ETV Bharat / state

AAP ਦੇ ਗੜ੍ਹ 'ਚ ਕਾਂਗਰਸ ਦੀ ਰੈਲੀ, ਪ੍ਰਧਾਨ ਵੜਿੰਗ ਨੇ ਆਖੀ ਇਹ ਵੱਡੀ ਗੱਲ

ਪੰਜਾਬ ਵਿੱਚ ਇੱਕ ਵੱਡੀ ਰੈਲੀ ਬਰਨਾਲਾ ਦੀ ਅਨਾਜ ਮੰਡੀ ਵਿੱਚ 28 ਫਰਵਰੀ ਨੂੰ ਕੀਤੀ ਜਾਵੇਗੀ। ਅਮਰਿੰਦਰ ਸਿੰਘ ਰਾਜਾ ਵੜਿੰਗ ਮਹਾ ਰੈਲੀ ਦਾ ਜਾਇਜ਼ਾ ਲੈਣ ਪਹੁੰਚੇ।

CONGRESS MAHA RALLY
ਅਮਰਿੰਦਰ ਸਿੰਘ ਰਾਜਾ ਵੜਿੰਗ ਮਹਾ ਰੈਲੀ ਦਾ ਜਾਇਜ਼ਾ ਲੈਣ ਪਹੁੰਚੇ (ETV Bharat)
author img

By ETV Bharat Punjabi Team

Published : February 23, 2026 at 8:52 PM IST

4 Min Read
Choose ETV Bharat

ਬਰਨਾਲਾ: ਕਾਂਗਰਸ ਦੀ ਮਜ਼ਦੂਰ-ਕਿਸਾਨ ਬਚਾਓ ਮਹਾ ਰੈਲੀ ਵਿੱਚ 28 ਫਰਵਰੀ ਨੂੰ ਰਾਹੁਲ ਗਾਂਧੀ ਪਹੁੰਚਣਗੇ। ਆਮ ਆਦਮੀ ਪਾਰਟੀ ਦੇ ਗੜ੍ਹ ਵਿੱਚ ਕਾਂਗਰਸ ਦੀ ਵੱਡੀ ਰੈਲੀ 2027 ਚੋਣਾਂ ਲਈ ਵੱਡੀ ਵੰਗਾਰ ਹੋਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਰੈਲੀ ਦੇ ਪ੍ਰਬੰਧਾਂ ਦਾ ਅੱਜ ਜਾਇਜ਼ਾ ਲਿਆ। ਪੰਜਾਬ ਸਰਕਾਰ ਦੇ ਬਜਟ ਨੂੰ ਲੈ ਕੇ ਵੀ ਕਾਂਗਰਸ ਪ੍ਰਧਾਨ ਨੇ ਸਵਾਲ ਚੁੱਕੇ ਹਨ। ਕਾਂਗਰਸ ਪਾਰਟੀ ਵੱਲੋਂ ਦੇਸ਼ ਅੰਦਰ ਚਾਰ ਵੱਡੀਆਂ ਮਹਾਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਪੰਜਾਬ ਵਿੱਚ ਇੱਕ ਵੱਡੀ ਰੈਲੀ ਬਰਨਾਲਾ ਦੀ ਅਨਾਜ ਮੰਡੀ ਵਿੱਚ 28 ਫਰਵਰੀ ਨੂੰ ਕੀਤੀ ਜਾਵੇਗੀ। ਇਸ ਮਹਾਂ ਰੈਲੀ ਦਾ ਜਾਇਜ਼ਾ ਲੈਣ ਪਹੁੰਚੇ।

ਪੰਜਾਬ ਵਿੱਚ ਇੱਕ ਵੱਡੀ ਰੈਲੀ ਬਰਨਾਲਾ ਦੀ ਅਨਾਜ ਮੰਡੀ ਵਿੱਚ 28 ਫਰਵਰੀ ਨੂੰ ਕੀਤੀ ਜਾਵੇਗੀ। ਅਮਰਿੰਦਰ ਸਿੰਘ ਰਾਜਾ ਵੜਿੰਗ ਮਹਾ ਰੈਲੀ ਦਾ ਜਾਇਜ਼ਾ ਲੈਣ ਪਹੁੰਚੇ। (ETV Bharat)

'ਆਪ' ਗੜ੍ਹ ਵਿੱਚ ਵੱਡੀ ਇਤਿਹਾਸਿਕ ਰੈਲੀ

ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਬਰਨਾਲਾ ਦੀ ਅਨਾਜ ਮੰਡੀ ਵਿੱਚ 28 ਫਰਵਰੀ ਨੂੰ ਮਜ਼ਦੂਰ ਕਿਸਾਨ ਬਚਾਓ ਮਹਾ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਕਾਂਗਰਸ ਪਾਰਟੀ ਦੇ ਨੈਸ਼ਨਲ ਲੀਡਰ ਰਾਹੁਲ ਗਾਂਧੀ ਵੱਲੋਂ ਇਸ ਰੈਲੀ ਵਿੱਚ ਸੰਬੋਧਨ ਕੀਤਾ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਇਹ ਇੱਕ ਆਮ ਆਦਮੀ ਪਾਰਟੀ ਦੇ ਗੜ੍ਹ ਵਿੱਚ ਵੱਡੀ ਇਤਿਹਾਸਿਕ ਰੈਲੀ ਹੋਵੇਗੀ।

ਬਰਨਾਲਾ ਵਿੱਚ ਮਜ਼ਦੂਰ ਕਿਸਾਨ ਬਚਾਓ ਮਹਾ ਰੈਲੀ

ਰਾਜਾ ਵੜਿੰਗ ਨੇ ਕਿਹਾ ਕਿ ਟ੍ਰੇਡ ਡੀਲ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਮਰ ਜਾਵੇਗਾ। ਜਿਸ ਨਾਲ ਹਰ ਇੱਕ ਵਪਾਰੀ ਦੁਕਾਨਦਾਰ ਅਤੇ ਆਮ ਆਦਮੀ ਇਸ ਦੀ ਵਿੱਚ ਲਪੇਟ ਆਵੇਗਾ। ਪੰਜਾਬ ਦੇ ਕਿਸਾਨ ਮਜ਼ਦੂਰ ਅਤੇ ਹਰ ਵਰਗ ਨੂੰ ਬਚਾਉਣ ਲਈ ਬਰਨਾਲੇ ਦੀ ਅਨਾਜ ਮੰਡੀ ਵਿੱਚ ਮਜ਼ਦੂਰ ਕਿਸਾਨ ਬਚਾਓ ਮਹਾ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਬੁਲੰਦ ਆਵਾਜ਼ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨਾਂ ਤੱਕ ਪਹੁੰਚਾਇਆ ਜਾਵੇਗਾ।

"ਰਾਹੁਲ ਗਾਂਧੀ ਵੱਲੋਂ ਇਸ ਰੈਲੀ ਨੂੰ ਬਰਨਾਲਾ ਚੁਣਿਆ ਗਿਆ ਹੈ। ਜਿਸ ਆਮ ਆਦਮੀ ਪਾਰਟੀ ਦਾ ਗੜ ਮੰਨੇ ਜਾ ਰਹੇ ਸੰਗਰੂਰ, ਬਰਨਾਲਾ ਵਿੱਚ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਪ੍ਰਾਪਤ ਕਰਕੇ ਗੜ੍ਹ ਤੋੜਿਆ ਸੀ। ਉੱਥੇ ਆਮ ਆਦਮੀ ਪਾਰਟੀ ਦੇ ਗੜ੍ਹ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀ ਆਵਾਜ਼ ਨੂੰ ਦੇਸ਼ ਵਿੱਚ ਚੁੱਕਿਆ ਜਾਵੇਗਾ। ਆਪ ਦੇ ਗੜ੍ਹ ਵਿੱਚ ਇਸ ਰੈਲੀ ਨਾਲ 2027 ਚੋਣਾਂ ਦਾ ਵੀ ਪ੍ਰਭਾਵ ਸਾਹਮਣੇ ਆਵੇਗਾ।" -ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਧਾਨ ਪੰਜਾਬ ਕਾਂਗਰਸ

ਮੇਰੀ ਰਸੋਈ ਸਕੀਮ 'ਤੇ ਟਿੱਪਣੀ

ਪੰਜਾਬ ਸਰਕਾਰ ਵੱਲੋਂ ਮੇਰੀ ਰਸੋਈ ਸਕੀਮ ਨੂੰ ਲੈ ਕੇ ਵੜਿੰਗ ਨੇ ਟਿੱਪਣੀ ਕਰਦੇ ਕਿਹਾ ਕਿ "ਜਿਵੇਂ ਪੰਜਾਬ ਅੰਦਰ ਪੰਜਾਬ ਦੀ ਆਪ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ। ਉਸੇ ਤਰ੍ਹਾਂ ਇਹ ਮੇਰੀ ਰਸੋਈ ਸਕੀਮ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਸਕੀਮ ਹੈ। ਪੰਜਾਬ ਅੰਦਰ ਲਗਾਤਾਰ ਨਾਲ ਨੌਜਵਾਨ ਮਰ ਰਹੇ ਹਨ। ਪੁਲਿਸ ਮੁਲਾਜ਼ਮਾਂ ਦੇ ਨੌਜਵਾਨ ਵੀ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ।"

ਆਪਰੇਸ਼ਨ ਪ੍ਰਹਾਰ 'ਤੇ ਟਿੱਪਣੀ

"ਜਿੱਥੇ ਸਰਕਾਰ ਵੱਲੋਂ ਆਪਰੇਸ਼ਨ ਪ੍ਰਹਾਰ ਚਲਾਇਆ ਜਾ ਰਿਹਾ ਹੈ। ਉੱਥੇ ਸ਼ਰੇਆਮ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਦਾ ਮਾਮਲਾ ਬੜਾ ਹੀ ਗੰਭੀਰ ਮਾਮਲਾ ਹੈ। ਜੋ ਆਪਸ ਵਿੱਚ ਪੁਲਿਸ ਮੁਲਾਜ਼ਮਾਂ ਦੇ ਲੜਨ ਤੋਂ ਬਾਅਦ ਮਰਨ ਦਾ ਡਰਾਮਾ ਰਚਿਆ ਗਿਆ। ਜਿਸਦੀ ਸਾਰੀ ਜਿੰਮੇਦਾਰੀ ਅੱਤਵਾਦੀ ਸੰਗਠਨ ਬਣਾਉਣ ਲਈ ਗਈ ਹੈ। ਸੋ ਪੰਜਾਬ ਅੰਦਰ ਲਗਾਤਾਰ ਹੋ ਰਹੇ ਕਤਲ ਵੱਡੇ ਸਵਾਲ ਖੜੇ ਕਰਦੇ ਹਨ।" -ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਧਾਨ ਪੰਜਾਬ ਕਾਂਗਰਸ

10 ਲੱਖ ਬੀਮਾ ਯੋਜਨਾ 'ਤੇ ਸਵਾਲ

ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਵੀ ਮੁੱਦਾ ਚੁੱਕਿਆ ਕਿ ਪੰਜਾਬ ਅੰਦਰ ਹੋਈ ਇੰਟਰਵਿਊ ਵੀ ਸਵਾਲ ਖੜੇ ਕਰਦੀ ਹੈ। ਘਰ-ਘਰ ਆਟਾ ਪਹੁੰਚਾਉਣ ਦਾ ਕੀ ਹੋਇਆ। ਜੋ ਪਹਿਲਾਂ 30 ਕਿਲੋ ਆਟਾ ਮਿਲਦਾ ਸੀ ਉੱਥੇ ਪੰਜ ਕਿਲੋ ਆਟਾ ਮਿਲਦਾ ਹੈ। ਪੰਜਾਬ ਸਰਕਾਰ ਵੱਲੋਂ 10 ਲੱਖ ਬੀਮਾ ਯੋਜਨਾ 'ਤੇ ਸਵਾਲ ਖੜੇ ਕਰਦੇ ਕਿਹਾ ਕਿ "ਮੌਜੂਦਾ ਆਪ ਸਰਕਾਰ ਵੱਲੋਂ 10 ਹਜਾਰ ਕਰੋੜ ਇਸ ਬੀਮਾ ਯੋਜਨਾ ਤਹਿਤ ਦੇਣ ਦਾ ਐਲਾਨ ਕੀਤਾ ਗਿਆ ਹੈ। ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ। ਵੱਖੋ-ਵੱਖਰੀਆਂ ਸਿਹਤ ਸਕੀਮਾਂ ਹਨ ਪਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।"

ਕੇਂਦਰ ਕੇ ਪੰਜਾਬ ਦੇ ਬਜਟ ਬਾਰੇ

ਰਾਜਾ ਵੜਿੰਗ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਬਜਟ 'ਤੇ ਬੋਲਦੇ ਕਿਹਾ ਕਿ ਪੰਜਾਬ ਨੂੰ ਕੋਈ ਵੀ ਬਜਟ ਦਾ ਐਲਾਨ ਨਹੀਂ ਕੀਤਾ ਗਿਆ। ਇੱਕ ਸ਼ਬਦ ਵੀ ਪੰਜਾਬ ਲਈ ਨਹੀਂ ਵਰਤਿਆ ਗਿਆ। ਪੰਜਾਬ ਦੇ ਬਜਟ 'ਤੇ ਵੀ ਉਨ੍ਹਾਂ ਬੋਲਦੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਪਿੰਡਾਂ ਅੰਦਰ ਪੰਜਾਬ ਸਰਕਾਰ ਦੇ ਬਜਟ ਤੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸੀ। ਪਰ ਸਾਰੇ ਦਾਅਵੇ ਅਤੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ।

ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਦੇ ਵਾਅਦੇ ਯਾਦ ਕਰਾਉਂਦਿਆਂ ਕਿਹਾ ਕਿ 4 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ, ਜਿਨ੍ਹਾਂ ਨੂੰ 48 ਹਜ਼ਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ "ਮੌਜੂਦਾ ਆਪ ਸਰਕਾਰ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਲੀਡਰਾਂ ਅਤੇ 95 ਵਿਧਾਇਕਾਂ ਦੀਆਂ ਪਤਨੀਆ, ਭੈਣਾਂ ਅਤੇ ਮਾਵਾਂ ਦੇਖ ਖਾਤਿਆਂ ਵਿੱਚ 48-48 ਹਜ਼ਰ ਆਪਣੇ ਖਾਤੇ ਵਿੱਚੋਂ ਪਾਉਣਗੇ। ਪਰ ਹੁਣ ਆਪ ਸਰਕਾਰ ਨੂੰ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ 48/48 ਹਜ਼ਾਰ ਜਲਦ ਪਾ ਦੇਣੇ ਚਾਹੀਦੇ ਹਨ।"