ETV Bharat / state

ਸਰਪੰਚ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ 'ਤੇ ਲੱਗੀ ਗੋਲੀ

ਜਲੰਧਰ ਵਿਖੇ ਸਰਪੰਚ ਮਹਿੰਦਰ ਸਿੰਘ 'ਤੇ ਹੋਏ ਹਮਲੇ ਦਾ ਮੁੱਖ ਮੁਲਜ਼ਮ ਐਨਕਾਊਂਟਰ ਮਗਰੋਂ ਕਾਬੂ।

Jalandhar Encounter
ਸਰਪੰਚ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ (ETV Bharat)
author img

By ETV Bharat Punjabi Team

Published : March 4, 2026 at 7:03 PM IST

1 Min Read
Choose ETV Bharat

ਜਲੰਧਰ: ਮਹਿਤਪੁਰ ਵਿੱਚ ਬੂਟੇ ਛੰਨਾ ਪਿੰਡ ਦੇ ਸਰਪੰਚ 'ਤੇ ਹਮਲੇ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਹੈ। ਜਿਸ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਮੁਕਾਬਲਾ ਮਹਿਤਪੁਰ ਨੇੜੇ ਘੁੰਮਣ ਪੈਲੇਸ ਨੇੜੇ ਹੋਇਆ।

ਮੁਲਜ਼ਮ ਦਾ ਐਨਕਾਊਂਟਰ, ਲੱਤ 'ਤੇ ਲੱਗੀ ਗੋਲੀ (ETV Bharat)

'ਮੁੱਖ ਮੁਲਜ਼ਮ ਸੀ ਸੁਖਜੀਤ ਸਿੰਘ'

ਮੁਲਜ਼ਮ ਦੀ ਪਛਾਣ ਸੁਖਜੀਤ ਸਿੰਘ ਉਰਫ਼ ਸ਼ੀਲੂ ਵਜੋਂ ਹੋਈ ਹੈ। ਜਲੰਧਰ ਦਿਹਾਤੀ ਪੁਲਿਸ ਦੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ, 'ਸੁਖਜੀਤ ਸਿੰਘ ਉਰਫ਼ ਸ਼ੀਲੂ ਮਹਿਤਪੁਰ ਵਿੱਚ ਸਰਪੰਚ ਮਹਿੰਦਰ ਸਿੰਘ 'ਤੇ ਹਮਲੇ ਦਾ ਮੁੱਖ ਮੁਲਜ਼ਮ ਸੀ। ਮੁਲਜ਼ਮ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ ਸੀ। ਮੁਲਜ਼ਮ ਇਸ ਨੂੰ ਤੋੜ ਕੇ ਭੱਜ ਗਿਆ, ਪੁਲਿਸ ਟੀਮ 'ਤੇ ਗੋਲੀਬਾਰੀ ਕੀਤੀ। ਜਵਾਬੀ ਫਾਇੰਰਿੰਗ ਦੌਰਾਨ ਮੁਲਜ਼ਮਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਕੋਲੋਂ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

"28 ਫਰਵਰੀ, 2026 ਨੂੰ ਥਾਣਾ ਮਹਿਤਪੁਰ ਦੇ ਐਸਐਚਓ ਪੰਕਜ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਪੰਜ ਅਣਪਛਾਤਿਆਂ ਨੇ ਪਿੰਡ ਬੂਟੇ ਦੀ ਛੰਨਾ ਦੇ ਸਰਪੰਚ ਮਹਿੰਦਰ ਸਿੰਘ 'ਤੇ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਸੀ। ਹਮਲੇ ਵਿੱਚ ਸਰਪੰਚ ਗੰਭੀਰ ਜ਼ਖਮੀ ਹੋ ਗਿਆ ਸੀ।" -ਸੁਖਪਾਲ ਸਿੰਘ,ਡੀਐਸਪੀ

ਪੁਲਿਸ ਦੀ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ

ਡੀਐਸਪੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ "ਪੁਲਿਸ ਟੀਮ ਵੱਲੋਂ ਮਹਿਤਪੁਰ-ਨਕੋਦਰ ਸੜਕ 'ਤੇ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨ, ਨਕੋਦਰ ਤੋਂ ਮੋਟਰਸਾਈਕਲ 'ਤੇ ਜਾ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਰੁਕਣ ਦੀ ਬਜਾਏ, ਸ਼ੱਕੀ ਨੇ ਪੁਲਿਸ ਪਾਰਟੀ 'ਤੇ ਪਿਸਤੌਲ ਨਾਲ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਸ਼ੱਕੀ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਜ਼ਖਮੀ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।"