ETV Bharat / state

ਖਿੱਚ ਦਾ ਕੇਂਦਰ ਬਣੀ ਵੱਖ-ਵੱਖ ਰੰਗਾਂ ਦਾ ਫਲੇਵਰ ਗੁਜੀਆ, ਮਿਲ ਰਹੇ ਹਨ ਵੱਡੇ ਆਰਡਰ

ਅੰਮ੍ਰਿਤਸਰ ਵਿੱਚ ਵੱਖ-ਵੱਖ ਰੰਗਾਂ ਨਾਲ ਬਣੀ ਗੁਜੀਆ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੜ੍ਹੋ ਪੂਰੀ ਖਬਰ...

COLORFUL FLAVOR GUJIYA
ਨਵੇਂ–ਨਵੇਂ ਫਲੇਵਰਾਂ ਨਾਲ ਤਿਆਰ ਕੀਤਾ ਰਵਾਇਤੀ ਗੁਝੀਆ (Etv Bharat)
author img

By ETV Bharat Punjabi Team

Published : March 3, 2026 at 6:39 PM IST

2 Min Read
Choose ETV Bharat

ਅੰਮ੍ਰਿਤਸਰ: ਹੋਲੀ ਦਾ ਤਿਉਹਾਰ ਦੇਸ਼ ਭਰ ਵਿੱਚ ਜੋਸ਼ ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਰੰਗਾਂ, ਗੁਲਾਲ ਅਤੇ ਭਾਈਚਾਰੇ ਦੇ ਇਸ ਤਿਉਹਾਰ ਨੂੰ ਹੋਰ ਵੀ ਖ਼ਾਸ ਬਣਾਉਣ ਲਈ ਅੰਮ੍ਰਿਤਸਰ ਦੇ ਮਿਠਾਈ ਦੁਕਾਨਦਾਰਾਂ ਵੱਲੋਂ ਇਸ ਵਾਰ ਕੁਝ ਨਵਾਂ ਅਤੇ ਵਿਲੱਖਣ ਪੇਸ਼ ਕੀਤਾ ਗਿਆ ਹੈ। ਹੋਲੀ ਦੇ ਮੌਕੇ ‘ਤੇ ਇੱਥੋਂ ਦੇ ਮਸ਼ਹੂਰ ਹਲਵਾਈ ਨੇ ਖ਼ਾਸ ਤੌਰ ‘ਤੇ ਅਨੋਖੇ ਸਵਾਦਾਂ ਵਾਲੀ ਮਠਿਆਈ ਤਿਆਰ ਕੀਤੀ ਹੈ, ਜੋ ਗਾਹਕਾਂ ਨੂੰ ਪਸੰਦ ਆ ਰਹੀਆਂ ਹਨ।

ਖਿੱਚ ਦਾ ਕੇਂਦਰ ਬਣੀ ਰੰਗਾ ਰੰਗ ਫਲੇਵਰ ਦੀ ਗੁਜੀਆ (Etv Bharat)

ਨਵੇਂ–ਨਵੇਂ ਫਲੇਵਰਾਂ ਨਾਲ ਤਿਆਰ ਕੀਤਾ ਰਵਾਇਤੀ ਗੁਜੀਆ

ਇਸ ਵਾਰ ਰਵਾਇਤੀ ਗੁਜੀਆ ਨੂੰ ਨਵੇਂ–ਨਵੇਂ ਫਲੇਵਰਾਂ ਨਾਲ ਤਿਆਰ ਕੀਤਾ ਗਿਆ ਹੈ। ਬਜ਼ਾਰ ਵਿੱਚ ਮੈਂਗੋ ਗੁਜੀਆ, ਚਾਕਲੇਟ ਗੁਜੀਆ, ਪਿਸਤਾ ਗੁਜੀਆ ਅਤੇ ਸਟਰੋਬੇਰੀ ਗੁਜੀਆ ਖ਼ਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਇਨ੍ਹਾਂ ਮਠਿਆਈਆਂ ਦੀ ਮੰਗ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ ਰਹੀ, ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਆਰਡਰ ਆ ਰਹੇ ਹਨ। ਵਧਦੀ ਮੰਗ ਨੂੰ ਦੇਖਦੇ ਹੋਏ ਮਠਿਆਈਆਂ ਨੂੰ ਆਨਲਾਈਨ ਆਰਡਰਾਂ ਰਾਹੀਂ ਦੇਸ਼ ਦੇ ਹੋਰ ਸ਼ਹਿਰਾਂ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਦੁਕਾਨਦਾਰਾਂ ਮੁਤਾਬਿਕ ਹੋਲੀ ਦੇ ਨੇੜੇ ਆਉਂਦੇ ਹੀ ਆਰਡਰਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ, ਜਿਸ ਨਾਲ ਬਜ਼ਾਰ ਵਿੱਚ ਖ਼ੂਬ ਰੌਣਕ ਬਣੀ ਹੋਈ ਹੈ।

COLORFUL FLAVOR Gujhia
ਵੱਖ-ਵੱਖ ਰਾਜਾਂ ਤੋਂ ਵੀ ਆ ਰਹੇ ਆਰਡਰ (Etv Bharat)

"ਗਾਹਕਾਂ ਦੀ ਪਸੰਦ ਅਨੁਸਾਰ ਤਿਆਰ ਕੀਤੀਆਂ ਮਠਿਆਈਆਂ"

ਮਿਠਾਈ ਦੁਕਾਨਦਾਰ ਅੰਜਲੀ ਨੇ ਦੱਸਿਆ ਕਿ "ਹੋਲੀ ਪਿਆਰ, ਸਾਂਝ ਅਤੇ ਰੰਗਾਂ ਦਾ ਤਿਉਹਾਰ ਹੈ। ਲੋਕ ਵੱਖ-ਵੱਖ ਰੰਗਾਂ ਨਾਲ ਹੋਲੀ ਖੇਡਦੇ ਹਨ ਅਤੇ ਇਸੇ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਗਾਹਕਾਂ ਦੀ ਪਸੰਦ ਅਨੁਸਾਰ ਵੱਖ-ਵੱਖ ਰੰਗਾਂ ਅਤੇ ਸਵਾਦਾਂ ਵਾਲੀਆਂ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਨ੍ਹਾਂ ਖ਼ਾਸ ਮਠਿਆਈਆਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ।"

COLORFUL FLAVOR Gujhia
ਨਵੇਂ–ਨਵੇਂ ਫਲੇਵਰਾਂ ਨਾਲ ਤਿਆਰ ਕੀਤਾ ਰਵਾਇਤੀ ਗੁਜੀਆ (Etv Bharat)

"ਮਠਿਆਈਆਂ ਦੇ ਨਾਲ ਖ਼ਾਸ ਹੋਲੀ ਗਿਫਟ ਪੈਕ ਵੀ ਕੀਤੇ ਤਿਆਰ"

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਵਾਰ ਮਠਿਆਈ ਦੇ ਨਾਲ ਖ਼ਾਸ ਹੋਲੀ ਗਿਫਟ ਪੈਕ ਵੀ ਤਿਆਰ ਕੀਤੇ ਗਏ ਹਨ। ਇਨ੍ਹਾਂ ਗਿਫਟ ਪੈਕਾਂ ਵਿੱਚ ਮਠਿਆਈ ਦੇ ਨਾਲ ਰੰਗ ਵੀ ਸ਼ਾਮਲ ਕੀਤੇ ਗਏ ਹਨ, ਤਾਂ ਜੋ ਲੋਕ ਰੰਗਾਂ ਨਾਲ ਹੋਲੀ ਮਨਾਉਣ ਦੇ ਨਾਲ–ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰ ਸਕਣ। ਦੁਕਾਨਦਾਰਾਂ ਦਾ ਮੰਨਣਾ ਹੈ ਕਿ ਅਜਿਹੇ ਨਵੇਂ ਪ੍ਰਯੋਗ ਨਾ ਸਿਰਫ਼ ਕਾਰੋਬਾਰ ਨੂੰ ਉਤਸ਼ਾਹ ਦੇ ਰਹੇ ਹਨ, ਸਗੋਂ ਹੋਲੀ ਦੀਆਂ ਖੁਸ਼ੀਆਂ ਨੂੰ ਵੀ ਦੋਗੁਣਾ ਕਰ ਰਹੇ ਹਨ।

COLORFUL FLAVOR Gujhia
ਵੱਖ-ਵੱਖ ਪ੍ਰਕਾਰ ਦੀ ਮਿਠਾਈ ਦੀ ਪੈਕਿੰਗ (Etv Bharat)