ETV Bharat / state

7 ਰੁਪਏ ਨੇ ਬਣਾਇਆ ਕਰੋੜਪਤੀ, ਕਿਸਾਨ ਦੀ ਚਮਕੀ ਕਿਸਮਤ

ਪਿੰਡ ਮਾਜਰੀ ਸੋਢੀਆ ਦੇ ਕਿਸਾਨ ਬਲਕਾਰ ਸਿੰਘ ਨੇ 7 ਰੁਪਏ ਦੀ ਲਾਟਰੀ ਖ਼ਰੀਦੀ ਸੀ, ਜਿਸ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ ਹੈ।

Won the lottery worth 1 crore
7 ਰੁਪਏ ਦੀ ਟਿਕਟ ਖਰੀਦ ਕੇ ਜਿੱਤੀ 1 ਕਰੋੜ ਦੀ ਲਾਟਰੀ (ETV Bharat)
author img

By ETV Bharat Punjabi Team

Published : December 30, 2025 at 12:50 PM IST

1 Min Read
Choose ETV Bharat

ਸ੍ਰੀ ਫਤਹਿਗੜ੍ਹ ਸਾਹਿਬ: ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੋਢੀਆ ਵਿੱਚ, ਜਿੱਥੇ ਕਿਸਾਨ ਬਲਕਾਰ ਸਿੰਘ ਨੇ 7 ਰੁਪਏ ਦੀ ਲਾਟਰੀ ਖ਼ਰੀਦੀ ਸੀ ਅਤੇ ਉਸਦਾ ਪਹਿਲਾ ਇਨਾਮ 1 ਕਰੋੜ ਰੁਪਏ ਨਿਕਲਿਆ ਹੈ। ਦੱਸ ਦਈਏ ਕਿ ਕਿਸਾਨ ਬਲਕਾਰ ਸਿੰਘ ਦੇ ਘਰ ਵਿੱਚ ਉਸਦੀ ਪਤਨੀ ਅਤੇ ਉਨ੍ਹਾਂ ਦਾ ਇੱਕ ਬੱਚਾ ਹੈ।

7 ਰੁਪਏ ਦੀ ਟਿਕਟ ਖਰੀਦ ਕੇ ਜਿੱਤੀ 1 ਕਰੋੜ ਦੀ ਲਾਟਰੀ (ETV Bharat)

7 ਰੁਪਏ ਦੀ ਖਰੀਦੀ ਸੀ ਲਾਟਰੀ

ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ "ਉਨ੍ਹਾਂ ਨੇ 24 ਤਰੀਕ ਨੂੰ 7 ਰੁਪਏ ਦੀ ਲਾਟਰੀ ਖਰੀਦੀ ਸੀ। ਅੱਜ 29 ਤਰੀਕ ਨੂੰ ਉਹ ਅੱਜ ਸਰਹਿੰਦ ਵਾਪਸ ਆਇਆ ਸੀ। ਜਦੋਂ ਉਹ ਸਾਮ 5 ਵਜੇ ਦੇ ਕਰੀਬ ਲਾਟਰੀ ਵਾਲੀ ਦੁਕਾਨ ਉੱਤੇ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਨੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।"

'ਪੈਸਿਆਂ ਨੂੰ ਲੋੜਵੰਦਾਂ ਦੀ ਮਦਦ ਲਈ ਵਰਤੇਗਾ ਕਿਸਾਨ'

ਬਲਕਾਰ ਸਿੰਘ ਨੇ ਇਨਾਮ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ "ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਉਹ ਇਸ 1 ਕਰੋੜ ਦੀ ਰਕਮ ਦਾ ਦਸਵਾਂ ਹਿੱਸਾ ਲੋੜਵੰਦਾਂ ਦੀ ਮਦਦ ਲਈ ਵਰਤੇਗਾ।" ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਲਾਟਰੀ ਪਾਉਂਦੇ ਆ ਰਹੇ ਹਨ। ਪਹਿਲਾਂ ਵੀ ਉਸਨੇ ਇੱਕ ਦੋ ਵਾਰ ਲਾਟਰੀ ਵਿੱਚੋਂ ਛੋਟੇ ਇਨਾਮ ਜਿੱਤੇ ਹਨ।

ਲਾਟਰੀ ਨਿਕਲਣ ਦੀ ਖੁਸ਼ੀ ਵਿੱਚ ਵੰਡੇ ਗਏ ਲੱਡੂ

ਦੱਸ ਦੇਈਏ ਕੇ ਲਾਟਰੀ ਵਿਕਰੇਤਾ ਮੁਕੇਸ਼ ਕੁਮਾਰ ਨੇ ਕਿਸਾਨ ਬਲਕਾਰ ਸਿੰਘ ਨੂੰ ਬੁਲਾ ਕੇ ਸਨਮਾਨ ਕੀਤਾ ਅਤੇ ਕਿਸਾਨ ਵੱਲੋਂ ਵੀ ਲਾਟਰੀ ਨਿਕਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।