ETV Bharat / state

ਖੇਤੀਬਾੜੀ ਯੂਨੀਵਰਸਿਟੀ ’ਚ ਲੱਗਿਆ ਫੁੱਲਾਂ ਦਾ ਮੇਲਾ, ਮਾਹਰਾਂ ਨੇ ਕਿਸਾਨਾਂ ਨੂੰ ਦਿੱਤਾ ਇਹ ਸੁਝਾਅ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਦਿਨਾਂ ਫੁੱਲਾਂ ਦਾ ਮੇਲਾ ਅੱਜ ਸ਼ੁਰੂ ਹੋ ਗਿਆ।

Flower fair in ludhiana PAU
ਖੇਤੀਬਾੜੀ ਯੂਨੀਵਰਸਿਟੀ ’ਚ ਲੱਗਿਆ ਫੁੱਲਾਂ ਦਾ ਮੇਲਾ (Etv bharat)
author img

By ETV Bharat Punjabi Team

Published : February 27, 2026 at 7:31 PM IST

2 Min Read
Choose ETV Bharat

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਤੋਂ ਫਲਾਵਰ ਸ਼ੋਅ ਦੀ ਸ਼ੁਰੂਆਤ ਹੋ ਗਈ ਹੈ। ਜਿੱਥੇ ਲਗਭਗ 3000 ਕਿਸਮਾਂ ਦੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਕਿਸਮਾਂ ਦੇ ਨਾਲ-ਨਾਲ ਵਿਦੇਸ਼ੀ ਫੁੱਲਾਂ ਦੀਆਂ ਕਿਸਮਾਂ ਦੇਖਣ ਨੂੰ ਮਿਲਣਗੀਆਂ। ਪ੍ਰਾਈਵੇਟ ਨਰਸਰੀਆਂ ਅਤੇ ਬਾਗ਼ਬਾਨੀ ਦਾ ਸ਼ੌਂਕ ਰੱਖਣ ਵਾਲਿਆਂ ਵੱਲੋਂ ਵੀ ਪ੍ਰਦਰਸ਼ਨੀ ਲਾਈ ਗਈ ਹੈ। ਜਿਸ ਨੂੰ ਵੇਖਣ ਲਈ ਆਮ ਲੋਕਾਂ ਦੇ ਨਾਲ-ਨਾਲ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵੀ ਵੱਡੇ ਪੱਧਰ 'ਤੇ ਪਹੁੰਚ ਰਹੇ ਹਨ।

ਖੇਤੀਬਾੜੀ ਯੂਨੀਵਰਸਿਟੀ ’ਚ ਲੱਗਿਆ ਫੁੱਲਾਂ ਦਾ ਮੇਲਾ (Etv bharat)

ਤਣਾਅ ਮੁਕਤ ਕਰਦੇ ਹਨ ਫੁੱਲ

ਇਸ ਮੌਕੇ ਫੁੱਲਾਂ ਦੀ ਪ੍ਰਦਰਸ਼ਨੀ ਦੇਖਣ ਆਏ ਅਤੇ ਪ੍ਰਦਰਸ਼ਨੀ ਲਗਾਉਣ ਵਾਲੀ ਕਾਰੋਬਾਰੀ ਹਿਨਾ ਸਿੰਗਲ ਨੇ ਕਿਹਾ ਕਿ 'ਅਸੀਂ ਅਕਸਰ ਹੀ ਇਸ ਪ੍ਰਦਰਸ਼ਨੀ ਨੂੰ ਦੇਖਣ ਆਉਂਦੇ ਰਹੇ ਹਾਂ। ਇਸ ਵਾਰ ਅਸੀਂ ਆਪ ਇੱਥੇ ਗਾਰਡਨ ਬਣਾਇਆ ਹੈ। ਇਸ ਨਾਲ ਸਾਨੂੰ ਬਹੁਤ ਤਰ੍ਹਾਂ ਦਾ ਲਾਭ ਮਿਲਦਾ ਹੈ। ਅੱਜ ਦੇ ਤਣਾਅ ਭਰੇ ਜੀਵਨ ਵਿੱਚ ਫੁੱਲ ਤੁਹਾਨੂੰ ਮਹਿਕ ਦੇ ਨਾਲ ਜ਼ਿੰਦਗੀ ਜਿਉਣ ਦਾ ਰਾਹ ਵੀ ਦਿਖਾਉਂਦੇ ਹਨ ਅਤੇ ਤੁਹਾਨੂੰ ਤਣਾਅ ਮੁਕਤ ਰੱਖਦੇ ਹਨ। ਬਾਗ਼ਬਾਨੀ ਇੱਕ ਅਜਿਹਾ ਸ਼ੌਂਕ ਹੈ ਜੋ ਇਨਸਾਨ ਨੂੰ ਹਰ ਉਮਰ ਵਿੱਚ ਮਸ਼ਰੂਫ ਰੱਖਦਾ ਹੈ ਅਤੇ ਕੁਦਰਤ ਦੇ ਹੋਰ ਨੇੜੇ ਲਿਆਉਂਦਾ ਹੈ। ਇਸ ਲਈ ਕੁਦਰਤ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਕੇ ਰੱਖਣਾ ਚਾਹੀਦਾ ਹੈ।'

Flower fair in ludhiana PAU
ਖੇਤੀਬਾੜੀ ਯੂਨੀਵਰਸਿਟੀ ’ਚ ਲੱਗਿਆ ਫੁੱਲਾਂ ਦਾ ਮੇਲਾ (Etv bharat)

'ਫੁੱਲਾਂ ਦੀ ਖੇਤੀ ਲਾਹੇਵੰਦ'

ਇਸ ਦੌਰਾਨ ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਬਲਦੇਵ ਸਿੰਘ ਵੀ ਫੁੱਲਾਂ ਦੀ ਇਸ ਪ੍ਰਦਰਸ਼ਨੀ ਨੂੰ ਦੇਖਣ ਪਹੁੰਚੇ, ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ 'ਫੁੱਲ ਦੇਖਣ ਨੂੰ ਜਿੰਨੇ ਸੋਹਣੇ ਹਨ ਓਨਾ ਹੀ ਸੋਹਣਾ ਫਾਇਦਾ ਵੀ ਕਿਸਾਨਾਂ ਨੂੰ ਦੇ ਸਕਦੇ ਹਨ। ਸਹਾਇਕ ਧੰਦੇ ਦੇ ਵਜੋਂ ਕਿਸਾਨ ਫੁੱਲਾਂ ਦੀ ਖੇਤੀ ਨੂੰ ਆਪਣਾ ਸਕਦੇ ਹਨ। ਕਣਕ ਝੋਨੇ ਦੇ ਰਿਵਾਇਤੀ ਫਸਲੀ ਚੱਕਰ ਨੂੰ ਛੱਡਣ ਦੀ ਲੋੜ ਹੈ ਅਤੇ ਫੁੱਲਾਂ ਦੀ ਡਿਮਾਂਡ ਅਤੇ ਕੀਮਤ ਬਜ਼ਾਰ ਵਿੱਚ ਚੰਗੀ ਹੈ। ਇਸ ਲਈ ਹੁਣ ਕਿਸਾਨਾਂ ਨੂੰ ਇਸ ਦਾ ਲਾਹਾ ਲੈਣ ਦੀ ਲੋੜ ਹੈ।'

Flower fair
ਪੰਜਾਬ ਖੇਤੀਬਾੜੀ ਯੂਨੀਵਰਸਿਟੀ (Etv Bharat)

ਇਸ ਦੌਰਾਨ ਪ੍ਰਦਰਸ਼ਨੀ ਦੇਖਣ ਪਹੂੰਚੇ ਬਜ਼ੁਰਗ ਪਤੀ-ਪਤਨੀ ਨੇ ਦੱਸਿਆ ਕਿ 'ਕਈ ਸਾਲ ਫੌਜ 'ਚ ਸੇਵਾਵਾਂ ਨਿਭਾਉਣ ਤੋਂ ਬਾਅਦ ਹੁਣ ਜਦੋਂ ਸਕੁਨ ਦੇ ਪਲ ਲੱਭਣ ਦਾ ਮੰਨ ਹੁੰਦਾ ਹੈ ਤਾਂ ਅਸੀਂ ਬਾਗ਼ਬਾਨੀ ਕਰ ਲੈਂਦੇ ਹਾਂ। ਅਸੀਂ ਕਈ ਸਾਲਾਂ ਤੋਂ ਬਾਗ਼ਬਾਨੀ ਕਰ ਰਹੇ ਹਾਂ ਪਰ ਕਦੇ ਪ੍ਰਦਰਸ਼ਨੀ ਨਹੀਂ ਲਾਈ। ਇੰਨਾ ਜ਼ਰੂਰ ਹੈ ਕਿ ਹਰਿਆਲੀ ਅਤੇ ਕੁਦਰਤ ਦੀ ਸੁੰਦਰ ਸੌਗਾਤ ਸਾਨੂੰ ਖੁਸ਼ੀ ਦਿੰਦੀ ਹੈ ਅਤੇ ਸਾਡੇ ਪੁਰੇ ਪਰਿਵਾਰ ਨੂੰ ਵੀ ਇਸ ਨਾਲ ਪਿਆਰ ਹੈ।'

Flower fair
ਖੇਤੀਬਾੜੀ ਯੂਨੀਵਰਸਿਟੀ ’ਚ ਲੱਗਿਆ ਫੁੱਲਾਂ ਦਾ ਮੇਲਾ (Etv Bharat)

ਮੇਲੇ ’ਚ 37 ਸਟਾਲਾਂ ਰਾਹੀਂ ਫੁੱਲਾਂ ਦੀ ਪ੍ਰਦਰਸ਼ਨੀ

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਸਲਾਨਾ ਫਲਾਵਰ ਸ਼ੋਅ ਨੂੰ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸ਼ੋਅ ਆਖਦਿਆਂ ਦੱਸਿਆ ਕਿ 37 ਸਟਾਲਾਂ ਰਾਹੀਂ ਫੁੱਲਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਸ਼ੋਅ 'ਚ ਤਾਜ਼ੇ ਅਤੇ ਸੁੱਕੇ ਫੁੱਲਾਂ, ਮੌਸਮੀ ਫੁੱਲਾਂ, ਪੱਤਿਆਂ ਵਾਲੇ ਪੌਦਿਆਂ, ਕੈਕਟੀ, ਸੁਕੂਲੈਂਟਸ, ਫਰਨ ਅਤੇ ਬੋਨਸਾਈ ਦੇ 10 ਵੱਖ-ਵੱਖ ਵਰਗਾਂ ਵਿੱਚ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਮੁਕਾਬਲੇ ਵਿੱਚ ਆਮ ਲੋਕ, ਫੁੱਲ ਪ੍ਰੇਮੀਆਂ, ਨਿੱਜੀ ਸੰਸਥਾਵਾਂ, ਸ਼ੌਕੀਨਾਂ, ਸਰਕਾਰੀ ਅਤੇ ਅਰਧ-ਸਰਕਾਰੀ ਸੰਸਥਾਵਾਂ ਅਤੇ ਨਰਸਰੀਆਂ ਨੇ ਸਰਗਰਮ ਭਾਗੀਦਾਰੀ ਕੀਤੀ।

Flower fair
ਖੇਤੀਬਾੜੀ ਯੂਨੀਵਰਸਿਟੀ ’ਚ ਲੱਗਿਆ ਫੁੱਲਾਂ ਦਾ ਮੇਲਾ (Etv Bharat)