ETV Bharat / state

ਮਜ਼ਦੂਰ ਪਰਿਵਾਰਾਂ ਦੇ ਬਿਜਲੀ ਮੀਟਰ ਪੁੱਟੇ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ, ਮੁੜ ਲਗਵਾਏ ਬਿਜਲੀ ਮੀਟਰ

ਮਾਨਸਾ 'ਚ ਕਿਸਾਨਾਂ ਵੱਲੋਂ ਮਜ਼ਦੂਰ ਪਰਿਵਾਰਾਂ ਲਈ ਕੀਤੇ ਵਿਰੋਧ ਮਗਰੋਂ ਬਿਜਲੀ ਮੀਟਰ ਮੁੜ ਲਗਵਾਏ ਗਏ।

ELECTRICITY METERS HAVE REINSTALLED
ਮਜ਼ਦੂਰ ਪਰਿਵਾਰਾਂ ਦੇ ਬਿਜਲੀ ਮੀਟਰ ਪੁੱਟੇ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ, (Etv Bharat)
author img

By ETV Bharat Punjabi Team

Published : March 3, 2026 at 9:07 PM IST

2 Min Read
Choose ETV Bharat

ਮਾਨਸਾ: ਬਿਜਲੀ ਦਾ ਬਿੱਲ ਨਾ ਭਰੇ ਜਾਣ ਦੇ ਕਾਰਨ ਪਾਵਰਕਾਮ ਵੱਲੋਂ ਮਜ਼ਦੂਰ ਪਰਿਵਾਰ ਦਾ ਬਿਜਲੀ ਮੀਟਰ ਪੁੱਟੇ ਜਾਣ ਨੂੰ ਲੈ ਕੇ ਕਿਸਾਨ ਜਥੇਬੰਦੀ ਵੱਲੋਂ ਪਾਵਰਕਾਮ ਦੇ ਮੁਲਾਜ਼ਮਾਂ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਪਾਵਰਕਾਮ ਦੇ ਕਰਮਚਾਰੀ ਬਿਜਲੀ ਮੀਟਰ ਅਤੇ ਤਾਰਾਂ ਵਾਪਸ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ।

ਮਜ਼ਦੂਰ ਪਰਿਵਾਰਾਂ ਦੇ ਬਿਜਲੀ ਮੀਟਰ ਪੁੱਟੇ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ, (Etv Bharat)

ਪਿਛਲਾ ਬਕਾਇਆ ਨਾ ਭਰੇ ਜਾਣ ਦੇ ਕਾਰਨ ਪੁੱਟ ਲਏ ਗਏ ਸੀ ਬਿਜਲੀ ਮੀਟਰ

ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਵਿੱਚ ਦੋ ਮਜ਼ਦੂਰ ਪਰਿਵਾਰਾਂ ਦੇ ਪਾਵਰਕਾਮ ਵੱਲੋਂ ਪਿਛਲਾ ਬਕਾਇਆ ਨਾ ਭਰੇ ਜਾਣ ਦੇ ਕਾਰਨ ਬਿਜਲੀ ਮੀਟਰ ਪੁੱਟ ਲਏ ਗਏ ਸੀ, ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਜ਼ਾਦ ਵੱਲੋਂ ਬਿਜਲੀ ਕਰਮਚਾਰੀਆਂ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ, ਕਿਸਾਨ ਨੇਤਾ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਵਿੱਚ ਦੋ ਮਜ਼ਦੂਰ ਪਰਿਵਾਰਾਂ ਦੇ ਪਾਵਰਕਾਮ ਵੱਲੋਂ ਪੁਰਾਣਾ ਬਕਾਇਆ ਨਾ ਭਰੇ ਜਾਣ ਕਾਰਨ ਮੀਟਰ ਪੁੱਟ ਲਏ ਗਏ ਸੀ। ਪਾਵਰਕਾਮ ਵੱਲੋਂ ਇੱਕ ਪਰਿਵਾਰ ਦਾ 45 ਹਜਾਰ ਅਤੇ ਇੱਕ ਦਾ 75 ਹਜਾਰ ਰੁਪਏ ਬ ਬਕਾਇਆ ਭੇਜਿਆ ਗਿਆ ਹੈ, ਜੋ ਕਿ ਗਰੀਬ ਪਰਿਵਾਰ ਭਰਨ ਤੋਂ ਸਮਰੱਥ ਸੀ ਪਰ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਅੱਜ ਉਹਨਾਂ ਦੋਨਾਂ ਪਰਿਵਾਰਾਂ ਦੀ ਮੀਟਰ ਪੁੱਟ ਕੇ ਘਰ ਦੇ ਵਿੱਚ ਹਨੇਰਾ ਕਰ ਦਿੱਤਾ। ਜਿਸ ਤੋਂ ਦਾ ਪਤਾ ਚੱਲਦਿਆਂ ਹੀ ਉਹਨਾਂ ਦੀ ਜਥੇਬੰਦੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਘਿਰਾਓ ਕੀਤਾ ਗਿਆ।

ਪੁੱਟੇ ਗਏ ਮੀਟਰ ਵਾਪਸ ਪਰਿਵਾਰ ਨੂੰ ਸੌਂਪ ਦਿੱਤੇ ਗਏ

ਜਿਸ ਤੋਂ ਬਾਅਦ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਪੁੱਟੇ ਗਏ ਮੀਟਰ ਵਾਪਸ ਪਰਿਵਾਰ ਨੂੰ ਸੌਂਪ ਦਿੱਤੇ ਗਏ ਅਤੇ ਬਿਜਲੀ ਬਹਾਲ ਕਰ ਦਿੱਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਸਰਕਾਰ ਦੀ ਬਿਜਲੀ ਐਕਟ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨ ਪਿੰਡਾਂ ਦੇ ਵਿੱਚ ਚਿੱਪ ਵਾਲੇ ਮੀਟਰਾਂ ਦਾ ਵੀ ਵਿਰੋਧ ਕਰ ਰਹੇ ਨੇ। ਉਹਨਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਇੱਕ ਪਾਸੇ ਫਰੀ ਬਿਜਲੀ ਦੇਣ ਦੇ ਸਰਕਾਰ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਉਹਨਾਂ ਨੂੰ ਪੁਰਾਣੇ ਬਕਾਏ ਭੇਜ ਕੇ ਮੀਟਰ ਪੁੱਟੇ ਜਾ ਰਹੇ ਹਨ। ਜਿਸ ਦਾ ਕਿਸਾਨ ਜਥੇਬੰਦੀ ਵੱਲੋਂ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਅਤੇ ਕਿਸੇ ਵੀ ਪਰਿਵਾਰ ਦਾ ਮੀਟਰ ਨਹੀਂ ਪੁੱਟਣ ਦਿੱਤਾ ਜਾਵੇਗਾ।