ED ਜਾਂਚ ਵਿੱਚ ਅਮਨ ਅਰੋੜਾ ਦਾ ਨਾਮ ! ਵਿਰੋਧੀਆਂ ਨੇ ਚੁੱਕੇ ਸਵਾਲ, ਮੰਤਰੀ ਅਰੋੜਾ ਨੇ ਵੀ ਦਿੱਤਾ ਜਵਾਬ
ਪੰਜਾਬ ਵਿੱਚ ਈਡੀ ਦੀ ਛਾਪੇਮਾਰੀ। ਅਮਨ ਅਰੋੜਾ ਦੇ ਨਾਮ ਦਾ ਜ਼ਿਕਰ! ਜਾਣੋ ਮੰਤਰੀ ਨੇ ਕੀ ਕਿਹਾ?

Published : May 8, 2026 at 7:40 AM IST
ਮੋਹਾਲੀ/ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਪੰਜਾਬ ਦੇ ਮੋਹਾਲੀ ਵਿਖੇ ਖਰੜ ਨੇੜੇ ਛੱਜੂ ਮਾਜਰਾ ਸਥਿਤ ਵੈਸਟਰਨ ਟਾਵਰਜ਼ ਵਿੱਚ ED ਦੀ ਟੀਮ ਨੇ ਛਾਪੇਮਾਰੀ ਕਰਕੇ ਕਈ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਫਲੈਟ ਨੰਬਰ 906 ਸਣੇ ਕੁਝ ਹੋਰ ਟਿਕਾਣਿਆਂ ‘ਤੇ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ED ਦੀ ਇਹ ਕਾਰਵਾਈ GMADA ਤੋਂ CLU ਲਾਇਸੈਂਸ ਪ੍ਰਾਪਤ ਕਰਨ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ‘ਤੇ ਇਕੱਠੇ ਤਲਾਸ਼ੀ ਕੀਤੀ। ਇਸ ਤਲਾਸ਼ੀ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਾਮ ਵੀ ਆਇਆ ਹੈ।
ਇੱਕ ਸੋਸ਼ਲ ਐਕਟੀਵਿਸਟ ਦਾ ਦਾਅਵਾ
ਮਾਨਿਕ ਗੋਇਲ ਨਾਮ ਦੇ ਸਖ਼ਸ਼, ਜੋ ਕਿ ਸੋਸ਼ਲ ਐਕਟੀਵਿਸਟ ਹੈ, ਉਨ੍ਹਾਂ ਨੇ ਐਕਸ ਉੱਤੇ ਇਹ ਦਾਅਵਾ ਕੀਤਾ ਹੈ ਕਿ ਈਡੀ ਨੇ ਛਾਪੇਮਾਰੀ ਦੌਰਾਨ 'ਆਪ' ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਜ਼ਿਕਰ ਵੀ ਕੀਤਾ ਹੈ। ਉਸ ਨੇ ਐਕਸ ਉੱਤੇ ਕਥਿਤ ਈਡੀ ਵਲੋਂ ਰਿਲੀਜ਼ ਪ੍ਰੈਸ ਨੋਟਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ- "ਹੁਣ ਈਡੀ ਨੇ ਅੱਜ ਦੇ ਛਾਪਿਆਂ ਵਿੱਚ 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਹੈ। 100 ਕਰੋੜ ਰੁਪਏ ਦੇ ਘੱਟ ਮੁੱਲ ਵਾਲੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਗਿਆ ਹੈ। ਈਡੀ ਪ੍ਰੈਸ ਰਿਲੀਜ਼ ਦੇ ਮੁਤਾਬਕ, ਗੌਰਵ ਧੀਰ ਨਾਲ ਜੁੜੇ ਪ੍ਰੋਜੈਕਟ, ਜਿਸ ਨੂੰ AAP ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਨਜ਼ਦੀਕੀ ਸਾਥੀ ਦੱਸਿਆ ਜਾਂਦਾ ਹੈ, ਕਥਿਤ ਤੌਰ 'ਤੇ ਜਾਅਲੀ CLU ਪ੍ਰਵਾਨਗੀਆਂ, ਮਨੀ ਲਾਂਡਰਿੰਗ ਅਤੇ ₹170 ਕਰੋੜ ਤੋਂ ਵੱਧ ਦੇ ਘੱਟ ਮੁੱਲ ਵਾਲੇ ਪ੍ਰੋਜੈਕਟਾਂ ਦੀ ਜਾਂਚ ਦੇ ਘੇਰੇ ਵਿੱਚ ਹਨ। ਪ੍ਰੋਜੈਕਟ ਨੂੰ ਕਥਿਤ ਤੌਰ 'ਤੇ ਲਗਭਗ ₹300 ਕਰੋੜ ਦੀ ਬਜਾਏ ₹130 ਕਰੋੜ ਦਿਖਾਇਆ ਗਿਆ ਸੀ, ਜਿਸ ਨਾਲ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ।"
Big: Now ED has named @AAPPunjab President @AroraAmanSunam in todays raids. Mentioned Projects undervaluation of 100s of crores.
— Manik Goyal (@ManikGoyal_) May 7, 2026
As per the @dir_ed release,projects linked to Gaurav Dhir, described as a close associate of AAP Punjab President Aman Arora, are under scanner for… https://t.co/GNeRLhtIeO pic.twitter.com/I4RWAaAVEZ
ਈਡੀ ਨੇ ਨਿਤਿਨ ਗੋਹਲ ਅਤੇ ਪ੍ਰਿਤਪਾਲ ਢੀਂਡਸਾ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਰਾਜਨੀਤਿਕ ਸਰਪ੍ਰਸਤੀ ਅਤੇ ਸੁਰੱਖਿਆ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਦੋਸ਼ ਲਗਾਇਆ। ਛਾਪਿਆਂ ਦੌਰਾਨ ਜਿਵੇਂ ਕਿ ਅਸੀਂ ਸਾਰਿਆਂ ਨੇ ਦੇਖਿਆ ₹21 ਲੱਖ ਨੂੰ ਬਾਲਕੋਨੀ ਤੋਂ ਸੁੱਟ ਦਿੱਤਾ ਗਿਆ ਸੀ, ਜਦਕਿ ਲੱਗਭੱਗ ₹1 ਕਰੋੜ ਨਕਦੀ ਬਰਾਮਦ ਕੀਤੀ ਗਈ ਸੀ। ਇਹ ਉਹੀ ਲੋਕ ਹਨ ਜਿਨ੍ਹਾਂ ਨੂੰ ਪਹਿਲਾਂ ਮੀਡੀਆ ਦੁਆਰਾ ਮੁੱਖ ਮੰਤਰੀ ਦੇ OSD ਦੇ ਨਜ਼ਦੀਕੀ ਸਹਿਯੋਗੀ ਵਜੋਂ ਰਿਪੋਰਟ ਕੀਤਾ ਗਿਆ ਸੀ। ਉਹੀ ਲੋਕ ਜੋ ਰੋਜ਼ਾਨਾ ਪੰਜਾਬ ਨੂੰ ਇਮਾਨਦਾਰੀ 'ਤੇ ਭਾਸ਼ਣ ਦਿੰਦੇ ਸਨ, ਹੁਣ ਆਪਣੇ ਨਜ਼ਦੀਕੀ ਸਾਥੀਆਂ ਨੂੰ ਸੈਂਕੜੇ ਕਰੋੜਾਂ ਨਾਲ ਸਬੰਧਤ ED ਜਾਂਚਾਂ ਵਿੱਚ ਨਾਮਜ਼ਦ ਦੇਖ ਰਹੇ ਹਨ। ਕੀ ਇਹ ਉਹੀ "ਬਦਲਾਵ" ਹੈ ਜਿਸ ਦਾ ਵਾਅਦਾ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨਾਲ ਕੀਤਾ ਸੀ?'- ਮਾਨਿਕ ਗੋਇਲ, ਸੋਸ਼ਲ ਐਕਟੀਵਿਸਟ
ਵਿਰੋਧੀਆਂ ਨੇ ਘੇਰੇ ਅਮਨ ਅਰੋੜਾ
ਜਦੋਂ ਈਡੀ ਰੇਡ ਵਿੱਚ ਕਥਿਤ ਅਮਨ ਅਰੋੜਾ ਦਾ ਨਾਮ ਵੀ ਸਾਹਮਣੇ ਆਇਆ, ਤਾਂ ਵਿਰੋਧੀ ਧਿਰ ਨੇ 'ਆਪ' ਸਰਕਾਰ ਸਣੇ ਅਮਨ ਅਰੋੜਾ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਸਵਾਲ ਕੀਤਾ ਕਿ, ਪੰਜਾਬ ਦੇ ਲੋਕਾਂ ਨੂੰ ਕੌਣ ਗੁੰਮਰਾਹ ਕਰ ਰਿਹਾ ਹੈ - ਈਡੀ ਜਾਂ ਭਗਵੰਤ ਮਾਨ?
ED has named @AAPPunjab chief Aman Arora in its official press release. Yet CM @BhagwantMann claimed that the ED raids had nothing to do with AAP.
— Partap Singh Bajwa (@Partap_Sbajwa) May 7, 2026
So who is misleading the people of Punjab — the ED or Bhagwant Mann?
If this case has no connection with AAP, then why has the…
"ਈਡੀ ਨੇ ਆਪਣੀ ਅਧਿਕਾਰਤ ਪ੍ਰੈਸ ਰਿਲੀਜ਼ ਵਿੱਚ 'ਆਪ' ਪੰਜਾਬ ਮੁਖੀ ਅਮਨ ਅਰੋੜਾ ਦਾ ਨਾਮ ਲਿਆ ਹੈ। ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਈਡੀ ਛਾਪਿਆਂ ਦਾ ਆਪ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਕੌਣ ਗੁੰਮਰਾਹ ਕਰ ਰਿਹਾ ਹੈ - ਈਡੀ ਜਾਂ ਭਗਵੰਤ ਮਾਨ? ਜੇਕਰ ਇਸ ਮਾਮਲੇ ਦਾ ਆਪ ਨਾਲ ਕੋਈ ਸਬੰਧ ਨਹੀਂ ਹੈ, ਤਾਂ ਫਿਰ ਪਾਰਟੀ ਦੇ ਪੰਜਾਬ ਮੁਖੀ ਦਾ ਨਾਮ ਕਿਉਂ ਲਿਆ ਗਿਆ ਹੈ? ਸੱਚਾਈ ਸਰਲ ਹੈ: ਜਦੋਂ ਵੀ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਂਦੇ ਹਨ, ਤਾਂ ਆਪ ਆਗੂ ਜਨਤਕ ਤੌਰ 'ਤੇ "ਰਾਜਨੀਤਿਕ ਬਦਲਾਖੋਰੀ" ਦਾ ਰੋਣਾ ਰੋਂਦੇ ਹਨ ਜਦੋਂ ਕਿ ਚੁੱਪ-ਚਾਪ ਬੰਦ ਦਰਵਾਜ਼ਿਆਂ ਪਿੱਛੇ ਚੀਜ਼ਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ - ਕੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਇਸ ਜਾਂਚ ਨੂੰ ਆਪਣੇ ਤਰਕਪੂਰਨ ਸਿੱਟੇ 'ਤੇ ਲੈ ਜਾਵੇਗੀ, ਜਾਂ ਕੀ ਬਹੁ-ਚਰਚਿਤ ਰਾਜਨੀਤਿਕ "ਵਾਸ਼ਿੰਗ ਮਸ਼ੀਨ" ਇੱਕ ਵਾਰ ਫਿਰ ਹਰ ਦਾਗ ਨੂੰ ਸਹੀ ਸਮੇਂ 'ਤੇ ਗਾਇਬ ਕਰ ਦੇਵੇਗੀ?" -ਪ੍ਰਤਾਪ ਸਿੰਘ ਬਾਜਵਾ, ਵਿਰੋਧੀ ਧਿਰ ਆਗੂ, ਕਾਂਗਰਸ
ਭਾਜਪਾ ਨੇ ਵੀ ਘੇਰੀ ਸਰਕਾਰ
ਪੰਜਾਬ ਭਾਜਪਾ ਪ੍ਰਧਾਨ ਅਤੇ ਆਗੂ ਸੁਨੀਲ ਜਾਖੜ ਨੇ ਵੀ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ-'ਈਡੀ ਦੀ ਕਾਰਵਾਈ ਨੇ ਅੱਜ ਕੱਟਰ ਇਮਾਨਦਾਰਾਂ ਦੇ ਦਾਅਵੇ ਦਾ ਸੱਚ ਉਜਾਗਰ ਕਰ ਦਿੱਤਾ।'
ईडी की कार्रवाई ने आज तथाकथित कट्टर ईमानदारों के दावों की सच्चाई उजागर कर दी है। मुख्यमंत्री भगवंत मान कह रहे थे कि इस ईडी रेड से हमारा कोई संबंध नहीं है, लेकिन आम लोगों की पार्टी होने का दावा करने वालों के प्रदेश अध्यक्ष का ही नाम करोड़ों के लेन-देन में सामने आया है। यह तो सिर्फ…
— Sunil Jakhar (@sunilkjakhar) May 7, 2026
ਈਡੀ ਦੀ ਕਾਰਵਾਈ ਨੇ ਅੱਜ ਕੱਟਰ ਇਮਾਨਦਾਰਾਂ ਦੇ ਦਾਅਵੇ ਦਾ ਸੱਚ ਉਜਾਗਰ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਆਖ ਰਹੇ ਸਨ ਕਿ ਇਸ ਈਡੀ ਰੇਡ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਪਰ ਆਮ ਲੋਕਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲਿਆਂ ਦੇ ਸੂਬਾ ਪ੍ਰਧਾਨ ਦਾ ਹੀ ਨਾਮ ਕਰੋੜਾਂ ਦੇ ਲੈਣ ਦੇਣ ਵਿੱਚ ਆਇਆ ਹੈ। ਇਹ ਤਾਂ ਸ਼ੁਰੂਆਤ ਹੈ ਹਾਲੇ ਤਾਂ ਕਈ ਹੋਰ ਪੜਦੇ ਖੁੱਲਣਗੇ। ਸਭ ਦਾ ਸਾਥ ਸਭ ਦਾ ਵਿਕਾਸ ਦੀ ਨੀਤੀ ਤੋਂ ਬਾਅਦ ਹੁਣ ਸਭ ਦਾ ਹਿਸਾਬ ਹੋਣ ਦਾ ਸਮਾਂ ਵੀ ਆ ਗਿਆ ਜਾਪਦਾ ਹੈl -ਸੁਨੀਲ ਜਾਖੜ, ਪੰਜਾਬ ਭਾਜਪਾ ਪ੍ਰਧਾਨ
ਅਮਨ ਅਰੋੜਾ ਨੇ ਦਿੱਤਾ ਪਲਟ ਜਵਾਬ
ਇਸ ਦੌਰਾਨ ਪੰਜਾਬ ਦੇ 'ਆਪ' ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਈਡੀ ਦੀ ਕਾਰਵਾਈ ਵਿੱਚ ਆਪਣੇ ਨਾਮ ਦੇ ਜ਼ਿਕਰ ਨੂੰ ਲੈ ਕੇ ਪ੍ਰਤੀਕਿਰਿਆ ਦਿੰਦਿਆ, ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।
I have come to know from media reports that my name has figured in ED’s raids today. My entire life was, is & will always be above board. Not going to be bowed down by such false propagandas.
— Aman Arora (@AroraAmanSunam) May 7, 2026
ਮੈਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਕਿ ਅੱਜ ਈਡੀ ਦੇ ਛਾਪੇਮਾਰੀ ਵਿੱਚ ਮੇਰਾ ਨਾਮ ਸਾਹਮਣੇ ਆਇਆ ਹੈ। ਮੇਰੀ ਪੂਰੀ ਜ਼ਿੰਦਗੀ ਹਮੇਸ਼ਾ ਬੇਦਾਗ ਰਹੀ ਹੈ, ਸੀ ਅਤੇ ਹਮੇਸ਼ਾ ਬੇਦਾਗ ਰਹੇਗੀ। ਮੈਂ ਅਜਿਹੇ ਝੂਠੇ ਪ੍ਰਚਾਰ ਅੱਗੇ ਨਹੀਂ ਝੁਕਾਂਗਾ। - ਅਮਨ ਅਰੋੜਾ, ਕੈਬਨਿਟ ਮੰਤਰੀ, ਪੰਜਾਬ
ਕੀ ਹੈ ਮਾਮਲਾ?
ਦਰਅਸਲ, ਵੀਰਵਾਰ ਨੂੰ GMADA ਤੋਂ CLU ਲਾਇਸੈਂਸ ਪ੍ਰਾਪਤ ਕਰਨ ਨਾਲ ਜੁੜੇ ਮਾਮਲੇ ਦੀ ਜਾਂਚ ਵਿੱਚ ਨਿਤਿਨ ਗੋਹਲ ਨਾਮ ਦੇ ਵਿਅਕਤੀ ਨਾਲ ਜੁੜੇ ਟਿਕਾਣਿਆਂ ਦੀ ਵੀ ਤਲਾਸ਼ੀ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ED ਦੀਆਂ ਟੀਮਾਂ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਸਨ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਫਿਲਹਾਲ ED ਵੱਲੋਂ ਕੋਈ ਵੀ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।

