ETV Bharat / state

ਰਾਸ਼ਣ-ਪਾਣੀ ਲੈ ਕੇ ਡੀਸੀ ਦਫ਼ਤਰ ਅੱਗੇ ਖੜੀਆਂ ਕੀਤੀਆਂ ਟਰੈਕਟਰ-ਟਰਾਲੀਆਂ, ਕਿਸਾਨਾਂ ਵਲੋਂ ਪੱਕਾ ਮੋਰਚਾ, ਜਾਣੋ ਕੀ ਹਨ ਮੰਗਾਂ?

ਟ੍ਰੇਡ ਡੀਲ ਸਣੇ ਹੋਰ 13 ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਅੰਦਰ ਪੱਕੇ ਮੋਰਚੇ, ਕਈ ਜਥੇਬੰਦੀਆਂ ਦੀ ਕਾਲ।ਪੱਤਰਕਾਰ ਵਰਿੰਦਰ ਥਿੰਦ ਦੀ ਰਿਪੋਰਟ।

Farmer Union protest at DC office
ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਅੰਦਰ ਪੱਕਾ ਮੋਰਚਾ... (ETV Bharat)
author img

By ETV Bharat Punjabi Team

Published : August 31, 2026 at 12:14 PM IST

2 Min Read
Choose ETV Bharat

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ (ਸੋਮਵਾਰ) ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਅੰਦਰ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਬੀਤੀ ਸ਼ਾਮ ਤੋਂ ਹੀ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਸ਼ੁਰੂ ਹੋ ਗਏ ਸਨ। ਕੱਲ੍ਹ ਐਤਵਾਰ ਹੁਣ ਤੜਕੇ ਡੀਸੀ ਦਫ਼ਤਰ ਦੇ ਵਿੱਚ ਛੁੱਟੀ ਸੀ ਅਤੇ ਅੱਜ ਸਵੇਰ ਤੋਂ ਹੀ ਉਨ੍ਹਾਂ ਵੱਲੋਂ ਡੱਟ ਕੇ ਮੋਰਚਾ ਲਾਉਣ ਦੀ ਤਿਆਰੀ ਸ਼ੁਰੂ ਕਰ ਲਿੱਤੀ ਗਈ ਹੈ।

ਕਿਸਾਨਾਂ ਵਲੋਂ ਪੱਕਾ ਮੋਰਚਾ, ਜਾਣੋ ਕੀ ਹਨ ਮੰਗਾਂ? (ETV Bharat)

"ਧਰਨਾ ਅਣਮਿੱਥੇ ਸਮੇਂ ਲਈ, ਚਾਹ-ਲੰਗਰ ਇੱਥੇ ਹੀ ਬਣੇਗਾ"

ਕਿਸਾਨ ਆਗੂਆਂ ਨੇ ਕਿਹਾ ਕਿ, "ਲੰਗਰ ਵੀ ਇੱਥੇ ਹੀ ਤਿਆਰ ਕਰਾਂਗੇ ਅਤੇ ਚਾਹ ਪਾਣੀ ਵੀ ਇੱਥੇ ਹੀ ਚੱਲੇਗਾ। ਇਹ ਧਰਨਾ ਅਣਮਿੱਥੇ ਸਮੇਂ ਦੇ ਲਈ ਹੈ ਜਦੋਂ ਤੱਕ ਜਥੇਬੰਦੀ ਨਹੀਂ ਕਹਿੰਦੀ ਉਦੋਂ ਤੱਕ ਇੱਥੇ ਹੀ ਬੈਠੇ ਰਹਾਂਗੇ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ, ਸਾਡੀਆਂ ਕੁੱਲ 13 ਮੰਗਾਂ ਹਨ, ਜਿਨ੍ਹਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ।"

ਕੀ ਹਨ ਕਿਸਾਨ ਆਗੂਆਂ ਦੀਆਂ ਮੁੱਖ ਮੰਗਾਂ?

ਕਿਸਾਨ ਆਗੂਆਂ ਨੇ ਕਿਹਾ ਕਿ, ਸਾਡੀ ਲੜਾਈ ਕੇਂਦਰ ਅਤੇ ਪੰਜਾਬ ਦੋਨਾਂ ਸਰਕਾਰਾਂ ਦੇ ਖਿਲਾਫ ਹੈ। ਇੱਕ ਪਾਸੇ ਜਿੱਥੇ ਕੇਂਦਰ ਨੇ ਸਾਡੀ ਟ੍ਰੇਡ ਡੀਲ ਦਾ ਹਾਲੇ ਤੱਕ ਕੋਈ ਹੱਲ ਨਹੀਂ ਕੀਤਾ ਅਤੇ ਅਮਰੀਕਾ ਨਾਲ ਚੱਲ ਰਹੀ ਡੀਲ ਰੱਦ ਨਹੀਂ ਕੀਤੀ ਜਾ ਰਹੀ, ਉਥੋਂ ਵੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਸਾਡੀਆਂ ਫਸਲਾਂ ਦੇ ਮੁਆਵਜ਼ੇ ਜੋ ਪਿਛਲੇ ਸਾਲ ਹੜ੍ਹਾਂ ਦੇ ਦੌਰਾਨ ਨੁਕਸਾਨੀਆਂ ਗਈਆਂ ਸਨ, ਉਹ ਪੂਰੀਆਂ ਨਹੀਂ ਦਿੱਤੀਆਂ ਜਿਸ ਕਰਕੇ ਅੱਜ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ, ਪੱਕਾ ਮੋਰਚਾ ਡੀਸੀ ਦਫਤਰ ਦੇ ਵਿੱਚ ਲਗਾ ਦਿੱਤਾ ਗਿਆ ਹੈ ਪਹਿਲਾ ਅਸੀਂ ਸੜਕ ਤੇ ਲਗਾਉਣਾ ਸੀ ਪਰ ਸਾਨੂੰ ਡੀਸੀ ਦਫਤਰ ਦੇ ਪਾਰਕਿੰਗ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਤੇ ਹੁਣ ਅਸੀਂ ਇੱਥੇ ਹੀ ਮੋਰਚਾ ਲਗਾ ਰਹੇ ਹਨ।

Farmer Union protest at DC office
ਡੀਸੀ ਦਫ਼ਤਰ ਅੱਗੇ ਖੜੀਆਂ ਕੀਤੀਆਂ ਟਰੈਕਟਰ-ਟਰਾਲੀਆਂ (ETV Bharat)

ਪ੍ਰਸ਼ਾਸਨ ਵਲੋਂ ਵੀ ਵਾਅਦਾ ਖਿਲਾਫੀ

ਕਿਸਾਨ ਆਗੂਆਂ ਨੇ ਕਿਹਾ ਕਿ, "ਸਾਡੇ ਨਾਲ ਪ੍ਰਸ਼ਾਸਨ ਨੇ ਵੀ ਵਾਅਦਾ ਖਿਲਾਫੀ ਕੀਤੀ ਹੈ। ਸਾਨੂੰ ਡੀਸੀ ਦਫ਼ਤਰ ਦੀ ਪਾਰਕਿੰਗ ਅਲਾਟ ਕੀਤੀ ਸੀ, ਪਰ ਬਾਅਦ ਦੇ ਵਿੱਚ ਹੁਣ ਇੱਥੇ ਗੱਡੀਆਂ ਲਗਾ ਦਿੱਤੀਆਂ ਗਈਆਂ ਹਨ। ਹੁਣ ਅਸੀਂ ਗੱਡੀਆਂ ਬਾਹਰ ਕੱਢਵਾ ਰਹੇ ਹਨ। ਜੇਕਰ ਲੋੜ ਪਈ, ਤਾਂ ਅਸੀਂ ਸੜਕਾਂ ਉੱਤੇ ਜਾ ਕੇ ਬੈਠ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ, ਇਹ ਸਾਡਾ ਮੋਰਚਾ ਪੱਕਾ ਹੈ।"

ਉਨ੍ਹਾਂ ਕਿਹਾ ਕਿ, ਜਦੋਂ ਤੱਕ ਸਰਕਾਰਾਂ ਨਾਲ ਸਹਿਮਤੀ ਨਹੀਂ ਬਣਦੀ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਪੱਕਾ ਚੱਲਦਾ ਰਹੇਗਾ ਬਾਕੀ ਜਥੇਬੰਦੀਆਂ ਵੱਲੋਂ ਵੀ ਅੱਜ ਕਾਲ ਦਿੱਤੀ ਗਈ ਹੈ, ਪਰ ਭਾਰਤੀ ਕਿਸਾਨੀ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ।

Farmer Union protest at DC office
ਕਿਸਾਨਾਂ ਵਲੋਂ ਪੱਕਾ ਮੋਰਚਾ (ETV Bharat)

ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਵਿਰੋਧ

ਕਿਸਾਨ ਆਗੂਆਂ ਨੇ ਕਿਹਾ ਕਿ, 'ਕੇਂਦਰ ਸਰਕਾਰ ਤੋਂ ਸਾਡੀ ਟ੍ਰੇਡ ਡੀਲ ਰੱਦ ਕਰਨ ਦੀ ਮੰਗ ਦੇ ਨਾਲ ਐਮਐਸਪੀ ਸਾਰੀਆਂ ਫਸਲਾਂ 'ਤੇ ਦੇਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਪਹੁੰਚਾਏ ਜਾ ਰਹੇ ਫਾਇਦੇ ਦੇ ਵਿਰੁੱਧ ਹੈ। ਪੰਜਾਬ ਸਰਕਾਰ ਦੇ ਖਿਲਾਫ ਸਾਡਾ ਧਰਨਾ ਸਰਕਾਰ ਵੱਲੋਂ ਮੁੜ ਲਿਆਂਦੀ ਗਈ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਹੈ। ਦੋਵੇਂ ਹੀ ਸਰਕਾਰਾਂ ਵੱਡੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦੇ ਪਹੁੰਚਾਉਣ ਦੇ ਲਈ ਇਹ ਸਭ ਫੈਸਲੇ ਕਰ ਰਹੀਆਂ ਹਨ, ਜਿਸ ਦਾ ਸਾਡੇ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।'