ETV Bharat / state

ਸੁਲਤਾਨਪੁਰ ਲੋਧੀ ਵਿੱਚ ਇੱਕ ਦਿਨ ’ਚ ਹੋਏ ਚਾਰ ਸੜਕ ਹਾਦਸੇ: 1 ਦੀ ਮੌਤ, 6 ਗੰਭੀਰ ਜ਼ਖ਼ਮੀ

ਵਧ ਰਹੀ ਧੁੰਦ ਕਾਰਨ ਇੱਕ ਹੀ ਦਿਨ ਸ਼ਹਿਰ 'ਚ ਕਈ ਹਾਦਸੇ ਵਾਪਰੇ, ਇਨ੍ਹਾਂ ਹਾਦਸਿਆਂ 'ਚ 1 ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਹਨ।

Four road accidents in Sultanpur Lodhi
ਐਂਬੂਲੈਂਸਾਂ ਦੀ ਘਾਟ ਕਾਰਨ ਹਸਪਤਾਲ 'ਚ ਹੰਗਾਮਾ (Etv Bharat)
author img

By ETV Bharat Punjabi Team

Published : January 1, 2026 at 3:20 PM IST

2 Min Read
Choose ETV Bharat

ਕਪੂਰਥਲਾ/ਸੁਲਤਾਨਪੁਰ ਲੋਧੀ : ਅੱਜ ਪੰਜਾਬ ਦੇ ਕਈ ਹਿਸਿਆਂ ਵਿੱਚ ਪਈ ਬਰਸਾਤ ਕਾਰਨ ਧੁੰਦ ਤੋਂ ਭਾਵੇਂ ਹੀ ਰਾਹਤ ਮਿਲੀ ਹੈ ਪਰ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਧੁੰਦ ਦੇ ਕਹਿਰ ਹੇਠ ਕਈ ਹਾਦਸੇ ਵਾਪਰ ਗਏ। ਜਿਸ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 6 ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਸੜਕ ਹਾਦਸਿਆਂ ਨੇ ਲੋਕਾਂ 'ਚ ਹਲਚਲ ਮਚਾ ਦਿੱਤੀ। ਵੱਖ-ਵੱਖ ਹਾਦਸਿਆਂ 'ਚ ਜ਼ਖਮੀਆਂ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਜਿੱਥੇ ਪੀੜਤਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਐਂਬੂਲੇਂਸ ਦੀ ਘਾਟ ਕਾਰਨ ਖਜੱਲ ਖੁਆਰ ਹੁੰਦੇ ਵੀ ਨਜ਼ਰ ਆਏ।

ਸੁਲਤਾਨਪੁਰ ਲੋਧੀ ‘ਚ ਇੱਕ ਹੀ ਦਿਨ ਚਾਰ ਸੜਕ ਹਾਦਸੇ (Etv Bharat)

ਨਹੀਂ ਮਿਲੀ ਐਂਬੂਲੇਂਸ ਤਾਂ ਹੋਇਆ ਹੰਗਾਮਾ

ਇਸ ਮੌਕੇ ਗੱਲ ਕਰਦਿਆਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 'ਰਾਹ ਜਾਂਦੇ ਹੋਏ ਧੁੰਦ ਕਾਰਨ ਹਾਦਸਾ ਵਾਪਰਿਆ ਹੈ। ਜਦੋਂ ਹਸਪਤਾਲ ਆਏ ਤਾਂ ਸਾਨੂੰ ਕਿਹਾ ਗਿਆ ਕਿ ਮਰੀਜ ਦੀ ਹਾਲਤ ਗੰਭੀਰ ਹੈ ਇਨ੍ਹਾਂ ਨੂੰ ਦੁਜੇ ਹਸਪਤਾਲ ਲੈ ਜਾਓ, ਪਰ ਹਸਪਤਾਲ ਵਿੱਚ ਐਂਬੂਲੇਂਸ ਹੀ ਨਹੀਂ ਮਿਲੀ, ਜਿਸ ਕਾਰਨ ਖਜੱਲ-ਖ਼ੁਆਰ ਹੋਣਾ ਪੈ ਰਿਹਾ ਹੈ।" ਉਥੇ ਹੀ ਇੱਕ ਹੋਰ ਮੈਂਬਰ ਵੱਲੋਂ ਹਸਪਤਾਲ ਦੇ ਅੰਦਰ ਹੀ ਖੂਬ ਹੰਗਾਮਾ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਵੱਲੋਂ ਆਪਣੀਆਂ ਪ੍ਰਾਈਵੇਟ ਗੱਡੀਆਂ ਰਾਹੀਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਲਿਜਾਇਆ ਗਿਆ।

ਇਨ੍ਹਾਂ ਹਾਦਸਿਆਂ ਨੇ ਲਈ ਇੱਕ ਦੀ ਜਾਨ
ਦੱਸਣਯੋਗ ਹੈ ਕਿ ਧੁੰਦ ਕਾਰਨ ਪਿੰਡ ਬੂਸੋਵਾਲ ਨੇੜੇ ਆਟਾ ਚੱਕੀ ਕੋਲ ਵਾਪਰੇ ਹਾਦਸੇ ਵਿੱਚ ਪਿਆਰਾ ਸਿੰਘ, ਰਵਿੰਦਰਪਾਲ ਕੌਰ ਅਤੇ ਸਰਬਜੀਤ ਸਿੰਘ ਜ਼ਖ਼ਮੀ ਹੋ ਗਏ। ਉਥੇ ਹੀ ਦੂਜਾ ਹਾਦਸਾ ਪਿੰਡ ਬੂਸੋਵਾਲ ਵਿੱਚ ਵਾਪਰਿਆ ਜਿੱਥੇ ਦੁਰਘਟਨਾ ਦੌਰਾਨ ਸ਼ਿੰਗਾਰਾ ਸਿੰਘ (75) ਨਾਮ ਦੇ ਵਿਅਕਤੀ ਦੀ ਮੌਤ ਹੋ ਗਈ, ਜਦਕਿ ਜੋਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਉੱਚ ਕੇਂਦਰ 'ਚ ਰੈਫਰ ਕਰ ਦਿੱਤਾ ਗਿਆ।ਇਸ ਹੀ ਤਰ੍ਹਾਂ ਤੀਜਾ ਹਾਦਸਾ ਸੁਲਤਾਨਪੁਰ ਲੋਧੀ ਵਿੱਚ ਵਾਪਰਿਆ ਜਿਸ ਵਿੱਚ ਪਰਮਜੀਤ ਸਿੰਘ ਜ਼ਖ਼ਮੀ ਹੋਇਆ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਇੱਕ ਹੋਰ ਹਾਦਸੇ ਦੀ ਤਾਂ ਸੁਲਤਾਨਪੁਰ ਵਿਖੇ ਹੀ ਚੌਥਾ ਹਾਦਸਾ ਨੇੜਲੇ ਪਿੰਡ ਡੱਲਾ ਵਿੱਚ ਵਾਪਰਿਆ। ਇਸ ਹਾਦਸੇ 'ਚ ਪ੍ਰਿੰਸ ਅਤੇ ਮਨਪ੍ਰੀਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਡੇ ਹਸਪਤਾਲ ਰੈਫਰ ਕੀਤਾ ਗਿਆ ਹੈ।

ਉਧਰ ਹਸਪਤਾਲ ਵਿਖੇ ਡਿਊਟੀ 'ਤੇ ਮੌਜੂਦ ਡਾਕਟਰ ਅਮਿਤ ਅਨੰਦ ਨੇ ਕਿਹਾ ਕਿ 'ਹਾਦਸਾਗ੍ਰਸਤ ਮਰੀਜਾਂ ਦੀ ਦਾ ਇਲਾਜ ਚੱਲ ਰਿਹਾ ਹੈ ਅਤੇ ਜਿਹੜੇ ਮਰੀਜਾਂ ਨੂੰ ਐਂਬੂਲੇਂਸ ਦੀ ਘਾਟ ਪੇਸ਼ ਆਈ ਹੈ ਉਨ੍ਹਾਂ ਲਈ ਵੀ ਇੰਤਜ਼ਾਮ ਕੀਤੇ ਗਏ ਹਨ। ਇੱਕ ਹੀ ਸਮੇਂ ਕਈ ਹਾਦਸੇ ਹੋਣ ਕਾਰਨ ਐਂਬੂਲੇਂਸ ਵੱਖ-ਵੱਖ ਥਾਵਾਂ ਉਤੇ ਹੋਣ ਕਾਰਨ ਕੁਝ ਸਮੇਂ ਲਈ ਦਿੱਕਤ ਪੇਸ਼ ਆਈ ਸੀ।