸਾਂ ਨੂੰ ਧਮਕੀ ਭਰੇ ਈਮੇਲ, ਅਲਰਟ ਉੱਤੇ ਸੁਰੱਖਿਆ ਏਜੰਸੀਆਂ

Last Updated : January 9, 2026 at 5:50 PM IST