ETV Bharat / state

ਹੁਣ ਜ਼ਿਲ੍ਹਾ ਪੱਧਰ 'ਤੇ ਵੀ ਕਾਂਗਰਸ ਹੋਈ ਦੋਫਾੜ! ਸਿਮਰਜੀਤ ਬੈਂਸ ਅਤੇ ਕੜਵਲ ਹੋਏ ਆਹਮੋ ਸਾਹਮਣੇ

ਸਿਰਮਜੀਤ ਸਿੰਘ ਬੈਂਸ ਰਾਜਾ ਵੜਿੰਗ ਅਤੇ ਕਮਲਜੀਤ ਕੜਵਲ ਚਰਨਜੀਤ ਚੰਨੀ ਨੂੰ ਸਮਰਥਨ ਕਰ ਰਹੇ ਹਨ।

PUNJAB CONGRESS CLASH
ਕਮਲਜੀਤ ਕੜਵਲ ਅਤੇ ਸਿਮਰਜੀਤ ਸਿੰਘ ਬੈਂਸ (Etv Bharat)
author img

By ETV Bharat Punjabi Team

Published : July 7, 2026 at 10:51 PM IST

3 Min Read
Choose ETV Bharat

ਲੁਧਿਆਣਾ: ਪੰਜਾਬ ਕਾਂਗਰਸ ਦੇ ਵਿਚਕਾਰ ਜਿੱਥੇ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ ਅਤੇ ਭੂਪੇਸ਼ ਬਘੇਲ ਵੱਲੋਂ ਸੀਨੀਅਰ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਹੀ ਜਿੱਥੇ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਏ ਜਾਣ 'ਤੇ ਚਰਨਜੀਤ ਚੰਨੀ ਵੱਲੋਂ ਆਪਣੇ ਗ੍ਰਹਿ ਵਿਖੇ ਮੀਟਿੰਗ ਸੱਦਣ ਦੀਆਂ ਖਬਰਾਂ ਨਸ਼ਰ ਹੋਈਆਂ, ਉੱਥੇ ਹੀ ਸਿਰਫ ਸੂਬਾ ਪੱਧਰ 'ਤੇ ਹੀ ਨਹੀਂ ਸਗੋਂ ਜ਼ਿਲ੍ਹਾ ਪੱਧਰ 'ਤੇ ਵੀ ਕਾਂਗਰਸ ਦੇ ਵਿਚਕਾਰ ਆਪਸੀ ਮਤਭੇਦ ਵਿਖਾਈ ਦਿੰਦੇ ਹਨ। ਇਸ ਦੀ ਉਦਾਹਰਨ ਅੱਜ ਕਮਲਜੀਤ ਕੜਵਲ ਜਿਨਾਂ ਵੱਲੋਂ 2022 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਆਤਮ ਨਗਰ ਤੋਂ ਚੋਣ ਲੜੀ ਗਈ ਸੀ, ਉਹਨਾਂ ਦੀ ਪ੍ਰੈੱਸ ਕਾਨਫਰੰਸ ਤੋਂ ਮਿਲਦੀ ਹੈ।

ਕਮਲਜੀਤ ਕੜਵਲ ਅਤੇ ਸਿਮਰਜੀਤ ਸਿੰਘ ਬੈਂਸ (Etv Bharat)

'ਚੰਨੀ ਕਿਹੜਾ ਕਾਰਗਿਲ ਦੀ ਜੰਗ ਜਿੱਤ ਗਏ'

ਦਰਅਸਲ ਮੋਰਿੰਡਾ ਦੇ ਵਿੱਚ ਚਰਨਜੀਤ ਚੰਨੀ ਦੇ ਗ੍ਰਹਿ ਵਿਖੇ ਹੋਈ ਬੈਠਕ ਦੇ ਦੌਰਾਨ ਜਦੋਂ ਕਮਲਜੀਤ ਕੜਵਲ ਮੀਡੀਆ ਨਾਲ ਰੂਬਰੂ ਹੋਏ ਤਾਂ ਉਹਨਾਂ ਚਰਨਜੀਤ ਚੰਨੀ ਦੀ ਪੂਰੀ ਤਾਰੀਫ ਕੀਤੀ ਅਤੇ ਪੂਰੇ ਸਮਰਥਨ ਦੀ ਗੱਲ ਕੀਤੀ। ਜਿਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਸਿਮਰਜੀਤ ਬੈਂਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਚਰਨਜੀਤ ਚੰਨੀ 'ਤੇ ਹੀ ਸਵਾਲ ਖੜੇ ਕਰਦੇ ਹੋਏ ਕਿਹਾ ਕਿ "ਚਰਨਜੀਤ ਚੰਨੀ ਕਿਹੜਾ ਕਾਰਗਿਲ ਦੀ ਜੰਗ ਜਿੱਤ ਗਿਆ ਸੀ ਜੋ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਕਾਂਗਰਸ ਨੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣਾ ਸੀ ਇਸ ਕਰਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ।"

ਲਫਜ਼ਾਂ ਬਾਰੇ ਸਫਾਈ ਦਿੰਦੇ ਵਿਖਾਈ ਦਿੱਤੇ ਬੈਂਸ

ਇਸ ਤੋਂ ਬਾਅਦ ਸਿਮਰਜੀਤ ਬੈਂਸ ਕਾਫੀ ਗੁੱਸੇ 'ਚ ਵਿਖਾਈ ਦਿੱਤੇ ਪਰ ਬੀਤੇ ਦਿਨ ਜਦੋਂ ਚੰਡੀਗੜ੍ਹ ਦੇ ਵਿੱਚ ਬੈਠਕ ਸੱਦੀ ਗਈ ਤਾਂ ਸਿਮਰਜੀਤ ਬੈਂਸ ਮੀਡੀਆ ਦੇ ਨਾਲ ਮੁਖਾਤਿਬ ਹੁੰਦੇ ਹੋਏ ਆਪਣੇ ਲਫਜ਼ਾਂ ਬਾਰੇ ਸਫਾਈ ਦਿੰਦੇ ਵਿਖਾਈ ਦਿੱਤੇ। ਸਿਮਰਜੀਤ ਬੈਂਸ ਨੇ ਕਿਹਾ ਕਿ "ਚਰਨਜੀਤ ਚੰਨੀ ਹੀ ਉਹ ਆਗੂ ਸਨ, ਜਿਨ੍ਹਾਂ ਨੇ ਉਹਨਾਂ ਨੂੰ ਕਾਂਗਰਸ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਸਲਾਹ ਦਿੱਤੀ ਸੀ। ਉਹ ਸਾਡੇ ਸੀਨੀਅਰ ਲੀਡਰ ਨੇ ਅਤੇ ਜੇਕਰ ਅਸੀਂ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਹਾਂ ਤਾਂ ਕਈ ਵਾਰ ਗੁੱਸੇ ਦੇ ਵਿੱਚ ਕੁਝ ਲਫਜ਼ ਵੀ ਨਿਕਲ ਜਾਂਦੇ ਹਨ।"

ਕੜਵਲ ਨੇ ਸਾਧੇ ਨਿਸ਼ਾਨੇ

ਇਸ ਮਾਮਲੇ ਨੂੰ ਲੈ ਕੇ ਅੱਜ ਦੂਜੇ ਪਾਸੇ ਕਮਲਜੀਤ ਕੜਵਲ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਸਿਮਰਜੀਤ ਬੈਂਸ 'ਤੇ ਸਵਾਲ ਖੜੇ ਕੀਤੇ ਗਏ। ਕਮਲਜੀਤ ਬੈਂਸ ਨੇ ਕਿਹਾ ਕਿ "ਸਾਡੇ ਸੀਨੀਅਰ ਲੀਡਰ ਤੇ ਹਰਮਨ ਪਿਆਰੇ ਚਰਨਜੀਤ ਚੰਨੀ, ਜਿਨਾਂ ਨੂੰ ਪੂਰੇ ਪੰਜਾਬ ਦੇ ਲੋਕ ਪਸੰਦ ਕਰ ਰਹੇ ਹਨ। ਉਹਨਾਂ ਬਾਰੇ ਸਿਮਰਜੀਤ ਬੈਂਸ ਨੇ ਇਹ ਗੱਲ ਕਹੀ ਕਿ ਉਹ ਕਿਹੜਾ ਕਾਰਗਿਲ ਦੀ ਜੰਗ ਜਿੱਤ ਕੇ ਆਏ ਸਨ, ਜਿਹੜਾ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਇਹ ਬੜੀ ਹੀ ਮੰਦਭਾਗੀ ਗੱਲ ਹੈ ਕਿ ਇੱਕ ਸੀਨੀਅਰ ਲੀਡਰ ਦੇ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਸਿਮਰਜੀਤ ਬੈਂਸ ਵੱਲੋਂ ਵਰਤੀ ਗਈ। ਇਹ ਕੁਝ ਲੋਕ ਅਜਿਹੇ ਹਨ ਜੋ ਕਿਸੇ ਹੋਰ ਦੇ ਨਾਲ ਲੱਗ ਕੇ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸੂਬੇ ਦੇ ਵਿੱਚ ਗੱਲ ਕਿਤੇ ਹੋਰ ਤੁਰ ਪਈ ਹੈ ਤਾਂ ਖੁਦ ਸਵੇਰੇ ਚਰਨਜੀਤ ਚੰਨੀ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੀ ਮੀਡੀਆ ਨੂੰ ਸਫਾਈ ਦਿੰਦੇ ਹੋਏ ਵਿਖਾਈ ਦਿੱਤੇ।"

ਪਹਿਲਾਂ ਦੋਵੇਂ ਸੀ ਦੋਸਤ ਪਰ ਹੁਣ ਵਿਰੋਧੀ

ਇੱਥੇ ਦੱਸ ਦਈਏ ਕਿ ਸਿਮਰਜੀਤ ਬੈਂਸ ਅਤੇ ਕਮਲਜੀਤ ਕੜਵਲ ਦੋਵੇਂ ਹੀ ਲੋਕ ਇਨਸਾਫ ਪਾਰਟੀ ਦਾ ਹਿੱਸਾ ਹਨ। ਜਦੋਂ ਸਿਮਰਜੀਤ ਬੈਂਸ ਵਿਧਾਇਕ ਸਨ ਤਾਂ ਕਮਲਜੀਤ ਕੜਵਲ ਬੈਂਸ ਦੇ ਬਹੁਤ ਕਰੀਬੀ ਦੋਸਤ ਸਨ ਪਰ ਉਸ ਤੋਂ ਬਾਅਦ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤਾਂ ਇੱਕ ਦੂਜੇ ਦੇ ਖਿਲਾਫ ਹੀ ਖੜੇ ਹੋ ਗਏ। ਪਿਛਲੀਆਂ ਚੋਣਾਂ ਦੇ ਦੌਰਾਨ ਸਿਮਰਜੀਤ ਬੈਂਸ ਲੋਕ ਇਨਸਾਫ ਪਾਰਟੀ ਤੋਂ ਅਤੇ ਕਮਲਜੀਤ ਕੜਵਲ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਸਨ। ਹਾਲਾਂਕਿ ਇਹ ਦੋਵੇਂ ਹੀ ਚੋਣ ਹਾਰ ਗਏ ਪਰ ਹੁਣ ਦੋਵੇਂ ਹੀ ਕਾਂਗਰਸ ਦੇ ਵਿੱਚ ਹਨ ਅਤੇ ਦੋਵੇਂ ਹੀ ਇਸ ਸੀਟ ਤੋਂ ਲੜਨ ਦੇ ਚਾਹਵਾਨ ਹਨ।