ETV Bharat / state

2 ਵੱਖ-ਵੱਖ ਮਾਮਲਿਆਂ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਬੂ ਕੀਤੇ ਤਸਕਰ, ਪਟਿਆਲਾ 'ਚ ਚੱਲਿਆ ਪੀਲਾ ਪੰਜਾ

ਪੰਜਾਬ ਵਿੱਚ ਹੈਰੋਇਨ, ਹਥਿਆਰ ਅਤੇ ਗੋਲਾ ਬਾਰੂਦ ਭੇਜਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਸੁਰੱਖਿਆ ਏਜੰਸੀਆਂ ਨੂੰ ਵੀ ਸਰਗਰਮੀ ਨਾਲ ਮੁਲਜ਼ਮ ਕਾਬੂ ਕਰ ਰਹੀ ਹੈ।

Patiala Police Action
ਪਟਿਆਲਾ ਪੁਲਿਸ ਦਾ ਐਕਸ਼ਨ (Etv Bharat)
author img

By ETV Bharat Punjabi Team

Published : August 30, 2026 at 6:16 PM IST

2 Min Read
Choose ETV Bharat

ਗੁਰਦਾਸਪੁਰ/ ਪਟਿਆਲਾ: ਪੁਲਿਸ ਨੂੰ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਕਿੱਲੋ 446 ਗ੍ਰਾਮ ਹੈਰੋਇਨ ਇੱਕ 30 ਬੋਰ ਪਿਸਟਲ ,1 ਰਿਵਾਲਵਰ 32 ਬੌਰ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗੁਰਦਾਸਪੁਰ ਪੁਲਿਸ ਨੇ ਕੀਤੇ ਤਸਕਰ ਕਾਬੂ (Etv Bharat)


ਮੁਲਜ਼ਮਾਂ ਤੋਂ ਬਰਾਮਦ ਹਥਿਆਰ ਅਤੇ ਹੈਰੋਇਨ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ, ਆਦਿਤਿਆ ਨੇ ਦੱਸਿਆ ਕਿ 'ਬਹਿਰਾਮਪੁਰ ਥਾਣੇ ਅਧੀਨ ਆਉਂਦੇ ਇੱਕ ਮਾਮਲੇ ਵਿੱਚ ਬਾਰਡਰ ਪਾਰ ਪਾਕਿਸਤਾਨ ਤੋਂ ਆਈ 2 ਕਿੱਲੋ 184 ਗ੍ਰਾਮ ਹੈਰੋਇਨ ਅਤੇ 1 ਪਿਸਟਲ 30 ਬੋਰ 4 ਕਾਰਤੂਸ ਬਰਾਮਦ ਕੀਤੇ ਹਨ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਨਿਸ਼ਾਨ ਸਿੰਘ ਉਰਫ ਸੋਨੂ ਪੁੱਤਰ ਰਾਜਨ ਸਿੰਘ ਵਾਸੀ ਮਲੂਕ ਚੱਕ ਦੋਰਾਂਗਲਾ ਵਜੋਂ ਹੋਈ ਹੈ ਜੋ ਕਿ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ।'

Patiala Police Action
ਪਟਿਆਲਾ ਪੁਲਿਸ ਦਾ ਐਕਸ਼ਨ (Etv Bharat)

ਸਰਹੱਦ ਪਾਰ ਤੋਂ ਆਈ ਹੈਰੋਇਨ: ਪੁਲਿਸ

ਦੂਸਰੇ ਮਾਮਲੇ ਵਿੱਚ 'ਧਾਰੀਵਾਲ ਪੁਲਿਸ ਨੇ 262 ਗ੍ਰਾਮ ਹੀਰੋਇਨ 5000 ਡਰੱਗ ਮਨੀ ਅਤੇ 132 ਬੋਰ ਦਾ ਰਿਵਾਲਵਰ ਛੇ ਕਾਰਤੂਸ ਅਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਲਬੀਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਨਿਤਿਸ਼ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਜੋਂ ਹੋਈ ਹੈ। ਨਿਤੀਸ਼ ਕੁਮਾਰ ਸਬਜੀ ਦੀ ਰੇੜੀ ਲਗਾਉਣ ਦਾ ਕੰਮ ਕਰਦਾ ਹੈ। ਉਸ ਦੇ ਖਿਲਾਫ ਲੜਾਈ ਝਗੜੇ ਦੇ ਮਾਮਲੇ ਦਰਜ ਹਨ ਇਸ ਤੋਂ ਇਲਾਵਾ ਹੋਰ ਕੋਈ ਅਪਰਾਧਿਕ ਗਤੀਵਿਧੀ 'ਚ ਕੋਈ ਵੀ ਸ਼ਾਮਲ ਨਹੀਂ ਹੈ।'

ਪਟਿਆਲਾ ਪੁਲਿਸ ਨੇ ਢਾਏ ਨਸ਼ੇ ਦੇ ਅੱਡੇ

ਪਟਿਆਲਾ ਵਿੱਚ ਨਸ਼ੇ ਲਈ ਵਰਤੀਆਂ ਜਾ ਰਹੀਆਂ ਅਤੇ ਅਸੁਰੱਖਿਅਤ ਹੋ ਚੁੱਕੀਆਂ ਇਮਾਰਤਾਂ ਖ਼ਿਲਾਫ਼ ਪਟਿਆਲਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਕੜੀ ਤਹਿਤ ਪੁਲਿਸ ਦੀ ਮਦਦ ਨਾਲ ਇੱਕ ਅਜਿਹੀ ਅਸੁਰੱਖਿਅਤ ਇਮਾਰਤ ਨੂੰ ਢਾਹ ਦਿੱਤਾ ਗਿਆ, ਜਿੱਥੇ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਵਰਤੋਂ ਨਾਲ ਸਬੰਧਤ ਸਰਿੰਜਾਂ ਅਤੇ ਹੋਰ ਨਸ਼ੀਲਾ ਸਮਾਨ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਸੀ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਐਸ.ਪੀ. ਸਿਟੀ ਮੋਹਿਤ ਅਗਰਵਾਲ ਅਤੇ ਪਟਿਆਲਾ ਦਿਹਾਤੀ ਦੇ ਡੀਐਸਪੀ ਜੰਗਜੀਤ ਸਿੰਘ ਰੰਧਾਵਾ ਸਮੇਤ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਕਤ ਅਸੁਰੱਖਿਅਤ ਇਮਾਰਤ ਨੂੰ ਢਾਹ ਦਿੱਤਾ ਗਿਆ।

ਪਟਿਆਲਾ 'ਚ ਚੱਲਿਆ ਪੀਲਾ ਪੰਜਾ (Etv Bharat)



ਨਸ਼ੇ ਸਬੰਧੀ ਸੂਚਨਾ ਮਿਲਣ ’ਤੇ ਤੁਰੰਤ ਹੋਵੇਗੀ ਕਾਰਵਾਈ: ਐਸ.ਪੀ. ਸਿਟੀ

ਐਸ.ਪੀ. ਸਿਟੀ ਮੋਹਿਤ ਅਗਰਵਾਲ ਨੇ ਕਿਹਾ ਕਿ 'ਪਟਿਆਲਾ ਪੁਲਿਸ ਨੂੰ ਜਿੱਥੇ ਵੀ ਨਸ਼ਾ ਕਰਨ ਜਾਂ ਨਸ਼ੇ ਦੀ ਹਾਲਤ ਵਿੱਚ ਕਿਸੇ ਵਿਅਕਤੀ ਸਬੰਧੀ ਸੂਚਨਾ ਮਿਲਦੀ ਹੈ, ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਕਰਦੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਪਟਿਆਲਾ ਵਾਸੀਆਂ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕੋਈ ਅਜਿਹੀ ਥਾਂ ਹੈ ਜਿੱਥੇ ਨੌਜਵਾਨ ਨਸ਼ਾ ਕਰਨ ਲਈ ਜਾਂਦੇ ਹਨ ਤਾਂ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।'