ETV Bharat / state

15 ਵੀਂ ਵਾਰ ਜੇਲ੍ਹ 'ਚੋਂ ਬਾਹਰ ਆਇਆ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਆਪ ਵਿਧਾਇਕ ਨੇ ਭਾਜਪਾ 'ਤੇ ਨਿਸ਼ਾਨੇ ਸਾਧੇ ਅਤੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ।

Ram Rahim granted parole
15 ਵੀਂ ਵਾਰ ਜੇਲ੍ਹ 'ਚੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ (ETV Bharat)
author img

By ETV Bharat Punjabi Team

Published : January 4, 2026 at 12:06 PM IST

3 Min Read
Choose ETV Bharat

ਰੋਹਤਕ: ਸੁਨਾਰੀਆ ਜੇਲ੍ਹ ਵਿੱਚ ਕੈਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਐਤਵਾਰ ਸਵੇਰੇ ਉਸ ਨੂੰ 40 ਦਿਨਾਂ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਡੇਰਾ ਮੁਖੀ ਦੀ 15ਵੀਂ ਅਜਿਹੀ ਰਿਹਾਈ ਹੈ, ਜਿਸ ਨੇ ਹਮੇਸ਼ਾ ਚਰਚਾ ਛੇੜੀ ਹੈ। ਰਾਮ ਰਹੀਮ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਸੀ, ਪਰ ਉਸਦੀ ਪੈਰੋਲ ਨੇ ਵਾਰ-ਵਾਰ ਸਵਾਲ ਖੜ੍ਹੇ ਕੀਤੇ ਹਨ।

ਸਿਰਸਾ ਡੇਰਾ ਵਿੱਚ ਰਹੇਗਾ ਰਾਮ ਰਹੀਮ

ਪੈਰੋਲ ਮਿਲਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਰਹੇਗਾ। ਉਸ ਦੀ ਰਿਹਾਈ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਵਿੱਚ ਉਤਸ਼ਾਹ ਹੈ। ਸਿਰਸਾ ਡੇਰਾ ਉਨ੍ਹਾਂ ਲਈ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ, ਜਿੱਥੇ ਉਹ ਆਪਣੇ ਪੈਰੋਕਾਰਾਂ ਨੂੰ ਮਿਲਦੇ ਹਨ।

ਵਿਵਾਦਾਂ ਨਾਲ ਭਰੀ ਰਾਮ ਰਹੀਮ ਦੀ ਫਰਲੋ

ਗੁਰਮੀਤ ਰਾਮ ਰਹੀਮ ਦੀ ਪੈਰੋਲ ਪਹਿਲਾਂ ਵੀ ਵਿਵਾਦਪੂਰਨ ਰਹੀ ਹੈ। ਹਰ ਵਾਰ ਉਸ ਦੀ ਰਿਹਾਈ ਨੂੰ ਚੋਣਾਂ ਜਾਂ ਹੋਰ ਵੱਡੇ ਸਮਾਗਮਾਂ ਨਾਲ ਜੋੜਿਆ ਜਾਂਦਾ ਹੈ। ਹਾਲਾਂਕਿ ਇਸ ਵਾਰ ਪੈਰੋਲ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਅਕਸਰ ਸਰਕਾਰ ਤੋਂ ਉਸਦੀ ਰਿਹਾਈ ਨੂੰ ਲੈ ਕੇ ਸਵਾਲ ਉਠਾਉਂਦੀਆਂ ਰਹੀਆਂ ਹਨ। ਫਿਰ ਵੀ ਉਸ ਦੀ ਪੈਰੋਲ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਸੀ।

ਪੈਰੋਕਾਰ ਖੁਸ਼, ਆਲੋਚਕ ਨਾਰਾਜ਼

ਰਾਮ ਰਹੀਮ ਦੀ ਰਿਹਾਈ ਨੇ ਉਸ ਦੇ ਪੈਰੋਕਾਰਾਂ ਨੂੰ ਖੁਸ਼ ਕੀਤਾ ਹੈ, ਪਰ ਬਹੁਤ ਸਾਰੇ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਬਹਿਸ ਛਿੜ ਗਈ ਹੈ। ਕੁਝ ਇਸ ਨੂੰ ਕਾਨੂੰਨ ਦੀ ਦੁਰਵਰਤੋਂ ਮੰਨਦੇ ਹਨ, ਜਦੋਂ ਕਿ ਡੇਰਾ ਸਮਰਥਕ ਇਸਨੂੰ ਆਪਣੇ ਗੁਰੂ ਦੀ ਵਾਪਸੀ ਵਜੋਂ ਵੇਖਦੇ ਹਨ। ਇਹ ਪੈਰੋਲ 40 ਦਿਨਾਂ ਲਈ ਰਹੇਗੀ, ਜਿਸ ਦੌਰਾਨ ਰਾਮ ਰਹੀਮ ਸਿਰਸਾ ਵਿੱਚ ਰਹੇਗਾ। ਰਾਮ ਰਹੀਮ ਜੇਲ੍ਹ ਤੋਂ ਕਦੋਂ ਬਾਹਰ ਆਇਆ? ਗੁਰਮੀਤ ਰਾਮ ਰਹੀਮ ਨੂੰ ਅਕਤੂਬਰ 2020 ਤੋਂ ਅਗਸਤ 2025 ਤੱਕ ਕਈ ਵਾਰ ਅਸਥਾਈ ਰਿਹਾਈ ਮਿਲੀ। ਹੇਠਾਂ ਉਨ੍ਹਾਂ ਦੀਆਂ ਮੁੱਖ ਪੈਰੋਲਾਂ ਅਤੇ ਫਰਲੋ ਦੀ ਸੂਚੀ ਦਿੱਤੀ ਗਈ ਹੈ।

  • ਅਕਤੂਬਰ 2020: ਡਾਕਟਰੀ ਜਾਂਚ ਲਈ 1-ਦਿਨ ਦੀ ਪੈਰੋਲ
  • ਮਈ 2021: 12 ਘੰਟੇ ਦੀ ਪੈਰੋਲ, ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਬਾਹਰ ਆਇਆ।
  • ਫਰਵਰੀ 2022: 21 ਦਿਨ ਦੀ ਪੈਰੋਲ, ਗੁਰੂਗ੍ਰਾਮ ਵਿੱਚ ਪਰਿਵਾਰ ਨੂੰ ਮਿਲਣ ਲਈ। ਇਹ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀ।
  • ਜੂਨ 2022: ਹਰਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ।
  • ਅਕਤੂਬਰ 2022: ਹਰਿਆਣਾ ਪੰਚਾਇਤ ਚੋਣਾਂ ਅਤੇ ਆਦਮਪੁਰ ਉਪ ਚੋਣ ਤੋਂ ਪਹਿਲਾਂ 40 ਦਿਨਾਂ ਦੀ ਪੈਰੋਲ।
  • ਜਨਵਰੀ 2023: 40 ਦਿਨਾਂ ਦੀ ਪੈਰੋਲ।
  • ਜੁਲਾਈ 2023: ਹਰਿਆਣਾ ਪੰਚਾਇਤ ਚੋਣਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ।
  • ਨਵੰਬਰ 2023: ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 29 ਦਿਨਾਂ ਦੀ ਪੈਰੋਲ।
  • ਜਨਵਰੀ 2024: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ।
  • ਅਪ੍ਰੈਲ 2024: 21 ਦਿਨਾਂ ਦੀ ਪੈਰੋਲ।
  • ਅਗਸਤ 2024: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮਿਲੀ 21 ਦਿਨਾਂ ਦੀ ਪੈਰੋਲ।
  • ਜਨਵਰੀ 2025: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ।
  • ਅਪ੍ਰੈਲ 2025: ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੌਰਾਨ 21 ਦਿਨਾਂ ਦੀ ਪੈਰੋਲ।
  • ਅਗਸਤ 2025: 40 ਦਿਨਾਂ ਦੀ ਪੈਰੋਲ 'ਤੇ ਸਿਰਸਾ ਡੇਰੇ ਪਹੁੰਚਿਆ ਸੀ ਰਾਮ ਰਹੀਮ।
  • ਜਨਵਰੀ 2026: 40 ਦਿਨਾਂ ਦੀ ਪੈਰੋਲ, ਸਿਰਸਾ ਡੇਰੇ ਵਿੱਚ ਪਹੁੰਚੇਗਾ।
ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਦੀ ਭਾਜਪਾ (ETV Bharat)

'ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਦੀ ਭਾਜਪਾ'

ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ 'ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ 'ਕੇਂਦਰ ਦਾ ਬੰਦਾ ਹੈ ਰਾਮ ਰਹੀਮ ਅਤੇ ਕੇਂਦਰ ਸਰਕਾਰ ਜਦੋਂ ਮਰਜ਼ੀ ਉਸ ਨੂੰ ਪੈਰੋਲ ਦੇ ਦਿੰਦੀ ਹੈ ਪਰ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਹਰਿਆਣਾ ਦੀ ਭਾਜਪਾ ਸਰਕਾਰ ਜਦੋਂ ਮਰਜੀ ਆਪਣੇ ਮੰਨ ਮੁਤਾਬਕ ਉਸ ਨੂੰ ਹਰ 6 ਮਹੀਨੇ ਬਾਅਦ ਬਾਹਰ ਕੱਢ ਲੈ ਆਉਂਦੀ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ"।

ਇਹ ਵੀ ਪੜ੍ਹੋ