ETV Bharat / state

ਪ੍ਰਸਿੱਧ ਦੁਰਗਿਆਣਾ ਮੰਦਰ 'ਚ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਮਨਾਇਆ ਹੋਲੀ ਦਾ ਤਿਉਹਾਰ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਅੱਜ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ।

DURGIANA TEMPLE HOLI FESTIVAL
ਪ੍ਰਸਿੱਧ ਦੁਰਗਿਆਣਾ ਮੰਦਰ 'ਚ ਮਨਾਇਆ ਹੋਲੀ ਦਾ ਤਿਉਹਾਰ (ETV Bharat)
author img

By ETV Bharat Punjabi Team

Published : March 2, 2026 at 2:52 PM IST

3 Min Read
Choose ETV Bharat

ਅੰਮ੍ਰਿਤਸਰ: ਹੋਲੀ ਦਾ ਤਿਉਹਾਰ ਸਮੁੱਚੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਕੋਈ ਇਸ ਤਿਓਹਾਰ ਨੂੰ ਵੱਖੋ-ਵੱਖ ਢੰਗ ਦੇ ਨਾਲ ਮਨਾਉਂਦਾ ਹੈ। ਸਭ ਇੱਕ-ਦੂਸਰੇ ਨੂੰ ਵੱਖ-ਵੱਖ ਰੰਗਾਂ ਦੇ ਨਾਲ ਰੰਗਦੇ ਹਨ ਅਤੇ ਇਸ ਦਿਨ ਦਾ ਆਨੰਦ ਮਾਣਦੇ ਹਨ। ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਅੱਜ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਪਹੁੰਚੇ ਅਤੇ ਇੱਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਈ। ਦੇਸ਼-ਵਿਦੇਸ਼ ਤੋਂ ਆਏ ਭਗਤਾਂ ਨੇ ਦੁਰਗਿਆਣਾ ਮੰਦਰ ਵਿੱਚ ਹਾਜ਼ਰੀ ਭਰ ਕੇ ਭਗਵਾਨ ਨਾਲ ਹੋਲੀ ਖੇਡੀ।

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਅੱਜ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। (ETV Bharat)

ਭਲਕੇ ਮੰਦਰ ਰਹਿਣਗੇ ਬੰਦ

ਦੱਸ ਦਈਏ ਕਿ ਕੱਲ੍ਹ 3 ਮਾਰਚ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜਿਸ ਕਾਰਨ ਮੰਦਰ ਕੱਲ੍ਹ ਪੂਰੇ ਦਿਨ ਲਈ ਬੰਦ ਰਹਿਣਗੇ। ਇਸੇ ਕਾਰਨ ਅੱਜ ਹੀ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਅੱਜ ਉਹ ਦੁਰਗਿਆਣਾ ਮੰਦਰ ਵਿੱਚ ਹੋਲੀ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਵਰਿੰਦਾਵਨ ਵਿੱਚ ਹੋਲੀ ਖੇਡੀ ਜਾਂਦੀ ਹੈ, ਓਸੇ ਤਰ੍ਹਾਂ ਦੀ ਹੋਲੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਵੀ ਮਨਾਈ ਜਾਂਦੀ ਹੈ।

'ਝਗੜੇ ਤੋਂ ਬਚ ਕੇ ਇਹ ਤਿਉਹਾਰ ਮਨਾਇਆ ਜਾਵੇ'

ਸ਼ਰਧਾਲੂਆਂ ਨੇ ਦੱਸਿਆ ਕਿ "ਬੱਚਿਆਂ ਦੇ ਪੇਪਰ ਚੱਲ ਰਹੇ ਹਨ, ਜਿਸ ਕਾਰਨ ਉਹ ਇਸ ਵਾਰ ਵਰਿੰਦਾਵਨ ਨਹੀਂ ਜਾ ਸਕੇ, ਪਰ ਦੁਰਗਿਆਣਾ ਮੰਦਰ ਵਿੱਚ ਠਾਕੁਰ ਜੀ ਨਾਲ ਹੋਲੀ ਖੇਡ ਕੇ ਉਨ੍ਹਾਂ ਨੂੰ ਓਹੀ ਆਨੰਦ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਆਰ ਅਤੇ ਭਾਈਚਾਰੇ ਨਾਲ, ਚੰਗੇ ਰੰਗਾਂ ਨਾਲ ਹੋਲੀ ਖੇਡੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇ ਝਗੜੇ ਤੋਂ ਬਚ ਕੇ ਇਹ ਤਿਉਹਾਰ ਮਨਾਇਆ ਜਾਵੇ।"

DURGIANA TEMPLE HOLI FESTIVAL
ਪ੍ਰਸਿੱਧ ਦੁਰਗਿਆਣਾ ਮੰਦਰ 'ਚ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਮਨਾਇਆ ਹੋਲੀ ਦਾ ਤਿਉਹਾਰ (ETV Bharat)

ਮੰਦਰ ਵਿੱਚ ਖੂਬ ਰੌਣਕ

ਪੰਡਿਤ ਮੇਘਾ ਸ਼ਾਮ ਲਾਲ ਨੇ ਕਿਹਾ ਕਿ ਅੱਜ ਹੋਲੀ ਦਾ ਤਿਉਹਾਰ ਹੈ, ਜਿਸ ਕਾਰਨ ਮੰਦਰ ਵਿੱਚ ਖੂਬ ਰੌਣਕ ਹੈ ਅਤੇ ਵੱਡੀ ਗਿਣਤੀ ਵਿੱਚ ਭਗਤ ਇੱਥੇ ਨਤਮਸਤਕ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਸਥਿਤ ਦੁਰਗਿਆਣਾ ਮੰਦਰ ਵਿੱਚ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਮੰਦਰ ਪਰਿਸਰ ਵਿੱਚ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂ ਭਗਵਾਨ ਨਾਲ ਹੋਲੀ ਖੇਡਦੇ ਹੋਏ ਇੱਕ-ਦੂਜੇ ਨੂੰ ਰੰਗ-ਗੁਲਾਲ ਲਗਾ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਂ ਰਹੇ ਹਨ।

"ਪਰੰਪਰਾਗਤ ਤੌਰ ’ਤੇ ਹੋਲੀ ਦਾ ਮੁੱਖ ਤਿਉਹਾਰ 3 ਮਾਰਚ ਨੂੰ ਮਨਾਇਆ ਜਾਣਾ ਹੈ, ਪਰ ਕੱਲ੍ਹ ਗ੍ਰਹਿਣ ਹੋਣ ਕਾਰਨ ਅੱਜ ਹੀ ਹੋਲੀ ਮਨਾਈ ਜਾ ਰਹੀ ਹੈ। ਇਸੇ ਲਈ ਸਵੇਰ ਤੋਂ ਹੀ ਮੰਦਰ ਵਿੱਚ ਧਾਰਮਿਕ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਗਿਰਿਰਾਜ ਜੀ ਦੀ ਰਥ ਯਾਤਰਾ ਅਤੇ ਪਾਲਕੀ ਯਾਤਰਾ ਵੀ ਕੱਢੀ ਗਈ, ਜੋ ਮੰਦਰ ਦੀ ਪਰਿਕ੍ਰਮਾ ਕਰਦੀ ਹੋਈ ਅੱਗੇ ਵਧੀ। ਯਾਤਰਾ ਦੌਰਾਨ ਭਗਤ ਭਜਨ-ਕੀਰਤਨ ਕਰਦੇ ਹੋਏ ਹੋਲੀ ਦੇ ਰੰਗਾਂ ਵਿੱਚ ਰੰਗੇ ਨਜ਼ਰ ਆਏ। ਮੰਦਰ ਪਰਿਸਰ ਅਤੇ ਆਲੇ-ਦੁਆਲੇ ਦੀਆਂ ਗਲੀਆਂ ਸ਼ਰਧਾ, ਰੰਗ ਅਤੇ ਭਗਤੀ ਦੇ ਸੁੰਦਰ ਸੰਗਮ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ।" -ਮੇਘਾ ਸ਼ਾਮ ਲਾਲ, ਪੰਡਿਤ



ਸ਼ਾਮ 7 ਵਜੇ ਤੋਂ ਬਾਅਦ ਖੋਲ੍ਹੇ ਜਾਣਗੇ ਮੰਦਰ ਦੇ ਦਰਵਾਜ਼ੇ

ਜਾਣਕਾਰੀ ਮੁਤਾਬਕ ਕੱਲ੍ਹ ਸਵੇਰੇ 6:20 ਵਜੇ ਤੋਂ ਗ੍ਰਹਿਣ ਦੀ ਛਾਇਆ ਲੱਗ ਜਾਵੇਗੀ, ਜਿਸ ਕਾਰਨ ਮੰਦਰ ਦੇ ਦਰਵਾਜ਼ੇ ਕੱਲ੍ਹ ਪੂਰੇ ਦਿਨ ਲਈ ਬੰਦ ਰਹਿਣਗੇ। ਗ੍ਰਹਿਣ ਸਮਾਪਤ ਹੋਣ ਤੋਂ ਬਾਅਦ ਸ਼ਾਮ 7 ਵਜੇ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ, ਜਿਸ ਤੋਂ ਬਾਅਦ ਭਗਵਾਨ ਨੂੰ ਭੋਗ ਅਰਪਿਤ ਕਰਕੇ ਵਿਧੀਵਤ ਸੇਵਾ ਕੀਤੀ ਜਾਵੇਗੀ। ਅੱਜ ਦੁਰਗਿਆਣਾ ਮੰਦਰ ਵਿੱਚ ਹੋਲੀ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਸ਼ਰਧਾਲੂ ਇਕ-ਦੂਜੇ ਨੂੰ ਰੰਗ ਲਗਾ ਕੇ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦੇ ਰਹੇ ਹਨ। ਭਗਵਾਨ ਦੇ ਨਾਮ-ਸਿਮਰਨ ਅਤੇ ਭਗਤੀ ਭਾਵ ਨਾਲ ਪੂਰਾ ਮਾਹੌਲ ਭਕਤੀਮਈ ਬਣਿਆ ਹੋਇਆ ਹੈ।