ਆਤਿਸ਼ੀ ਮਾਮਲੇ 'ਚ ਮੰਤਰੀ 'ਤੇ ਪਰਚਾ, ਫਸੀ ਪੰਜਾਬ ਪੁਲਿਸ; ਕਾਰਵਾਈ ਦੀ ਤਿਆਰੀ ’ਚ ਦਿੱਲੀ ਵਿਧਾਨ ਸਭਾ
ਦਿੱਲੀ ਦੀ ਸਾਬਕਾ CM ਆਤਿਸ਼ੀ ਵੀਡੀਓ ਮਾਮਲਾ ਦਿੱਲੀ ਸੰਸਦ ਵਿੱਚ ਗੂੰਜਿਆ, ਪੰਜਾਬ ਪੁਲਿਸ 'ਤੇ ਕਾਰਵਾਈ ਦੀ ਮੰਗ। ਜਾਣੋ ਕੀ ਹੈ ਪੂਰਾ ਵਿਵਾਦ...


Published : January 10, 2026 at 12:28 PM IST
ਚੰਡੀਗੜ੍ਹ: ਕੁਝ ਦਿਨ ਪਹਿਲਾ ਦਿੱਲੀ ਵਿਧਾਨ ਸਭਾ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਦੀ ਮੌਜੂਦਾ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਮਾਰਲੇਨਾ ਵੱਲੋਂ ਗੁਰੂਆਂ 'ਤੇ ਵਿਵਾਦਤ ਬਿਆਨ ਦੀ ਵੀਡੀਓ ਮਾਮਲੇ ‘ਚ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਆਤਿਸ਼ੀ ਦੇ ਬਿਆਨ ਦਾ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਅਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਆਤਿਸ਼ੀ ਵੀਡੀਓ ਵਿਵਾਦ ਮਾਮਲੇ ਵਿੱਚ ਸ਼ੁੱਕਰਵਾਰ (9 ਜਨਵਰੀ) ਨੂੰ ਜਲੰਧਰ ਵਿਖੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ 'ਤੇ ਪਰਚਾ ਦਰਜ ਹੋਇਆ ਹੈ। ਪੰਜਾਬ ਵਿੱਚ ਦਰਜ ਕੀਤੇ ਗਏ ਇਸ ਪਰਚੇ ਦੀ ਗੂੰਜ ਦਿੱਲੀ ਵਿਧਾਨ ਸਭਾ ਵਿੱਚ ਸੁਣਾਈ ਦਿੱਤੀ ਹੈ ਅਤੇ ਜਲੰਧਰ ਪੁਲਿਸ ਖਿਲਾਫ ਕਾਰਵਾਈ ਦੀ ਤਿਆਰੀ ਕੱਸ ਦਿੱਤੀ ਗਈ ਹੈ।
FIR REGISTERED IN JALANDHAR POLICE COMMISSIONERATE REGARDING UPLOADING AND CIRCULATING EDITED AND DOCTORED VIDEO OF MS. ATISHI, MLA, LOP, DELHI VIDHAN SABHA
— Punjab Police India (@PunjabPoliceInd) January 9, 2026
FORENSIC EXAMINATION OF AUDIO EXTRACTED FROM SOCIAL MEDIA POST SHOWS THAT THE WORD “GURU” NOT UTTERED BY MS. ATISHI pic.twitter.com/cVnCRX3gIp
'ਜਲੰਧਰ ਪੁਲਿਸ ਨੇ ਵੀਡੀਓ ਨਾਲ ਛੇੜਛਾੜ ਦਾ ਦਿੱਤਾ ਹਵਾਲਾ'
ਜਾਣਕਾਰੀ ਮੁਤਾਬਕ ਜਲੰਧਰ ਪੁਲਿਸ ਵੱਲੋਂ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਉੱਤੇ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਸਬੰਧੀ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਬੁਲਾਰੇ ਨੇ ਦੱਸਿਆ ਕਿ "ਆਪ ਆਗੂ ਆਤਿਸ਼ੀ ਦੀ ਇੱਕ ਵੀਡੀਓ ਨੂੰ ਤਕਨੀਕੀ ਤੌਰ ‘ਤੇ ਬਦਲ ਕੇ ਅਤੇ ਤੋੜ-ਮਰੋੜ ਕੇ ਗਲਤ ਢੰਗ ਨਾਲ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਇਕਬਾਲ ਸਿੰਘ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੀਆਂ ਕਈ ਪੋਸਟਾਂ ਅਪਲੋਡ ਕੀਤੀਆਂ ਗਈਆਂ ਸਨ, ਜਿਸ ਵਿੱਚ ਆਤਿਸ਼ੀ ਨੂੰ ਕਥਿਤ ਤੌਰ ‘ਤੇ ਗੁਰੂਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਦੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਵੀਡੀਓਜ਼ ਨੂੰ ਭੜਕਾਊ ਸੁਰਖੀਆਂ ਨਾਲ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਪੁਲਿਸ ਅਨੁਸਾਰ ਇਸ ਵੀਡੀਓ ਕਲਿੱਪ ਦੀ ਤਕਨੀਕੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਵੀਡੀਓ ਸਭ ਤੋਂ ਪਹਿਲਾਂ ਕਲਿੱਪ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਪਲੇਟਫਾਰਮ (ਐਕਸ) ਤੋਂ ਵਾਇਰਲ ਹੋਈ ਹੈ, ਜਿਸ ਕਾਰਨ ਹੁਣ ਪਰਚਾ ਦਰਜ ਕੀਤਾ ਗਿਆ ਹੈ।"
FIR REGISTERED IN JALANDHAR POLICE COMMISSIONERATE REGARDING
— Commissionerate Police Jalandhar (@CPJalandhar) January 9, 2026
UPLOADING AND CIRCULATING EDITED AND DOCTORED VIDEO OF MS.
ATISHI, MLA, LOP, DELHI VIDHAN SABHA ,
FORENSIC EXAMINATION OF AUDIO EXTRACTED FROM SOCIAL MEDIA POST SHOWS
THAT THE WORD “GURU” NOT UTTERED BY MS. ATISHI pic.twitter.com/bDznVSn4Kq
ਇਸ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਵਿਧਾਇਕ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਦਾ ਇੱਕ ਸੰਪਾਦਿਤ ਅਤੇ ਛੇੜਛਾੜ ਕੀਤਾ ਗਿਆ ਵੀਡੀਓ ਫੋਰੈਂਸਿਕ ਜਾਂਚ ਲਈ ਡਾਇਰੈਕਟਰ, ਫੋਰੈਂਸਿਕ ਸਾਇੰਸ ਲੈਬਾਰਟਰੀ, ਪੰਜਾਬ (ਐਸਏਐਸ ਨਗਰ) ਨੂੰ ਭੇਜਿਆ ਗਿਆ ਸੀ। 9 ਜਨਵਰੀ ਦੀ ਫੋਰੈਂਸਿਕ ਰਿਪੋਰਟ ਦੇ ਅਨੁਸਾਰ, ਆਤਿਸ਼ੀ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਵੀਡੀਓ ਕਲਿੱਪ ਵਿੱਚ "ਗੁਰੂ" ਸ਼ਬਦ ਨਹੀਂ ਬੋਲਿਆ ਹੈ, ਇਸ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਮਾਮਲਾ ਦਰਜ ਹੋਣ ਤੋਂ ਬਾਅਦ ਬੋਲੋ ਮੰਤਰੀ ਕਪਿਲ ਮਿਸ਼ਰਾ
ਜਲੰਧਰ ਵਿੱਚ ਮਾਮਲਾ ਦਰਜ ਹੋਣ ਬਾਅਦ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਐਕਸ ਉੱਤੇ ਲਿਖਿਆ "ਸ੍ਰੀ ਕੇਜਰੀਵਾਲ, ਤੁਹਾਡੀ ਐਫਆਈਆਰ ਅਤੇ ਪੁਲਿਸ ਦੀ ਧਮਕੀ ਸਾਨੂੰ ਰੋਕ ਨਹੀਂ ਸਕਦੀ। ਇਹ ਵੀਡੀਓ ਦਿੱਲੀ ਵਿਧਾਨ ਸਭਾ ਦੇ ਰਿਕਾਰਡ ਵਿੱਚ ਹੈ, ਅਤੇ ਪੂਰੀ ਦੁਨੀਆ ਨੇ ਇਸਨੂੰ ਸੁਣਿਆ ਹੈ। ਉਸ ਦਿਨ ਤੋਂ, ਆਤਿਸ਼ੀ ਨੇ ਵਿਧਾਨ ਸਭਾ ਵਿੱਚ ਆਉਣ ਦੀ ਹਿੰਮਤ ਨਹੀਂ ਕੀਤੀ, ਭਾਵੇਂ ਸਪੀਕਰ ਨੇ ਉਸਨੂੰ ਕਈ ਵਾਰ ਤਲਬ ਕੀਤਾ ਸੀ। ਪੰਜਾਬ ਪੁਲਿਸ, ਪੰਜਾਬ ਵਿੱਚ ਅਪਰਾਧਾਂ ਦੀ ਜਾਂਚ ਕਰਨ ਦੀ ਬਜਾਏ, ਤੁਹਾਡੇ ਵਿਰੋਧੀ ਧਿਰ ਦੇ ਨੇਤਾ ਦੁਆਰਾ ਕੀਤੇ ਗਏ ਅਪਰਾਧਾਂ ਨੂੰ ਛੁਪਾਉਣ ਲਈ ਕੰਮ ਕਰ ਰਹੀ ਹੈ। ਆਤਿਸ਼ੀ ਨੇ ਇੱਕ ਅਪਰਾਧ ਕੀਤਾ ਹੈ, ਪਰ ਉਸਨੂੰ ਬਚਾ ਕੇ, ਤੁਸੀਂ ਇੱਕ ਹੋਰ ਵੀ ਵੱਡਾ ਪਾਪ ਕਰ ਰਹੇ ਹੋ।"
केजरीवाल जी , आपकी FIR और पुलिस का डर हमें डरा नहीं सकता
— Kapil Mishra (@KapilMishra_IND) January 9, 2026
दिल्ली विधानसभा के रिकॉर्ड में वीडियो है और सारी दुनिया ने वीडियो सुना है, उस दिन से आतिशी ने विधानसभा में आने की हिम्मत नहीं की जबकि विधानसभा अध्यक्ष ने उन्हें कई बार बुलाया
पंजाब पुलिस पंजाब के अपराधों की जांच छोड़कर…
ਸਦਨ 'ਚ ਪੁਲਿਸ ਦੀ ਕਾਰਵਾਈ ਦਾ ਹੋਇਆ ਸਖ਼ਤ ਵਿਰੋਧ
ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ 'ਤੇ ਪਰਚਾ ਹੋਣ ਤੋਂ ਬਾਅਦ ਇਸ ਦੀ ਗੂੰਜ਼ ਦਿੱਲੀ ਵਿਧਾਨ ਸਭਾ ਵਿੱਚ ਸੁਣਾਈ ਦਿੱਤੀ। ਇਸ ਮਾਮਲੇ ਦਾ ਜ਼ਿਕਰ ਜਦੋਂ ਦਿੱਲੀ ਵਿਧਾਨ ਸਭਾ ਵਿੱਚ ਕੀਤਾ ਗਿਆ ਤਾਂ ਸਪੀਕਰ ਵਿਜੇਂਦਰ ਗੁਪਤਾ ਨੇ ਇਸ 'ਤੇ ਮਾਮਲੇ ਨੂੰ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਅਤੇ ਸਦਨ ਦਾ ਅਪਮਾਨ ਕਰਾਰ ਦਿੱਤਾ। ਵਿਜੇਂਦਰ ਗੁਪਤਾ ਨੇ ਕਿਹਾ ਕਿ 'ਵੀਡੀਓ ਸਦਨ ਦੀ ਪ੍ਰਾਪਰਟੀ ਹੈ, ਸਦਨ ਦੇ ਅੰਦਰ ਰਿਕਾਰਡ ਹੋਈ ਹੈ, ਇਸ ਦੀ ਬਿਨਾਂ ਇਜਾਜ਼ਤ ਆਪਣੇ ਅਧਾਰ 'ਤੇ ਜਾਂਚ ਕਰਨਾ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਅਤੇ ਅਪਮਾਨ ਹੈ। ਇਸ ਤਹਿਤ ਜਲੰਧਰ ਦੇ ਕਮਿਸ਼ਨਰ ਉੱਤੇ (Breach of privilege) ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਕਾਨੂੰਨ ਅਨੁਸਾਰ ਮੁਕੱਦਮਾ ਚਲਾਇਆ ਜਾਵੇਗਾ।"
#WATCH | Delhi Assembly Speaker Vijender Gupta says, " this is a matter of breach of privilege against the jalandhar police commissioner. the video on which the fir is based is a recording from inside the house and is the property of the house. taking action on this video and… pic.twitter.com/Hx4eKc7nav
— ANI (@ANI) January 9, 2026
"ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਦੇ ਕਹਿਣ ਉੱਤੇ ਅਸੀਂ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾ ਰਹੇ ਹਾਂ। ਪੰਜਾਬ ਪੁਲਿਸ ਦੀ ਇਹ ਕਾਰਵਾਈ ਨੂੰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਹੈ। ਦਿੱਲੀ ਵਿਧਾਨ ਸਭਾ ਦੇ ਕੰਮ ਵਿੱਚ ਕੋਈ ਹੋਰ ਕਿਵੇਂ ਦਖਲ ਦੇ ਸਕਦਾ ਹੈ।"- ਵਿਜੇਂਦਰ ਗੁਪਤਾ, ਸਪੀਕਰ
ਭਾਜਪਾ ਆਗੂਆਂ 'ਚ ਰੋਸ
ਆਤਿਸ਼ੀ ਵੀਡੀਓ ਮਾਮਲੇ ਦਾ ਭਾਜਪਾ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਦਨ ਦੀ ਕਾਰਵਾਈ ਦੀ ਉਲੰਘਣਾ ਕੀਤੀ ਗਈ ਹੈ। ਪਹਿਲਾਂ ਗੁਰੂਆਂ ਦੀ ਸ਼ਾਨ ਖਿਲਾਫ ਬਿਆਨ ਦਿੱਤਾ ਅਤੇ ਹੁਣ ਪੰਜਾਬ ਪੁਲਿਸ ਦਾ ਸਹਾਰਾ ਲੈ ਕੇ ਵਿਧਾਇਕਾਂ ਖਿਲਾਫ ਪਰਚੇ ਦਰਜ ਕੀਤਾ ਜਾ ਰਹੇ ਹਨ। ਹੁਣ ਦਿੱਲੀ ਵਿਧਾਨ ਸਭਾ ਵੱਲੋਂ ਪੰਜਾਬ ਪੁਲਿਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
VIDEO | BJP MLA Harish Khurana (@HarishKhuranna), on the FIR lodged against Delhi Minister Kapil Mishra in Jalandhar, said, “The clipping is the property of the Assembly, and this is an insult to the House. This reflects the fear of AAP leaders over the way they insulted the… pic.twitter.com/ShHfXjdQU6
— Press Trust of India (@PTI_News) January 9, 2026
ਆਪ ਸਾਂਸਦ ਦੀ ਸਫਾਈ
ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਸਾਂਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ 'ਇੰਝ ਲੱਗਦਾ ਕਿ ਇਸ ਮਾਮਲੇ 'ਤੇ ਪਾਰਟੀ ਦੇ ਬਹੁਤ ਨੇਤਾਵਾਂ ਵੱਲੋਂ ਸਪੱਸ਼ਟੀਕਰਨ ਆ ਚੁੱਕਾ ਹੈ। ਇਨ੍ਹਾਂ ਸਾਰੀਆਂ ਵੀਡੀਓਜ਼ ਨੂੰ ਤੋੜ ਮਰੋੜ ਕੇ ਏ.ਆਈ ਦੀ ਵਰਤੋਂ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਸਾਰੇ ਜਾਣਦੇ ਹਨ ਕਿ ਧਰਮ ਦੀ ਵਰਤੋਂ ਰਾਜਨੀਤੀ ਦੇ ਵਿੱਚ ਕਿਹੜੀ ਪਾਰਟੀ ਕਰਦੀ ਹੈ ਅਤੇ ਕਿਹੜੀ ਪਾਰਟੀ ਇਸ ਤਰ੍ਹਾਂ ਦੀ ਰਾਜਨੀਤੀ ਇਕੱਲੇ ਦਿੱਲੀ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਕਰ ਰਹੀ ਹੈ। ਆਮ ਆਦਮੀ ਪਾਰਟੀ ਸੈਕੂਲਰ ਪਾਰਟੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਅਸੀਂ ਹਮੇਸ਼ਾ ਵਿਕਾਸ ਦੀ ਰਾਜਨੀਤੀ ਕੀਤੀ ਹੈ। ਵਿਰੋਧੀਆਂ ਕੋਲ ਆਮ ਆਦਮੀ ਪਾਰਟੀ ਦੇ ਵਿਰੁੱਧ ਹੋਰ ਕੋਈ ਮੁੱਦਾ ਨਹੀਂ ਹੈ। ਇਸ ਕਰਕੇ ਕੇਵਲ ਬਦਨਾਮ ਕਰਨ ਦੇ ਲਈ ਪੰਜਾਬ 'ਚ ਵੀ ਅਜਿਹੀ ਖੇਡ ਖੇਡੀ ਜਾ ਰਹੀ ਹੈ।'
ਕਾਂਗਰਸ ਅਤੇ ਭਾਜਪਾ ਮੰਗੇ ਮੁਆਫੀ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਇਲਜ਼ਾਮ ਲਗਾਇਆ ਕਿ "ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ ਨੂੰ ਜਾਣਬੁੱਝ ਕੇ ਐਡਿਟ ਕਰਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ਫੋਰੈਂਸਿਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਦਾਅਵਾ ਕੀਤਾ ਕਿ ਵੀਡੀਓ ਜਾਅਲੀ ਸੀ ਅਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਅਤੇ ਕਾਂਗਰਸ ਨੇਤਾਵਾਂ 'ਤੇ ਇਸ ਨੂੰ ਸਾਂਝਾ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਦੋਵਾਂ ਧਿਰਾਂ ਤੋਂ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।"
VIDEO | AAP national media in-charge Anurag Dhanda alleged that a video of Delhi Minister Atishi was deliberately edited and circulated, leading to the registration of a case in Jalandhar. Citing a Punjab Police forensic report, he claimed the video was fake and accused BJP… pic.twitter.com/qVWMRGLhE9
— Press Trust of India (@PTI_News) January 9, 2026
ਬਿਆਨ ਤੋਂ ਬਾਅਦ ਕੀ ਬੋਲੇ ਸੀ ਆਤਿਸ਼ੀ
ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਤੋਂ ਬਾਹਰ ਬੋਲਦਿਆਂ ਆਤਿਸ਼ੀ ਨੇ ਕਿਹਾ "ਸਿੱਖ ਵਿਰੋਧੀ ਭਾਜਪਾ ਨੇ ਗੁਰੂ ਤੇਗ ਬਹਾਦਰ ਦੇ ਨਾਮ ਦੀ ਦੁਰਵਰਤੋਂ ਕਰਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ। ਪੀੜ੍ਹੀਆਂ ਤੋਂ, ਮੇਰੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸਿੱਖ ਧਰਮ ਦਾ ਪਾਲਣ ਕਰ ਰਿਹਾ ਹੈ। ਭਾਜਪਾ ਸਿੱਖ ਭਾਈਚਾਰੇ ਅਤੇ ਗੁਰੂਆਂ ਨੂੰ ਨਫ਼ਰਤ ਕਰਦੀ ਹੈ। ਅੱਜ ਭਾਜਪਾ ਨੇ ਗੁਰੂਆਂ ਦਾ ਅਪਮਾਨ ਕਰਕੇ ਇੱਕ ਘਿਣਾਉਣਾ ਕੰਮ ਕੀਤਾ ਹੈ। ਭਾਜਪਾ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਦਾ ਅਪਮਾਨ ਕੀਤਾ। ਉਨ੍ਹਾਂ ਨੇ ਇੱਕ ਵੀਡੀਓ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਗੁਰੂ ਸਾਹਿਬ ਬਾਰੇ ਦੋ ਝੂਠ ਬੋਲੇ।
"ਮੈਂ ਆਪਣੀ ਜਾਨ ਦੇ ਸਕਦੀ ਹਾਂ, ਪਰ ਗੁਰੂ ਸਾਹਿਬ ਦਾ ਅਪਮਾਨ ਨਹੀਂ ਕਰ ਸਕਦੀ। ਭਾਜਪਾ ਵੱਲੋਂ ਟਵੀਟ ਕੀਤਾ ਗਿਆ ਵੀਡੀਓ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾਂ 'ਤੇ ਚਰਚਾ ਖ਼ਤਮ ਹੋਣ ਤੋਂ ਬਾਅਦ ਦਾ ਹੈ।" - ਵਿਰੋਧੀ ਧਿਰ ਦੀ ਨੇਤਾ ਆਤਿਸ਼ੀ
बीजेपी सिख समाज और गुरुओं से नफ़रत करती है, और आज भी इन्होंने गुरुओं का अपमान करते हुए एक घिनौनी हरकत की है।
— Atishi (@AtishiAAP) January 7, 2026
बीजेपी ने गुरु तेग़ बहादुर जी के नाम को ग़लत तरीक़े से इस्तेमाल किया और गुरु साहब का अपमान किया। उन्होंने एक वीडियो ट्वीट किया जिसमे गुरु साहब के बारे में दो झूठ कहे है:… pic.twitter.com/uTCqOosomf
ਆਤਿਸ਼ੀ ਨੇ ਕਿਹਾ ਕਿ-
- ਪਹਿਲਾ ਝੂਠ
ਇਹ ਵੀਡੀਓ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ 'ਤੇ ਚਰਚਾ ਖਤਮ ਹੋਣ ਤੋਂ ਬਾਅਦ ਲਿਆ ਗਿਆ ਸੀ, ਜਦੋਂ ਉਪ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਹੋ ਰਹੀ ਸੀ।
- ਦੂਜਾ ਝੂਠ
ਵੀਡੀਓ ਵਿੱਚ, ਮੈਂ ਭਾਜਪਾ ਵੱਲੋਂ ਪ੍ਰਦੂਸ਼ਣ 'ਤੇ ਚਰਚਾ ਕਰਨ ਤੋਂ ਬਚਣ ਅਤੇ ਅਵਾਰਾ ਕੁੱਤਿਆਂ ਦੇ ਮੁੱਦੇ 'ਤੇ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਵਿਰੋਧ ਬਾਰੇ ਕਿਹਾ ਸੀ: "ਤਾਂ, ਤੁਹਾਨੂੰ ਚਰਚਾ ਕਿਉਂ ਕਰਨੀ ਚਾਹੀਦੀ ਹੈ? ਤੁਸੀਂ ਸਵੇਰ ਤੋਂ ਕਿਉਂ ਭੱਜ ਰਹੇ ਹੋ? ਤੁਸੀਂ ਕਹਿ ਰਹੇ ਹੋ, 'ਕੁੱਤਿਆਂ ਦਾ ਸਤਿਕਾਰ ਕਰੋ! ਕੁੱਤਿਆਂ ਦਾ ਸਤਿਕਾਰ ਕਰੋ!' ਸਪੀਕਰ, ਕਿਰਪਾ ਕਰਕੇ ਇਸ 'ਤੇ ਚਰਚਾ ਕਰੋ।"
ਪਰ, ਭਾਜਪਾ ਨੇ ਇੱਕ ਝੂਠਾ ਉਪਸਿਰਲੇਖ ਜੋੜਿਆ ਅਤੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਸ਼ਾਮਲ ਕੀਤਾ। ਭਾਜਪਾ ਨੂੰ ਸਿੱਖਾਂ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ, ਕਿ ਉਹ ਗੁਰੂ ਤੇਗ ਬਹਾਦਰ ਜੀ ਦਾ ਨਾਮ ਇਸ ਵਿੱਚ ਝੂਠਾ ਘਸੀਟ ਰਹੀ ਹੈ?
ਸੀਐਮ ਭਗਵੰਤ ਮਾਨ ਨੇ ਪੂਰਿਆ ਪੱਖ
ਆਤਿਸ਼ੀ ਦੇ ਸਮਰਥਨ ਵਿੱਚ ਅੱਗੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਹਮੇਸ਼ਾ ਪੰਜਾਬ ਅਤੇ ਸਿੱਖ ਵਿਰੋਧੀ ਰਹੀ ਹੈ। ਅੱਜ, ਇਸ ਦਾ ਪੰਜਾਬ ਅਤੇ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ, ਜਦੋਂ ਉਨ੍ਹਾਂ ਨੇ ਆਤਿਸ਼ੀ ਦੀ ਵੀਡੀਓ ਵਿੱਚ ਗੁਰੂ ਸਾਹਿਬ ਦਾ ਨਾਮ ਜੋੜ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ, ਉਹ ਸ਼ਬਦ ਜੋ ਉਸਨੇ ਬੋਲੇ ਵੀ ਨਹੀਂ ਸਨ। ਭਾਜਪਾ ਨੂੰ ਇਸ ਸ਼ਰਮਨਾਕ ਕਾਰੇ ਲਈ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਨੇ ਹਮੇਸ਼ਾ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਖੇਡੀ ਹੈ, ਪਰ ਉਨ੍ਹਾਂ ਦੀ ਇਹ ਰਾਜਨੀਤੀ ਪੰਜਾਬ ਵਿੱਚ ਨਹੀਂ ਚੱਲੇਗੀ।"
ਕੀ ਹੈ ਪੂਰਾ ਮਾਮਲਾ ?
ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਦਿੱਲੀ ਦੇ ਲੋਕ ਸਾਹ ਲੈਣ ਤੋਂ ਅਸਮਰੱਥ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਦੂਸ਼ਣ ਨੂੰ ਚਰਚਾ ਦਾ ਮੁੱਖ ਵਿਸ਼ਾ ਬਣਾਇਆ ਜਾਵੇ। ਆਤਿਸ਼ੀ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਦੇ ਲੋਕ ਪ੍ਰਦੂਸ਼ਣ ਕਾਰਨ ਮਰ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਦਾ ਬਚਾਅ ਕਰਨ ਦੀ ਬਜਾਏ, ਪਹਿਲਾਂ ਪ੍ਰਦੂਸ਼ਣ 'ਤੇ ਚਰਚਾ ਹੋਣੀ ਚਾਹੀਦੀ ਹੈ। ਆਪਣੇ ਬਿਆਨ ਦੇ ਅੰਤ ਵਿੱਚ, ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ, "ਉਹ ਕਹਿੰਦੇ ਹਨ ਕਿ ਕੁੱਤਿਆਂ ਦਾ ਸਤਿਕਾਰ ਕਰੋ, ਆਪਣੇ ਗੁਰੂ ਦਾ ਸਤਿਕਾਰ ਕਰੋ।" ਇਸ ਬਿਆਨ ਨੂੰ ਅਪਮਾਨਜਨਕ ਮੰਨਿਆ ਜਾ ਰਿਹਾ ਹੈ।

