ETV Bharat / state

ਬਠਿੰਡਾ ਵਿਖੇ ਮੁੜ ਗਰਜਣਗੇ ਕਿਸਾਨ, ਐੱਸਐੱਸਪੀ ਖਿਲਾਫ਼ ਕਾਰਵਾਈ ਦੀ ਰੱਖੀ ਮੰਗ

ਕਿਸਾਨਾਂ ਦੇ ਜ਼ਬਰ ਦੇ ਰੋਸ ਵਜੋਂ ਬਠਿੰਡਾ ਵਿੱਚ ਮੁੜ ਗਰਜਣਗੇ ਕਿਸਾਨ। ਮਜ਼ਦੂਰ ਤੇ ਮੁਲਾਜ਼ਮ, ਜੱਥੇਬੰਦੀਆਂ ਨੇ ਕੀਤਾ ਵੱਡਾ ਐਲਾਨ।

Farmers union call for hold a protest
ਕਿਸਾਨ ਜੱਥੇਬੰਦੀਆਂ ਦਾ ਵੱਡਾ ਐਲਾਨ (ETV Bharat)
author img

By ETV Bharat Punjabi Team

Published : February 27, 2026 at 3:15 PM IST

2 Min Read
Choose ETV Bharat

ਬਰਨਾਲਾ: ਬਠਿੰਡਾ ਪੁਲਿਸ ਦੇ ਜ਼ਬਰ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ, ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਹਰਕਤ ਵਿੱਚ ਆ ਗਈਆਂ ਹਨ। ਸੰਯੁਕਤ ਮੋਰਚੇ ਦੀ ਬਰਨਾਲਾ ਵਿੱਚ ਵੱਡੀ ਮੀਟਿੰਗ ਹੋਈ, ਜਿਸ ਵਿੱਚ 40 ਦੇ ਕਰੀਬ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਸ਼ਾਮਿਲ ਹੋਈਆਂ।‌ ਬਠਿੰਡਾ ਦੇ ਪਿੰਡ ਜਿਉਂਦ ਦੀ ਘਟਨਾ ਨੂੰ ਲੈਕੇ ਕਿਸਾਨਾਂ ਨੇ 6 ਮਾਰਚ ਨੂੰ ਬਠਿੰਡਾ ਵਿੱਚ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਐੱਸਐੱਸਪੀ ਬਠਿੰਡਾ ਸਮੇਤ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਕਿਸਾਨ ਜੱਥੇਬੰਦੀਆਂ ਦਾ ਵੱਡਾ ਐਲਾਨ (ETV Bharat)

'ਕਿਸਾਨਾਂ ਦਾ ਵੱਡਾ ਐਲਾਨ'

ਪਿੰਡ ਜਿਉਂਦ ਵਿੱਚ ਬਠਿੰਡਾ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਕਾਰਵਾਈ ਨੂੰ ਲੈ ਕੇ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਕਿਸਾਨ-ਮਜਦੂਰ ਜਥੇਬੰਦੀਆਂ ਨੇ ਅੱਜ ਬਰਨਾਲਾ ਵਿੱਚ ਵੱਡੀ ਮੀਟਿੰਗ ਕੀਤੀ। ਜਿਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਬਠਿੰਡਾ ਵਿੱਚ 6 ਮਾਰਚ ਨੂੰ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ।

'ਪੁਲਿਸ ਦੀ ਨਿਖੇਧੀ'

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ, "ਬਠਿੰਡਾ ਪੁਲਿਸ ਵੱਲੋਂ ਜਿਉਂਦ ਵਿੱਚ ਕੀਤੀ ਗਈ ਕਾਰਵਾਈ ਮੰਦਭਾਗੀ ਸੀ। ਬਠਿੰਡਾ ਐੱਸਐੱਸਪੀ ਦੀ ਅਗਵਾਈ ਹੇਠ ਪਿੰਡ ਜਿਉਂਦ ਵਿੱਚ ਪੁਲਿਸ ਨੇ ਜਾਣ ਬੁੱਝ ਕੇ ਤਸ਼ੱਦਦ ਕੀਤਾ। ਜਿਸ ਦੌਰਾਨ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।"

ਪੁਲਿਸ ਨੇ ਕਿਸਾਨਾਂ ਅਤੇ ਆਮ ਲੋਕਾਂ ਸਣੇ ਪਸ਼ੂਆਂ ਉੱਤੇ ਅੱਥਰੂ ਗੈਸ ਦੇ ਗੋਲ਼ੇ ਸੁੱਟਣ ਤੋਂ ਇਲਾਵਾ ਕੁਝ ਕਿਸਾਨਾਂ ਦੀ ਕੁੱਟਮਾਰ ਕੀਤੀ ਅਤੇ ਲੱਤਾਂ ਤੱਕ ਤੋੜ ਦਿੱਤੀਆਂ।ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਬਠਿੰਡਾ ਪੁਲਿਸ ਦੇ ਜ਼ਬਰ ਵਿਰੁੱਧ 6 ਮਾਰਚ ਨੂੰ ਬਠਿੰਡਾ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ।- ਜੋਗਿੰਦਰ ਸਿੰਘ ਉਗਰਾਹਾਂ,ਕਿਸਾਨ ਆਗੂ

'ਬਠਿੰਡਾ ਦੀ ਐਸਐਸਪੀ ਨੇ ਦਿੱਤੇ ਸੀ ਕਾਰਵਾਈ ਦੇ ਹੁਕਮ'

ਜੋਗਿੰਦਰ ਸਿੰਘ ਉਗਰਾਹਾਂ ਨੇ ਬਠਿੰਡਾ ਐੱਸਐੱਸਪੀ ਖਿਲਾਫ ਕੀਤੀ ਟਿੱਪਣੀ 'ਤੇ ਬੋਲਦੇ ਕਿਹਾ ਕਿ, "ਉਹ ਔਰਤਾਂ ਦਾ ਸਨਮਾਨ ਕਰਦੇ ਹਨ, ਉਨ੍ਹਾਂ ਦੀ ਜਥੇਬੰਦੀ ਵਿੱਚ ਵੱਡੀ ਗਿਣਤੀ ਅੰਦਰ ਕਿਸਾਨ ਆਗੂ ਔਰਤਾਂ ਹਨ। ਬਠਿੰਡਾ ਦੀ ਐੱਸਐੱਸਪੀ ਨੇ ਖੁਦ ਪਿੰਡ ਵਿੱਚ ਆ ਕੇ ਕਿਸਾਨਾਂ 'ਤੇ ਕਾਰਵਾਈ ਦੇ ਹੁਕਮ ਦਿੱਤੇ ਸਨ। ਐਸਐਸਪੀ ਬਠਿੰਡਾ ਅਤੇ ਕਾਰਵਾਈ ਅੰਦਰ ਸ਼ਾਮਿਲ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਕੀਤੀ ਜਾਵੇ।"

'6 ਮਾਰਚ ਨੂੰ ਵੱਡੇ ਇੱਕਠ ਲਈ ਸੱਦਾ'

ਸੰਯੁਕਤ ਮੋਰਚੇ ਦੇ ਸੱਦੇ 'ਤੇ 6 ਮਾਰਚ ਨੂੰ ਵੱਡਾ ਇਕੱਠ ਹੋਵੇਗਾ, ਜਿਸ ਵਿੱਚ ਸੰਯੁਕਤ ਮੋਰਚੇ ਦੀਆਂ 40 ਤੋਂ 45 ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਬਠਿੰਡਾ ਵਿੱਚ ਪੁਲਿਸ ਅਤੇ ਸਰਕਾਰ ਖਿਲਾਫ ਮੋਰਚਾ ਖੋਲ੍ਹਣਗੀਆਂ। ਬਠਿੰਡਾ ਵਿੱਚ 6 ਮਾਰਚ ਨੂੰ ਕੀਤੀ ਜਾ ਰਹੀ ਸੰਯੁਕਤ ਮੋਰਚੇ ਦੀ ਵੱਡੀ ਮੀਟਿੰਗ ਵਿੱਚ 40 ਤੋਂ 45 ਕਿਸਾਨ-ਮਜ਼ਦੂਰ ਜਥੇਬੰਦੀਆਂ ਸ਼ਾਮਿਲ ਹੋਣਗੀਆਂ।