ETV Bharat / state

ਘਰ 'ਚ ਖੂਨ ਨਾਲ ਲਥਪਥ ਮਿਲੇ ਪਰਿਵਾਰ ਦੇ 4 ਜੀਅ, ਕਤਲ ਜਾਂ ਖੁਦਕੁਸ਼ੀ, ਜਾਣੋ ਮਾਮਲਾ

ਫਿਰੋਜ਼ਪੁਰ ਵਿੱਚ ਇੱਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੜ੍ਹੋ ਪੂਰੀ ਖਬਰ...

Four members of the same family died due to gunshot wounds
ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਲੱਗਣ ਨਾਲ ਮੌਤ (Etv Bharat)
author img

By ETV Bharat Punjabi Team

Published : January 8, 2026 at 5:01 PM IST

3 Min Read
Choose ETV Bharat

ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਗੋਲੀ ਲੱਗਣ ਨਾਲ ਹੋਈ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪਤੀ-ਪਤਨੀ ਅਤੇ 2 ਛੋਟੀਆਂ ਬੱਚੀਆਂ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਪਈਆਂ ਮਿਲੀਆਂ। ਸਵੇਰੇ ਜਦੋਂ ਕੰਮ ਵਾਲੀ ਕੰਮ ਕਰਨ ਉਨ੍ਹਾਂ ਦੇ ਘਰ ਪਹੁੰਚੀ ਤਾਂ ਕਿਸੇ ਨੇ ਅੰਦਰੋਂ ਦਰਵਾਜਾ ਨਹੀਂ ਖੋਲ੍ਹਿਆ ਤਾਂ ਨੌਕਰਰਾਣੀ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੁੱਲ੍ਹਵਾਇਆ ਗਿਆ ਤਾਂ ਅੰਦਰ ਚਾਰੇ ਮੈਬਰਾਂ ਦੀਆਂ ਲਾਸ਼ਾਂ ਪਈਆਂ ਸਨ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੂਰੁ ਕਰ ਦਿੱਤੀ ਗਈ ਹੈ ਅਤੇ ਡੈਡ ਬਾਡੀਆਂ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਲੱਗਣ ਨਾਲ ਮੌਤ (Etv Bharat)

'ਘਰ ਅੰਦਰੋਂ ਮਿਲੀਆ ਲਾਸ਼ਾਂ'

ਦੱਸ ਦਈਏ ਕਿ ਫਿਰੋਜ਼ਪੁਰ ਦੇ ਡੇਰਾ ਬਾਬਾ ਰਾਮ ਲਾਲ ਦੇ ਨਜ਼ਦੀਕ ਬਣੀ ਕਲੋਨੀ ਵਿੱਚ ਇੱਕ ਪਰਿਵਾਰ ਰਹਿ ਰਿਹਾ ਸੀ ਜੋ ਪੇਸ਼ੇ ਤੋਂ ਸੈਲੂਨ ਦਾ ਕੰਮ ਕਰਦਾ ਸੀ। ਜਿਨ੍ਹਾਂ ਦੀਆਂ ਬੱਚਿਆਂ ਸਮੇਤ ਘਰ ਵਿੱਚ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਨਾਲ ਰਹਿੰਦੇ ਗੁਆਂਢੀ ਨੇ ਦੱਸਿਆ ਕਿ "ਸਵੇਰੇ ਜਦੋਂ ਉਨ੍ਹਾਂ ਦੇ ਘਰ ਕੰਮ ਵਾਲੀ ਆਈ ਤਾਂ ਉਸ ਵੱਲੋਂ ਦਰਵਾਜੇ ਦੀਆਂ ਵੈਲਾਂ ਵਜਾਈਆਂ ਪਰ ਕਿਸੇ ਨੇ ਪਰ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਕੋਲ ਹੀ ਰਹਿੰਦੇ ਕਿਰਾਏਦਾਰਾਂ ਨੇ ਗੁਆਂਢੀਆਂ ਨੂੰ ਫੋਨ ਕੀਤਾ ਕਿ ਅਮਨਦੀਪ ਸਿੰਘ (ਸੋਢੀ) ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਢੀ ਦੇ ਫੋਨ 'ਤੇ ਬਹੁਤ ਵਾਰ ਫੋਨ ਕੀਤਾ, ਅੰਦਰ ਫੋਨ ਵੱਜਦੇ ਰਹੇ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਜਾਕੇ ਜੋਰ ਨਾਲ ਧੱਕੇ ਮਾਰ ਕੇ ਦਰਵਾਜ਼ਾ ਤਾਂ ਅੰਦਰ ਜਾ ਕੇ ਦੇਖਿਆ ਕਿ ਚਾਰ ਮੈਂਬਰਾਂ ਦੀਆਂ ਲਾਸ਼ਾਂ ਘਰ ਵਿੱਚ ਲਹੂ-ਲੁਹਾਣ ਹੋਈਆਂ ਪਈਆਂ ਸਨ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।"

Four members of the same family died due to gunshot wounds
ਮ੍ਰਿਤਕ ਪਰਿਵਾਰ ਦੀ ਤਸਵੀਰ (Etv Bharat)

"ਕੱਲ੍ਹ ਸ਼ਾਮ ਨੂੰ ਸੋਢੀ ਦੀ ਪਤਨੀ ਅਤੇ ਬੱਚੇ ਸਾਡੇ ਨਾਲ ਸੈਰ ਕਰਨ ਗਏ ਸੀ। ਘਰ ਵਿੱਚ ਚਾਰ ਹੀ ਜੀਅ ਸਨ, 2 ਬੱਚੇ ਅਤੇ ਦੋਵੇਂ ਪਤਨੀ ਬਹੁਤ ਹੀ ਹਸਮੁੱਖ ਪਰਿਵਾਰ ਸੀ, ਪਰ ਪਤਾ ਨਹੀਂ ਰਾਤੋ-ਰਾਤ ਕੀ ਹੋ ਗਿਆ ਕੁਝ ਸਮਝ ਨਹੀਂ ਆ ਰਿਹਾ"- ਗੁਆਂਢੀ

'ਲਾਸ਼ਾਂ ਦੇ ਕੋਲੋਂ ਹੀ ਬਰਾਮਦ ਹੋਇਆ ਪਿਸਟਲ'

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਨਦੀਪ ਵਜੋਂ ਹੋਈ ਹੈ ਅਤੇ ਉਸ ਦੀ ਪਤਨੀ ਜਸਵੀਰ ਕੌਰ 2 ਬੱਚੀਆਂ ਮਨਵੀਰ ਅਤੇ ਪਰਨੀਤ ਕੌਰ ਜਿਨ੍ਹਾਂ ਦੀ ਉਮਰ 10 ਸਾਲ ਅਤੇ 6 ਸਾਲ ਦੀ ਵੱਜੋਂ ਹੋਈ ਹੈ। ਲਾਸ਼ਾਂ ਦੇ ਕੋਲ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਗੋਲੀ ਇਨ੍ਹਾਂ ਨੇ ਆਪ ਚਲਾਈ ਜਾਂ ਕੋਈ ਹੋਰ ਕਾਰਨ ਰਿਹਾ ਹੈ, ਇਹ ਤਫਤੀਸ਼ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕਦਾ ਹੈ। ਪੁਲਿਸ ਟੀਮ ਵੱਲੋਂ ਅੰਦਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫਾਇਨੈਂਸ ਦਾ ਕੰਮ ਕਰਦੇ ਸੀ ਅਤੇ ਕੋਠੀਆ ਬਣਾ ਕੇ ਵੀ ਵੇਚਦੇ ਸੀ।

Four members of the same family died due to gunshot wounds
ਮ੍ਰਿਤਕ ਬੱਚੀ ਦੀ ਤਸਵੀਰ (Etv Bharat)

"ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਉਨ੍ਹਾਂ ਦੇ ਕੋਲ ਹੀ ਪਿਸਟਲ ਵੀ ਪਿਆ ਸੀ, ਜਿਸ ਤੋਂ ਲੱਗਦਾ ਹੈ ਕਿ ਖੁਦ ਹੀ ਗੋਲੀਆਂ ਚਲਾਈਆਂ ਹੋਣਗੀਆਂ। ਗੁਆਢੀਆਂ ਨੇ ਵੀ ਸਾਨੂੰ ਦੱਸਿਆ ਹੈ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਸੋ ਮਾਮਲਾ ਹੈ ਕਿ ਇਸ ਲਈ ਤਫਤੀਸ਼ ਕਰ ਰਹੇ ਹਾਂ ਘਰ ਵਿੱਚ ਲੱਗੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਫੌਰੈਂਸਿਕ ਟੀਮਾਂ ਵੀ ਬੁਲਾ ਲਈਆਂ ਗਈਆਂ ਹਨ, ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਮਾਮਲਾ ਹੈ ਕੀ।" - ਭੁਪਿੰਦਰ ਸਿੰਘ, ਐਸਐਸਪੀ ਫਿਰੋਜ਼ਪੁਰ

ਇਹ ਵੀ ਪੜ੍ਹੋ: