ਫਿਰੋਜ਼ਪੁਰ ਵਿੱਚ ਦੇਰ ਰਾਤ ਐਲਾਨੇ ਨਗਰ ਕੌਂਸਲ ਚੋਣਾਂ ਦੇ ਨਤੀਜੇ, 33 'ਚੋਂ 18 ਸੀਟਾਂ 'ਤੇ ਕਾਂਗਰਸ ਨੇ ਮਾਰੀ ਬਾਜੀ
ਫਿਰੋਜ਼ਪੁਰ ਵਿੱਚ ਨਗਰ ਕੌਂਸਲ ਚੋਣਾਂ ਦੇ ਦੇਰ ਰਾਤ ਐਲਾਨੇ ਗਏ ਨਤੀਜੇ 33 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ।


Published : May 30, 2026 at 11:10 AM IST
ਫਿਰੋਜ਼ਪੁਰ: ਬੀਤੇ ਦਿਨ ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਦੇ ਦੇਰ ਰਾਤ ਨਤੀਜੇ ਐਲਾਨ ਦਿੱਤੇ ਗਏ। ਜਿੱਥੇ ਪਹਿਲਾਂ ਤੋਂ ਹੀ ਨਗਰ ਕੌਂਸਲ ਉੱਤੇ ਕਾਬਜ਼ ਕਾਂਗਰਸ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ ਹੈ ਅਤੇ ਮੁੜ ਬਹੁਮਤ ਨਾਲ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 33 ਵਿੱਚੋਂ 18 ਵਾਰਡ ਜਿੱਤੇ ਅਤੇ ਸਪੱਸ਼ਟ ਬਹੁਮਤ ਪ੍ਰਾਪਤ ਕੀਤਾ। ਇਸ ਨਾਲ ਕਾਂਗਰਸ ਪਾਰਟੀ ਲਈ ਇੱਕ ਵਾਰ ਫਿਰ ਨਗਰ ਕੌਂਸਲ ਵਿੱਚ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ। ਦੂਜੀਆਂ ਪਾਰਟੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਬੀਜੇਪੀ ਨੇ ਸੱਤ ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਅਤੇ ਆਮ ਆਦਮੀ ਪਾਰਟੀ ਪੰਜ ਉੱਤੇ ਹੀ ਸਿਮਟ ਗਈ।
ਲੋਕਾਂ ਨੇ ਪਾਇਆ ਭੰਗੜਾ
ਨਤੀਜੇ ਐਲਾਨੇ ਜਾਣ ਤੋਂ ਬਾਅਦ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਸਮਰਥਕਾਂ ਵੱਲੋਂ ਦੇਰ ਰਾਤ ਹੀ ਢੋਲ 'ਤੇ ਭੰਗੜਾ ਪਾਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਜਿੱਤ ਦੀ ਖੁਸ਼ੀ 'ਚ ਸੜਕਾਂ ਉੱਪਰ ਕਾਂਗਰਸੀ ਭੰਗੜੇ ਪਾਉਂਦੇ ਨਜ਼ਰ ਆਏ।
ਫਿਰੋਜ਼ਪੁਰ ਦਾ ਵਿਕਾਸ
ਇਨ੍ਹਾਂ ਚੋਣ ਨਤੀਜਿਆਂ ਤਹਿਤ ਬਸਪਾ ਨੂੰ ਇੱਕ ਸੀਟ ਹਾਸਿਲ ਹੋਈ ਅਤੇ ਦੋ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ। ਇਸ ਬਾਬਤ ਗੱਲਬਾਤ ਕਰਦੇ ਹੋਏ ਫਿਰੋਜ਼ਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ,'ਨਗਰ ਕੌਂਸਲ ਵਿੱਚ ਕਾਬਜ਼ ਕਾਂਗਰਸ ਨੇ ਜੋ ਪਿਛਲੇ ਪੰਜ ਸਾਲ 'ਚ ਵਿਕਾਸ ਕਰਵਾਏ ਹਨ ਲੋਕਾਂ ਨੇ ਉਸ ਉੱਤੇ ਮੁੜ ਮੋਹਰ ਲਗਾਈ ਹੈ ਅਤੇ ਇੱਕ ਵਾਰ ਫਿਰ ਕਾਂਗਰਸ ਨੂੰ ਫਤਵਾ ਦਿੱਤਾ ਹੈ।
ਇਸ ਵਾਰ ਹੋਰ ਤਨਦੇਹੀ ਨਾਲ ਸ਼ਹਿਰ ਦਾ ਵਿਕਾਸ ਕਰਾਂਗੇ, ਜੋ ਮੁੱਢਲੀਆਂ ਜ਼ਰੂਰਤਾਂ ਸ਼ਹਿਰ ਵਾਸੀਆਂ ਨੂੰ ਮਿਲਣੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਜੋ ਵੀ ਮੁਸ਼ਕਲਾਂ ਆਉਂਦੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। 25 ਕਰੋੜ ਰੁਪਏ ਦੀ ਲਾਗਤ ਨਾਲ ਹੁਸੈਨੀ ਵਾਲਾ ਸ਼ਹੀਦੀ ਸਮਾਰਕ 'ਤੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ।
- Punjab Municipal Election Results: ਨਗਰ ਨਿਗਮ ਚੋਣਾਂ 'ਚ 'ਆਪ' ਦੀ ਹੂੰਝਾਫੇਰ ਜਿੱਤ, ਜਸ਼ਨ ਦਾ ਮਾਹੌਲ; ਸਿਸੋਦੀਆ ਬੋਲੇ- ED ਪਾਰਟੀ ਨੂੰ ਮਿਲਿਆ ਕਰਾਰਾ ਜਵਾਬ
- ਪੰਜਾਬ ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਪਰ ਕੀ ਇਹ ਜਿੱਤ ਕਾਫੀ?
- 8 ਨਗਰ ਨਿਗਮ ਚੋਣਾਂ 'ਚ ਕਿਸ ਨੇ ਮਾਰੀ ਬਾਜ਼ੀ ?, ਜਾਣੋ ਵਾਰਡ ਮੁਤਾਬਕ ਪੂਰੀ ਡਿਟੇਲ
- ਪੰਜਾਬ ਦੇ ਕਈ ਇਲਾਕਿਆਂ 'ਚ ਜ਼ਬਰਦਸਤ ਮੀਂਹ ਅਤੇ ਗੜ੍ਹੇਮਾਰੀ ,ਗਰਮੀ ਤੋਂ ਮਿਲੀ ਰਾਹਤ

