ETV Bharat / state

ਗ੍ਰੀਨ ਹੋਲਾ ਮਹੱਲਾ ਸ਼ੁਰੂ, ਅਨੰਦਪੁਰ ਸਾਹਿਬ ਪੂਰੀ ਤਰ੍ਹਾਂ ਰੌਸ਼ਨ; ਹਰਜੋਤ ਬੈਂਸ ਨੇ ਕਿਹਾ ਸਰਕਾਰ ਨੇ ਕੀਤੇ ਵਿਆਪਕ ਪ੍ਰਬੰਧ

ਹਰਜੋਤ ਬੈਂਸ ਨੇ ਕਿਹਾ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਹੋਲਾ ਮਹੱਲਾ ਲਈ ਸਰਕਾਰ ਨੇ ਵਿਆਪਕ ਪ੍ਰਬੰਧ ਕੀਤੇ ਹਨ।

Harjot Bains said that the government has made extensive arrangements for Hola Mohalla in Anandpur Sahib
ਗ੍ਰੀਨ ਹੋਲਾ ਮਹੱਲਾ ਸ਼ੁਰੂ (Etv Bharat)
author img

By ETV Bharat Punjabi Team

Published : March 2, 2026 at 4:17 PM IST

2 Min Read
Choose ETV Bharat

ਚੰਡੀਗੜ੍ਹ: ਦੇਸ਼ ਦਾ ਸਭ ਤੋਂ ਵੱਡਾ ਹੋਲਾ ਮਹੱਲਾ ਇਕੱਠ ਇਤਿਹਾਸਕ ਅਨੰਦਪੁਰ ਸਾਹਿਬ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸ ਸਾਲ ਇਹ ਇਕੱਠ "ਹਰਾ ਹੋਲਾ ਮੁਹੱਲਾ" ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਅਨੰਦਪੁਰ ਸਾਹਿਬ ਨੂੰ ਖਾਸ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਡੇ ਪੱਧਰ 'ਤੇ ਵਿਆਪਕ ਪ੍ਰਬੰਧ ਕਰ ਰਹੀ ਹੈ।

ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਹੋਲਾ ਮਹੱਲਾ ਲਈ ਸਰਕਾਰ ਨੇ ਵਿਆਪਕ ਪ੍ਰਬੰਧ ਕੀਤੇ ਹਨ (Etv Bharat)

ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕਰਨ ਦਾ ਦਾਅਵਾ

ਸ਼ਰਧਾਲੂਆਂ ਦੀ ਸਹੂਲਤ ਲਈ 28 ਪਾਰਕਿੰਗ ਥਾਵਾਂ ਬਣਾਈਆਂ ਗਈਆਂ ਹਨ ਅਤੇ ਦੋ ਟਰਾਲੀ ਸ਼ਹਿਰ ਤਿਆਰ ਕੀਤੇ ਗਏ ਹਨ। ਆਵਾਜਾਈ ਦੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਲਗਭਗ 100 ਈ-ਰਿਕਸ਼ਾ ਇੱਕ ਮੁਫਤ ਸੇਵਾ ਵਜੋਂ ਤਾਇਨਾਤ ਕੀਤੇ ਜਾਣਗੇ। ਸਰਕਾਰ ਨੇ ਰਿਹਾਇਸ਼ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਟੈਂਟ ਸਿਟੀ ਵੀ ਸਮਰਪਿਤ ਕੀਤੀ ਹੈ। ਇਕੱਠ ਦੌਰਾਨ 20 LED ਸਕ੍ਰੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਸ਼ਰਧਾਲੂ ਪ੍ਰੋਗਰਾਮ ਨੂੰ ਆਸਾਨੀ ਨਾਲ ਦੇਖ ਸਕਣ। ਸਿਹਤ ਸਹੂਲਤਾਂ ਦੇ ਹਿੱਸੇ ਵਜੋਂ, 21 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਪੂਰਾ ਸ਼ਹਿਰ

ਮੰਤਰੀ ਬੈਂਸ ਨੇ ਕਿਹਾ ਕਿ "ਪੂਰੇ ਸ਼ਹਿਰ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਵਾਤਾਵਰਣ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਲੰਗਰਾਂ ਵਿੱਚ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਲਈ ਸਰਕਾਰ ਵੱਲੋਂ ਬਦਲ ਵਜੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸਤੋਂ ਇਲਾਵਾ ਸ਼ਰਧਾਲੂਆਂ ਨੂੰ ਰਹਿਣ ਦੀ ਕੋਈ ਸਮੱਸਿਆ ਨਾ ਆਵੇ ਉਸਤੋਂ ਬਚਾਅ ਲਈ ਸਰਕਾਰ ਵੱਲੋਂ ਇਕ ਟੈਂਟ ਸਿਟੀ ਵੀ ਸ਼ਰਧਾਲੂਆਂ ਨੂੰ ਸਮਰਪਿਤ ਕੀਤੀ ਗਈ ਹੈ।"

ਸੁਰੱਖਿਆ ਏਜੰਸੀਆਂ ਖ਼ਤਰੇ ਦੀ ਜਾਂਚ ਕਰਨ

ਹਰਜੋਤ ਬੈਂਸ ਨੇ ਕਿਹਾ ਕਿ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਨਿਰਦੇਸ਼ ਦੀ ਪਾਲਣਾ ਕੀਤੀ ਜਾਵੇਗੀ, ਅਤੇ ਸਰਕਾਰ ਉਨ੍ਹਾਂ ਦੀ ਸਹਿਮਤੀ ਨਾਲ ਹੀ ਕਾਰਵਾਈ ਕਰੇਗੀ। ਸਕੂਲਾਂ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬੈਂਸ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ।