ETV Bharat / state

ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਲੋਕ, ਅਰਦਾਸ ਕਰਨ ਪਹੁੰਚੇ ਸ੍ਰੀ ਦਰਬਾਰ ਸਾਹਿਬ

2026 ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਅਰਦਾਸ ਕਰਨ ਲਈ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।

WELCOME NEW YEAR 2026
ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਲੋਕ, ਅਰਦਾਸ ਕਰਨ ਪਹੁੰਚੇ ਦਰਬਾਰ ਸਾਹਿਬ (ETV Bharat)
author img

By ETV Bharat Punjabi Team

Published : December 31, 2025 at 2:12 PM IST

2 Min Read
Choose ETV Bharat

ਅੰਮ੍ਰਿਤਸਰ: ਅੱਜ ਸਾਲ 2025 ਦਾ ਆਖਰੀ ਦਿਨ ਹੈ। ਕੱਲ੍ਹ ਤੋਂ ਨਵਾਂ ਸਾਲ 2026 ਸ਼ੁਰੂ ਹੋ ਰਿਹਾ ਹੈ। ਜਿਸ ਲਈ ਸਾਲ 2026 ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਅਰਦਾਸ ਕਰਨ ਲਈ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। 2026 ਦੇ ਆਉਣ ਵਿੱਚ ਹੁਣ ਕੁਝ ਹੀ ਘੰਟੇ ਬਾਕੀ ਹਨ ਅਤੇ ਦੇਸ਼ ਭਰ ਵਿੱਚ ਇਸ ਆਗਮਨ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ।

2026 ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਅਰਦਾਸ ਕਰਨ ਲਈ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ (ETV Bharat)


ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸ਼ਰਧਾਲੂਆਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਤੁਹਾਨੂੰ ਦੱਸ ਦਈਏ ਕਿ ਅੱਜ ਰਾਤ 12 ਵਜੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂ ਨਤਮਸਤਕ ਹੋ ਕੇ ਦੇਸ਼ ਤੇ ਦੁਨੀਆ ਵਿੱਚ ਅਮਨ-ਸ਼ਾਂਤੀ ਲਈ ਅਰਦਾਸ ਕਰਨਗੇ।

ਨਵੇਂ ਸਾਲ ਦਾ ਆਗਮਨ

ਗੁਰੂ ਘਰ ਪਹੁੰਚੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਾ ਆਵੇ। ਇਸ ਕਰਕੇ ਅੱਜ ਅਸੀਂ ਨਵੇਂ ਸਾਲ ਦੇ ਆਗਮਨ ਨੂੰ ਲੈ ਕੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪਹੁੰਚੇ ਹਾਂ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਨਵਾਂ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮਨਾਉਣ ਲਈ ਖ਼ਾਸ ਤੌਰ ’ਤੇ ਪਹੁੰਚੇ ਹਨ ਅਤੇ ਉਹ ਉਸ ਪਲ ਦੀ ਉਡੀਕ ਕਰ ਰਹੇ ਹਨ। ਜਦੋਂ ਉਹ 2025 ਤੋਂ ਨਿਕਲ ਕੇ 2026 ਵਿੱਚ ਦਾਖ਼ਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਗੁਰੂ ਘਰ ਮੱਥਾ ਟੇਕ ਕੇ ਨਵੇਂ ਸਾਲ ਨੂੰ ਦੇਸ਼ ਤੇ ਦੁਨੀਆਂ ਦੀ ਚੜਦੀ ਕਲਾ ਦੀ ਅਰਦਾਸ ਕਰਨ ਲਈ ਪਹੁੰਚੇ ਹਾਂ ਤਾਂ ਜੋ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਆਵੇ।

ਜਦੋਂ ਵੀ ਨਵੇਂ ਸਾਲ ਦਾ ਜ਼ਿਕਰ ਹੁੰਦਾ ਹੈ, ਤਾਂ ਲੋਕਾਂ ਦੇ ਮਨਾਂ ਵਿੱਚ ਇਹ ਉਮੀਦ ਰਹਿੰਦੀ ਹੈ ਕਿ ਆਉਣ ਵਾਲਾ ਸਾਲ ਉਨ੍ਹਾਂ ਦੇ ਲਈ ਕੁਝ ਚੰਗਾ ਲੈ ਕੇ ਆਵੇਗਾ, ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਹੋਣਗੇ ਅਤੇ ਉਹ ਆਪਣੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਕਾਮਯਾਬ ਰਹਿਣਗੇ। ਸਿਰਫ ਇਸ ਉਮੀਦ ਨਾਲ ਹੀ ਲੋਕ ਵੱਡੇ ਉਤਸ਼ਾਹ ਅਤੇ ਜੋਸ਼ ਨਾਲ ਨਵੇਂ ਸਾਲ ਦਾ ਸਵਾਗਤ ਕਰਦੇ ਹਨ।

ਨਵਾਂ ਸਾਲ ਮਨਾਉਣ ਦਾ ਵੱਖਰਾ ਅੰਦਾਜ਼

ਤੁਸੀਂ ਵੀ ਨਵੇਂ ਸਾਲ ਨੂੰ ਲੈ ਕੇ ਕੁਝ ਸੁਪਨੇ ਸੰਜੋ ਕੇ ਰੱਖੇ ਹੋਣਗੇ ਅਤੇ ਸੋਚਿਆ ਹੋਵੇਗਾ ਕਿ ਇਸ ਵਾਰ ਕਿਸੇ ਖਾਸ ਢੰਗ ਨਾਲ ਨਵਾਂ ਸਾਲ ਮਨਾਓਗੇ। ਦੇਸ਼-ਦੁਨੀਆ ਵਿੱਚ ਨਵਾਂ ਸਾਲ ਮਨਾਉਣ ਦੇ ਵੱਖ-ਵੱਖ ਤਰੀਕੇ ਹਨ ਅਤੇ ਹਰ ਧਰਮ ਵਿੱਚ ਨਵਾਂ ਸਾਲ ਮਨਾਉਣ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਕੁਝ ਲੋਕ ਨਵੇਂ ਸਾਲ ਦੀ ਸ਼ੁਰੂਆਤ ਮੰਦਰ ਜਾ ਕੇ ਕਰਦੇ ਹਨ, ਤਾਂ ਕੁਝ ਘਰ ਵਿੱਚ ਹੀ ਪੂਜਾ-ਪਾਠ ਕਰਵਾਉਂਦੇ ਹਨ, ਜਦੋਂ ਕਿ ਕੁਝ ਲੋਕ ਘੁੰਮਣ ਜਾਂ ਪਾਰਟੀ ਕਰਨ ਲਈ ਜਾਂਦੇ ਹਨ। ਇਸ ਦਿਨ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਨਵੇਂ ਸਾਲ ਦੇ ਸੁਨੇਹੇ ਭੇਜ ਕੇ ਸ਼ੁਭਕਾਮਨਾਵਾਂ ਦੇਣ ਦਾ ਰਿਵਾਜ ਵੀ ਕਾਫੀ ਪੁਰਾਣਾ ਹੈ।