ETV Bharat / state

ASI - ਹੋਮ ਗਾਰਡ ਜਵਾਨ ਕਤਲ ਮਾਮਲਾ; ਐਨਕਾਊਂਟਰ ਦੌਰਾਨ ਇੱਕ ਮੁਲਜ਼ਮ ਢੇਰ, ਪਾਕਿਸਤਾਨ ਨਾਲ ਜੁੜੇ ਤਾਰ

ਗੁਰਦਾਸਪੁਰ ਵਿੱਚ ਪੁਲਿਸ ਨੇ ਐਨਕਾਊਂਟਰ ਦੌਰਾਨ ਇੱਕ ਮੁਲਜ਼ਮ ਨੂੰ ਮਾਰ ਦਿੱਤਾ ਹੈ ਅਤੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੜ੍ਹੋ ਪੂਰੀ ਖਬਰ...

gurdaspur police encounter
ਗੁਰਦਾਸਪੁਰ ਵਿੱਚ ਐਨਕਾਊਂਟਰ (Etv Bharat)
author img

By ETV Bharat Punjabi Team

Published : February 25, 2026 at 1:15 PM IST

4 Min Read
Choose ETV Bharat

ਗੁਰਦਾਸਪੁਰ: ਜ਼ਿਲ੍ਹੇ ਦੀ ਆਦੀਆਂ ਪੁਲਿਸ ਚੌਕੀ ਉੱਤੇ ਹਮਲਾ ਕਰਨ ਵਾਲਾ ਇੱਕ ਮੁਲਜ਼ਮ ਪੁਲਿਸ ਐਨਕਾਊਂਟਰ ਦੌਰਾਨ ਢੇਰ ਹੋ ਗਿਆ, ਜਦਕਿ ਦੂਜੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸੀਆਈਏ ਸਟਾਫ ਇੰਚਾਰਜ ਗੁਰਮੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ। ਮਾਮਲੇ ਵਿੱਚ ਕੁੱਲ 1 ਮੁਲਜ਼ਮ ਗ੍ਰਿਫ਼ਤਾਰ ਹੋ ਗਿਆ ਹੈ ਜਦਕਿ ਇੱਕ ਦੀ ਪੁਲਿਸ ਐਨਕਾਊਂਟਰ ਦੌਰਾਨ ਮੌਤ ਹੋ ਗਈ ਹੈ ਅਤੇ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।

ਮਾਮਲੇ ਦੇ ਪਾਕਿਸਤਾਨ ਨਾਲ ਸਬੰਧ (Etv Bharat)

ਮਾਮਲੇ ਦੇ ਪਾਕਿਸਤਾਨ ਨਾਲ ਸਬੰਧ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ "ਪਾਕਿਸਤਾਨ ਲਗਾਤਾਰ ਸਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸਾਡੀ ਪੰਜਾਬ ਪੁਲਿਸ ਨੇ ਇਸ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਵਿੱਚ ਆਈਐੱਸਆਈ ਅਰਾਜਕਤਾ ਫੈਸਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਸੀਂ ਉਸ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਅਸੀਂ 3 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਪਹਿਲਾ ਦਿਲਾਵਰ ਸਿੰਘ ਅਲੀ ਨੰਗਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਮੁਲਜ਼ਮ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਪਿੰਡ ਆਦੀਆਂ ਦੇ ਹੀ ਸਨ।"

GURDASPUR POLICE ENCOUNTER
ਮੁਕਾਬਲੇ ਵਿੱਚ ਮਾਰੇ ਗਏ ਮੁਲਜ਼ਮ ਰਣਜੀਤ ਸਿੰਘ ਦੀ ਫੋਟੋ (Etv Bharat)

"ਮੁੱਢਲੀ ਤਫਦੀਸ਼ ਦੌਰਨ ਅਸੀਂ ਦਿਲਾਵਰ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਪਾਕਿਸਤਾਨ ਅਧਾਰਿਤ ਆਈਐੱਸਆਈ ਏਜੰਸੀ ਦੇ ਨਾਲ ਜੁੜੇ ਹੋਏ ਸਨ। ਇਨ੍ਹਾਂ ਨੂੰ ਟਾਰਗੇਟ ਦਿੱਤਾ ਗਿਆ ਸੀ ਕਿ ਤੁਸੀਂ ਪੁਲਿਸ ਉੱਤੇ ਹਮਲਾ ਕਰਨਾ ਹੈ। ਇਹ ਆਦੀਆਂ ਪਿੰਡ ਦੇ ਹੀ ਸਨ, ਜਿਸ ਕਾਰਨ ਇਹ ਰੇਕੀ ਕਰਦੇ ਰਹੇ ਅਤੇ ਥੋਖੇ ਨਾਲ ਇਨ੍ਹਾਂ ਨੇ ਸਾਡੇ ਸਾਥੀਆਂ ਨੂੰ ਮਾਰ ਦਿੱਤਾ।"-ਸੰਦੀਪ ਗੋਇਲ, ਡੀਆਈਜੀ

GURDASPUR POLICE ENCOUNTER
ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਿਲਾਵਰ ਸਿੰਘ ਦੀ ਫੋਟੋ (Etv Bharat)

ਪੁਲਿਸ ਦੀ ਪਲਟੀ ਕਾਰ

ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ "ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਮੁਲਜ਼ਮ ਰਣਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤਿਆਂ ਗਿਆ ਪਿਸਤੌਲ ਥਾਣਾ ਬਹਿਰਾਮਪੁਰ ਦੀ ਹੱਦ ਵਿੱਚ ਰੱਖਿਆ ਹੈ। ਹਥਿਆਰ ਦੀ ਬਰਾਮਦਗੀ ਲਈ ਪੁਲਿਸ ਪਾਰਟੀ ਮੁਲਜ਼ਮ ਨਾਲ ਗਈ ਸੀ। ਪਿੰਡ ਗਾਲੜੀ ਵਿੱਚ ਸੰਘਣੀ ਧੁੰਦ ਕਾਰਨ ਪੁਲਿਸ ਦੀ ਕਾਰ ਪਲਟ ਜਾਂਦੀ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੱਜ ਜਾਦੀਆਂ ਹਨ। ਪੁਲਿਸ ਦੀ ਕਾਰ ਪਲਟਣ ਤੋਂ ਮੁਲਜ਼ਮ ਰਣਜੀਤ ਸਿੰਘ ਮੌਕੇ ਦਾ ਫਾਇਦਾ ਚੁੱਕਦੇ ਹੋਏ ਉੱਥੋਂ ਭੱਜ ਜਾਂਦਾ ਹੈ। ਮੁਲਜ਼ਮ ਭੱਜਣ ਦੀ ਇਤਲਾਹ ਪੁਲਿਸ ਪਾਰਟੀ ਪੀਸੀਆਰ ਨੂੰ ਦੇ ਦਿੰਦੀ ਹੈ। ਜਿਸ ਕਾਰਨ ਸਾਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ। ਮੁਲਜ਼ਮ ਪਹਿਲਾ ਹੀ ਗ੍ਰਿਫ਼ਤਾਰ ਹੋ ਗਿਆ ਸੀ, ਜਿਸ ਕਾਰਨ ਮੁਲਜ਼ਮ ਨੇ ਕਿਹੜੇ ਕੱਪੜੇ ਪਾਏ ਹਨ ਅਤੇ ਕੀ ਹੂਲੀਆ ਸੀ ਇਹ ਸਭ ਪਤਾ ਸੀ।"

"ਸੀਆਈਏ ਇੰਚਾਰਜ਼ ਗੁਰਮੀਤ ਸਿੰਘ ਪੁਰਾਣਾ ਸ਼ਾਲਾ ਦੇ ਵਿੱਚ ਮੌਜੂਦ ਸਨ। ਇਸੇ ਦੌਰਾਨ ਇੱਕ ਸ਼ੱਕੀ ਮੋਟਰਸਾਈਕਲ ਉੱਤੇ ਆਉਂਦਾ ਹੈ ਅਤੇ ਪੁਲਿਸ ਪਾਰਟੀ ਉਸ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ। ਪੁਲਿਸ ਨੂੰ ਦੇਖ ਕੇ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪੁਲਿਸ ਉੱਤੇ ਫਾਇਰਿੰਗ ਕਰਦਾ ਹੈ। ਇਸੇ ਦੌਰਾਨ ਪੁਲਿਸ ਜਵਾਬੀ ਕਾਰਵਾਈ ਕਰਦੀ ਹੈ, ਜਿਸ ਕਾਰਨ ਮੁਲਜ਼ਮ ਜ਼ਖ਼ਮੀ ਹੋ ਜਾਂਦਾ ਹੈ। ਮੁਲਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ, ਜਿਸ ਦੀ ਜ਼ੇਰੇ ਇਲਾਜ਼ ਮੌਤ ਹੋ ਗਈ ਹੈ। ਤੀਜੇ ਮੁਲਜ਼ਮ ਇੰਦਰਜੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।" -ਸੰਦੀਪ ਗੋਇਲ, ਡੀਆਈਜੀ

ਪੈਸੇ ਦੇ ਲਾਲਚ ਵਿੱਚ ਕੀਤੀ ਵਾਰਦਾਤ

ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ "ਮੁਲਜ਼ਮ ਪਾਕਿਸਤਾਨ ਆਈਐੱਸਆਈ ਹੈਡਲਰ ਦੇ ਸੰਪਰਕ ਵਿੱਚ ਸਨ। ਇਨ੍ਹਾਂ ਨੇ ਪੈਸੇ ਦੇ ਲਾਲਚ ਵਿੱਚ ਇਹ ਕੰਮ ਕੀਤਾ ਹੈ। ਦਿਲਾਵਰ ਸਿੰਘ ਨੂੰ 20 ਹਜ਼ਾਰ ਦੇਣ ਦੀ ਗੱਲ ਕਹੀ ਗਈ ਸੀ ਅਤੇ ਅਜੇ 3 ਹਜ਼ਾਰ ਰੁਪਏ ਹੀ ਮਿਲੇ ਹਨ। ਇਹ ਸਾਰੀ ਗੇਮ 2 ਤੋਂ 4 ਲੱਖ ਦੀ ਸੀ ਅਤੇ ਇਨ੍ਹਾਂ ਨੇ ਪੈਸੇ ਦੇ ਲਾਲਚ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।"

"ਸਾਡੇ ਕੋਲ ਸਵੇਰੇ 5 ਪੁਲਿਸ ਮੁਲਾਜ਼ਮ ਦਾਖਲ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੇ ਗੋਲ਼ੀ ਵੱਜੀ ਹੈ ਅਤੇ ਬਾਕੀ 4 ਸਥਿਰ ਹਨ। ਇੱਕ ਮੁਲਜ਼ਮ ਵੀ ਦਾਖਲ ਹੋਇਆ ਸੀ, ਜਿਸ ਦੇ ਗੋਲ਼ੀ ਵੱਜੀ ਸੀ ਅਤੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ ਹੈ। ਸੀਆਈਏ ਸਟਾਫ਼ ਇੰਚਾਰਜ਼ ਨੂੰ ਗੁਰਮੀਤ ਸਿੰਘ ਦੇ ਗੋਲ਼ੀ ਵੱਜੀ ਹੈ ਜੋ ਡਾਕਟਰਾਂ ਨਿਗਰਾਨ ਹੇਠ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।"- ਡਾਕਟਰ

ਡਾਕਟਰ ਨੇ ਦਿੱਤੀ ਜਾਣਕਾਰੀ (Etv Bharat)

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਜੋ ਗੁਰਦਾਸਪੁਰ ਵਿੱਚ ਘਟਨਾ ਵਾਪਰੀ ਸੀ, ਜਿਸ ਵਿੱਚ ਸਾਡੇ 2 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਉਸ ਘਟਨਾ ਦਾ ਪਾਕਿਸਤਾਨ ਨਾਲ ਸਬੰਧੀ ਨਿਕਲਿਆ ਹੈ। ਇਹ ਘਟਨਾ ਪਾਕਿਸਤਾਨ ਦੇ ਇਸ਼ਾਰੇ ਉੱਤੇ ਹੋਈ ਹੈ ਅਤੇ ਇਸ ਪਿੱਛੇ ਪੰਜਾਬ ਪੁਲਿਸ ਵਿੱਚ ਦਹਿਸ਼ਤ ਪਾਉਣ ਦਾ ਮੁੱਖ ਮਕਸਦ ਸੀ। ਇਹ ਪੰਜਾਬ ਦੇ ਰਸਤੇ ਸਾਡੇ ਦੇਸ਼ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਪੁਲਿਸ ਅਤੇ ਸਾਡੀ ਬੀਐਸਐਫ ਦੇ ਛਾਤੀ ਵਿੱਚੋਂ ਗੋਲ਼ੀ ਪਾਰ ਨਹੀਂ ਹੋ ਸਕਦੀ, ਸਗੋਂ ਵਾਪਸ ਜਾਂਦੀ ਹੈ। ਸਾਡੀ ਪੁਲਿਸ ਦੇਸ਼ ਦੀ ਰੱਖਿਆ ਵਾਸਤੇ ਖੜ੍ਹੀ ਹੈ। ਪੰਜਾਬ ਪੁਲਿਸ ਨੇ ਮੁਲਜ਼ਮ ਕਾਬੂ ਕਰ ਲਏ ਹਨ ਅਤੇ ਇੱਕ ਦੀ ਐਨਕਾਊਂਟਰ ਦੌਰਾਨ ਮੌਤ ਹੋ ਗਈ ਹੈ।"

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ (Etv Bharat)

22 ਫਰਵਰੀ ਨੂੰ ਕੀਤਾ ਸੀ ਕਤਲ

ਦੱਸ ਦਈਏ ਕਿ 22 ਫਰਵਰੀ ਨੂੰ ਗੁਰਦਾਸਪੁਰ ਦੇ ਆਦੀਆਂ ਪੁਲਿਸ ਸਟੇਸ਼ਨ ਵਿੱਚ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਪੰਜਾਬ ਪੁਲਿਸ ਦੇ ਏਐਸਆਈ ਗੁਰਨਾਮ ਸਿੰਘ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਗੁਰਦਾਸਪੁਰ ਵਿੱਚ ਵੱਡਾ ਮੁਕਾਬਲਾ (Etv Bharat)